(Saint Dr. MSG) ਧੂਮਧਾਮ ਨਾਲ ਮਨਾਇਆ ਭੰਡਾਰਾ, ਵੱਡੀ ਗਿਣਤੀ ਪੁੱਜੇ ਸ਼ਰਧਾਲੂ
- ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਨੂੰ ਭੰਡਾਰੇ ਦੀ ਵਧਾਈ ਦਿੱਤੀ
- ਢੋਲ ਦੀ ਤਾਲ ’ਤੇ ਨੱਚਦੀ ਹੋਈ ਪਹੁੰਚੀ ਸਾਧ-ਸੰਗਤ
- ਦਰਬਾਰ ’ਚ ਕੀਤੀ ਗਈ ਸਜਾਵਟ ਨਾਲ ਹੋ ਰਹੀ ਸੀ ਝਿਲਮਿਲ-ਝਿਲਮਿਲ
- ਦੂਰ ਤੱਕ ਲੱਗੀਆਂ ਗੱਡੀਆਂ ਦੀਆਂ ਲੰਮੀਆਂ ਕਤਾਰਾਂ
- ਹਰ ਪਾਸੇ ਨਜ਼ਰ ਆਈ ਸੰਗਤ ਹੀ ਸੰਗਤ
- ਪੰਜਾਬੀ, ਹਰਿਆਣਵੀ ਤੇ ਰਾਜਸਥਾਨੀ ਸੱਭਿਆਚਾਰ ਦੇ ਦਿਸੇ ਦਿਲਕਸ਼ ਰੰਗ
- ਸਾਧ-ਸੰਗਤ ਦੀ ਸਹੂਲਤ ਲਈ ਕੀਤੇ ਗਏ ਵੱਡੇ ਪੱਧਰ ’ਤੇ ਪ੍ਰਬੰਧ
(ਸੱਚ ਕਹੂੰ ਨਿਊਜ਼/ਸੁਨੀਲ ਵਰਮਾ) ਸਰਸਾ। ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ 131ਵੇਂ ਪਵਿੱਤਰ ਅਵਤਾਰ ਦਿਹਾੜੇ ਦਾ ਭੰਡਾਰਾ ਧੂਮ-ਧਾਮ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸੱਚੇ ਦਾਤਾ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਦਰਸ਼-ਦੀਦਾਰ ਕਰਨ ਲਈ ਸ਼ਾਹ ਸਤਿਨਾਮ ਜੀ ਧਾਮ ਸਰਸਾ ’ਚ ਲੱਖਾਂ ਦੀ ਗਿਣਤੀ ’ਚ ਸਾਧ-ਸੰਗਤ ਪਹੁੁੰਚੀ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਯੂਟਿਊਬ ਚੈਨਲ ਰਾਹੀਂ ਸਾਧ-ਸੰਗਤ ਨੂੰ ਦਰਸ਼ਨ ਦਿੱਤੇ ਤੇ ਬਚਨ ਫ਼ਰਮਾਏ ਜੋ ਵੀ ਸਾਧ-ਸੰਗਤ ਪਵਿੱਤਰ ਭੰਡਾਰੇ ’ਤੇ ਚੱਲ ਕੇ ਆਈ ਹੈ ਸਭ ਨੂੰ ਸਤਿਗੁਰੂ ਮੌਲਾ ਸਮੁੰਦਰ ਦੇ ਸਮੁੰਦਰ ਬਖਸ਼ੇ।
-
ਪੂਜਨੀਕ ਗੁਰੂ ਜੀ (Saint Dr. MSG) ਨੇ ਸਾਧ-ਸੰਗਤ ਨੂੰ ਭੰਡਾਰੇ ਦੀ ਵਧਾਈ ਦਿੱਤੀ
ਸਾਧ-ਸੰਗਤ ਨੂੰ ਪੂਜਨੀਕ ਸਾਈਂ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਦਿਹਾੜੇ ਦੀ ਵਧਾਈ ਦਿੰਦੇ ਹੋਏ ਫ਼ਰਮਾਇਆ ਕਿ ਅੱਜ ਉਹ ਦਿਨ ਹੈ, ਜਿਸ ਦਿਨ ਦਾਤਾ, ਰਹਿਬਰ, ਸਾਈਂ ਜੀ ਨੇ ਅਵਤਾਰ ਧਾਰਨ ਕੀਤਾ ਅਤੇ ਜਿਨ੍ਹਾਂ ਨੇ ਸੱਚੇ ਸੌਦੇ ਦੀ ਸਥਾਪਨਾ ਕੀਤੀ ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਨੂੰ ਸੱਦਾ ਦਿੱਤਾ ਕਿ ਸਾਰੇ ਸਾਈਂ ਜੀ ਦੇ ਦਿਖਾਏ ਗਏ ਰਸਤੇ ਅਤੇ ਬਚਨਾਂ ’ਤੇ ਚੱਲੋ।
ਪਵਿੱਤਰ ਭੰਡਾਰੇ ਸਬੰਧੀ ਸਾਧ-ਸੰਗਤ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਭੰਡਾਰੇ ’ਚ ਸ਼ਾਮਲ ਹੋਣ ਲਈ ਸ਼ਾਹ ਸਤਿਨਾਮ ਜੀ ਧਾਮ ਸਰਸਾ ’ਚ ਸੋਮਵਾਰ ਦੇਰ ਰਾਤ ਤੋਂ ਸਾਧ-ਸੰਗਤ ਪਹੁੰਚਣੀ ਸ਼ੁਰੂ ਹੋ ਚੁੱਕੀ ਸੀ ਅਤੇ ਇਹ ਸਿਲਸਿਲਾ ਮੰਗਲਵਾਰ ਰਾਤ ਖ਼ਬਰ ਲਿਖੇ ਜਾਣ ਤੱਕ ਲਗਾਤਾਰ ਜਾਰੀ ਸੀ।
ਇਸ ਤੋਂ ਪਹਿਲਾਂ ਪਵਿੱਤਰ ਭੰਡਾਰੇ ਦੀ ਪੂਰਬਲੀ ਸ਼ਾਮ ’ਤੇ ਸੋਮਵਾਰ ਰਾਤ ਨੂੰ ਸ਼ਾਹ ਮਸਤਾਨਾ ਜੀ ਧਾਮ ਅਤੇ ਸ਼ਾਹ ਸਤਿਨਾਮ ਜੀ ਧਾਮ ’ਚ ਇੱਕ ਅਨੋਖਾ ਨਜ਼ਾਰਾ ਦੇਖਣ ਨੂੰ ਮਿਲਿਆ ਜਿਸ ਵਿਚ ਨੇੜਲੀਆਂ ਕਲੋਨੀਆਂ ਦੀ ਸਾਧ-ਸੰਗਤ ਨੇ ਦੋਵੇਂ ਦਰਬਾਰਾਂ ਨੂੰ ਦੇਸੀ ਘਿਓ ਦੇ ਦੀਵਿਆਂ ਨਾਲ ਰੌਸ਼ਨ ਕੀਤਾ ਜਿਸ ਨਾਲ ਵਾਤਾਵਰਨ ’ਚ ਅਦਭੁਤ ਖੁਸ਼ਬੂ ਦਾ ਅਹਿਸਾਸ ਹੋ ਰਿਹਾ ਸੀ ਨਾਲ ਹੀ ਮਿੱਟੀ ਦੇ ਦੀਵਿਆਂ ਤੇ ਰੰਗੋਲੀ ਨਾਲ ‘ਐੱਮਐੱਸਜੀ’ ਲਿਖ ਕੇ ਸਜਾਵਟ ਕੀਤੀ ਗਈ, ਜੋ ਸਭ ਨੂੰ ਆਪਣੇ ਵੱਲ ਖਿੱਚ ਰਹੀ ਸੀ ਇਸ ਤੋਂ ਇਲਾਵਾ ਮਹਿਲਾਵਾਂ ਨੇ ਰਵਾਇਤੀ ਪੁਸ਼ਾਕਾਂ ਪਹਿਨ ਕੇ ਜਾਗੋ ਕੱਢੀ ਅਤੇ ਢੋਲ ਦੇ ਡਗੇ ’ਤੇ ਰੱਜ ਕੇ ਧਮਾਲਾਂ ਪਾਈਆਂ ਨਾਲ ਹੀ ਸ਼ਾਹ ਸਤਿਨਾਮ ਜੀ ਧਾਮ ਨੂੰ ਆਉਣ ਵਾਲੇ ਸਾਰੇ ਰਸਤਿਆਂ ਨੂੰ ਵੱਡੇ-ਵੱਡੇ ਸਵਾਗਤੀ ਗੇਟਾਂ ਨਾਲ ਸਜਾਇਆ ਗਿਆ।
ਦੱਸ ਦੇਈਏ ਕਿ 29 ਅਪਰੈਲ 1948 ਨੂੰ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦੀ ਨੀਂਹ ਰੱਖੀ ਸੀ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਬਿਕਰਮੀ ਸੰਮਤ 1948 (ਸੰਨ 1891) ਨੂੰ ਕੱਤਕ ਦੀ ਪੁੰਨਿਆ ਨੂੰ ਪਿੰਡ ਕੋਟੜਾ ਤਹਿਸੀਲ ਗੰਧੇਅ, ਰਿਆਸਤ ਕੋਲਾਇਤ ਬਲੋਚਿਸਤਾਨ (ਜੋ ਹੁਣ ਪਾਕਿਸਤਾਨ ’ਚ ਹੈ) ਵਿਚ ਪੂਜਨੀਕ ਪਿਤਾ ਸ੍ਰੀ ਪਿੱਲਾ ਮੱਲ ਜੀ ਅਤੇ ਪੂਜਨੀਕ ਮਾਤਾ ਤੁਲਸਾਂ ਬਾਈ ਜੀ ਦੇ ਘਰ ਅਵਤਾਰ ਧਾਰਨ ਕੀਤਾ ਸੀ ਇਸ ਦਿਨ ਨੂੰ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਹਰ ਸਾਲ ਮਾਨਵਤਾ ਭਲਾਈ ਦੇ ਕਾਰਜ ਕਰਕੇ ਮਨਾਉਦੀ ਹੈ ਇਸ ਵਾਰ ਵੀ ਇਸ ਦਿਨ ਨੂੰ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ 143 ਮਾਨਵਤਾ ਭਲਾਈ ਦੇ ਕਾਰਜ ਕਰਕੇ ਦੇਸ਼-ਦੁਨੀਆ ’ਚ ਮਨਾਵੇਗੀ
ਜਨ ਕਲਿਆਣ ਪਰਮਾਰਥੀ ਕੈਂਪ ਦਾ, ਸੈਂਕੜੇ ਮਰੀਜ਼ਾਂ ਨੇ ਲਿਆ ਲਾਹਾ
ਪਵਿੱਤਰ ਭੰਡਾਰੇ ਦੀ ਖੁਸ਼ੀ ’ਚ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਇੱਕ ਰੋਜ਼ਾ ਮੁਫਤ ਜਨ ਕਲਿਆਣ ਪਰਮਾਰਥੀ ਮੈਡੀਕਲ ਜਾਂਚ ਕੈਂਪ ਲਾਇਆ ਗਿਆ ਜਿਸ ਵਿਚ ਮਾਹਿਰ ਡਾਕਟਰਾਂ ਨੇ 630 ਮਰੀਜ਼ਾਂ ਦਾ ਮੁਫਤ ਚੈਕਅੱਪ ਕੀਤਾ ਮਰੀਜ਼ਾਂ ਦੀ ਸਹੂਲਤ ਲਈ ਮਹਿਲਾ ਤੇ ਪੁਰਸ਼ਾਂ ਲਈ ਵੱਖ-ਵੱਖ ਵਾਰਡ ਬਣਾਏ ਗਏ ਕੈਂਪ ’ਚ ਮੁਫਤ ਜਾਂਚ ਤੋਂ ਇਲਾਵਾ ਮਰੀਜ਼ਾਂ ਨੂੰ ਦਵਾਈਆਂ ਵੀ ਮੁਫਤ ਦਿੱਤੀਆਂ ਗਈਆਂ।
(Saint Dr. MSG) ਆਓ ਦੇਖੀਏ ਪਵਿੱਤਰ ਭੰਡਾਰੇ ਦੀਆਂ ਝਲਕੀਆਂ…
ਪਵਿੱਤਰ ਭੰਡਾਰੇ ’ਤੇ ਪੂਜਨੀਕ ਗੁਰੂ ਜੀ ਨੇ ਕੀਤੇ ਦੋ ਹੋਰ ਨਵੇਂ ਮਾਨਵਤਾ ਭਲਾਈ ਕਾਰਜ ਸ਼ੁਰੂ
ਬਰਨਾਵਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ 131ਵੇਂ ਪਵਿੱਤਰ ਅਵਤਾਰ ਦਿਹਾੜੇ ਦਾ ਭੰਡਾਰਾ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸੱਚੇ ਦਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਾਵਨ ਦਰਸ਼ਨਾਂ ਲਈ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਸ਼ਾਹ ਸਤਿਨਾਮ ਜੀ ਧਾਮ ਸਰਸਾ ਵਿਖੇ ਪੁੱਜੀਆਂ। ਇਸ ਮੌਕੇ ਪੂਜਨੀਕ ਗੁਰੂ ਜੀ ਨੇ ਮਨੁੱਖਤਾ ਦੀ ਭਲਾਈ ਲਈ ਦੋ ਕਾਰਜ ਆਰੰਭੇ। ਹੁਣ ਕੁੱਲ ਮਨੁੱਖਤਾ ਦੇ ਭਲੇ ਕੰਮਾਂ ਦੀ ਗਿਣਤੀ 146 ਹੋ ਗਈ ਹੈ।
ਇਸ ਦੌਰਾਨ ਪੂਜਨੀਕ ਗੁਰੂ ਜੀ ਨੇ ਕਿਹਾ ਕਿ ਪੁਰਾਤਨ ਸਮਿਆਂ ਵਿੱਚ ਹਵਨ ਸਮੱਗਰੀ ਜਾਂ ਘਿਓ ਦੀ ਮਦਦ ਨਾਲ ਵਾਤਾਵਰਣ ਨੂੰ ਸ਼ੁੱਧ ਕੀਤਾ ਜਾਂਦਾ ਸੀ। ਸਾਡੇ ਉਸ ਮਹਾਨ ਸੱਭਿਆਚਾਰ ਨੂੰ ਅਪਣਾਉਂਦੇ ਹੋਏ, ਤੁਸੀਂ ਆਪਣੇ ਘਰਾਂ ਵਿੱਚ ਸਵੇਰੇ, ਸ਼ਾਮ, ਜਿੰਨੀ ਦੇਰ ਹੋ ਸਕੇ, ਘੱਟੋ-ਘੱਟ 17 ਤੇਲ ਜਾਂ ਘਿਓ ਦੇ ਦੀਵੇ ਜ਼ਰੂਰ ਜਗਾਓ, ਤਾਂ ਜੋ ਸਾਰਾ ਵਾਤਾਵਰਨ ਸ਼ੁੱਧ ਹੋ ਸਕੇ। ਇਸ ਮੌਕੇ ਕਰੋੜਾਂ ਦੀ ਗਿਣਤੀ ਵਿੱਚ ਬੈਠੀ ਸਾਧ-ਸੰਗਤ ਨੇ ਹੱਥ ਖੜੇ ਕਰਕੇ ਪ੍ਰਣ ਲਿਆ। ਪੂਜਨੀਕ ਗੁਰੂ ਜੀ ਨੇ ਇਸ ਕਾਰਜ ਦਾ ਪ੍ਰਣ ਕਰਵਾਉਣ ਤੋਂ ਬਾਅਦ ਆਪਣੇ ਕਰ ਕਮਲਾਂ ਨਾਲ 9 ਦੀਵੇ ਜਗਾ ਕੇ ਇਸ ਦਾ ਆਰੰਭ ਕੀਤਾ। ਤੁਹਾਨੂੰ ਦੱਸ ਦੇਈਏ ਕਿ ਸਰਸਾ ਵਿੱਚ ਤਿੰਨ ਦੀਪਕ ਸ਼ਾਹ ਮਸਤਾਨਾ ਜੀ ਧਾਮ, ਤਿੰਨ ਯੂਪੀ ਦਰਬਾਰ ਅਤੇ ਤਿੰਨ ਦੀਪਕ ਸ਼ਾਹ ਸਤਿਨਾਮ ਜੀ ਧਾਮ ਸਰਸਾ ਵਿੱਚ ਸਥਾਪਿਤ ਕੀਤੇ ਜਾਣਗੇ ਅਤੇ ਜਿਸਦੀ ਜੋਤ ਹਮੇਸ਼ਾ ਜਗਦੀ ਰਹੇਗੀ।
ਮਾਨਵਤਾ ਭਲਾਈ ਕਾਰਜ
145. ਘਿਓ ਜਾਂ ਤੇਲ ਜੋ ਤੁਹਾਨੂੰ ਠੀਕ ਲੱਗੇ, ਸਵੇਰੇ ਤੇ ਸ਼ਾਮ ਜਲਾਓ।
146. ਹਰ ਰੋਜ਼ ਦੋ ਘੰਟੇ 7 ਤੋਂ 9 ਵਜੇ ਤੱਕ ਮੋਬਾਈਲ ਤੋਂ ਦੂਰ ਰਹਾਂਗੇ।
(SEED CAMPAIGN) –Digital Fasting
21 ਆਦਿਵਾਸੀ ਜੋੜੇ ਵਿਆਹ ਬੰਧਨ ’ਚ ਬੱਝੇ
ਸ਼ਾਹ ਸਤਿਨਾਮ ਜੀ ਬਰਨਾਵਾ ਆਸ਼ਰਮ ਵਿਖੇ ਕਰਵਾਏ ਗਏ ਪਵਿੱਤਰ ਭੰਡਾਰੇ ਦੇ ਸ਼ੁਭ ਮੌਕੇ ’ਤੇ ਰਾਜਸਥਾਨ ਦੇ ਉਦੈਪੁਰ ਜ਼ਿਲ੍ਹੇ ਦੇ ਕੋਟੜਾ ਅਤੇ ਝਡੌਲ ਦੇ 21 ਆਦਿਵਾਸੀ ਜੋੜਿਆਂ ਨੇ ਵਿਆਹ ਕਰਵਾਇਆ।
ਸਾਰੇ ਜੋੜਿਆਂ ਨੇ ਡੇਰੇ ਦੀ ਮਰਿਆਦਾ ਅਨੁਸਾਰ ਦਿਲਜੋੜ ਮਾਲਾ ਪਾ ਕੇ ਵਿਆਹ ਕਰਵਾਇਆ। ਇੱਕ ਪਲੇਟਫਾਰਮ ’ਤੇ ਕੁਝ ਮਿੰਟਾਂ ਵਿੱਚ 21 ਵਿਆਹਾਂ ਦਾ ਸ਼ਾਨਦਾਰ ਦਿ੍ਰਸ਼ ਵੇਖਿਆ ਗਿਆ। ਸਾਰੇ ਵਿਆਹੇ ਜੋੜਿਆਂ ਨੂੰ ਡੇਰਾ ਸੱਚਾ ਸੌਦਾ ਵੱਲੋਂ ਬਣਾਏ ਗਏ ਬਲਾਕਾਂ ਵਿੱਚੋਂ ਘਰੇਲੂ ਸਮਾਨ ਦਿੱਤਾ ਗਿਆ। ਤੁਹਾਨੂੰ ਦੱਸ ਦੇਈਏ ਕਿ ਇਹ ਆਦਿਵਾਸੀ ਸਮਾਜ ਦੀ ਸੱਭਿਅਤਾ ਤੋਂ ਬਹੁਤ ਦੂਰ, ਬੁਰਾਈਆਂ ਵਿੱਚ ਲਿਪਤ ਰਹਿੰਦੇ ਸਨ। ਪੂਜਨੀਕ ਗੁਰੂ ਜੀ ਨੇ ਇਨ੍ਹਾਂ ਇਲਾਕਿਆਂ ਵਿੱਚ ਆ ਕੇ ਉਨ੍ਹਾਂ ਨੂੰ ਰਹਿਣ-ਸਹਿਣ, ਖਾਣ-ਪੀਣ ਅਤੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦਾ ਉਪਦੇਸ਼ ਦਿੱਤਾ। ਅੱਜ ਉਕਤ ਆਦਿਵਾਸੀ ਗੁਰੂ ਜੀ ਤੋਂ ਪ੍ਰੇਰਨਾ ਲੈ ਕੇ ਚੰਗਾ ਜੀਵਨ ਬਤੀਤ ਕਰ ਰਹੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ