ਕਰਤਾ ਥਾ, ਕਰਤਾ ਹੈ, ਕਰੇਗਾ ਸਹੀ, ਪ੍ਰਭੂ ਭਗਤੋਂ ਘਬਰਾਨਾ ਨਹੀਂ : ਪੂਜਨੀਕ ਗੁਰੂ ਜੀ

ਕਰਤਾ ਥਾ, ਕਰਤਾ ਹੈ, ਕਰੇਗਾ ਸਹੀ, ਪ੍ਰਭੂ ਭਗਤੋਂ ਘਬਰਾਨਾ ਨਹੀਂ : ਪੂਜਨੀਕ ਗੁਰੂ ਜੀ

(ਸੱਚ ਕਹੂੰ ਨਿਊਜ਼) ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਇੰਸਟਾਗ੍ਰਾਮ ਰਾਹੀਂ ਡੇਰਾ ਸ਼ਰਧਾਲੂਆਂ ਨੂੰ ਸੰਦੇਸ਼ ਦਿੱਤਾ। ਪੂਜਨੀਕ ਗੁਰੂ ਜੀ ਨੇ ਫ਼ਰਮਾਇਆ, ਪਿਆਰੀ ਸਾਧ-ਸੰਗਤ ਜੀਓ, ਤੁਹਾਨੂੰ ਇੱਕ ਦੋਹਾ ਸੁਣਾਉਂਦੇ ਹਾਂ। ‘ਭਗਵਾਨ ਕਰਤਾ ਜੋ, ਉਸੇ ਇਨਸਾਨ ਸਮਝੇ ਨਾ, ਪ੍ਰਭੂ ਸਭ ਕੁਛ ਕਰਨੇ ਵਾਲਾ ਉਸੇ ਨਾਦਾਨ ਸਮਝੇ ਨਾ’ ਕਰਤਾ ਥਾ, ਕਰਤਾ ਹੈ, ਕਰੇਗਾ ਸਹੀ, ਪ੍ਰਭੂ ਭਗਤੋ ਘਬਰਾਨਾ ਨਹੀਂ, ਪ੍ਰਭੂ ਭਗਤੋ ਘਬਰਾਨਾ ਨਹੀਂ। ਕਈ ਵਾਰ ਲੱਗਦਾ ਹੈ ਕਿ ਯਾਰ ਮੈਂ ਭਗਤ ਹਾਂ ਮੇਰੇ ’ਤੇ ਪਹਾੜ ਕਿਉਂ ਟੁੱਟ ਪਿਆ, ਇਨਸਾਨ ਸੋਚਦਾ ਹੈ ਤੇ ਇਨਸਾਨ ਦੀ ਸੋਚ ਇੱਥੋਂ ਤੱਕ ਜਾਂਦੀ ਹੈ ਕਿ ਸ਼ਾਇਦ ਮੇਰਾ ਕੋਈ ਕਰਮ ਹੋਵੇ।

ਭਗਤ ਤਾਂ ਇਹੀ ਸੋਚਦਾ ਹੈ ਅਤੇ ਕਈ ਵਾਰ ਭਗਤੀ ’ਚ ਅੜਚਨਾਂ ਆਉਣ ਲੱਗਦੀਆਂ ਹਨ। ਤਾਂ ਇਨਸਾਨ ਸੋਚਦਾ ਹੈ ਕਿ ਨਹੀਂ ਮੇਰੇ ’ਚ ਕਮੀ ਨਹੀਂ ਸ਼ਾਇਦ ਪ੍ਰਭੂ ’ਚ ਕਮੀ ਹੈ। ਮੇਰੇ ’ਤੇ ਇਹ ਤਕਲੀਫ਼ ਆ ਰਹੀ ਹੈ, ਮੇਰੇ ’ਤੇ ਜੋ ਪਹਾੜ ਡਿੱਗਿਆ ਹੈ, ਮੇਰੀ ਬਰਬਾਦੀ ਹੋ ਰਹੀ ਹੈ ਇਸ ਦਾ ਜਿੰਮੇਵਾਰ ਭਗਵਾਨ ਹੈ, ਨਹੀਂ ਭਗਵਾਨ ਨੇ ਜੋ ਕੀਤਾ ਹੈ ਉਹ ਉਸਦੀ ਰਜ਼ਾ ਹੈ। ਉਹ ਕਰ ਰਿਹਾ ਹੈ ਇਹ ਵੀ ਉਸ ਦੀ ਰਜ਼ਾ ਹੈ, ਉਹ ਕਰੇਗਾ ਇਹ ਵੀ ਉਸਦੀ ਰਜ਼ਾ ਹੈ। ਜੋ ਇਸ ਰਜ਼ਾ ਨੂੰ ਮੰਨਦਾ ਹੈ ਤਾਂ ਕਰਤਾ ਥਾ, ਕਰਤਾ ਹੈ, ਕਰੇਗਾ ਸਹੀ ਪ੍ਰਭੂ ਭਗਤੋ ਘਬਰਾਨਾ ਨਹੀਂ ਤਾਂ ਇਸ ਤੋਂ ਬਾਅਦ ਘਬਰਾਓਗੇ ਤਾਂ ਨਹੀਂ ਤੁਸੀ।

https://www.instagram.com/p/CfTBDXLlZkc/?utm_source=ig_embed&ig_rid=e86c08ac-505c-4803-90e2-9c9411d976a5

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ