ਜਦੋਂ ਸੰਤ Saint Dr. MSG ਨੇ ਸੇਵਾਦਾਰ ਦਾ ਭਰਮ ਦੂਰ ਕੀਤਾ

Saint Dr. MSG: ਪ੍ਰੇਮੀ ਅਜੈਬ ਸਿੰਘ ਇੰਸਾਂ ਪੁੱਤਰ ਪ੍ਰੇਮੀ ਅਰਜਨ ਸਿੰਘ ਇੰਸਾਂ ਪਿੰਡ ਖਡਿਆਲ ਬਲਾਕ ਦਿੜ੍ਹਬਾ ਜ਼ਿਲ੍ਹਾ ਸੰਗਰੂਰ (ਪੰਜਾਬ) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪਾਰ ਰਹਿਮਤ ਦਾ ਇੱਕ ਕਰਿਸ਼ਮਾ ਇਸ ਤਰ੍ਹਾਂ ਵਰਣਨ ਕਰਦੇ ਹਨ

ਪੂਜਨੀਕ ਸਤਿਗੁਰੂ ਮਾਲਕ ਦੀ ਕਿਰਪਾ ਨਾਲ ਮੇਰੇ ਕੋਲ ਇੱਕ ਟਰੱਕ ਸੀ ਜੋ ਮੈਂ ਆਪਣੇ ਰੁਜ਼ਗਾਰ ਲਈ ਲਿਆ ਸੀ ਜਦੋਂ ਤੋਂ ਮੈਂ ਇਹ ਟਰੱਕ ਲਿਆ, ਮੇਰੇ ਦਿਲ ਵਿੱਚ ਇੱਛਾ ਰਹਿੰਦੀ ਸੀ ਕਿ ਦਰਬਾਰ ਡੇਰਾ ਸੱਚਾ ਸੌਦਾ ਵਿੱਚ ਟਰੱਕ ਨਾਲ ਸੇਵਾ ਕਰਕੇ ਆਵਾਂ ਅਤੇ ਅੰਤਰਯਾਮੀ ਸਤਿਗੁਰੂ ਨੇ ਮੇਰੀ ਇਹ ਇੱਛਾ ਵੀ ਪੂਰੀ ਕਰ ਦਿੱਤੀ ਸੰਨ 1993 ਵਿੱਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr. MSG) ਨੇ ਉਨ੍ਹੀਂ-ਦਿਨੀਂ ਨੇਜੀਆ ਤੇ ਬੇਗੂ ਦਰਮਿਆਨ ਸ਼ਾਹ ਸਤਿਨਾਮ ਜੀ ਧਾਮ ਦੀ ਸਥਾਪਨਾ ਲਈ ਟਿੱਬਿਆਂ ਤੋਂ ਮਿੱਟੀ ਚੁੱਕ ਕੇ ਉਨ੍ਹਾਂ ਨੂੰ ਸੜਕ ਦੇ ਬਰਾਬਰ ਕਰਨ ਦੀ ਸੇਵਾ ਦਾ ਸੱਦਾ ਦਿੱਤਾ ਸੀ

ਅਤੇ ਪੂਜਨੀਕ ਗੁਰੂ ਜੀ ਦੇ ਸਿਰਫ਼ ਇੱਕ ਸੱਦੇ ’ਤੇ ਬਲਾਕਾਂ ’ਚੋਂ ਚਾਰ-ਪੰਜ ਸੌ ਟਰੈਕਟਰ-ਟਰਾਲੀਆਂ ਅਤੇ ਸੌ-ਦੋ ਸੌ ਟਰੱਕਾਂ ਸਮੇਤ ਹਜ਼ਾਰਾਂ ਦੀ ਗਿਣਤੀ ਵਿੱਚ ਸੇਵਾਦਾਰ ਸੇਵਾ ਵਾਲੀ ਥਾਂ ’ਤੇ ਪਹੁੰਚ ਗਏ ਅਤੇ ਕਈ ਸੇਵਾਦਾਰ-ਪ੍ਰੇਮੀ ਸੇਵਾ ਦੇ ਪੂਰੇ ਉਤਸ਼ਾਹ ਨਾਲ ਆਪਣੇ ਨਵੇਂ ਕੈਂਟਰ ਅਤੇ ਹੋਰ ਨਵੀਂ ਮਸ਼ੀਨਰੀ (ਮਿੱਟੀ ਚੁੱਕਣ ਵਾਲੀ) ਵੀ ਲੈ ਕੇ ਸੇਵਾ ਵਿੱਚ ਸ਼ਾਮਲ ਸਨ।

Saint Dr. MSG

ਪੂਜਨੀਕ ਸਤਿਗੁਰੂ ਜੀ (Saint Dr. MSG) ਦੀ ਦਇਆ-ਮਿਹਰ ਨਾਲ ਮੈਨੂੰ ਵੀ ਉਸ ਮਹਾਂਯੱਗ ਵਿੱਚ ਸੇਵਾ ਦੀ ਆਹੂਤੀ ਪਾਉਣ ਦਾ ਸ਼ੁੱਭ ਮੌਕਾ ਮਿਲਿਆ ਸੀ ਜੂਨ ਤੇ ਜੁਲਾਈ ਮਹੀਨਿਆਂ ਵਿੱਚ ਉਨ੍ਹੀਂ ਦਿਨੀਂ ਤਾਂ ਮਿੱਟੀ ਚੁੱਕਣ ਦੀ ਸੇਵਾ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲੀ ਸੀ ਸਾਧ-ਸੰਗਤ ਦੇ ਭਾਰੀ ਉਤਸ਼ਾਹ ਨੂੰ ਵੇਖਦੇ ਹੋਏ ਪੂਜਨੀਕ ਗੁਰੂ ਜੀ ਦੇ ਹੁਕਮ ਅਨੁਸਾਰ ਸੇਵਾ ਕਾਰਜ ਦੋ ਸ਼ਿਫਟਾਂ (ਦਿਨ ਅਤੇ ਰਾਤ) ਵਿੱਚ ਵੰਡ ਕੇ 24 ਘੰਟੇ ਭਾਵ ਦਿਨ-ਰਾਤ ਚੱਲਣ ਲੱਗਿਆ ਸੀ। ਪੂਜਨੀਕ ਸ਼ਹਿਨਸ਼ਾਹ ਜੀ ਜ਼ਿਆਦਾਤਰ ਸਮਾਂ ਸੇਵਾ ਸਥਾਨ ’ਤੇ ਸੇਵਾਦਾਰਾਂ ਵਿੱਚ ਹੀ ਰਹਿ ਕੇ ਆਪਣੀ ਦੇਖ-ਰੇਖ ਵਿੱਚ ਸੇਵਾ-ਕਾਰਜ ਕਰਵਾਉਦੇ ਕਈ ਵਾਰ ਤਾਂ ਸੇਵਾ ਦਾ ਮੁਕਾਬਲਾ ਸੇਵਾਦਾਰਾਂ ਵਿੱਚ ਬਹੁਤ ਦਿਲਚਸਪ ਹੋ ਜਾਂਦਾ।

ਵਰਣਨਯੋਗ ਹੈ ਕਿ ਵੱਖ-ਵੱਖ ਬਲਾਕਾਂ ਵਾਲਿਆਂ (ਟਰਾਲੀਆਂ ਵਾਲਿਆਂ ਤੇ ਟਰੱਕਾਂ ਵਾਲਿਆਂ) ਨੂੰ ਵੱਖ-ਵੱਖ ਖੱਡੇ ਦਿੱਤੇ ਗਏ ਸਨ ਅਤੇ ਇਸ ਤਰ੍ਹਾਂ ਉਨ੍ਹਾਂ ਦਾ ਆਪਸ ਵਿੱਚ ਟਰਾਲੀ ਅਤੇ ਟਰੱਕ ਭਰਨ ਦਾ ਮੁਕਾਬਲਾ ਹੋ ਜਾਂਦਾ, ਕਿ ਕੁਝ ਨਿਸ਼ਚਿਤ ਮਿੰਟ ਤੈਅ ਹੁੰਦੇ ਕਿ ਸਿਰਫ਼ ਇੰਨੇ ਮਿੰਟਾਂ ’ਚ ਟਰਾਲੀ ਨੂੰ ਭਰਨਾ ਹੈ ਤੇ ਇੰਨੇ ਮਿੰਟਾਂ ਵਿੱਚ ਟਰੱਕ ਭਰਨਾ ਹੈ। ਉਹ ਸੇਵਾਦਾਰ ਪਹਿਲੇ ਸਥਾਨ ’ਤੇ ਆਉਦੇ ਜੋ ਨਿਸ਼ਚਿਤ ਸਮੇਂ ਤੋਂ ਵੀ ਘੱਟ ਸਮੇਂ ਵਿੱਚ ਟਰੱਕ/ਟਰਾਲੀ ਨੂੰ ਭਰ ਕੇ ਖੱਡੇ ’ਚੋਂ ਬਾਹਰ ਕੱਢ ਦਿੰਦੇ ਅਤੇ ਪੂਜਨੀਕ ਸਤਿਗੁਰੂ ਜੀ ਦੀਆਂ ਅਪਾਰ ਖੁਸ਼ੀਆਂ ਪ੍ਰਾਪਤ ਕਰਦੇ! Saint Dr. MSG

ਪੂਜਨੀਕ ਹਜ਼ੂਰ ਪਿਤਾ ਜੀ ਜ਼ਿਆਦਾਤਰ ਸੇਵਾਦਾਰਾਂ ਦੇ ਨਾਂਅ ਲੈ ਕੇ ਹੀ ਬੁਲਾਉਂਦੇ | Saint Dr. MSG

ਕਈ ਵਾਰ ਪੂਜਨੀਕ ਸ਼ਹਿਨਸ਼ਾਹ ਜੀ ਆਪਣੀ ਮੌਜ ਵਿੱਚ ਆ ਕੇ ਸੇਵਾਦਾਰਾਂ ਦੀਆਂ ਆਪਸ ਵਿੱਚ ਕੁਸ਼ਤੀਆਂ ਤੇ ਕਈ ਤਰ੍ਹਾਂ ਦੀਆਂ ਖੇਡਾਂ ਵੀ ਕਰਵਾਉਦੇ ਅਤੇ ਰੋਜ਼ਾਨਾ ਸਾਰੇ ਸੇਵਾਦਾਰਾਂ ਨੂੰ ਆਪਣੀ ਪਵਿੱਤਰ ਦਿ੍ਰਸ਼ਟੀ ਦਾ ਪ੍ਰਸ਼ਾਦ ਵੀ ਦਿੰਦੇ ਇੱਕ ਵਿਸ਼ੇਸ਼ ਗੱਲ ਇਹ ਵੀ ਵੇਖਣ ਨੂੰ ਮਿਲੀ ਕਿ ਪੂਜਨੀਕ ਹਜ਼ੂਰ ਪਿਤਾ ਜੀ ਜ਼ਿਆਦਾਤਰ ਸੇਵਾਦਾਰਾਂ ਦੇ ਨਾਂਅ ਲੈ ਕੇ ਹੀ ਬੁਲਾਉਂਦੇ! ਮੈਂ ਹੈਰਾਨ ਸੀ ਕਿ ਸੈਂਕੜੇ-ਹਜ਼ਾਰਾਂ ਸੇਵਾਦਾਰਾਂ ਦੇ ਨਾਂਅ ਇੰਜ ਪੂਜਨੀਕ ਹਜ਼ੂਰ ਪਿਤਾ ਜੀ ਨੂੰ ਕਿਵੇਂ ਯਾਦ ਰਹਿੰਦੇ ਹਨ!

ਅਤੇ ਇਸ ਦੇ ਨਾਲ ਹੀ ਇੱਕ ਗੱਲ ਦਾ ਵਹਿਮ ਵੀ ਮੇਰੇ ਮਨ ’ਚ ਕਦੇ-ਕਦਾਈਂ ਉੱਠ ਜਾਂਦਾ ਕਿ ਪਿਤਾ ਜੀ ਹੋਰ ਸੇਵਾਦਾਰਾਂ ਨੂੰ ਤਾਂ ਨਾਂਅ ਲੈ ਕੇ ਬੁਲਾਉਦੇ ਹਨ, ਅਤੇ ਉਨ੍ਹਾਂ ਦੀ ਰਾਜ਼ੀ-ਖੁਸ਼ੀ ਪੁੱਛਦੇ ਹਨ ਪਰ ਮੇਰੇ ’ਚ ਅਜਿਹੀ-ਕਿਹੜੀ ਬੁਰਾਈ ਹੈ ਕਿ ਮੈਨੂੰ ਤਾਂ ਇੱਕ ਦਿਨ ਵੀ ਬੁਲਾ ਕੇ ਨਹੀਂ ਪੁੱਛਿਆ, ਮੈਂ ਵੀ ਤਾਂ ਸੱਤ-ਅੱਠ ਦਿਨਾਂ ਤੋਂ ਸੇਵਾ ਕਰ ਰਿਹਾ ਹਾਂ ਆ ਜਾਂਦਾ ਸੀ ਕਦੇ-ਕਦਾਈਂ ਅਜਿਹਾ ਖ਼ਿਆਲ, ਜਦੋਂਕਿ ਆਉਣਾ ਨਹੀਂ ਚਾਹੀਦਾ ਸੀ!

ਅਗਲੇ ਦਿਨ ਦੁਪਹਿਰੇ ਲਗਭਗ ਸਾਢੇ ਬਾਰ੍ਹਾਂ ਵਜੇ ਜਿਉ ਹੀ ਪੂਜਨੀਕ ਹਜ਼ੂਰ ਪਿਤਾ ਜੀ ਟਿੱਬੇ (ਸੇਵਾ-ਸਥਾਨ) ’ਤੇ ਪਧਾਰੇ, ਸੇਵਾਦਾਰਾਂ ਵਿੱਚ ਸੇਵਾ ਦਾ ਉਤਸ਼ਾਹ ਨਾਅਰਿਆਂ ਦੀ ਗੂੰਜ ਵਿੱਚ ਕਈ ਗੁਣਾ ਵਧ ਗਿਆ! ਬੇਸ਼ੱਕ ਬਹੁਤ ਤੇਜ਼ ਧੁੱਪ ਅਤੇ ਬਹੁਤ ਜ਼ਿਆਦਾ ਗਰਮੀ ਸੀ, ਪਰ ਸੇਵਾਦਾਰ ਸੇਵਾ ਵਿੱਚ ਇੰਨੇ ਮਗਨ ਸਨ ਕਿ ਉਨ੍ਹਾਂ ਨੂੰ ਕੁਝ ਵੀ ਯਾਦ ਨਹੀਂ ਸੀ! ਜਿਉ ਹੀ ਅਸੀਂ ਆਪਣਾ ਟਰੱਕ ਭਰ ਕੇ ਖੱਡੇ ਵਿੱਚੋਂ ਕੱਢਣ ਜਾ ਰਹੇ ਸਾਂ, ਮੈਂ ਉਸੇ ਖੱਡੇ ਦੇ ਉੱਪਰ ਹੀ ਖੜ੍ਹਾ ਸੀ, ਪੂਜਨੀਕ ਹਜ਼ੂਰ ਪਿਤਾ ਜੀ ਛੱਤਰੀ ਲੈ ਕੇ ਅਚਾਨਕ ਮੇਰੇ ਕੋਲ ਆ ਕੇ ਰੁਕ ਗਏ ਅਤੇ ਫ਼ਰਮਾਇਆ, ‘‘ਬੇਟਾ, ਤੇਰਾ ਨਾਂਅ ਅਜੈਬ ਸਿੰਘ ਹੈ? ਤੇਰਾ ਪਿੰਡ ਖਡਿਆਲ ਹੈ? ਗੱਡੀ, ਟਰੱਕ ਤੁਹਾਡਾ ਆਪਣਾ ਹੈ? ਤੈਨੂੰ ਸੇਵਾ ’ਤੇ ਆਏ 7-8 ਦਿਨ ਹੋ ਗਏ ਹਨ?’’ ਮੈਂ ਹੱਥ ਜੋੜ ਕੇ ਹੀ ਖੜ੍ਹਾ ਰਿਹਾ ਕਿ ਮੈਂ ਕੀ ਬੋਲਾਂ! ਮਨ ਹੀ ਮਨ ਪੂਜਨੀਕ ਹਜ਼ੂਰ ਪਿਤਾ ਜੀ ਦਾ ਸ਼ੁਕਰੀਆ ਅਦਾ ਕਰ ਰਿਹਾ ਸੀ। Saint Dr. MSG

Read Also : MSG: ਸਤਿਗੁਰੂ ਜੀ ਨੇ ਦਇਆ ਮਿਹਰ ਰਹਿਮਤ ਕਰਕੇ ਬਚਾਈ ਸ਼ਰਧਾਲੂ ਦੀ ਜ਼ਿੰਦਗੀ

ਇਸ ਤੋਂ ਮਗਰੋਂ ਪੂਜਨੀਕ ਹਜ਼ੂਰ ਪਿਤਾ ਜੀ ਨੇ ਮੈਨੂੰ ਆਪਣਾ ਭਰਪੂਰ ਅਸ਼ੀਰਵਾਦ ਪ੍ਰਦਾਨ ਕਰਦੇ ਹੋਏ ਫ਼ਰਮਾਇਆ, ‘‘ਭਾਈ ਸੇਵਾ ਕਰੋ’’, ਅਤੇ ‘‘ਸ਼ਾਬਾਸ਼!’’ ਕਹਿ ਕੇ ਅੱਗੇ ਚਲੇ ਗਏ ਧੰਨ ਹਨ ਪੂਜਨੀਕ ਹਜ਼ੂਰ ਪਿਤਾ ਜੀ, ਜੋ ਆਪ ਆਪਣੇ ਬੱਚਿਆਂ ਦਾ ਪਲ-ਪਲ ਖ਼ਿਆਲ ਰੱਖਦੇ ਹਨ ਬਲ-ਬਲ (ਬਲਿਹਾਰ) ਜਾਵਾਂ ਆਪਣੇ ਸਤਿਗੁਰੂ ਪਿਆਰੇ ਤੋਂ ਪਿਆਰੇ ਪਿਤਾ ਜੀ, ਅਸੀਂ ਇੱਕ-ਇੱਕ ਪਲ਼ ਆਖਰੀ ਸਵਾਸ ਤੱਕ ਆਪ ਜੀ ਦੇ ਹੁਕਮ ਵਿੱਚ ਅਤੇ ਸੇਵਾ ਸਿਮਰਨ ਵਿੱਚ ਲੱਗੇ ਰਹੀਏ ਜੀ!