ਸੰਜੀਵਨੀ ਹੈ ਪਰਮਾਤਮਾ ਦਾ ਨਾਮ : ਪੂਜਨੀਕ ਗੁਰੂ ਜੀ

ਸੰਜੀਵਨੀ ਹੈ ਪਰਮਾਤਮਾ ਦਾ ਨਾਮ : ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਲਕ ਦਾ ਨਾਮ ਸੁੱਖਾਂ ਦੀ ਖਾਨ ਹੈ ਇਸ ਘੋਰ ਕਲਿਯੁਗ ਵਿੱਚ ਮਰਦੀ ਹੋਈ ਇਨਸਾਨੀਅਤ ਲਈ ਸੰਜੀਵਨੀ ਹੈ ਪਰਮਾਤਮਾ ਦਾ ਨਾਮ ਪਰਮਾਤਮਾ ਦਾ ਨਾਮ ਆਤਮਾ ਦੀ ਸੱਚੀ ਖੁਰਾਕ ਹੈ ਅਤੇ ਆਤਮਬਲ ਨਾਲ ਹੀ ਦੁਨੀਆਂ ਦੇ ਹਰ ਖੇਤਰ ਵਿਚ ਸਫ਼ਲਤਾ ਮਿਲਦੀ ਹੈ ਆਤਮਬਲ ਪ੍ਰਾਪਤ ਕਰਨ ਲਈ ਜੇਕਰ ਕੋਈ ਗੌਡ ਗਿਫ਼ਟਿਡ ਹੈ, ਤਾਂ ਕਾਫ਼ੀ ਹੱਦ ਤੱਕ ਉਨ੍ਹਾਂ ਦੇ ਅੰਦਰ ਆਤਮ-ਵਿਸ਼ਵਾਸ ਹੁੰਦਾ ਹੈ, ਪਰ ਇਹ ਨਹੀਂ ਹੁੰਦਾ ਹੈ ਕਿ ਉਹ ਆਦਮੀ ਮਾਲਕ ਦੇ ਦਰਸ਼ਨ ਕਰ ਸਕੇ ਇਸ ਲਈ ਜੇਕਰ ਕਿਸੇ ਦੇ ਅੰਦਰ ਆਤਮ-ਵਿਸ਼ਵਾਸ ਘੱਟ ਹੈ ਤਾਂ ਆਤਮ-ਵਿਸ਼ਵਾਸ ਨੂੰ ਹਾਸਲ ਕਰਨ ਲਈ ਆਤਮਿਕ ਚਿੰਤਨ ਕਰਨਾ, ਪ੍ਰਭੂ ਦਾ ਨਾਮ ਲੈਣਾ ਅਤੀ ਜ਼ਰੂਰੀ ਹੈ ਆਤਮਿਕ ਚਿੰਤਨ ਨਾਲ ਆਤਮਬਲ ਵਧਦਾ ਹੈ ਅਤੇ ਆਤਮਬਲ ਵਧਣ ਨਾਲ ਆਦਮੀ ਦੁਨੀਆਂ ਦੇ ਹਰ ਖੇਤਰ ਵਿਚ ਤਰੱਕੀ ਹਾਸਲ ਕਰਦਾ ਹੈ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਮਾਲਕ ਦੇ ਸਿਮਰਨ ਦੁਆਰਾ ਆਪਣੇ ਅੰਦਰ ਦੇ ਆਤਮ-ਵਿਸ਼ਵਾਸ ਨੂੰ ਜਾਗ੍ਰਿਤ ਕਰਨਾ ਚਾਹੀਦਾ ਹੈ ਕਈ ਵਾਰ ਕੰਮ-ਧੰਦਾ ਕਰਦੇ ਹੋਏ ਆਦਮੀ ਦਾ ਜੀ ਘਬਰਾ ਜਾਂਦਾ ਹੈ, ਟੈਨਸ਼ਨ, ਪਰੇਸ਼ਾਨੀ ਆ ਜਾਂਦੀ ਹੈ ਅਤੇ ਮਨ ਇੰਨਾ ਹਾਵੀ ਹੋ ਜਾਂਦਾ ਹੈ ਕਿ ਮਨ ਕਹਿੰਦਾ ਹੈ- ਚੱਲ ਛੱਡ ਯਾਰ, ਇਨ੍ਹਾਂ ਕੰਮਾਂ-ਧੰਦਿਆਂ ਨਾਲ ਕੋਈ ਫਾਇਦਾ ਨਹੀਂ ਹੈ ਤਾਂ ਇਹ ਮਨ ਦੀ ਗਿਰਾਵਟ, ਆਤਮ-ਵਿਸ਼ਵਾਸ ਦੀ ਕਮਜ਼ੋਰੀ ਕਾਰਨ ਅਜਿਹਾ ਹੁੰਦਾ ਹੈ

ਇਨਸਾਨ ਦਾ ਮਨ ਬੜਾ ਹੀ ਸ਼ਾਤਿਰ ਹੈ ਇਹ ਅਜਿਹੀਆਂ-ਅਜਿਹੀਆਂ ਚਾਲਾਂ ਚੱਲਦਾ ਹੈ ਕਿ ਆਦਮੀ ਤੋਂ ਬੁਰਾਈ ਵੀ ਕਰਵਾ ਲੈਂਦਾ ਹੈ ਪਤਾ ਵੀ ਨਹੀਂ ਲੱਗਣ ਦਿੰਦਾ ਮਨ ਕਹਿੰਦਾ ਹੈ ਇਹ ਤਾਂ ਅੱਜ-ਕੱਲ੍ਹ ਫੈਸ਼ਨ ਹੈ ਇਹ ਤਾਂ ਅੱਜ ਦੇ ਜ਼ਮਾਨੇ ਦੀ ਜ਼ਰੂਰਤ ਹੈ ਪਰ ਇਨਸਾਨ ਨੂੰ ਮਨ ਦੀ ਨਹੀਂ ਸੁਣਨੀ ਚਾਹੀਦੀ ਇਹ ਲਾਰੇ ਲਾ ਕੇ ਆਦਮੀ ਨੂੰ ਨਰਕਾਂ ਵਿੱਚ ਲਿਜਾਣ ਦਾ ਕੰਮ ਕਰਦਾ ਹੈ ਇਸ ਲਈ ਆਪਣੇ ਮਨ ਨੂੰ ਕੰਟਰੋਲ ਕਰਨਾ ਚਾਹੀਦਾ ਹੈ ਅਤੇ ਮਨ ਨੂੰ ਕੰਟਰੋਲ ਕਰਨ ਲਈ ਰਾਮ-ਨਾਮ ਤੋਂ ਇਲਾਵਾ ਹੋਰ ਕੋਈ ਦਵਾਈ ਨਹੀਂ ਹੈ

ਆਪ ਜੀ ਫ਼ਰਮਾਉਂਦੇ ਹਨ ਕਿ ਦੁਨਿਆਵੀ ਵੱਖ-ਵੱਖ ਬਿਮਾਰੀਆਂ ਦੇ ਇਲਾਜ ਲਈ ਵੱਖ-ਵੱਖ ਦਵਾਈਆਂ ਬਣੀਆਂ ਹਨ, ਪਰ ਅਜਿਹੀ ਕੋਈ ਦਵਾਈ ਨਹੀਂ ਬਣੀ ਹੈ ਜੋ ਆਦਮੀ ਦੇ ਗਮ, ਚਿੰਤਾ, ਟੈਨਸ਼ਨ, ਪਰੇਸ਼ਾਨੀ ਨੂੰ ਖ਼ਤਮ ਕਰ ਸਕੇ ਆਦਮੀ ਦੇ ਅੰਦਰ ਦੇ ਬੁਰੇ ਵਿਚਾਰਾਂ ਨੂੰ ਕੰਟਰੋਲ ਕਰ ਸਕੇ ਇਸਦਾ ਕੋਈ ਜ਼ਿਕਰ ਐਲੋਪੈਥੀ, ਹੋਮਿਓਪੈਥੀ, ਆਯੁਰਵੈਦਾ, ਨੈਚੁਰੋਪੈਥੀ ਆਦਿ ਚਿਕਿਤਸਾ ਪ੍ਰਣਾਲੀਆਂ ਵਿੱਚ ਨਜ਼ਰ ਨਹੀਂ ਆਉਂਦਾ ਅਜਿਹੀ ਦਵਾਈ ਸਿਰਫ਼ ਸਾਡੇ ਧਰਮਾਂ ਵਿੱਚ ਹੈ, ਜਿਸ ਨਾਲ ਅੰਦਰ ਦੀ ਚਿੰਤਾ, ਪਰੇਸ਼ਾਨੀਆਂ ਨੂੰ ਖ਼ਤਮ ਕੀਤਾ ਜਾ ਸਕਦਾ ਹੈ ਅਤੇ ਉਸ ਦਵਾਈ ਦਾ ਨਾਂਅ ਪ੍ਰਭੂ ਦਾ ਨਾਮ ਹੈ ਇਸ ਨੂੰ ਨਾਮ-ਸ਼ਬਦ, ਕਲਮਾ, ਮੈਥਡ ਆਫ਼ ਮੈਡੀਟੇਸ਼ਨ ਕਿਹਾ ਜਾਂਦਾ ਹੈ

ਮਾਲਕ ਦੇ ਨਾਮ ਦਾ ਜਾਪ ਕਰਨ ਨਾਲ ਆਦਮੀ ਦੇ ਅੰਦਰ ਆਤਮ-ਵਿਸ਼ਵਾਸ ਆਉਂਦਾ ਹੈ ਅਤੇ ਆਤਮ-ਵਿਸ਼ਵਾਸ ਨਾਲ ਆਤਮਿਕ ਸ਼ਾਂਤੀ ਆਉਂਦੀ ਹੈ ਅਤੇ ਉਸ ਆਤਮਿਕ ਸ਼ਕਤੀ ਦੁਆਰਾ ਤੁਸੀਂ ਆਪਣੇ ਅੰਦਰ ਦੇ ਗਮ, ਚਿੰਤਾ, ਪਰੇਸ਼ਾਨੀਆਂ ਨੂੰ ਖ਼ਤਮ ਕਰ ਸਕਦੇ ਹੋ ਅਤੇ ਮਾਲਕ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਬਣ ਸਕਦੇ ਹੋ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ