ਨੇਕੀ-ਭਲਾਈ ਦੇ ਰਾਹ ‘ਤੇ ਦ੍ਰਿੜਤਾ ਨਾਲ ਚੱਲੋ : ਪੂਜਨੀਕ ਗੁਰੂ ਜੀ

Saint Dr. MSG
Saint Dr. MSG

ਨੇਕੀ-ਭਲਾਈ ਦੇ ਰਾਹ ‘ਤੇ ਦ੍ਰਿੜਤਾ ਨਾਲ ਚੱਲੋ : ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਇਨਸਾਨੀਅਤ ‘ਤੇ ਜਦੋਂ ਤੱਕ ਚਲਦਾ ਨਹੀਂ,ਤਾਂ ਇਨਸਾਨ ਨੂੰ ਜੋ ਪਰਮ ਪਿਤਾ ਪਰਮਾਤਮਾ ਨੇ ਬਚਨ ਕੀਤੇ ਹਨ, ਤੋਹਫ਼ੇ ਬਖਸ਼ੇ ਹਨ ਉਹ ਨਹੀਂ ਮਿਲਦੇ ਇਨਸਾਨੀਅਤ ਦਾ ਤਕਾਜ਼ਾ ਕਿ ਤੁਸੀਂ ਰਹਿਮ ਕਰੋ, ਦਇਆ ਕਰੋ, ਕਿਸੇ ਦਾ ਬੁਰਾ ਨਾ ਕਰੋ, ਬੁਰਾ ਨਾ ਸੋਚੋ, ਪਰ ਨੇਕੀ-ਭਲਾਈ ਦੇ ਰਾਹ ‘ਤੇ ਪੂਰੀ ਤਰ੍ਹਾਂ ਦ੍ਰਿੜਤਾ ਨਾਲ, ਪੂਰੀ ਅਣਖ ਨਾਲ, ਪੂਰੀ ਗੈਰਤ ਨਾਲ ਅੱਗੇ ਵਧਦੇ ਜਾਓ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਕਿ ਸੱਚ ਦੇ ਰਾਹ ਤੋਂ ਜੇਕਰ ਕੋਈ ਡੇਗਦਾ ਹੈ ,

ਸੱਚ ਦੇ ਰਾਹ ਤੋਂ ਜੇਕਰ ਕੋਈ ਰੋਕਦਾ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਰੁਕ ਜਾਓ ਕਿਸੇ ਦੇ ਕਹਿਣ ਨਾਲ, ਜ਼ਰਾ ਜਿੰਨੀ ਕੋਈ ਗੱਲ ਕਹਿ ਦੇਵੇ, ਤਾਂ ਇਹ ਮਤਲਬ ਨਹੀਂ ਕਿ ਤੁਸੀਂ ਰਾਮ ਨਾਮ, ਅੱਲ੍ਹਾ, ਵਾਹਿਗੁਰੂ, ਮਾਲਕ ਦਾ ਨਾਮ ਲੈਣਾ ਛੱਡ ਦਿਓ ਇਤਿਹਾਸ ਗਵਾਹ ਹੈ, ਮਾਲਕ ਦੇ ਰਾਹ ‘ਤੇ ਚੱਲਣ ਵਾਲੇ ਕਈ ਵਾਰ ਅਜਿਹਾ ਇਤਿਹਾਸ ਬਣਾ ਗਏ ਕਿ ਉਨ੍ਹਾਂ ਦੇ ਸਮਕਾਲੀਨ ਨੂੰ ਕੋਈ ਜਾਣਦਾ ਨਹੀਂ, ਪਰ ਉਨ੍ਹਾਂ ਦਾ ਨਾਂਅ ਅੱਜ ਵੀ ਅਮਰ ਹੈ

ਅਜਿਹੇ ਭਗਤ ਨੇਕੀ ਭਲਾਈ ਦੇ ਰਾਹ ‘ਤੇ ਚਲਦੇ ਹਨ ਇਨਸਾਨੀਅਤ ਦੀ ਜ਼ਿੰਦਾ ਮਿਸਾਲ ਬਣ ਜਾਂਦੇ ਹਨ ਅਤੇ ਅਜਿਹਾ ਹੀ ਬਣਨਾ ਚਾਹੀਦਾ ਹੈ ਇਨਸਾਨੀਅਤ ਦੇ ਰਾਹ ‘ਤੇ ਦੀਨਤਾ-ਨਿਮਰਤਾ ਨਾਲ ਅਤੇ ਦ੍ਰਿੜਤਾ ਅਣਖ, ਗੈਰਤ ਨਾਲ ਚਲਦੇ ਜਾਓ ਮਾਲਕ ਦਾ ਰਹਿਮੋ-ਕਰਮ ਵਰਸੇਗਾ, ਦਇਆ-ਮਿਹਰ, ਰਹਿਮਤ ਹੋਵੇਗੀ ਅਤੇ ਸਾਰੀਆਂ ਖੁਸ਼ੀਆਂ ਤੁਹਾਡੀ ਝੋਲੀ ‘ਚ ਆ ਪੈਣਗੀਆਂ ਇਹ ਬਹੁਤ ਜ਼ਰੂਰੀ ਹੈ ਕਿ ਹਰ ਇਨਸਾਨ ਇਨਸਾਨੀਅਤ ਨੂੰ ਹਮੇਸ਼ਾ ਯਾਦ ਰੱਖੇ ਬਚਨਾਂ ਦਾ ਪੱਕਾ ਰਹੇ,

ਕਈ ਵਾਰ ਇਨਸਾਨ ਬਚਨ ਮੰਨਦਾ ਨਹੀਂ, ਬਚਨਾਂ ‘ਚ ਗਲਤੀਆਂ ਕਰਦਾ ਹੈ ਅਤੇ ਉਸ ਨੂੰ ਲਗਦਾ ਹੈ ਕਿ ਅੱਲ੍ਹਾ, ਵਾਹਿਗੁਰੂ, ਰਾਮ ਤਾਂ ਕਦੇ ਕੁਝ ਕਹਿੰਦਾ ਹੀ ਨਹੀਂ ਪਰ ਉਸ ਦੀ ਬੇਖੌਫ਼ ਅਵਾਜ਼ ਜਦੋਂ ਚੱਲੇਗੀ ਤਾਂ ਬੇਇੰਤਹਾ ਦੁੱਖ ਤੁਹਾਨੂੰ ਉਠਾਉਣੇ ਪੈਣਗੇ ਕਈ ਵਾਰ ਇਨਸਾਨ ਨੂੰ ਇਹ ਭਰਮ ਹੋ ਜਾਂਦਾ ਹੈ ਕਿ ਅਜਿਹਾ ਕੁਝ ਨਹੀਂ ਹੈ, ਕੁਝ ਵੀ ਕਰਦੇ ਰਹੋ, ਕਿਹੋ ਜਿਹੇ ਵੀ ਬੁਰੇ ਕਰਮ ਕਰੋ ਕੋਈ ਗੱਲ ਨਹੀਂ,  ਮਾਲਕ ਕੁਝ ਨਹੀਂ ਕਹਿੰਦੇ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਕਰਮ ਬੁਰੇ ਨਾ ਕਰੋ, ਉਨ੍ਹਾਂ ਦਾ ਫ਼ਲ ਜਦੋਂ ਭੋਗਣਾ ਪੈਂਦਾ ਹੈ ਤਦ ਛੁਟਕਾਰਾ ਨਹੀਂ ਹੋਵੇਗਾ,  ਫਿਰ ਕੋਈ ਬਚਾਉਣ ਵਾਲਾ ਨਹੀਂ ਆਵੇਗਾ, ਕਿਉਂਕਿ ਰਾਮ ਅੱਲ੍ਹਾ, ਵਾਹਿਗੁਰੂ ਜਦੋਂ ਖੁਦ ਹੀ ਕਿਸੇ ਨੂੰ ਨਿਵਾਜ਼ਣ ‘ਤੇ ਆਉਂਦੇ ਹਨ  ਜਾਂ ਸਜ਼ਾ ਸੁਣਾਉਂਦੇ ਹਨ ਤਾਂ ਫਿਰ ਕੋਈ ਤਰੀਕਾ ਹੀ ਨਹੀਂ ਬਚਦਾ ਕਿ ਤੁਸੀਂ ਆਪਣੇ ਬੁਰੇ ਕਰਮਾਂ ਤੋਂ ਬਚ ਸਕੋ

ਇਸ ਲਈ ਚੰਗੇ ਕਰਮ ਕਰੋ, ਸਾਰਿਆਂ ਦਾ ਚੰਗਾ ਕਰੋ, ਭਲਾ ਕਰੋ ਅਤੇ ਭਲਾਈ ਦੇ ਰਾਹ ‘ਤੇ ਦ੍ਰਿੜਤਾ, ਨਿਮਰਤਾ ਨਾਲ ਚਲਦੇ ਜਾਓ ਤਾਂਕਿ ਮਾਲਕ ਦੀ ਦਇਆ-ਮਿਹਰ, ਰਹਿਮਤ ਤੁਹਾਡੇ ‘ਤੇ ਮੋਹਲੇਧਾਰ ਵਰਸਦੀ ਹੋਈ ਤੁਹਾਨੂੰ ਮਹਿਸੂਸ ਹੋਵੇ, ਤੁਹਾਨੂੰ ਨਜ਼ਰ ਆਵੇ ਆਪ ਜੀ ਫ਼ਰਮਾਉਂਦੇ ਹਨ ਕਿ ਕਦੇ ਵੀ ਗ਼ਲਤੀਆਂ ਨਾ ਕਰੋ, ਬਚਨਾਂ ‘ਤੇ ਰਹਿ ਕੇ ਅੱਗੇ ਵਧਦੇ ਜਾਓ, ਯਕੀਨਨ ਇੱਕ ਦਿਨ ਮੰਜ਼ਿਲ ਮਿਲੇਗੀ ਅਤੇ ਮਾਲਕ ਦੀਆਂ ਖੁਸ਼ੀਆਂ ਨਾਲ ਤੁਸੀਂ ਅੰਦਰੋਂ-ਬਾਹਰੋਂ ਮਾਲਾਮਾਲ ਜ਼ਰੂਰ ਹੋ ਜਾਵੋਗੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।