ਮਾਲਕ ਦੇ ਨਾਮ ’ਚ ਬੇਅੰਤ ਤਾਕਤ ਹੈ : ਪੂਜਨੀਕ ਗੁਰੂ ਜੀ

Dera Sacha Sauda, Gurmeet Ram Rahi, God,Preciuous Word

ਮਾਲਕ ਦੇ ਨਾਮ ’ਚ ਬੇਅੰਤ ਤਾਕਤ ਹੈ : ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਸ ਘੋਰ ਕਲਿਯੁਗ ਦੇ ਸਮੇਂ ’ਚ ਅੱਲ੍ਹਾ, ਵਾਹਿਗੁਰੂ, ਮਾਲਕ ਦਾ ਨਾਮ ਲੈਣਾ ਬੜਾ ਮੁਸ਼ਕਿਲ ਹੈ ਪਰ ਮਾਲਕ ਨੂੰ ਪਾਉਣਾ ਬੜਾ ਸੌਖਾ ਹੈ ਅੱਜ ਤੋਂ ਪਹਿਲਾਂ ਜਿੰਨੇ ਵੀ ਯੁੱਗ ਹੋਏ, ਉਨ੍ਹਾਂ ’ਚ ਇਨਸਾਨ ਨੂੰ ਸੈਂਕੜੇ ਸਾਲਾਂ ਤੱਕ ਭਗਤੀ-ਇਬਾਦਤ ’ਚ ਬੈਠਣਾ ਪੈਂਦਾ ਸੀ, ਫਿਰ ਜਾ ਕੇ ਕਿਤੇ ਮਾਲਕ ਦੀ ਦਇਆ-ਮਿਹਰ, ਰਹਿਮਤ ਹੁੰਦੀ ਸੀ ਉਮਰ ਬਾਰੇ ਵੀ ਵੱਖ-ਵੱਖ ਵਿਚਾਰ ਹਨ ਕਿ ਸਤਿਯੁਗ ’ਚ ਲੱਖਾਂ, ਹਜ਼ਾਰਾਂ ਸਾਲ ਦੀ ਜ਼ਿੰਦਗੀ ਹੁੰਦੀ ਸੀ ਪਰ ਇਸ ਕਲਿਯੁਗ ’ਚ 100 ਸਾਲ ਦੀ ਜ਼ਿੰਦਗੀ ਨੂੰ ਬਹੁਤ ਵੱਡਾ ਮੰਨਿਆ ਜਾਂਦਾ ਹੈ

ਇਸ ਕਲਿਯੁਗ ’ਚ ਕੰਮ-ਧੰਦਾ ਕਰਦੇ ਹੋਏ ਮਾਲਕ ਦਾ ਨਾਮ ਜਪਣ ਨਾਲ ਮੋਕਸ਼-ਮੁਕਤੀ ਕੁਝ ਦੇਰ ’ਚ ਹੀ ਹੋ ਜਾਂਦੀ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਅੱਜ ਦੇ ਘੋਰ ਕਲਿਯੁੱਗ ’ਚ ਮਨ-ਇੰਦਰੀਆਂ ਬੜੇ ਫੈਲਾਓ ’ਚ ਹਨ ਲੋਕ ਰਾਮ-ਨਾਮ ਨੂੰ ਅਲੂਣੀ ਸਿੱਲ ਸਮਝਦੇ ਹਨ ਪਰ ਲੋਕ ਇਹ ਭੁੱਲ ਜਾਂਦੇ ਹਨ ਕਿ ਮਨ ਜਿਸ ਰਾਮ-ਨਾਮ ਨੂੰ ਸੁਣਨ ਨਹੀਂ ਦਿੰਦਾ, ਜੇਕਰ ਰਾਮ-ਨਾਮ ਨੂੰ ਸੁਣ ਲਿਆ ਜਾਵੇ, ਅਮਲ ਕਰ ਲਿਆ ਜਾਵੇ ਤਾਂ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਤਾਂ ਮਿਲਣਗੀਆਂ ਹੀ ਨਾਲ ਹੀ ਗ਼ਮ, ਚਿੰਤਾ, ਪਰੇਸ਼ਾਨੀਆਂ ਤੋਂ ਵੀ ਮੁਕਤੀ ਜ਼ਰੂਰ ਮਿਲ ਜਾਵੇਗੀ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਲਕ ਦੇ ਨਾਮ ’ਚ ਬੇਇੰਤਹਾ ਤਾਕਤ ਹੈ ਪਰ ਇਸ ਨੂੰ ਉਹੀ ਇਨਸਾਨ ਜਾਣਦਾ ਹੈ ਜੋ ਮਾਲਕ ਦਾ ਨਾਮ ਲੈਂਦਾ ਹੈ ਜਿਸ ਨੇ ਕਦੇ ਸਿਮਰਨ ਨਹੀਂ ਕੀਤਾ, ਸੁੰਨ ਸਮਾਧੀ ’ਚ ਨਹੀਂ ਗਿਆ, ਜਿਸ ਦਾ ਦਸਵਾਂ ਦੁਆਰ ਨਹੀਂ ਖੁੱਲਿ੍ਹਆ, ਉਹ ਇਨਸਾਨ ਸਿਮਰਨ ਦੀ ਤਾਕਤ ਬਾਰੇ ਕੀ ਦੱਸ ਸਕਦਾ ਹੈ ਉਹ ਤਾਂ ਇਹ ਕਹਿੰਦਾ ਰਹਿੰਦਾ ਹੈ ਕਿ ਇਸ ’ਚ ਕੁਝ ਨਹੀਂ, ਇਸ ਨਾਲ ਕੋਈ ਫਾਇਦਾ ਨਹੀਂ ਹੁੰਦਾ ਪਰ ਜੋ ਇਨਸਾਨ ਸਿਮਰਨ ਕਰਦਾ ਹੈ, ਉਹ ਮਾਲਕ ਦੇ ਨਜ਼ਾਰਿਆਂ ਨਾਲ ਮਾਲਾਮਾਲ ਹੁੰਦਾ ਹੈ ਫਿਰ ਨਾ ਅੰਦਰ ਕਮੀ ਰਹਿੰਦੀ ਹੈ ਅਤੇ ਨਾ ਬਾਹਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.