ਭਲਾਈ ਕਰਨ ਵਾਲਿਆਂ ਨੂੰ ਮਿਲਦੀਆਂ ਹਨ ਖੁਸ਼ੀਆਂ : ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਅਜਿਹੇ ਇਨਸਾਨ ਇਸ ਕਲਯੁਗ ‘ਚ ਹਨ ਤਾਂ ਸਹੀ, ਪਰ ਜਨਸੰਖਿਆ ਅਨੁਸਾਰ ਬਹੁਤ ਘੱਟ ਹਨ, ਜਿਨ੍ਹਾਂ ਦੇ ਅੰਦਰ ਇਹ ਭਾਵਨਾ ਰਹਿੰਦੀ ਹੈ ਕਿ ਈਸ਼ਵਰ ਜਦੋਂ ਮੇਰਾ ਭਲਾ ਕਰ ਰਿਹਾ ਹੈ ਉਹ ਸਾਰਿਆਂ ਦਾ ਭਲਾ ਕਰੇ ਕਿਸੇ ਨੂੰ ਰੋਂਦਾ ਦੇਖ ਕੇ, ਕਿਸੇ ਨੂੰ ਤੜਫ਼ਦਾ ਦੇਖ ਕੇ ਉਹ ਮਾਲਕ ਨੂੰ ਦੁਆ ਕਰਨ ਬੈਠ ਜਾਂਦਾ ਹੈ, ਉਸ ਦੇ ਦੁੱਖ-ਦਰਦ ‘ਚ ਸ਼ਾਮਲ ਹੋ ਜਾਂਦਾ ਹੈ ਉਸ ਨਾਲ ਹਮਦਰਦੀ ਦੀਆਂ ਗੱਲਾਂ ਕਰਦੇ ਹਨ, ਰਾਹ ਦਿਖਾਉਂਦੇ ਹਨ ਅਤੇ ਮਾਲਕ ਤੋਂ ਇਹੀ ਮੰਗਦੇ ਹਨ ਕਿ ਹੇ ਮਾਲਕ! ਜਿਵੇਂ ਤੂੰ ਮੇਰੇ ‘ਤੇ ਰਹਿਮੋ-ਕਰਮ ਕੀਤਾ ਹੈ ਇਹ ਵੀ ਤੇਰੀ ਔਲਾਦ ਹੈ, ਜਾਣੇ-ਅਣਜਾਣੇ ‘ਚ ਇਸ ਤੋਂ ਕੋਈ ਭਿਆਨਕ ਕਰਮ ਹੋਇਆ ਹੋਵੇਗਾ ਤਾਂ ਉਨ੍ਹਾਂ ਕਰਮਾਂ ਦੀ ਸਜ਼ਾ ਤੋਂ ਇਨ੍ਹਾਂ ਨੂੰ ਮੁਕਤ ਕਰ ਦੇ ਆਪਣੇ ਨੂਰੇ-ਨਜ਼ਰ, ਰਹਿਮੋ-ਕਰਮ, ਆਪਣੀ ਦਇਆ-ਮਿਹਰ ਨਾਲ ਇਸ ਦੇ ਪਾਪ-ਕਰਮਾਂ ਨੂੰ ਹਰ ਲੈ ਜੋ ਅਜਿਹੀ ਭਾਵਨਾ ਰੱਖਦੇ ਹਨ,
ਦੂਜਿਆਂ ਪ੍ਰਤੀ ਹਮਦਰਦੀ ਰੱਖਦੇ ਹਨ ਮਾਲਕ ਉਨ੍ਹਾਂ ‘ਤੇ ਰਹਿਮਤ, ਦਇਆ-ਮਿਹਰ ਜ਼ਰੂਰ ਕਰਦਾ ਹੈ ਕਿਉਂਕਿ ਜਿਸ ਤਰ੍ਹਾਂ ਦੀ ਆਪਣੇ ਕੋਲ ਹਿੰਮਤ ਹੁੰਦੀ ਹੈ, ਜੋ ਕਰਨ ਯੋਗ ਹੁੰਦਾ ਹੈ ਉਸੇ ਅਨੁਸਾਰ ਦੂਜਿਆਂ ਦਾ ਭਲਾ ਕਰਨਾ ਚਾਹੀਦਾ ਹੈ ਤਾਂ ਭਾਈ! ਇਸ ਤਰ੍ਹਾਂ ਨਾਲ ਜੋ ਮਾਲਕ ਦੇ ਮੁਰੀਦ ਹੁੰਦੇ ਹਨ ਉਹ ਮਾਲਕ ਤੋਂ ਮਾਲਕ ਨੂੰ ਹੀ ਮੰਗਦੇ ਹਨ ਉਸ ਦੇ ਸਾਜੋ-ਸਮਾਨ ‘ਚ ਕਦੇ ਨਹੀਂ ਉਲਝਦੇ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜਿਨ੍ਹਾਂ ਅੰਦਰ ਆਪਣੇ ਪਰਮ ਪਿਤਾ ਪਰਮਾਤਮਾ ਨੂੰ ਪਾਉਣ ਦੀ ਲਗਨ ਹੁੰਦੀ ਹੈ,
ਜੋ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਨਾਲ ਇੱਕ ਵਾਰ ਰੂ-ਬ-ਰੂ ਹੋ ਜਾਂਦੇ ਹਨ, ਜਿਨ੍ਹਾਂ ਨੂੰ ਮਾਲਕ ਦੇ ਰਹਿਮੋ ਕਰਮ ਦੀ ਨੂਰੇ-ਨਜ਼ਰ ਦੀ ਝਲਕ ਮਿਲ ਜਾਂਦੀ ਹੈ, ਉਹ ਮਾਲਕ ਤੋਂ ਦੁਨਿਆਵੀ ਸਾਜੋ ਸਮਾਨ ਨਹੀਂ ਮੰਗਦੇ ਉਹ ਇਹ ਹੀ ਮੰਗਦੇ ਹਨ ਕਿ ਹੇ ਸਤਿਗੁਰੂ! ਹੇ ਅੱਲ੍ਹਾ! ਹੇ ਰਾਮ! ਤੇਰੇ ਰਹਿਮੋ-ਕਰਮ ਦੀ ਨਜ਼ਰ ਕਦੇ ਵੀ ਮੇਰੇ ‘ਤੋਂ ਨਾ ਉੱਠੇ, ਤੇਰਾ ਸਾਇਆ ਮੇਰੇ ‘ਤੇ ਪਿਆ ਰਹੇ ਤੇਰੇ ਦਰਸ਼-ਦੀਦਾਰ ਦੇ ਮੈਂ ਕਾਬਲ ਤਾਂ ਨਹੀਂ ਪਰ ਤੇਰੇ ਰਹਿਮੋ-ਕਰਮ ਨੇ ਕਾਬਲ ਬਣਾਇਆ ਹੈ
ਹੇ ਈਸ਼ਵਰ! ਹੇ ਮਾਲਕਾ! ਅਜਿਹੀ ਰਹਿਮਤ, ਦਇਆ-ਮਿਹਰ ਕਰੀਂ ਕਿ ਤੇਰੀ ਔਲਾਦ ਦਾ ਸਤਿਕਾਰ ਕਰਾਂ, ਚੰਗੇ, ਨੇਕ ਕਰਮ ਕਰਾਂ ਅਤੇ ਤੇਰੇ ਰਾਹ ‘ਤੇ ਚੱਲਦਾ ਹੋਇਆ ਤੇਰੇ ਦਰਸ਼-ਦੀਦਾਰ ਨਾਲ ਮਾਲਾਮਾਲ ਹੋ ਜਾਵਾਂ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਕਿਸੇ ਫ਼ਕੀਰ ਕੋਲ ਕੋਈ ਗਿਆ ਅਤੇ ਕਹਿਣ ਲੱਗਿਆ ਕਿ ਮੈਂ ਬਹੁਤ ਕਿਸਮਤ ਵਾਲਾ ਹਾਂ ਫ਼ਕੀਰ ਕਹਿਣ ਲੱਗਿਆ ਕਿ ਭਾਈ, ਅਜਿਹਾ ਕੀ ਕਰ ਦਿੱਤਾ ਤੂੰ? ਉਹ ਕਹਿਣ ਲੱਗਿਆ ਕਿ ਮੇਰੇ ਕੋਲ ਦੋ ਬੇਟੇ ਹਨ, ਪੂਰਾ ਪੈਸਾ ਹੈ, ਘਰ ਹੈ, ਅਰਾਮ ਹੈ, ਸਭ ਕੁਝ ਹੈ ਤਾਂ ਅੱਗੋਂ ਫ਼ਕੀਰ ਨੇ ਕਿਹਾ ਕਿ ਭਗਵਾਨ ਮਿਲਿਆ?
ਉਹ ਆਦਮੀ ਕਹਿੰਦਾ ਕਿ ਨਹੀਂ ਫ਼ਕੀਰ ਨੇ ਕਿਹਾ ਕਿ ਤੂੰ ਕਿਸ ਤਰ੍ਹਾਂ ਕਿਸਮਤ ਵਾਲਾ ਹੋਇਆ ਜਿਸ ਨੂੰ ਭਗਵਾਨ ਨਹੀਂ ਮਿਲਿਆ ਕਿਸਮਤ ਵਾਲਾ ਤਾਂ ਉਹ ਹੁੰਦਾ ਹੈ ਜੋ ਸੁਪਰੀਮ ਪਾਵਰ, ਦੋਵਾਂ ਜਹਾਨਾਂ ਦੀ ਸ਼ਕਤੀ ਦੇ ਦਰਸ਼-ਦੀਦਾਰ ਕਰ ਲਿਆ ਕਰਦਾ ਹੈ ਅਤੇ ਜਿਸ ਨਾਲ ਫ਼ਿਰ ਅਜਿਹੀਆਂ ਖੁਸ਼ੀਆਂ ਮਿਲਦੀਆਂ ਹਨ, ਅਜਿਹੀ ਸ਼ਾਂਤੀ ਮਿਲਦੀ ਹੈ ਜੋ ਲਿਖਣ-ਬੋਲਣ ਤੋਂ ਪਰ੍ਹੇ ਦੀ ਗੱਲ ਹੈ ਤਾਂ ਭਾਈ! ਮਾਲਕ ਦਾ ਸਿਮਰਨ ਕਰੋ, ਭਗਤੀ-ਇਬਾਦਤ ਕਰੋ ਉਸ ਦੇ ਨਾਮ ਦਾ ਜਾਪ ਕਰਦੇ ਹੋਏ ਤੁਸੀਂ ਆਪਣੇ ਗ਼ਮ, ਚਿੰਤਾ, ਅੰਦਰ ਦੀਆਂ ਪਰੇਸ਼ਾਨੀਆਂ ਨੂੰ ਖ਼ਤਮ ਕਰ ਸਕਦੇ ਹੋ ਅਤੇ ਫਿਰ ਆਤਮਿਕ ਸ਼ਾਂਤੀ, ਪਰਮਾਨੰਦ, ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਨਾਲ ਤੁਹਾਡਾ ਜੀਵਨ ਮਹਿਕ ਉੱਠੇਗਾ, ਤੁਹਾਡੇ ਜੀਵਨ ‘ਚ ਬਹਾਰਾਂ ਛਾ ਜਾਣਗੀਆਂ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.