ਅੱਖਾਂ ‘ਚ ਪਾਓ ਰੱਬ ਦੇ ਨਾਮ ਦੀ ਦਵਾਈ : ਪੂਜਨੀਕ ਗੁਰੂ ਜੀ

Saint Dr MSG

ਅੱਖਾਂ ‘ਚ ਪਾਓ ਰੱਬ ਦੇ ਨਾਮ ਦੀ ਦਵਾਈ : ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਅੱਲ੍ਹਾ, ਵਾਹਿਗੁਰੂ, ਰਾਮ ਕਣ-ਕਣ, ਜ਼ਰੇ-ਜ਼ਰੇ ਵਿੱਚ ਮੌਜ਼ੂਦ ਹੈ, ਕੋਈ ਜਗ੍ਹਾ ਉਸ ਤੋਂ ਖ਼ਾਲੀ ਨਹੀਂ ਪਰ ਉਹ ਅੱਖਾਂ ਵੱਖਰੀਆਂ ਹੁੰਦੀਆਂ ਹਨ ਜੋ ਅੱਲ੍ਹਾ, ਮਾਲਕ ਨੂੰ ਦੇਖਦੀਆਂ ਹਨ ਅੱਖਾਂ ਤਾਂ ਇਹੀ ਹੁੰਦੀਆਂ ਹਨ ਪਰ ਇਨ੍ਹਾਂ ਅੱਖਾਂ ਵਿੱਚ ਰਾਮ-ਨਾਮ ਦੀ ਦਵਾਈ ਪਾਈ ਜਾਵੇ ਤਾਂ ਇਹ ਅੱਖਾਂ ਦੁਨੀਆਂਦਾਰੀ ਵੱਲੋਂ ਹਟ ਕੇ ਮਾਲਕ ਦੇ ਦਰਸ਼ਨ ਕਰਦੀਆਂ ਹਨ

Anmol Bachan | ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਤੁਸੀਂ ਜਿਸ ਧਰਮ ਨੂੰ ਮੰਨਦੇ ਹੋ ਉਸ ਧਰਮ ਵਿੱਚ ਰਹਿੰਦਿਆਂ ਹੋਇਆਂ ਆਪਣੇ ਅੱਲ੍ਹਾ, ਵਾਹਿਗੁਰੂ, ਖੁਦਾ, ਰੱਬ ਨੂੰ ਯਾਦ ਕਰੋ ਤਾਂ ਉਸ ਮਾਲਕ ਦੀ ਦਇਆ-ਮਿਹਰ, ਰਹਿਮਤ ਤੁਹਾਡੇ ‘ਤੇ ਜ਼ਰੂਰ ਵਰਸੇਗੀ ਇਨਸਾਨ ਜਦੋਂ ਹੰਕਾਰੀ, ਖੁਦੀ ਦੇ ਘੋੜੇ ‘ਤੇ ਸਵਾਰ ਹੋ ਜਾਂਦਾ ਹੈ, ਮਨ ਹਾਵੀ ਹੋ ਜਾਂਦਾ ਹੈ ਤਾਂ ਉਹ ਕਿਸੇ ਸੰਤ, ਗੁਰੂ, ਪੀਰ-ਫ਼ਕੀਰ ਦੀ ਅਵਾਜ਼ ਨਹੀਂ ਸੁਣਦਾ ਅਤੇ ਮਾਲਕ ਤੋਂ ਦੂਰ ਰਹਿ ਕੇ ਉਸ ਦੀ ਦਇਆ-ਮਿਹਰ ਤੋਂ ਵਾਂਝਾ ਰਹਿ ਜਾਂਦਾ ਹੈ

ਕੋਈ ਧਰਮ, ਮਜ਼ਹਬ ਇਹ ਨਹੀਂ ਸਿਖਾਉਂਦਾ ਕਿ ਆਪਸ ਵਿੱਚ ਨਫ਼ਰਤ, ਚੁਗਲੀ, ਨਿੰਦਿਆ ਕਰੋ ਹਰ ਧਰਮ ਇਹੀ ਕਹਿੰਦਾ ਹੈ ਕਿ ਤੁਸੀਂ ਓਮ, ਹਰੀ, ਅੱਲ੍ਹਾ, ਵਾਹਿਗੁਰੂ ਨੂੰ ਯਾਦ ਕਰੋ,  ਉਸਦੀ ਭਗਤੀ-ਇਬਾਦਤ ਕਰੋ, ਹੋ ਸਕੇ ਤਾਂ ਦੀਨ-ਦੁਖੀਆਂ ਦੀ ਮੱਦਦ ਕਰੋ ਦੂਸਰੇ ਦਾ ਭਲਾ ਕਰਨ ਨਾਲ ਮਾਲਕ ਤੁਹਾਡਾ ਭਲਾ ਜ਼ਰੂਰ ਕਰੇਗਾ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ  ਇਨਸਾਨ ਦੇ ਅੰਦਰ ਉਦੋਂ ਪਿਆਰ-ਮੁਹੱਬਤ ਆ ਸਕਦੀ ਹੈ ਜਦੋਂ ਉਹ ਮਾਲਕ ਦੇ ਨਾਮ ਦਾ ਸਿਮਰਨ ਕਰੇ ਸਿਮਰਨ ਤੋਂ ਬਿਨਾ ਜੀਵਨ ਐਵੇਂ ਹੀ ਬਰਬਾਦ ਹੋ ਜਾਂਦਾ ਹੈ ਜੇਕਰ ਤੁਸੀਂ ਚਲਦੇ, ਉੱਠਦੇ-ਬੈਠਦੇ, ਸੌਂਦੇ-ਜਾਗਦੇ ਥੋੜ੍ਹਾ-ਥੋੜ੍ਹਾ ਸਿਮਰਨ ਵੀ ਕਰਦੇ ਰਹੋ ਤਾਂ ਉਹ ਸਮਾਂ ਤੁਹਾਡੇ ਲਈ ਬੇਸ਼ਕੀਮਤੀ ਬਣ ਜਾਵੇਗਾ ਅਤੇ ਖੁਸ਼ੀਆਂ ਨਾਲ ਮਾਲਾਮਾਲ ਕਰਦਾ ਰਹੇਗਾ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਖਾਣਾ ਖਾਣ ਲਈ ਇੱਕ ਮਿੰਟ ਵੀ ਨਹੀਂ ਉੱਕਦਾ ਥੋੜ੍ਹੀ ਦੇਰ ਹੋ ਜਾਵੇ ਤਾਂ ਬੁਰਾ ਹਾਲ ਹੋ ਜਾਂਦਾ ਹੈ ਕਿਉਂਕਿ ਭੋਜਨ ਸਰੀਰ ਲਈ ਤਾਕਤ ਪੈਦਾ ਕਰਦਾ ਹੈ ਖਾਣੇ ਲਈ ਇਨਸਾਨ ਕਿੰਨਾ ਜੁਗਾੜ ਕਰਦਾ ਹੈ ਲੋਕ ਜੀਵਾਂ ਨੂੰ ਮਾਰਦੇ ਹਨ, ਆਪਣੀ ਜੀਭ ਦੇ ਸਵਾਦ ਲਈ ਬੇਰਹਿਮ ਬਣ ਜਾਂਦੇ ਹਨ ਕਿਸੇ ਵੀ ਧਰਮ ਵਿੱਚ ਇਹ ਨਹੀਂ ਲਿਖਿਆ ਕਿ ਤੁਸੀਂ ਕਿਸੇ ਨੂੰ ਮਾਰ ਕੇ ਜਾਂ ਤੜਫ਼ਾ ਕੇ ਖਾਓ ਪਰ ਇਹ ਲੋਕ ਆਪਣੀ ਜੀਭ ਦੇ ਸਵਾਦ ਲਈ ਅਜਿਹਾ ਕਰਦੇ ਹਨ

ਸਰੀਰ ਲਈ ਹੋਰ ਵੀ ਕਈ ਪਦਾਰਥ ਖਾਂਦੇ ਰਹਿੰਦੇ ਹੋ ਪਰ ਕੀ ਆਤਮਾ ਲਈ ਵੀ ਕਦੇ ਕੁਝ ਖਾਂਦੇ ਹੋ ਜਿਸਦੀ ਵਜ੍ਹਾ ਨਾਲ ਤੁਹਾਡਾ ਸਰੀਰ ਸਿਹਤਮੰਦ ਰਹਿੰਦਾ ਹੈ ਇਨਸਾਨ ਹਵਾ, ਪਾਣੀ ਤੋਂ ਬਿਨਾ ਨਹੀਂ ਰਹਿ ਸਕਦਾ ਜੇਕਰ ਅੱਲ੍ਹਾ, ਵਾਹਿਗੁਰੂ, ਰਾਮ ਦੀ ਸੱਚੀ ਤੜਫ਼ ਨਾਲ ਭਗਤੀ-ਇਬਾਦਤ ਕਰੋ ਤਾਂ ਮਾਲਕ ਦਾ ਨਾਮ ਦੋਵਾਂ ਜਹਾਨਾਂ ਦੀ ਖ਼ੁਰਾਕ ਹੈ ਅਤੇ ਤੁਸੀਂ ਇਸ ‘ਤੇ ਰਹਿ ਕੇ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਹਾਸਲ ਕਰ ਸਕਦੇ ਹੋ ਕਿਉਂਕਿ ਆਤਮਾ ਨੂੰ ਜਦੋਂ ਖੁਰਾਕ, ਸ਼ਕਤੀ ਮਿਲ ਜਾਂਦੀ ਹੈ ਤਾਂ ਉਹ ਕਿਸੇ ਚੀਜ਼ ਦੀ ਪਰਵਾਹ ਨਹੀਂ ਕਰਦੀ

Anmol Bachan | ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੇਕਰ ਰੁੱਖਾਂ-ਪੌਦਿਆਂ ਦੀਆਂ ਜੜ੍ਹਾਂ ਮਜ਼ਬੂਤ ਹੋਣ ਤਾਂ ਫ਼ਲ-ਫੁੱਲ ਆਪਣੇ-ਆਪ ਆ ਜਾਂਦੇ ਹਨ ਪਰ ਜੇਕਰ ਜੜ੍ਹਾਂ ਮਜ਼ਬੂਤ ਨਾ ਹੋਣ ਤਾਂ ਚਾਹੇ ਕਿੰਨਾ ਮਰਜ਼ੀ ਉੱਪਰੋਂ ਕਾਂਟ-ਛਾਂਟ ਕਰਦੇ ਰਹੋ ਉਹ ਵਧੇਗਾ-ਫੁੱਲੇਗਾ ਨਹੀਂ ਇਸ ਲਈ ਤੁਸੀਂ ਆਪਣੀ ਜੜ੍ਹ ਆਤਮਾ ਨੂੰ ਮਜ਼ਬੂਤ ਕਰ ਲਓ ਤਾਂ ਸਰੀਰ ਵਿੱਚ ਕੋਈ ਰੋਗ, ਪਰੇਸ਼ਾਨੀ ਨਹੀਂ ਆਵੇਗੀ ਆਤਮਾ ਰੂਪੀ ਜੜ੍ਹ ਨੂੰ ਮਜ਼ਬੂਤ ਕਰਨ ਲਈ ਅੱਲ੍ਹਾ, ਰਾਮ ਦੇ ਨਾਮ ਦਾ ਪਾਣੀ ਲਗਾਤਾਰ ਦੇਣਾ ਹੋਵੇਗਾ

ਜਿਸ ਨਾਲ ਤੁਹਾਡੀ ਆਤਮਾ ਬਲਵਾਨ ਹੋਵੇਗੀ ਅਤੇ ਤੁਸੀਂ ਕਿਸੇ ਵੀ ਤਰ੍ਹਾਂ ਨਾਲ ਪਰੇਸ਼ਾਨ ਨਹੀਂ ਹੋਵੋਗੇ ਆਤਮਾ ਦੇ ਨਾਲ ਜਿਵੇਂ-ਜਿਵੇਂ ਮਾਲਕ ਦੀ ਯਾਦ ਜੁੜਦੀ ਜਾਂਦੀ ਹੈ ਉਵੇਂ-ਉਵੇਂ ਆਤਮਾ ਬਲਵਾਨ ਹੁੰਦੀ ਹੈ ਉਸਦੀਆਂ ਸ਼ਕਤੀਆਂ ਵਧਦੀਆਂ ਹਨ ਅਤੇ ਉਹ ਉਸ ਮਾਲਕ ਦੀ ਦਇਆ-ਮਿਹਰ ਦੇ ਲਾਇਕ ਜ਼ਰੂਰ ਬਣ ਜਾਂਦੀ ਹੈ ਤਾਂ ਭਾਈ, ਜੇਕਰ ਤੁਸੀਂ ਚਾਹੁੰਦੇ ਹੋ ਕਿ ਮਾਲਕ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਬਣਿਆ ਜਾਵੇ ਤਾਂ ਚਲਦੇ, ਕੰਮ-ਧੰਦਾ ਕਰਦੇ ਥੋੜ੍ਹਾ-ਥੋੜ੍ਹਾ ਸਿਮਰਨ ਜ਼ਰੂਰ ਕਰੋ

ਜੇਕਰ ਤੁਸੀਂ ਸਮਾਂ ਨਿਸ਼ਚਿਤ ਕਰ ਲਓ ਕਿ ਇੰਨਾ ਸਮਾਂ ਮੈਂ ਮਾਲਕ ਨੂੰ ਦੇਣਾ ਹੀ ਦੇਣਾ ਹੈ ਤਾਂ ਯਕੀਨ ਮੰਨੋ ਤੁਸੀਂ ਪੱਥਰ ਤੋਂ ਹੀਰਾ ਬਣ ਸਕਦੇ ਹੋ, ਗੁਨਾਹਗਾਰ ਹੁੰਦਿਆਂ ਹੋਇਆਂ ਵੀ ਪਾਪ, ਗੁਨਾਹ ਤੋਂ ਮੁਕਤ ਹੋ ਸਕਦੇ ਹੋ ਅਤੇ ਮਾਲਕ ਦੀ ਕ੍ਰਿਪਾ-ਦ੍ਰਿਸ਼ਟੀ ਦੇ ਕਾਬਲ ਜ਼ਰੂਰ ਬਣ ਜਾਓਗੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।