ਔਗੁਣ, ਪਾਪ-ਗੁਨਾਹ ਖਤਮ ਕਰਨਾ ਚਾਹੁੰਦੇ ਹੋ ਤਾਂ ਸੇਵਾ-ਸਿਮਰਨ ਕਰੋ
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਲਕ ਦੀ ਯਾਦ ‘ਚ, ਉਸ ਦੇ ਪਿਆਰ-ਮੁਹੱਬਤ ‘ਚ ਜੋ ਖੁਸ਼ੀ ਮਿਲਦੀ ਹੈ, ਉਹ ਕਿਤੋਂ ਨਹੀਂ ਖ਼ਰੀਦੀ ਜਾ ਸਕਦੀ ਇਨਸਾਨ ਦੀ ਭਾਵਨਾ ਜਦੋਂ ਪ੍ਰਬਲ ਹੋ ਜਾਂਦੀ ਹੈ, ਉਸ ਪਰਮ ਪਿਤਾ ਪਰਮਾਤਮਾ ਲਈ ਹਿਰਦਾ ਤੜਫ਼ Àੁੱਠਦਾ ਹੈ, ਜਦੋਂ ਇਨਸਾਨ ਆਪਣੇ ਪਰਮ ਪਿਤਾ ਪਰਮਾਤਮਾ ਦੇ ਦਰਸ਼-ਦੀਦਾਰ ਲਈ ਵਿਆਕੁਲ ਹੋ ਜਾਂਦਾ ਹੈ ਤੇ ਉਸ ਦਾ ਦਰਸ਼-ਦੀਦਾਰ ਹੁੰਦਾ ਹੈ, ਅਜਿਹਾ ਆਨੰਦ ਆਉਂਦਾ ਹੈ, ਜਿਸ ਦੀ ਕਦੇ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਇੱਕ ਨਸ਼ਾ, ਇੱਕ ਨੂਰ, ਇੱਕ ਲੱਜ਼ਤ ਦਿਲੋ-ਦਿਮਾਗ ‘ਤੇ ਛਾ ਜਾਂਦੀ ਹੈ, ਕਣ-ਕਣ, ਜ਼ਰ੍ਹੇ-ਜ਼ਰ੍ਹੇ ‘ਚ ਪਰਮ ਪਿਤਾ ਪਰਮਾਤਮਾ ਨਜ਼ਰ ਆਉਣ ਲੱਗਦੇ ਹਨ, ਸਰੀਰ ਦਾ ਰੋਮ-ਰੋਮ ਨਸ਼ਿਆਇਆ ਜਾਂਦਾ ਹੈ ਤੇ ਇਨਸਾਨ ਮਾਲਕ ਦੇ ਦਰਸ਼-ਦੀਦਾਰ ਨਾਲ ਨਿਹਾਲ ਹੋ ਜਾਂਦਾ ਹੈ ਇਨਸਾਨ ਨੂੰ ਉਸ ਪਰਮਾਨੰਦ ਦੀ ਪ੍ਰਾਪਤੀ ਹੁੰਦੀ ਹੈ,
ਜੋ ਇਸ ਜਹਾਨ ‘ਚ ਵੀ ਖ਼ਤਮ ਨਹੀਂ ਹੁੰਦਾ ਤੇ ਅਗਲੇ ਜਹਾਨ ‘ਚ ਵੀ ਜਿਉਂ ਦਾ ਤਿਉਂ ਬਣਿਆ ਰਹਿੰਦਾ ਹੈ, ਪਰ ਉਸ ਨੂੰ ਪਾਉਣ ਲਈ ਆਪਣੀ ਭਾਵਨਾ ਦਾ ਸ਼ੁੱਧੀਕਰਨ ਕਰਨਾ ਹੋਵੇਗਾ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਤੁਸੀਂ ਸਿਮਰਨ, ਭਗਤੀ, ਇਬਾਦਤ ਕਰੋ, ਤਾਂਕਿ ਤੁਹਾਡੇ ਅੰਦਰ ਜੋ ਬੁਰੇ, ਗਲ਼ਤ ਵਿਚਾਰ ਆਉਂਦੇ ਹਨ, ਉਨ੍ਹਾਂ ‘ਤੇ ਕਾਬੂ ਹੋ ਜਾਵੇ ਚਲੋ…., ਮਨ ਗਲ਼ਤ ਵਿਚਾਰ ਦੇ ਵੀ ਦਿੰਦਾ ਹੈ, ਤਾਂ ਉਸ ‘ਤੇ ਅਮਲ ਨਾ ਕਰੋ, ਉਸ ਦੇ ਅਨੁਸਾਰ ਨਾ ਚਲੋ, ਤਾਂ ਵੀ ਮਾਲਕ ਦੇ ਕਿਰਪਾ ਪਾਤਰ ਇੱਕ-ਨਾ ਇੱਕ ਦਿਨ ਤੁਸੀਂ ਜ਼ਰੂਰ ਬਣ ਜਾਓਗੇ ਜਦੋਂ ਬੁਰੇ ਵਿਚਾਰਾਂ ‘ਤੇ ਤੁਸੀਂ ਚੱਲਣ ਲੱਗਦੇ ਹੋ, ਮਨ ਦੀਆਂ ਕਹੀਆਂ ਗੱਲਾਂ ‘ਤੇ ਅਮਲ ਕਰਨ ਲੱਗਦੇ ਹੋ, ਤਾਂ ਤੁਸੀਂ ਦੁਖੀ, ਪਰੇਸ਼ਾਨ ਰਹਿੰਦੇ ਹੋ, ਟੈਨਸ਼ਨ ‘ਚ ਰਹਿੰਦੇ ਹੋ ਤੇ ਆਪਣੇ ਕਰਮਾਂ ਦਾ ਬੋਝ ਚੁੱਕਦੇ ਰਹਿੰਦੇ ਹੋ ਇਸ ਲਈ ਤੁਸੀਂ ਬਚਨ ਸੁਣੋ, ਸਿਮਰਨ ਕਰੋ ਤੇ ਆਪਣੇ ਹਿਰਦੇ ਦੀ ਸਫ਼ਾਈ ਕਰੋ
ਜਦੋਂ ਅੰਦਰ ਦੀ ਸਫ਼ਾਈ ਹੋ ਜਾਵੇਗੀ, ਤੁਸੀਂ ਅੰਦਰੋਂ ਪਾਕਿ-ਪਵਿੱਤਰ ਹੋ ਜਾਓਗੇ, ਤਾਂ ਮਾਲਕ ਦੀ ਕਿਰਪਾ ਦ੍ਰਿਸ਼ਟੀ ਜ਼ਰੂਰ ਵਰਸੇਗੀ, ਉਸ ਦੀ ਦਇਆ-ਮਿਹਰ, ਰਹਿਮਤ ਨਾਲ ਤੁਹਾਡੇ ਜਨਮਾਂ-ਜਨਮਾਂ ਦੇ ਪਾਪ ਕਰਮ ਧੋਤੇ ਜਾਣਗੇ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਤੁਸੀਂ ਚਲਦੇ, ਬੈਠਦੇ, ਲੇਟਦੇ, ਕੰਮ ਧੰਦਾ ਕਰਦੇ ਹੋਏ ਸਿਮਰਨ ਕਰੋ ਮਾਲਕ ਦੇ ਨਾਮ ਨੂੰ ਸਲਾਮ ਹੈ ਇਹ ਕਦੇ ਨਾ ਸੋਚੋ ਕਿ ਤੁਸੀਂ ਬਹੁਤ ਵੱਡੇ ਗੁਣਵਾਨ ਬਣ ਗਏ ਹੋ, ਤੁਹਾਡੀ ਵਾਹ-ਵਾਹ ਹੋ ਰਹੀ ਹੈ, ਸ਼ਾਇਦ ਇਸ ਲਈ ਮਾਲਕ, ਅੱਲ੍ਹਾ, ਰਾਮ ਤੁਹਾਨੂੰ ਮੁਹੱਬਤ ਕਰਦਾ ਹੈ! ਨਹੀਂ ਉਸ ਨੂੰ ਤੁਹਾਡੀ ਮਾਣ-ਵਡਿਆਈ ਨਾਲ ਕੋਈ ਲੈਣਾ-ਦੇਣਾ ਨਹੀਂ ਤੁਸੀਂ ਬਚਨਾਂ ‘ਤੇ ਪੱਕੇ ਰਹੋ,
ਮਾਲਕ ਲਈ ਭਾਵਨਾ ਬਣਾ ਕੇ ਰੱਖੋ ਇਹ ਨਾ ਹੋਵੇ ਕਿ ਤੁਹਾਡੀ ਭਾਵਨਾ ਹਰ ਕਿਸੇ ਲਈ ਡਿੱਗਦੀ-ਢਹਿੰਦੀ ਰਹੇ, ਤੁਸੀਂ ਹਰ ਕਿਸੇ ਦੇ ਆਸ਼ਿਕ ਹੋ ਜਾਂਦੇ ਹੋ ਨਹੀਂ, ਤੁਸੀਂ ਉਸ ਪਰਮ ਪਿਤਾ ਪਰਮਾਤਮਾ ਦੇ ਆਸ਼ਕ ਬਣੋ, ਤਾਂ ਉਹ ਖੁਸ਼ੀਆਂ ਦਿੰਦਾ ਹੈ, ਦੋਵਾਂ ਜਹਾਨਾਂ ਦਾ ਪਰਮਾਨੰਦ ਦਿਵਾ ਦਿੰਦਾ ਹੈ ਇਸ ਲਈ ਜ਼ਰੂਰੀ ਹੈ
ਸਿਮਰਨ ਦੇ ਪੱਕੇ ਬਣਨਾ ਘੰਟਾ ਸੁਬ੍ਹਾ-ਸ਼ਾਮ ਜਾਂ ਅੱਧਾ ਘੰਟਾ ਸਵੇਰੇ ਸ਼ਾਮ ਮਾਲਕ ਦਾ ਨਾਮ ਜਪੋ, ਮਾਲਕ ਤੋਂ ਮਾਲਕ ਨੂੰ ਮੰਗੋ, ਬੁਰੇ ਕਰਮ ਨਾ ਕਰੋ ਕਿਉਂਕਿ ਦੋ ਬੇੜੀਆਂ ‘ਤੇ ਸਵਾਰ ਕੋਈ ਉਂਜ ਹੀ ਨਹੀਂ ਬਚਦਾ ਤੇ ਇੱਕ ਬੇੜੀ ਹੁੰਦੀ ਹੀ ਨਹੀਂ ਤਾਂ ਬਚੇਗਾ ਕਿਵੇਂ? ਇਸ ਲਈ ਪਰਮ ਪਿਤਾ ਪਰਮਾਤਮਾ ਤੋਂ ਤੁਸੀਂ ਆਨੰਦ ਚਾਹੁੰਦੇ ਹੋ, ਸਾਰੀਆਂ ਲੱਜ਼ਤਾਂ ਚਾਹੁੰਦੇ ਹੋ ਤੇ ਆਪਣੇ ਔਗੁਣ, ਪਾਪ-ਗੁਨਾਹ ਖ਼ਤਮ ਕਰਨਾ ਚਾਹੁੰਦੇ ਹੋ, ਤਾਂ ਸਿਮਰਨ ਕਰੋ, ਸੇਵਾ ਕਰੋ ਤੇ ਆਪਣਾ ਪਿਆਰ-ਮੁਹੱਬਤ ਮਾਲਕ ਲਈ ਦ੍ਰਿੜ ਕਰੋ, ਸਿਰਫ਼ ਉਸੇ ਨਾਲ ਪਿਆਰ ਕਰੋ, ਬਾਕੀ ਫਰਜ਼, ਕਰਤੱਵਾਂ ਦਾ ਪਾਲਣ ਕਰਦੇ ਰਹੋ, ਯਕੀਨਨ ਮਾਲਕ ਦੀ ਕਿਰਪਾ ਦ੍ਰਿਸ਼ਟੀ ਹੋਵੇਗੀ ਜੋ ਲੋਕ ਸੁਣਦੇ ਹਨ, ਮੰਨਦੇ ਹਨ, ਮਾਲਕ ਉਨ੍ਹਾਂ ‘ਤੇ ਰਹਿਮੋ-ਕਰਮ ਜ਼ਰੂਰ ਵਰਸਾਉਂਦਾ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.