ਅੱਲ੍ਹਾ, ਵਾਹਿਗੁਰੂ ਦਾ ਨਾਮ ਘਰ ਨੂੰ ਬਣਾਉਂਦੈ ਸਵਰਗ : ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਉਹ ਜਗ੍ਹਾ ਭਾਗਾਂ ਵਾਲੀ ਬਣ ਜਾਂਦੀ ਹੈ, ਜਿੱਥੇ ਬੈਠ ਕੇ ਅੱਲ੍ਹਾ, ਵਾਹਿਗੁਰੂ ਦਾ ਨਾਮ ਲਿਆ ਜਾਂਦਾ ਹੈ ਦਿਲੋ-ਦਿਮਾਗ ਪਾਕਿ-ਸਾਫ਼ ਬਣ ਜਾਂਦਾ ਹੈ, ਜਿਸ ‘ਚ ਪਰਮ ਪਿਤਾ ਪਰਮਾਤਮਾ ਦੀ ਯਾਦ ਬਣੀ ਰਹਿੰਦੀ ਹੈ ਤੇ ਉਹ ਘਰ ਸਵਰਗ ਬਣ ਜਾਂਦਾ ਹੈ ਜਿੱਥੇ ਅੱਲ੍ਹਾ, ਵਾਹਿਗੁਰੂ, ਰਾਮ ਦਾ ਨਾਮ ਸੁਬ੍ਹਾ-ਸ਼ਾਮ ਲਿਆ ਜਾਂਦਾ ਹੈ ਪੂਜਨੀਕ ਗਰੂ ਜੀ ਫ਼ਰਮਾਉਂਦੇ ਹਨ ਕਿ ਘੋਰ ਕਲਿਯੁਗ ‘ਚ ਇਨਸਾਨ ਆਪਣੇ ਜ਼ਿਹਨ ‘ਚ ਬੁਰਾਈਆਂ ਅਤੇ ਕਮੀਆਂ ਨੂੰ ਇਜਾਦ ਕਰ ਲੈਂਦਾ ਹੈ ਪਰ ਨਸੀਬਾਂ ਵਾਲੇ ਹੁੰਦੇ ਹਨ,
ਜੋ ਮਾਲਕ ਨਾਲ ਜੁੜ ਜਾਂਦੇ ਹੈ ਇਨਸਾਨ ਇੱਕ ਵਾਰ ਗ਼ਲਤੀ ਕਰਨ ਤੋਂ ਬਾਅਦ ਗਲਤੀ ‘ਤੇ ਗਲਤੀ ਕਰਦਾ ਰਹਿੰਦਾ ਹੈ ਤਾਂ ਉਹ ਇਨਸਾਨ ਨਹੀਂ ਸ਼ੈਤਾਨ ਬਣ ਜਾਂਦਾ ਹੈ, ਇਸ ਲਈ ਤੁਸੀਂ ਆਪਣੇ ਅੰਦਰ ਬੁਰੀਆਂ ਆਦਤਾਂ ਨੂੰ ਪਣਪਣ ਨਾ ਦਿਓ, ਕਿਉਂਕਿ ਮਨ ਦਾ ਪਤਾ ਨਹੀਂ ਲੱਗਦਾ ਕਿ ਉਹ ਕਦੋਂ ਰਾਹ ‘ਚੋਂ ਭਟਕਾ ਦੇਵੇ, ਕਦੋਂ ਦਗਾ ਦੇ ਦੇਵੇ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਨ ਤੋਂ ਬਚ ਸਕਣਾ ਆਪਣੇ ਆਪ ‘ਚ ਸੰਭਵ ਨਹੀਂ ਹੈ
ਇਸ ਨਾਲ ਸੇਵਾ ਸਿਮਰਨ ਤੋਂ ਹੀ ਬਚਿਆ ਜਾ ਸਕਦਾ ਹੇ ਜੇਕਰ ਸੇਵਾ ਦੇ ਨਾਲ-ਨਾਲ ਸਿਮਰਨ ਪਰਮਾਰਥ ਕੀਤਾ ਜਾਵੇ ਤਾਂ ਉਹ ਭਗਤੀ ਮਾਲਕ ਦੀ ਦਰਗਾਹ ‘ਚ ਜ਼ਰੂਰ ਕਬੂਲ ਹੁੰਦੀ ਹੈ ਸੇਵਾ ਦੇ ਨਾਲ ਸਿਮਰਨ ਕਰਨ ਨਾਲ ਇਨਸਾਨ ਦੇ ਅੰਦਰ ਆਤਮਬਲ ਆਉਂਦਾ ਹੈ, ਅੰਦਰੋਂ ਮਜ਼ਬੂਤ ਬਣ ਜਾਂਦਾ ਹੈ ਅਤੇ ਉਸ ਦਾ ਹਿਰਦਾ ਸਾਫ਼ ਹੋ ਜਾਂਦਾ ਹੈ ਇਨਸਾਨ ਬੁਰਾਈਆਂ ਤੋਂ ਮੁਕਤ ਹੋ ਕੇ ਮਾਲਕ ਦੀ ਕਿਰਪਾ, ਰਹਿਮਤ ਦੇ ਕਾਬਲ ਬਣ ਜਾਂਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਸੁਬ੍ਹਾ ਸ਼ਾਮ ਅੱਧਾ-ਅੱਧਾ ਘੰਟਾ ਪੂਰੀ ਲਗਨ ਅਤੇ ਤੜਫ਼ ਨਾਲ ਪਰਮਾਤਮਾ ਦਾ ਸਿਮਰਨ ਕਰੇ ਤਾਂ ਮਾਲਕ ਦੀ ਕਿਰਪਾ ਜ਼ਰੂਰ ਹੋਵੇਗੀ ਅਤੇ ਉਹ ਸਭ ਖੁਸ਼ੀਆਂ ਪ੍ਰਾਪਤ ਕਰ ਲੈਂਦਾ ਹੈ ਜੋ ਵੇਦ-ਸ਼ਾਸ਼ਤਰਾਂ ‘ਚ ਲਿਖੀਆਂ ਹੋਈਆਂ ਹਨ
ਇਸ ਦੇ ਨਾਲ ਪਰਹਿੱਤ ਦਾ ਭਲਾ ਭਾਵ ਪਰਮਾਰਥ ਕੀਤਾ ਜਾਵੇ ਤਾਂ ਇਨਸਾਨ ਅਭਾਗੇ ਤੋਂ ਭਾਗਾਂ ਵਾਲਾ ਬਣ ਜਾਂਦਾ ਹੈ ਗੁਰੂ ਜੀ ਨੇ ਫ਼ਰਮਾਇਆ ਕਿ ਮਾਲਕ ਦਾ ਪਿਆਰ ਪਾਉਣਾ ਮਾਮੂਲੀ ਗੱਲ ਨਹੀਂ ਹੈ, ਮਾਲਕ ਦਾ ਪਿਆਰ ਸੇਵਾ ਸਿਮਰਨ ਨਾਲ ਹੀ ਪ੍ਰਾਪਤ ਹੁੰਦਾ ਹੈ ਜਾਂ ਪਿਛਲੇ ਜਨਮਾਂ ਦੀ ਭਗਤੀ ਹੋਵੇ ਜਿਸ ਨਾਲ ਰੂਹਾਨੀਅਤ ‘ਚ ਅਹੁਦੇ ਬਣਦੇ ਚਲੇ ਜਾਂਦੇ ਹਨ ਇਨਸਾਨ ਗ਼ਮ ਤੋਂ ਦੂਰ ਹੋ ਕੇ ਬੇਗ਼ਮਪੁਰ ਦਾ ਬਾਦਸ਼ਾਹ ਬਣ ਜਾਂਦਾ ਹੈ ਤੇ ਉਹ ਚਿੰਤਾ ਮੁਕਤ ਜ਼ਿੰਦਗੀ ਬਤੀਤ ਕਰਨ ਲੱਗਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸੇਵਾ ਤੇ ਸਿਮਰਨ ਭਗਤੀ ਦੇ ਗਹਿਣੇ ਹੁੰਦੇ ਹਨ,ਬਚਨਾਂ ‘ਤੇ ਰਹਿੰਦੇ ਹੋਏ ਸੇਵਾ ਸਿਮਰਨ ਦੇ ਨਾਲ ਪੁਰਸ਼ਾਰਥ ਤੇ ਪਰਮਾਰਥ ਕੀਤਾ ਜਾਵੇ
ਤਾਂ ਇਨਸਾਨ ਧਰਤੀ ‘ਤੇ ਖੁਸ਼ੀਆਂ ਦੇ ਨਜ਼ਾਰੇ ਲੁੱਟਦਾ ਹੈ ਤੇ ਮਾਲਕ ਦੀ ਗੋਦ ‘ਚ ਬੈਠ ਕੇ ਅਗਲੇ ਜਹਾਨ ਜਾਂਦਾ ਹੈ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਤੁਸੀਂ ਪੂਰੀ ਲਗਨ ਤੇ ਭਾਵਨਾ ਨਾਲ ਸਮਾਜ ਦਾ ਭਲਾ ਕਰੋ ਤੇ ਬੁਰਾਈਆਂ ‘ਚ ਲਿਪਟੇ ਇਨਸਾਨ ਨੂੰ ਨਾਮ ਸ਼ਬਦ ਨਾਲ ਜੋੜ ਕੇ ਪਰਮਾਤਮਾ ਦੀ ਕਿਰਪਾ ਦੇ ਕਾਬਲ ਬਣਨ ‘ਚ ਸਹਿਯੋਗ ਕਰੋ, ਜੋ ਮਹਾਂਦਾਨਾਂ ਦਾ ਮਹਾਂਦਾਨ ਹੈ ਤੇ ਉਸ ਦਾ ਪੁੰਨ ਸੈਂਕੜੇ ਗਾਵਾਂ ਨੂੰ ਕਤਲ ਹੋਣ ਤੋਂ ਬਚਾਉÎ ਜਿੰਨਾ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.