ਰਾਮ ਨਾਮ ਹੀ ਆਤਮ ਬਲ ਦੇਣ ਵਾਲੀ ਤਾਕਤ : ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ ਰੱਬ ਨੂੰ ਭੁਲਾਈ ਬੈਠਾ ਹੈ ਉਸ ਨੂੰ ਭੁੱਲਣ ਨਾਲ ਇਨਸਾਨ ਦੇ ਅੰਦਰ ਗ਼ਮ, ਦੁੱਖ, ਦਰਦ, ਚਿੰਤਾ, ਪਰੇਸ਼ਾਨੀਆਂ ਵਧਦੀਆਂ ਜਾਂਦੀਆਂ ਹਨ ਤੇ ਇਨਸਾਨ ਆਤਮਿਕ ਕਮਜ਼ੋਰੀ ਦੀ ਵਜ੍ਹਾ ਨਾਲ ਹਮੇਸ਼ਾ ਦੁਖੀ ਪਰੇਸ਼ਾਨ ਰਹਿਣ ਲੱਗਦਾ ਹੈ ਜਿਨ੍ਹਾਂ ਦੇ ਅੰਦਰ ਆਤਮਿਕ ਕਮਜ਼ੋਰੀ ਹੁੰਦੀ ਹੈ, ਕੋਈ ਵੀ ਗੱਲ ਉਨ੍ਹਾਂ ਨੂੰ ਸਹਿਣ ਨਹੀਂ ਹੁੰਦੀ ਗੱਲ-ਗੱਲ ‘ਤੇ ਗੁੱਸਾ ਕਰਨਾ ਆਮ ਗੱਲ ਹੋ ਜਾਂਦੀ ਹੈ ਇੱਕ ਰਾਮ-ਨਾਮ ਹੀ ਅਜਿਹੀ ਤਾਕਤ ਹੈ, ਜਿਸ ਦਾ ਜਾਪ ਕਰਨ ਨਾਲ ਇਨਸਾਨ ਅੰਦਰ ਆਤਮਬਲ ਆਉਂਦਾ ਹੈ, ਜਿਸ ਨਾਲ ਇਨਸਾਨ ਵੱਡੇ ਤੋਂ ਵੱਡੇ ਕੰਮ ‘ਚ ਵੀ ਪਰੇਸ਼ਾਨ ਨਹੀਂ ਹੁੰਦਾ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜਦੋਂ ਆਤਮਿਕ ਕਮਜ਼ੋਰੀ ਆ ਜਾਂਦੀ ਹੈ ਤਾਂ ਲੋਕ ਬੇਵਜ੍ਹਾ ਹੀ ਉਲਝਦੇ ਰਹਿੰਦੇ ਹਨ,
ਬਿਨਾਂ ਵਜ੍ਹਾ ਲੜਦੇ ਰਹਿੰਦੇ ਹਨ ਆਪ ਜੀ ਫ਼ਰਮਾਉਂਦੇ ਹਨ ਕਿ ਆਤਮਬਲ, ਰੂਹਾਨੀ ਸ਼ਕਤੀ ਹਾਸਲ ਕਰਨ ਲਈ ਸਤਿਸੰਗ ਹੀ ਇੱਕ ਅਜਿਹੀ ਜਗ੍ਹਾ ਹੈ, ਜਿੱਥੇ ਇੱਕ ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਦਾ ਨਾਮ ਲਿਆ ਜਾਂਦਾ ਹੋਵੇ, ਇੱਕ ਮਾਲਕ ਦੀ ਚਰਚਾ ਹੁੰਦੀ ਹੋਵੇ, ਇਨਸਾਨ ਉਥੇ ਆ ਕੇ ਬੈਠੇ, ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਸਾਰਾ ਕੁਝ ਉਸ ਦੇ ਅੰਦਰ ਹੈ, ਫਿਰ ਵੀ ਉਹ ਕੰਗਾਲ ਹੈ ਜੋ ਬ੍ਰਹਿਮੰਡ ‘ਚ ਹੈ, ਉਹ ਇਨਸਾਨ ਦੇ ਸਰੀਰ ‘ਚ ਹੈ, ਜੋ ਰਾਮ ਦਾ ਨਾਮ ਜਪੇਗਾ,
ਉਹੀ ਸਾਰਾ ਕੁਝ ਪ੍ਰਾਪਤ ਕਰ ਸਕਦਾ ਹੈ ਉਸ ਨੂੰ ਹੀ ਸਾਰਾ ਕੁਝ ਮਿਲਦਾ ਹੈ, ਨਹੀਂ ਤਾਂ ਜਿਵੇਂ ਲੋਕ ਆਉਂਦੇ ਹਨ, ਉਵੇਂ ਹੀ ਵਾਪਸ ਚਲੇ ਜਾਂਦੇ ਹਨ ਖਾਲੀ ਹੱਥ ਆਏ, ਖਾਲੀ ਹੱਥ ਪਰਤ ਜਾਂਦੇ ਹਨ ਪਰ ਜੋ ਲੋਕ ਸਤਿਸੰਗ ਸੁਣਦੇ ਹਨ, ਰਾਮ ਨਾਮ ਦਾ ਜਾਪ ਕਰਦੇ ਹਨ, ਭਗਤੀ ਕਰਦੇ ਹਨ, ਉਹ ਹੀ ਉਸ ਪਰਮਾਤਮਾ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ ਤੇ ਉਹ ਮਾਲਕ ਦੇ ਰਹਿਮੋ-ਕਰਮ ਨੂੰ ਪ੍ਰਾਪਤ ਕਰਕੇ ਸਾਰੀਆਂ ਖੁਸ਼ੀਆਂ ਪਾ ਕੇ ਇਸ ਕਲਿਯੁਗ ‘ਚ ਮਾਤਲੋਕ ‘ਚ ਵੀ ਪਰਮਾਨੰਦ ਦੀ ਪ੍ਰਾਪਤੀ ਕਰ ਲੈਂਦੇ ਹਨ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਕਿੰਨਾ ਸੁਖੀ ਹੋਵੇਗਾ, ਜੋ ਬੇਗ਼ਮ ਹੈ, ਜਿਸ ਨੂੰ ਕਿਸੇ ਚੀਜ਼ ਦਾ ਕੋਈ ਗ਼ਮ , ਚਿੰਤਾ ਨਹੀਂ ਕੋਈ ਟੈਨਸ਼ਨ, ਬਿਮਾਰੀ, ਗ਼ਲਤ ਸੋਚ ਨਹੀਂ, ਉਸ ਤੋਂ ਸੁਖੀ ਇਨਸਾਨ ਹੋਰ ਕੋਈ ਹੋ ਹੀ ਨਹੀਂ ਸਕਦਾ ਪਰ ਅਜਿਹਾ ਇਨਸਾਨ ਬਣਨਾ ਕੋਈ ਮਾਮੂਲੀ ਗੱਲ ਨਹੀਂ ਤੁਸੀਂ ਕਿਤੇ ਬੈਠੇ ਹੋ, ਕੁਝ ਦੇਖਿਆ, ਧਿਆਨ ਓਧਰ ਤੁਰ ਗਿਆ ਫਿਰ ਕੁਝ ਦੂਜੇ ਪਾਸੇ ਦੇਖਿਆ, ਤਾਂ ਧਿਆਨ ਉਸ ਵੱਲ ਚਲਾ ਗਿਆ ਅਜਿਹੇ ਧਿਆਨ ‘ਚ ਤੁਸੀਂ ਉਲਝੇ ਰਹਿੰਦੇ ਹੋ, ਕਦੇ ਕੋਈ ਗ਼ਲਤ ਵਿਚਾਰ, ਗ਼ਲਤ ਸੋਚ, ਕਦੇ ਗ਼ਲਤ ਦੇਖਣਾ ਤੇ ਫਿਰ ਤੁਸੀਂ ਉਸ ਦੀ ਵਜ੍ਹਾ ਨਾਲ ਦੁਖੀ ਪਰੇਸ਼ਾਨ ਹੁੰਦੇ ਹੋ ਇਸ ਤੋਂ ਬਚਣ ਲਈ ਆਤਮਬਲ ਜ਼ਰੂਰੀ ਹੈ ਤੇ ਆਤਮਬਲ ਜਦੋਂ ਤੁਸੀਂ ਪ੍ਰਾਪਤ ਕਰੋਗੇ, ਤਦ ਮਾਲਕ ਦੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ, ਤਦ ਤੁਹਾਡਾ ਅੰਦਰ ਇੰਨਾ ਮਜ਼ਬੂਤ ਹੋਵੇਗਾ ਕਿ ਤੁਸੀਂ ਦੁਨੀਆਂ ‘ਚ ਰਹਿੰਦੇ ਹੋਏ ਕਮਲ ਵਾਂਗ, ਚਿੱਕੜ ‘ਚ ਰਹਿੰਦੇ ਹੋਏ ਵੀ ਚਿੱਕੜ ਦਾ ਅਸਰ ਤੁਹਾਡੇ ਉੱਤੇ ਨਹੀਂ ਹੋਵੇਗਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.