ਸਾਡੇ ਨਾਲ ਸ਼ਾਮਲ

Follow us

24 C
Chandigarh
Tuesday, February 24, 2026
More
    Home ਰੂਹਾਨੀਅਤ ਅਨਮੋਲ ਬਚਨ ਬੁਰਾਈਆਂ ਛੱਡਣ ...

    ਬੁਰਾਈਆਂ ਛੱਡਣ ‘ਚ ਅਣਖ ਵਿਖਾਓ : ਪੂਜਨੀਕ ਗੁਰੂ ਜੀ

    Saint Dr MSG

    ਬੁਰਾਈਆਂ ਛੱਡਣ ‘ਚ ਅਣਖ ਵਿਖਾਓ : ਪੂਜਨੀਕ ਗੁਰੂ ਜੀ

    ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇੱਕ ਇਨਸਾਨ ਜਦੋਂ ਵੀ ਰਾਮ-ਨਾਮ ਛੱਡ ਦਿੰਦਾ ਹੈ ਤਾਂ ਉਸ ਦੇ ਅੰਦਰ ਦੀ ਭਾਵਨਾ ਬੁਰੀ ਤਰ੍ਹਾਂ ਮਰ ਜਾਂਦੀ ਹੈ ਇਨਸਾਨੀਅਤ ਨੂੰ ਭੁੱਲਿਆ ਹੋਇਆ ਇਨਸਾਨ ਸ਼ੈਤਾਨ ਬਣ ਜਾਂਦਾ ਹੈ ਉਹ ਆਪਣੇ ਦਿਮਾਗ ਦੇ ਤੰਗ ਦਾਇਰੇ ‘ਚ ਇਸ ਤਰ੍ਹਾਂ ਕੈਦ ਹੋ ਜਾਂਦਾ ਹੈ ਕਿ ਉਸ ਨੂੰ ਕਿਸੇ ਦੀ ਵੀ ਗੱਲ ਚੰਗੀ ਨਹੀਂ ਲਗਦੀ

    ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜਦੋਂ ਮਨ ਬੁਰਾਈ ‘ਤੇ  ਉੱਤਰ ਆਉਂਦਾ ਹੈ ਤਾਂ ਉਹ ਸਾਰੇ ਦਰਵਾਜ਼ੇ ਬੰਦ ਕਰ ਦਿੰਦਾ ਹੈ, ਤਾਂਕਿ ਇਨਸਾਨ ਨੂੰ ਰਾਹ ਨਾ ਮਿਲ ਸਕੇ ਸਮਝਾਉਣ ਵਾਲੇ ਸਮਝਾਉਂਦੇ ਹਨ, ਪਰ ਜਿਸ ਤਰ੍ਹਾਂ ਮੂਧੇ ਘੜੇ ‘ਤੇ ਜ਼ਰਾ ਅਸਰ ਨਹੀਂ ਹੁੰਦਾ ਉਸੇ ਤਰ੍ਹਾਂ ਮਨ ਦੇ ਮਾਰਿਆਂ ਦਾ  ਵੀ ਇਹੀ ਹਾਲ ਹੁੰਦਾ ਹੈ ਕਈ ਲੋਕਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਗੈਰਤ, ਅਣਖ ਕਿਸ ਨੂੰ ਕਹਿੰਦੇ ਹਨ? ਇਨਸਾਨ ਸੋਚਦਾ ਹੈ ਕਿ ਮੈਂ ਬੜਾ ਗੈਰਤਮੰਦ ਹਾਂ, ਮੈਂ ਜਿਸ ਗੱਲ ‘ਤੇ ਅੜ ਗਿਆ

    ਬੱਸ ਅੜ ਗਿਆ ਪਤਾ ਨਹੀਂ ਮੈਂ ਕਿੰਨਾ ਚੰਗਾ ਹਾਂ ਅਣਖ-ਗੈਰਤ ਹੈ ਤਾਂ ਮਨ ਨੂੰ ਸਿੱਧਾ ਕਰਕੇ ਵਿਖਾ, ਬੁਰਾਈ ਤੋਂ ਹਟ ਕੇ ਵਿਖਾ ਅਣਖ-ਗੈਰਤ ਹੈ ਤਾਂ ਇਸ ਕਲਿਯੁਗ ‘ਚ ਅੱਲ੍ਹਾ, ਵਾਹਿਗੁਰੂ, ਰਾਮ ਦੇ ਨਾਮ ‘ਤੇ ਚੱਲ ਕੇ ਵਿਖਾ ਤੇ ਨੇਕ-ਭਲੇ ਕਰਮ ਕਰਕੇ ਵਿਖਾ ਇਸ ਨੂੰ ਅਣਖ ਕਹਿੰਦੇ ਹਨ ਮਨ ਦੇ ਪਿੱਛੇ ਲੱਗ ਕੇ ਸੰਤਾਂ ਦੇ ਬਚਨਾਂ ਨੂੰ ਕੱਟਦੇ ਰਹਿਣਾ ਅਣਖ ਨਹੀਂ ਸਗੋਂ ਹੰਕਾਰ ਹੁੰਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਹੰਕਾਰ ਤੇ ਅਣਖ ‘ਚ ਦਿਨ- ਰਾਤ ਦਾ ਫ਼ਰਕ ਹੁੰਦਾ ਹੈ

    ਅਣਖ ਤੇ ਹੰਕਾਰ ਦੋ ਵੱਖ-ਵੱਖ ਚੀਜ਼ਾਂ ਹਨ, ਜੋ ਹੰਕਾਰ ਨੂੰ ਅਣਖ-ਗੈਰਤ ਸਮਝ ਲੈਂਦੇ ਹਨ ਉਹ ਜ਼ਿੰਦਗੀ ‘ਚ ਖੱਜਲ-ਖੁਆਰ ਹੁੰਦੇ ਰਹਿੰਦੇ ਹਨ ਇਸ ਲਈ ਆਪਣੇ ਅੰਦਰ ਦੀ ਅਵਾਜ਼ ਨੂੰ ਪਹਿਚਾਣੋ  ਹੰਕਾਰ ਨਾ ਕਰੋ ਕਿਉਂਕਿ ਹੰਕਾਰ ਤੁਹਾਨੂੰ ਲੈ ਡੁੱਬੇਗਾ  ਸੰਤ ਮਨ ਤੋਂ ਰੋਕਦੇ ਹਨ, ਮਨਮਤੇ ਨਾ ਬਣੋ, ਮਨਮਤੇ ਲੋਕਾਂ ਦਾ ਸੰਗ ਨਾ ਕਰੋ ਕਈ ਲੋਕਾਂ ਨੂੰ ਮਨਮਤੇ ਲੋਕਾਂ ਦਾ ਸੰਗ ਹੀ ਚੰਗਾ ਲਗਦਾ ਹੈ ਤੇ ਰੂਹਾਨੀਅਤ ਦਾ ਸੰਗ ਚੰਗਾ ਨਹੀਂ ਲਗਦਾ ਤੇ ਇਹ ਇਨਸਾਨ ਦੀ ਮਰਜ਼ੀ ਹੈ, ਪਰ ਸੱਚ ਇਹ ਹੈ ਕਿ ਗੈਰਤ ਹੈ ਤਾਂ ਮਨ ਨੂੰ ਸਿੱਧਾ ਕਰੋ, ਆਪਣੇ ਬੁਰੇ ਵਿਚਾਰਾਂ ਨਾਲ ਲੜੋ ਇਸ ਤੋਂ ਇਲਾਵਾ ਸਾਰਾ ਹੰਕਾਰ ਹੈ

    ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਗੈਰਤਮੰਦ ਲੋਕ ਅੱਜ ਸੰਸਾਰ ‘ਚ ਬਹੁਤ ਘੱਟ ਹਨ ਉਹ ਲੋਕ ਜੋ ਮਨ ਦੀਆਂ ਬੁਰਾਈਆਂ ਤੋਂ ਬਚਦੇ ਹੋਏ ਅੱਲ੍ਹਾ, ਰਾਮ, ਵਾਹਿਗੁਰੂ ਨਾਲ ਲਿਵ ਲਾਈ ਬੈਠੇ ਹਨ ਜੋ ਲੋਕ ਪਰਮਾਤਮਾ ਦੀ ਭਗਤੀ-ਇਬਾਦਤ ‘ਚ ਸੱਚੇ ਦਿਲ ਨਾਲ ਲੱਗੇ ਹੋਏ ਹਨ, ਉਹ ਸੱਚੇ ਗੈਰਤਮੰਦ ਹਨ ਮਾਲਕ ਦੀ ਉਨ੍ਹਾਂ ‘ਤੇ ਕਿਰਪਾ ਹੈ ਇਸ ਕਿਰਪਾ ਦ੍ਰਿਸ਼ਟੀ ਦੇ ਕਾਬਲ ਬਣਿਆ ਜਾ ਸਕਦਾ ਹੈ ਸਤਿਸੰਗ ਸੁਣ ਕੇ ਅਮਲ ਕਰੋ ਸੰਤ ਕਦੇ ਅਜਿਹੇ ਬਚਨ ਨਹੀਂ ਕਰਦੇ ਜਿਸ ਨਾਲ ਕਿਸੇ ਨੂੰ ਕੋਈ ਨੁਕਸਾਨ ਹੋਵੇ ਸੰਤ ਹਰ ਕਿਸੇ ਦੇ ਸੁੱਖ ਲਈ ਬਚਨ ਕਰਦੇ ਹਨ ਤਾਂਕਿ ਉਸ ਦਾ ਆਉਣ ਵਾਲਾ ਭਿਆਨਕ ਕਰਮ ਪਹਾੜ ਤੋਂ ਕੰਕਰ ‘ਚ ਬਦਲ ਜਾਵੇ ਸੰਤਾਂ ਦਾ ਕੰਮ ਜੀਵਾਂ ਨੂੰ ਸਮਝਾਉਣਾ ਹੈ

    ਅੱਗੇ ਕੌਣ ਉਸ ਨੂੰ ਕਿਸ ਰੂਪ ‘ਚ ਲੈਂਦਾ ਹੈ, ਉਹ ਇਨਸਾਨ ‘ਤੇ ਨਿਰਭਰ ਕਰਦਾ ਹੈ ਜੋ ਸੱਚੇ ਦਿਲ ਨਾਲ ਬੁਰਾਈਆਂ ਤੋਂ ਤੌਬਾ ਕਰ ਲੈਂਦੇ ਹਨ, ਚਾਹੇ ਉਹ ਕਿੰਨਾ ਵੱਡਾ ਗੁਨਾਹਗਾਰ ਕਿਉਂ ਨਾ ਹੋਵੇ ਤੇ ਸੰਤ, ਪੀਰ-ਫ਼ਕੀਰ ਉਸ ਨੂੰ ਮੁਆਫ਼ ਕਰ ਦੇਵੇ ਤਾਂ ਪਰਮਾਤਮਾ ਵੀ ਉਸ ਨੂੰ ਜ਼ਰੂਰ ਮੁਆਫ਼ ਕਰ ਦਿੰਦੇ ਹਨ ਇਸ ਲਈ ਮਨ ਦੀ ਨਾ ਸੁਣੋ, ਸਗੋਂ ਮਨ ਨਾਲ ਲੜਨ ਲਈ ਤੁਸੀਂ ਲਗਾਤਾਰ ਕੰਮ-ਧੰਦਾ ਕਰਦੇ ਹੋਏ ਸਿਮਰਨ ਕਰਿਆ ਕਰੋ ਮਨ ਰੁਕ ਜਾਵੇਗਾ ਤੇ ਉਸ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਤੁਸੀਂ ਬਣ ਜਾਵੋਗੇ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.