ਕਸੌਟੀ ‘ਤੇ ਭਾਰਤ-ਇਰਾਨ ਸਬੰਧ

ਕਸੌਟੀ ‘ਤੇ ਭਾਰਤ-ਇਰਾਨ ਸਬੰਧ

ਮਾਸਕੋ ‘ਚ ਸੰਘਾਈ ਸਹਿਯੋਗ ਸੰਗਠਨ (ਐਸਸੀਓ) ਦੀ ਬੈਠਕ ਤੋਂ ਬਾਅਦ ਵਾਪਸੀ ‘ਚ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਅਚਾਨਕ ਤਹਿਰਾਨ ਪਹੁੰਚਣਾ ਕਈ ਗੱਲਾਂ ਕਾਰਨ ਅਹਿਮੀਅਤ ਰੱਖਦਾ ਹੈ ਉਨ੍ਹਾਂ ਦੀ ਇਹ ਯਾਤਰਾ ਅਜਿਹੇ ਸਮੇਂ ‘ਚ ਹੋਈ ਜਦੋਂ ਭਾਰਤ ਅਤੇ ਚੀਨ ਵਿਚਕਾਰ ਤਣਾਅ ਹੈ ਅਤੇ ਅਮਰੀਕਾ ਨਾਲ ਮਤਭੇਦ ਕਾਰਨ ਇਰਾਨ ਚੀਨ ਦੇ ਪਾਲੇ ‘ਚ ਹੈ ਤੱਥ ਇਹ ਵੀ ਹਨ ਕਿ ਜਦੋਂ ਤੋਂ ਭਾਰਤ ਨੇ ਅਮਰੀਕੀ ਦਬਾਅ ‘ਚ ਇਰਾਨ ਤੋਂ ਤੇਲ ਖਰੀਦਣਾ ਬੰਦ ਕੀਤਾ ਹੈ ਉਦੋਂ ਤੋਂ ਇਰਾਨ ਨਰਾਜ਼ ਹੈ ਉਸ ਦੀ ਨਰਾਜ਼ਗੀ ਦਾ ਨਤੀਜਾ ਰਿਹਾ ਕਿ ਉਸ ਨੇ ਚਾਬਹਾਰ ਤੋਂ ਜਾਹੇਦਾਨ ਤੱਕ ਮਹੱਤਵਪੂਰਨ ਰੇਲ ਯੋਜਨਾਵਾਂ ‘ਚੋਂ ਭਾਰਤ ਨੂੰ ਬਾਹਰ ਕਰ ਦਿੱਤਾ

ਇਸ ਦਾ ਨਤੀਜਾ ਇਹ ਹੋਇਆ ਕਿ ਚੀਨ ਨੂੰ ਇਰਾਨ ਦੇ ਨਜਦੀਕ ਆਉਣ ਦਾ ਮੌਕਾ ਮਿਲਿਆ ਅਤੇ ਉਸ ਨੇ ਫਾਇਦਾ ਉਠਉਂਦੇ ਹੋਏ ਇਰਾਨ ਨਾਲ ਅਰਬਾਂ ਡਾਲਰ ਦਾ ਸੌਦਾ ਕਰ ਲਿਆ ਦੂਜੇ ਪਾਸੇ ਭਾਰਤ ਨੂੰ ਅਫ਼ਗਾਨਿਸਤਾਨ ਦੇ ਰਸਤੇ ਵਿਚਕਾਰ ਏਸ਼ੀਆਈ ਦੇਸ਼ਾਂ ਤੱਕ ਕਾਰੋਬਾਰ ਕਰਨ ਦੀ ਰਣਨੀਤੀ ‘ਚ ਅੜਿੱਕ ਲੱਗਿਆ ਪਰ ਰਾਜਨਾਥ ਸਿੰਘ ਦੀ ਯਾਤਰਾ ਨਾਲ ਇਰਾਨ ਦੀ ਨਰਾਜਗੀ ਦੂਰ ਹੋਈ ਹੈ ਅਤੇ ਇਹ ਭਾਰਤ ਲਈ ਚੰਗੀ ਗੱਲ ਹੈ ਦੋਵਾਂ ਦੇਸ਼ਾਂ ਨੇ ਸਦੀਆਂ ਪੁਰਾਣੀ ਸੱਭਿਆਚਾਰਕ ਰਿਸ਼ਤੇ ਨੂੰ ਨਵੀਂ ਉਚਾਈ ਦੇਣ ਦੀ ਵਚਨਬੱਧਤਾ ਦੁਹਰਾਈ ਹੈ

ਗੌਰ ਕਰੀਏ ਤਾਂ ਭਾਰਤ-ਇਰਾਨ ਆਰਥਿਕ ਅਤੇ ਵਪਾਰਕ ਸੰਬੰਧ ਕੱਚੇ ਤੇਲ ਅਯਾਤ ਤੇ ਜਰੀਏ ਨਾਲ ਪ੍ਰਭਾਵਿਤ ਹਨ ਬੀਤੇ ਸਾਲ ਭਾਰਤ ਨੇ ਇਰਾਨ ਤੋਂ ਕਰੀਬ 88 ਹਜ਼ਾਰ ਕਰੋੜ ਰੁਪਏ ਦਾ ਕੱਚਾ ਤੇਲ ਲਿਆ ਜਿਕਰਯੋਗ ਹੈ ਕਿ ਇਰਾਨ ਵਿਸ਼ਵ ‘ਚ ਤੇਲ ਅਤੇ ਗੈਸ ਦੇ ਵਪਾਰਕ ਭੰਡਾਰਾਂ ਵਾਲੇ ਦੇਸ਼ਾਂ ‘ਚੋਂ ਇੱਕ ਹੈ ਅਤੇ ਮੌਜ਼ੂਦਾ ਸਮੇਂ ‘ਚ ਭਾਰਤ ਨੂੰ ਆਪਣੇ ਕੁੱਲ ਘਰੈਲੂ ਉਤਪਾਦ ਦੀ ਦਰ 8-9 ਫੀਸਦੀ ਬਣਾਈ ਰੱਖਣ ਲਈ ਊਰਜਾ ਦੀ ਸਖ਼ਤ ਜ਼ਰੂਰਤ ਹੈ ਜਿਸ ਨੂੰ ਇਰਾਨ ਆਸਾਨੀ ਨਾਲ ਪੂਰਾ ਕਰ ਸਕਦਾ ਹੈ ਓਧਰ, ਭਾਰਤ ਵੀ ਇਰਾਨ ਨੂੰ ਜ਼ਰੂਰਤ ਦੀਆਂ ਵਸਤੂਆਂ ਮੁਹੱਈਆ ਕਰਾਉਣ ਦੀ ਵਚਨਬੱਧਤਾ ‘ਤੇ ਕਾਇਮ ਹੈ

ਚਾਬਹਾਰ ਸਮਝੌਤੇ ਦੇ ਅਕਾਰ ਲੈਣ ਨਾਲ ਹੁਣ ਭਾਰਤ ਵੱਲੋਂ ਇਰਾਨ ਨੂੰ ਭੇਜੀਆਂ  ਜਾ ਰਹੀਆਂ ਵਸਤੂਆਂ ਮਿਸਾਲ ਵਜੋਂ ਚੌਲ, ਮਸ਼ੀਨਾਂ ਅਤੇ ਉਪਕਰਨ, ਧਾਤੂਆਂ ਦੇ ਉਤਪਾਦ, ਪਹਿਲਾ ਲੋਹਾ, ਔਸਧੀਆਂ ਅਤੇ ਉੱਤਰ ਰਸਾਇਣ, ਧਾਗੇ, ਕੱਪੜੇ, ਚਾਹ, ਖੇਤੀ ਰਸਾਇਣ ਅਤੇ ਰਬੜ ਆਦਿ ‘ਚ ਤੇਜ਼ੀ ਆਈ ਹੈ ਦੋਵੇਂ ਦੇਸ਼ ਆਰਥਿਕ ਗਤੀਵਿਧੀਆਂ ਨੂੰ ਰਫ਼ਤਾਰ ਦੇਣ ਲਈ ਕਈ ਹੋਰ ਯੋਜਨਾਵਾਂ ਬਣਾਉਣੀਆਂ ਚਾਹੁੰਦੇ ਹਨ ਇਨ੍ਹਾਂ ‘ਚ ਇਰਾਨ-ਪਾਕਿਸਤਾਨ ਇੰਡੀਆ ਗੈਸ ਪਾਈਪ ਲਾਈਨ, ਐਲਐਨਜੀ ਦੀ ਪੰਜ ਮਿਲੀਅਨ ਟਨ ਦੀ ਐਮਰਜੰਸੀ ਸਾਲਾਨਾ ਸਪਲਾਈ, ਫਾਰਸੀ ਤੇਲ ਅਤੇ ਗੈਸ ਪ੍ਰਖੰਡ ਦਾ ਵਿਕਾਸ, ਦੱਖਣੀ ਪਾਰਸ਼ ਗੈਸ ਖੇਤਰ ਅਤੇ ਐਨਐਨਜੀ ਯੋਜਨਾ ਵਿਸੇਸ਼ ਤੌਰ ‘ਤੇ ਵਿਚਾਰਨਯੋਗ ਹੈ

ਦੋ ਸਾਲ ਪਹਿਲਾਂ ਭਾਰਤ ਯਾਤਰਾ ‘ਤੇ ਆਏ ਇਰਾਨੀ ਰਾਸ਼ਟਰਪਤੀ ਹਸਨ ਰੂਹਾਨੀ ਦੀ ਯਾਤਰਾ ਨਾਲ ਦੋਵਾਂ ਦੇਸ਼ਾਂ ਦੇ ਰਿਸ਼ਤੇ ਗੂੜੇ ਹੋਏ ਹਨ ਉਦੋਂ ਦੋਵਾਂ ਦੇਸ਼ਾਂ ਨੇ ਨੌ ਸਮਝੌਤਿਆਂ ‘ਤੇ ਮੋਹਰ ਲਾਈ ਜਿਸ ‘ਚ ਚਾਬਹਾਰ ਸਣੇ ਬੇਹਸਤੀ ਬੰਦਰਗਾਹ ਦਾ 18 ਮਹੀਨੇ ਤੱਕ ਸੰਚਾਲਨ ਦਾ ਜਿੰਮਾ ਭਾਰਤ ਨੂੰ ਸੌਂਪਿਆ ਗਿਆ ਹੋਰ ਸਮਝੌਤਿਆਂ ‘ਚ ਦੋਵਾਂ ਦੇਸ਼ਾਂ ਨੇ ਵਾਤਾਵਰਨ ਸੰਧੀ ਨੂੰ ਮਨਜ਼ੂਰੀ , ਇੱਕ ਦੂਜੇ ਦੇ ਨਾਗਰਿਕਾਂ ਨੂੰ ਈ-ਵੀਜਾ ਦੀ ਸੁਵਿਧਾ, ਪਰੰਪਰਿਕ, ਦਵਾਈਆਂ ਦਾ ਆਦਾਨ ਪ੍ਰਦਾਨ ਅਤੇ ਕਾਰੋਬਾਰ ਨਾਲ ਜੁੜੇ ਮਸਲਿਆਂ ਦੇ ਹੱਲ ਲਈ ਮਹਿਰ ਸਮੂਹ ਦੇ ਗਠਨ ਵਿਸੇਸ਼ ਤੌਰ ‘ਤੇ ਮਹੱਤਵਪੂਰਨ ਰਿਹਾ ਦੋਵਾਂ ਦੇਸ਼ਾਂ ਵਿਚਕਾਰ ਗੂੜ੍ਹੇ ਹੁੰਦੇ ਸਬੰਧਾਂ ਨਾਲ ਨਾ ਕੇਵਲ ਕਾਰੋਬਾਰ ਅਤੇ ਨਿਵੇਸ਼ ਦੀ ਰਫ਼ਤਾਰ ਤੇਜ਼ ਹੋਈ ਹੈ ਸਗੋਂ ਇਸ ਇਲਾਕੇ ‘ਚ ਚੀਨ-ਪਾਕਿਸਤਾਨ ਦੀ ਮਾੜੀ ਮਾਨਸਿਕਤਾ ‘ਤੇ ਨਕੇਲ ਕਸਣ ਦੇ ਨਾਲ ਮੱਧ ਏਸ਼ੀਆਈ ਦੇਸ਼ਾਂ ‘ਚ ਵੀ ਕਾਰੋਬਾਰੀ ਅਤੇ ਸਾਮਰਿਕ ਸਬੰਧ ਗੁੜ੍ਹੇ ਹੋਏ ਹਨ

ਇੱਥੇ ਧਿਆਨ ਦੇਣਾ ਹੋਵੇਗਾ ਕਿ ਭਾਰਤ ਲਈ ਮੱਧ ਏਸ਼ੀਆ ਬੇਹੱਦ ਮਹੱਤਵਪੂਰਨ ਹੈ ਇਸ ਲਈ ਕਿ ਧਰੁਵੀ ਵਿਸ਼ਵ ਵਿਵਸਥਾ ਦੇ ਟੁੱਟਣ ਤੋਂ ਬਾਅਦ ਇਸ ਖੇਤਰ ‘ਚ ਸਾਮਰਿਕ ਅਤੇ ਆਰਥਿਕ ਹਾਲਾਤ ਤੇਜ਼ੀ ਨਾਲ ਬਦਲ ਰਹੇ ਹਨ ਅਤੇ ਉਸ ਨੂੰ ਪਰਿਵਰਤਨ ਦਾ ਸਿੱਧਾ ਅਸਰ ਭਾਰਤ ‘ਤੇ ਪੈਣਾ ਤੈਅ ਹੈ ਕਿਸੇ ਤੋਂ ਛੁਪਿਆ ਨਹੀਂ ਹੈ ਕਿ ਇਸ ਖੇਤਰ ‘ਚ ਇੱਕ ਪਾਸੇ ਵਾਧੂ ਅਤੇ ਬਾਹਰੀ ਕਾਰਨਾਂ ਨਾਲ ਪੈਦਾ ਜੇਹਾਦੀ ਕੱਟੜਤਾ ਸ਼ਾਂਤੀ ਅਤੇ ਸਥਿਰਤਾ ਲਈ ਚੁਣੌਤੀ ਬਣ ਰਹੀ ਹੈ ਉੱਥੇ ਪਹਿਲਾਂ ਸੋਵੀਅਤਕਾਲੀਨ ਪਰੰਪਰਾਗਤ ਆਰਥਿਕ ਸੰਸਥਾਗਤ ਢਾਂਚੇ ‘ਚ ਨਿੱਤ ਨਵਾਂ ਬਦਲਾਅ ਹੋ ਰਿਹਾ ਹੈ

ਇਸ ਹਾਲਤ ‘ਚ ਭਾਰਤ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਉਹ ਆਪਣੀ ਪਰੰਪਰਾਗਤ ਸਾਮਰਿਕ ਅਤੇ ਆਰਥਿਕ ਨੀਤੀ ‘ਚ ਬਦਲਾਅ ਕਰੇ ਧਿਆਨ ਦੇਣਾ ਹੋਵੇਗਾ ਕਿ ਮੱਧ ਏਸ਼ੀਆ ਦੀ ਭੁਗੋਲਿਕ ਸਥਿਤ ਭਾਰਤ ਲਈ -ਭੂ-ਸਿਆਸੀ ਤੌਰ ‘ਤੇ ਬੇਹੱਦ ਮਹੱਤਵਪੂਰਨ ਹੈ ਚਾਬਹਾਰ ਬੰਦਰਗਾਹ ਅਤੇ ਹੋਰ ਸਮਝੌਤਿਆਂ ਜਰੀਏ ਭਾਰਤ ਇਸ ਖੇਤਰ ‘ਚ ਆਪਣੇ ਏਜੰਡੇ ਨੂੰ ਆਸਾਨੀ ਨਾਲ ਸਾਧ ਸਕੇਗਾ ਇਤਿਹਾਸ ‘ਤੇ ਗੌਰ ਕਰੀਏ ਤਾਂ ਭਾਰਤ ਅਤੇ ਮੱਧ ਏਸ਼ੀਆ ਦੇ ਵਿਚਕਾਰ ਡੂੰਘੇ ਇਤਿਹਾਸਕ ਅਤੇ ਸੱਭਿਆਚਾਰਕ ਸਬੰਧ ਰਹੇ ਹਨ

ਇਤਿਹਾਸਕਾਰਾਂ ਦੇ ਇੱਕ ਵਰਗ ਦਾ ਕਹਿਣਾ ਹੈ ਕਿ ਭਾਰਤ ‘ਚ ਵੈਦਿਕ ਸੱਭਿਅਤਾ ਦੇ ਮੋਢੀ ਆਰੀਆ ਮੱਧ ਏਸ਼ੀਆ ਤੋਂ ਆਏ ਭਾਰਤ ਦਾ ਸ਼ਕਤੀਸ਼ਾਲੀ ਕੁਸ਼ਣਾਂ ਦਾ ਸਾਮਰਾਜ ਬਨਾਰਸ ਤੋਂ ਪਾਮੀਰ ਦੇ ਪਠਾਰ ਦੇ ਪਹਿਲਾਂ ਅਤੇ ਮੱਧ ਏਸ਼ੀਆ ‘ਚ ਤਿਯੇਸ਼ਾਨ ਅਤੇ ਕੁਨਲੁਨ ਪਹਾੜੀਆਂ ਤੱਕ ਫੈਲਿਆ  ਹੋਇਆ ਸੀ ਇੱਕ ਧਾਰਨਾ ਇਹ ਵੀ ਹੈ ਕਿ ਭਾਰਤ ‘ਚ ਸ਼ਾਸਨ ਕਰਨ ਵਾਲੇ ਮੂਗਲ ਸਮਰਾਟ ਮੱਧ ਏਸ਼ੀਆਈ ਜਾਤੀਆਂ ਦੇ ਵੰਸ਼ਜ ਸਨ ਭਾਰਤ ‘ਚ ਪੈਦਾ ਬੁੱਧ ਧਰਮ ਦਾ ਪ੍ਰਭਾਵ ਅੱਜ ਵੀ ਮੱਧ ਏਸ਼ੀਆ ‘ਚ ਵਿਆਪਤ ਹੈ

ਗੌਰ ਕਰਨ ਵਾਲੀ ਗੱਲ ਇਹ ਹੈ ਕਿ ਭਾਰਤ ਅਤੇ ਮੱਧ ਏਸ਼ੀਆ ਸਿਰਫ ਸੰਸਕ੍ਰਿਤਿਕ ਤੌਰ ‘ਤੇ ਹੀ ਇੱਕ ਡੋਰ ‘ਚ ਨਾ ਬੰਨ੍ਹੇ ਰਹੇ ਸਗੋਂ ਇਤਿਹਾਸਕ ਕਾਲ ‘ਚ ਦੋਵਾਂ ਖੇਤਰਾਂ ਵਿਚਕਾਰ ਮਜ਼ਬੂਤ ਆਰਥਿਕ ਸਬੰਧ ਵੀ ਰਹੇ ਹਨ ਇਸ ਗੱਲ ਦੇ ਢੇਰਾਂ ਪ੍ਰਮਾਣ ਹਨ ਕਿ ਭਾਰਤ ਅਤੇ ਮੱਧ ਏਸ਼ੀਆ ਵਿਚਕਾਰ ਆਰਥਿਥ ਸੰਪਰਕ ਪ੍ਰਚੀਨ ਸਿਲਕ ਮਾਰਗ ਤੋਂ ਹੁੰਦਾ ਸੀ ਹੁਣ ਇਰਾਨ ਦੇ ਜਰੀਏ ਭਾਰਤ ਮੱਧ ਏਸ਼ੀਆਈ ਰਾਸ਼ਟਰਾਂ ਨਾਲ ਮੋਢਾ ਜੋੜ ਕੇ ਨਾ ਸਿਰਫ਼ ਸਾਮਰਿਕ ਸਗੋਂ ਪਰੰਪਰਾਗਤ ਆਰਥਿਕ ਸਬੰਧਾਂ ‘ਚ ਵੀ ਜਾਨ ਫੂਕ ਸਕਦਾ ਹੈ

ਮੌਜ਼ੂਦਾ ਸਮੇਂ ‘ਚ ਭਾਰਤ ਮੇਕ ਇਨ ਇੰਡੀਆ ਦੀ ਅਵਧਾਰਨਾ ਨੂੰ ਅੱਗੇ ਵਧਾ ਰਿਹਾ ਹੈ ਇਸ ਲਿਹਾਜ ਨਾਲ ਮੱਧ ਏਸ਼ੀਆ ਭਾਰਤ ਲਈ ਬਹੁਤ ਵੱਡੀ ਮੰਡੀ ਹੈ ਭਾਰਤ ਇੱਥੇ ਆਪਣੀ ਮਜ਼ਬੂਤ ਭੂਮਿਕਾ ਜਰੀਏ ਪ੍ਰਮੁੱਖ ਸਪਲਾਈਕਰਤਾ ਰਾਸ਼ਟਰ ਦੇ ਰੂਪ ‘ਚ ਸਥਾਪਿਤ ਹੋ ਸਕਦਾ ਹੈ ਪਰ ਇਸ ਲਈ ਜ਼ਰੂਰੀ ਹੈ ਕਿ ਇਸ ਖੇਤਰ ‘ਚ ਆਪਣਾ ਨਿਵੇਸ਼ ਵਧਾਵੇ ਭਾਰਤ ਨੂੰ ਚਾਹੀਦਾ ਹੈ ਕਿ ਉਹ ਭਾਰਤੀ ਕੰਪਨੀਆਂ ਨੂੰ ਉਤਸ਼ਾਹਿਤ ਕਰੇ ਤਾਂ ਕਿ ਉਹ ਇਸ ਖੇਤਰ ‘ਚ ਬੀਮਾ, ਬੈਂਕਿੰਗ, ਖੇਤੀ, ਤਕਨੀਕੀ ਅਤੇ ਫਾਰਮਾਸਿਟਾਕਿਊਲਜ ਦੇ ਕੇਂਦਰ ਸਥਾਪਿਤ ਕਰੇ ਉਂਜ ਵੀ ਦਹਾਕਿਆਂ ਤੋਂ ਇਸ ਖੇਤਰ ‘ਚ ਭਾਰਤੀ ਉਤਪਾਦਾਂ ਮਸਲਨ ਰਸਾਇਣ, ਚਾਹ ਅਤੇ ਦਵਾਈਆਂ ਭੇਜੀਆਂ ਜਾ ਰਹੀਆਂ ਹਨ ਪਰ ਇਸ ਨੂੰ ਹੋਰ ਵਿਸਤਾਰ ਦਿੱਤੇ ਜਾਣ ਦੀ ਜ਼ਰੂਰਤ ਹੈ ਮੌਜੂਦਾ ਸਮੇਂ ‘ਚ ਭਾਰਤ ਦਾ ਮੱਧ ਏਸ਼ੀਆਈ ਦੇਸ਼ਾਂ ਨਾਲ ਵਪਾਰ 2 ਅਰਬ ਡਾਲਰ ਦਾ ਹੈ

ਭਾਰਤੀ ਨਿਰਯਾਤ ਇਸ ਖੇਤਰ ‘ਚ 605 ਮਿਲੀਅਨ ਡਾਲਰ ਤੋਂ ਜਿਆਦਾ ਅਤੇ ਆਯਾਤ 780 ਮਿਲੀਅਨ ਡਾਲਰ ਤੇ ਆਸਪਾਸ ਹੈ ਪਰ ਦੋਵਾਂ ਖੇਤਰਾਂ ਵਿਚਕਾਰ ਬਿਹਤਰ ਸੰਪਰਕ ਮਾਰਗ ਬਣਦੇ ਹਨ ਤਾਂ ਆਯਾਤ ਅਤੇ ਨਿਰਯਾਤ ਨੂੰ ਰਫ਼ਤਾਰ ਮਿਲੇਗੀ ਦੋਵੇਂ ਇਸ ਦਿਸ਼ਾ ‘ਚ ਯਤਨਸ਼ੀਲ ਹਨ ਇਸ ਮਕਸਦ ਨੂੰ ਵਧਾਉਣ ਲਈ ਫ਼ਰਵਰੀ 1997 ‘ਚ ਭਾਰਤ, ਇਰਾਨ ਅਤੇ ਤੁਰਕੇਮਰਨਿਸਤਾਨ ਵਿਚਕਾਰ ਵਸਤੂਆਂ ਦੇ ਆਵਾਗਮਨ ਲਈ ਇੱਕ ਦੋਪੱਖੀ ਸਮਝੌਤਾ ਹੋਇਆ ਪਰ ਹਾਲੇ ਤੱਕ ਇਸ ਸਮਝੌਤੇ ਨੂੰ ਅਸਲੀਜਾਮਾ ਪਹਿਨਾਇਆ ਨਹੀਂ ਜਾ ਸਕਿਆ ਇਸ ਤਰ੍ਹਾਂ ਉੱਤਰ ਦੱਖਣ ਕਾਰੀਡੋਰ ਤੋਂ ਹੋ ਕੇ ਭਾਰਤੀ ਉਤਪਾਦ ਨੂੰ ਰੂਸ ਭੇਜਣ ਲਈ ਰੁਸ, ਭਾਰਤ ਅਤੇ ਇਰਾਨ ਵਿਚਕਾਰ ਵੀ ਸਮਝੌਤਾ ਹੋਇਆ

ਪਰ ਉਹ ਵੀ ਉਧਰ ‘ਚ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ‘ਚ ਇਸ ਨੂੰ ਮੂਰਤ ਰੂਪ ਦਿੱਤਾ ਜਾ ਸਕਦਾ ਹੈ ਦੋਵਾਂ ਖੇਤਰਾਂ ਨੂੰ ਤੁਰਕੇਮੇਨਿਸਤਾਨ-ਅਫ਼ਗਾਨਿਤਸਾਨ-ਪਾਕਿਤਸਾਨ -ਇੰਡੀਆ ਭਾਵ ਤਾਪੀ ਪਾਇਪਲਾਈਨ ਪ੍ਰੋਜੈਕਟ ਨੂੰ ਵੀ ਅਮਲੀਜਾਮਾ ਪਹਿਨਾਇਆ ਹੈ ਪਰ ਅਜਿਹਾ ਹੁੰਦਾ ਹੈ ਤਾਂ ਮੱਧ ਏਸ਼ੀਆ ਖੇਤਰ ‘ਚ ਊਰਜਾ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਆਵਾਜਾਈ ਕਾਰੀਡੋਰ ਵਿਕਸਿਤ ਹੋਣ ‘ਚ ਦੇਰ ਨਹੀਂ ਲੱਗੇਗੀ ਸਮਾਂ ਆ ਗਿਆ ਹੈ ਕਿ ਭਾਰਤ ਇਸ ਖੇਤਰ ‘ਚ ਆਪਣੀ ਮਜ਼ਬੂਤ ਹਿੱਸੇਦਾਰੀ ਦੇ ਜਰੀਏ ਮੱਧ ਏਸ਼ੀਆਈ ਦੇਸ਼ਾਂ ਦਾ ਵਿਸ਼ਵਾਸ ਜਿੱਤੇ ਅਤੇ ਚੀਨ ਦੇ ਦਬਦਬੇ ਨੂੰ ਤੋੜੇ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਅੱਜ ਮੱਧ ਏਸ਼ੀਆਈ ਖੇਤਰ ‘ਚ ਚੀਨ ਪ੍ਰਭਾਵੀ ਅਤੇ ਹਾਵੀ ਹੈ ਮੱਧ ਏਸ਼ੀਆਈ ਦੇਸ਼ਾਂ ਪ੍ਰਤੀ ਚੀਨ ਦਾ ਉਮੜਦਾ ਪ੍ਰੇਮ ਐਵੇਂ ਹੀ ਨਹੀਂ ਹੈ

ਖਣਿਜ ਸੰਪਦਾਵਾਂ ਨਾਲ ਲਬਾਲਬ ਉਜਬੇਕਿਸਤਾਨ, ਕਜਾਕਿਸਤਾਨ ਅਤੇ ਤੁਰਕੇਮੇਨਿਸਤਾਨ ਦੁਨੀਆ ਦੇ ਸਭ ਤੋਂ ਵੱਡੇ ਤੇਲ ਅਤੇ ਕੁਦਰਤੀ ਗੈਸ ਖੇਤਰਾਂ ‘ਚੋਂ ਇੱਕ ਹਨ ਜਿਸ ‘ਤੇ ਚੀਨ ਦੀ ਨਜ਼ਰ ਲੱਗੀ ਹੋਈ ਹੈ ਕਜਾਕਿਸਤਾਨ ਆਪਣੇ ਦਾਮਨ ‘ਚ ਦੁਨੀਆ ਦੀ ਇੱਕ ਚੌਥਾਈ ਯੂਰੇਨੀਅਮ ਸਮੇਟੀ ਬੈਠੇ ਹਨ ਅਤੇ ਚੀਨ ਦੀ ਕੋਸ਼ਿਸ਼ ਹੈ ਕਿ ਕਜਾਕਿਸਤਾਨ ਨਾਲ ਕਾਰੋਬਾਰੀ ਰਿਸ਼ਤੇ ਗੁੜੇ ਹੋਣ ਫ਼ਿਲਹਾਲ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਇਰਾਨ ਯਾਤਰਾ ਨਾਲ ਦੋਵਾਂ ਦੇਸ਼ਾਂ ਦੇ ਸਬੰਧਾਂ ‘ਚ ਮਿਠਾਸ ਆਵੇਗੀ ਅਤੇ ਮੱਧ ਏਸ਼ੀਆ ਤੱਕ ਭਾਰਤ ਦੀ ਕਾਰੋਬਾਰੀ ਪਹੁੰਚ ਤੇਜ਼ ਹੋਵੇਗੀ
ਅਰਵਿੰਦ ਜੈਤਿਲਕ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.