ਨਸ਼ਿਆਂ ਖਿਲਾਫ਼ ਪੂਜਨੀਕ ਗੁਰੂ ਜੀ ਦੇ ਦੋ ਹੋਰ ਵੱਡੇ ਹੰਭਲੇ

Saint Dr. MSG

‘ਸੇਫ’ ਮੁਹਿੰਮ ਤਹਿਤ ਨਸ਼ਾ ਛੱਡਣ ਵਾਲਿਆਂ ਨੂੰ ਸਾਧ-ਸੰਗਤ ਦੇਵੇਗੀ ਖੁਰਾਕ

 ਸੋਸ਼ਲ ਮੀਡੀਆ ’ਤੇ ਛਾਇਆ ‘ਅਸ਼ੀਰਵਾਦ ਮਾਂਓਂ ਕਾ’ ਗੀਤ

(ਸੱਚ ਕਹੂੰ ਨਿਊਜ਼/ਸੁਨੀਲ ਵਰਮਾ) ਬਰਨਾਵਾ (ਯੂਪੀ)। ਦੇਸ਼ ’ਚ ਫੈਲੇ ਘਾਤਕ ਨਸ਼ਿਆਂ ਨੂੰ ਜੜ੍ਹੋ ਪੁੱਟਣ ਲਈ ਮਹਾਨ ਸਮਾਜ ਸੁਧਾਰਕ ਤੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਦੋ ਹੋਰ ਵੱਡੇ ਹੰਭਲੇ ਮਾਰੇ ਹਨ । ਆਪ ਜੀ ਨੇ ਪਿੰਡਾਂ ਦੇ ਸਰਪੰਚਾਂ ਤੇ ਸ਼ਹਿਰਾਂ ਦੇ ਮੇਅਰਾਂ ਨੂੰ ਨਸ਼ਿਆਂ ਖਿਲਾਫ ਠੋਸ ਕਦਮ ਚੁੱਕਣ ਦਾ ਜ਼ੋਰਦਾਰ ਸੁਨੇਹਾ ਦਿੰਦਿਆ ਇੱਕ ਹਰਿਆਣਵੀ ਗੀਤ ‘ਅਸ਼ੀਰਵਾਦ ਮਾਂਓਂ ਕਾ’ ਆਪਣੇ ਯੂ-ਟਿਊਬ ਚੈਨਲ ‘ਸੈਂਟ ਐੱਮਐੱਸਜੀ’ ’ਤੇ ਲਾਂਚ ਕੀਤਾ ਹੈ । ਇਸ ਦੇ ਨਾਲ ਹੀ ਨਸ਼ਾ ਛੱਡਣ ਵਾਲਿਆਂ ਨੂੰ ਖੁਰਾਕ ਦੇਣ ਦੀ ਮੁਹਿੰਮ ਚਲਾਈ ਹੈ ।


ਗੀਤ ਸੋਸ਼ਲ ਮੀਡੀਆ ’ਤੇ ਖੂਬ ਛਾਇਆ

ਗੀਤ ਇੰਨਾ ਪ੍ਰਭਾਵਸ਼ਾਲੀ ਹੈ ਕਿ ਲਾਂਚ ਹੁੰਦਿਆ ਹੀ ਇਹ ਗੀਤ ਸੋਸ਼ਲ ਮੀਡੀਆ ’ਤੇ ਛਾ ਗਿਆ । ‘ਅਸ਼ੀਰਵਾਦ ਮਾਂਓਂ ਕਾ’ ਗੀਤ ਰਾਹੀਂ ਪੂਜਨੀਕ ਗੁਰੂ ਜੀ ਨੇ ਪਿੰਡਾਂ ਦੇ ਸਰਪੰਚਾਂ ਸਮੇਤ ਹੋਰ ਪਤਵੰਤੇ ਸੱਜਣਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਨਸ਼ੇ ਨਾਲ ਮਰ ਰਹੇ ਨੌਜਵਾਨਾਂ ਨੂੰ ਨਸ਼ਿਆਂ ’ਚੋਂ ਬਚਾ ਕੇ ਉਨ੍ਹਾਂ ਦੀਆਂ ਮਾਵਾਂ ਤੋਂ ਅਸ਼ੀਰਵਾਦ ਪ੍ਰਾਪਤ ਕਰਨ । ਕਿਉਕਿ ਤੁਸੀਂ ਆਪਣੇ-ਆਪਣੇ ਪਿੰਡ ਤੇ ਸ਼ਹਿਰ ਦੇ ਮੌਜ਼ਿਜ ਲੋਕ ਹੋ ਅਤੇ ਤੁਸੀਂ ਨਸ਼ੇ ’ਤੇ ਲਗਾਮ ਲਾ ਸਕਦੇ ਹੋ । ਚਾਰ ਮਿੰਟ ਅਤੇ 35 ਸੈਕਿੰਡ ਦੇ ਇਸ ਗੀਤ ’ਚ ਪੂਜਨੀਕ ਗੁਰੂ ਜੀ ਨੇ ਦੱਸਿਆ ਕਿ ਅੱਜ ਹਰ ਪਿੰਡ, ਸ਼ਹਿਰ ਤੇ ਮੁਹੱਈਆ ’ਚ ਲੜਕਿਆਂ ਦੇ ਨਾਲ-ਨਾਲ ਲੜਕੀਆਂ ਵੀ ਨਸ਼ੇ ’ਚ ਡੁੱਬੀਆਂ ਹੋਈਆਂ ਹਨ ਅਤੇ ਮੌਤ ਦੇ ਮੂੰਹ ’ਚ ਜਾ ਰਹੀਆਂ ਹਨ।

ਵੀਡੀਓ ਸੀਨ ’ਚ ਪੂਜਨੀਕ ਗੁਰੂ ਜੀ ਨੇ ਦੱਸਿਆ ਹੈ ਕਿ ਕਿਸੇ ਵੀ ਧਰਮ ’ਚ ਨਸ਼ਾ ਕਰਨ ਨੂੰ ਨਹੀਂ ਕਿਹਾ ਗਿਆ ਹੈ, ਪਰ ਫਿਰ ਵੀ ਨਸ਼ਾ ਵਧਦਾ ਜਾ ਰਿਹਾ ਹੈ, ਇਸ ਲਈ ਨਸ਼ਾ ਵੇਚਣ ਵਾਲਿਆਂ ਦਾ ਪਿੱਛਾ ਕਰੋ ਅਤੇ ਪਹਿਰਾ ਲਾ ਕੇ ਇਸ ਨੂੰ ਰੋਕ ਦਿਓ । ਆਪਣੇ ਧਰਮ, ਪਹਿਰਾਵੇ ਦੀ ਲਾਜ ਰੱਖ ਲਵੋ ।

ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਇਸ ਤੋਂ ਪਹਿਲਾਂ ਵੀ ਨਸ਼ਿਆਂ ਖਿਲਾਫ ਗੀਤ ‘ਮੇਰੇ ਦੇਸ਼ ਕੀ ਜਵਾਨੀ’ ਅਤੇ ‘ਜਾਗੋ ਦੁਨੀਆ ਦੇ ਲੋਕੋ’ ਲਾਂਚ ਕੀਤਾ ਸੀ । ਇਨ੍ਹਾਂ ਗੀਤਾਂ ਵਿੱਚ ਵੀ ਪੂਜਨੀਕ ਗੁਰੂ ਜੀ ਨੇ ਨਸ਼ਿਆਂ ਦੇ ਖਾਤਮੇ ਲਈ ਪਿੰਡਾਂ-ਸ਼ਹਿਰਾਂ ਦੇ ਲੋਕਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ ਸੀ । ਇਹ ਗੀਤ ਕੀ ਬੱਚੇ, ਕੀ ਨੌਜਵਾਨ, ਕੀ ਬਜ਼ੁਰਗ, ਹਰ ਇੱਕ ਦੀ ਜ਼ੁਬਾਨ ’ਤੇ ਚੜ੍ਹ ਗਿਆ ਸੀ ਤੇ ਹਰ ਵਰਗ ਦੇ ਲੋਕਾਂ ਵੱਲੋਂ ਪੂਜਨੀਕ ਗੁਰੂ ਜੀ ਦੇ ਨਸ਼ਿਆਂ ਖਿਲਾਫ਼ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ ।

ਹਰਿਆਣਾ ਸੱਭਿਆਚਾਰ ਦੀ ਜਬਰਦਸਤ ਝਲਕ

ਪੂਜਨੀਕ ਗੁਰੂ ਜੀ ਨੇ ਨਸ਼ਿਆਂ ਖਿਲਾਫ਼ ਆਪਣਾ ਨਵਾਂ ਗੀਤ ਹਰਿਆਣਵੀ ਬੋਲੀ ’ਚ ਲਿਖਿਆ ਹੈ । ਗੀਤ ਵਿਚਲੇ ਦਿ੍ਰਸ਼ ਹਰਿਆਣਵੀ ਵਾਤਾਵਰਣ ਨੂੰ ਸੰਜੀਵ ਰੂਪ ’ਚ ਪੇਸ਼ ਕਰਦੇ ਹਨ । ਦਰੱਖਤ ਥੱਲੇ ਬੈਠ ਕੇ ਪੰਚਾਇਤਾਂ ਦਾ ਰਾਇ-ਮਸ਼ਵਰਾ ਕਰਨਾ, ਹਰਿਆਣਵੀ ਪਹਿਰਾਵਾ ਕੁੜਤੇ, ਧੋਤੀ ਅਤੇ ਹਰਿਆਣਵੀ ਪੱਗ ਖੂਬ ਰੰਗ ਬੰਨ੍ਹ ਰਹੇ ਹਨ । ਮਿੱਟੀ ’ਤੇ ਬੂਟੇ ਪਾਉਣ ਵਾਲਾ ਪੁਰਾਣਾ ਸੱਭਿਆਚਾਰ ਵੀ ਝਲਕ ਰਿਹਾ ਹੈ । ਜ਼ਿਕਰਯੋਗ ਹੈ ਕਿ ਇਹ ਗੀਤ ਪੂਜਨੀਕ ਗੁਰੂ ਜੀ ਨੇ ਖੁਦ ਲਿਖਿਆ ਹੈ ਅਤੇ ਗੀਤ ਦਾ ਸੰਗੀਤ, ਧੁਨ, ਵੀਡੀਓ ਐਡੀਟਿੰਗ, ਸੀਨ ਸੀਕਵੈਂਸਿੰਸ ਵੀ ਖੁਦ ਪੂਜਨੀਕ ਗੁਰੂ ਜੀ ਨੇ ਬਾਕਮਾਲ ਕੀਤੀ ਹੈ । ਹਰਿਆਣਵੀ ਬੋਲੀ ਦੀ ਸ਼ਬਦ ਚੋਣ ਤੇ ਸ਼ਬਦ ਜੜਤ ਵੀ ਬੇਹੱਦ ਸੁੰਦਰ ਤੇ ਸਟੀਕ ਹੈ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ