ਖਰਾਬ ਫਾਰਮ ਕਾਰਨ ਪੰਜ ਟੂਰਨਾਮੈਂਟਾਂ ‘ਚ ਲਗਾਤਾਰ ਝੱਲ ਰਹੀ ਸੀ ਹਾਰ
ਲਖਨਊ/ ਏਜੰਸੀ। ਭਾਰਤ ਦੀ ਸਟਾਰ ਸ਼ਟਲਰ ਸਾਇਨਾ ਨੇਹਵਾਲ ਨੇ ਨਿੱਜੀ ਸਿਹਤ ਕਾਰਨ ਸਈਦ ਮੋਦੀ ਅੰਤਰਰਾਸਟਰੀ ਬੈਡਮਿੰਟਨ ਚੈਂਪੀਅਨਸ਼ਿਪ ਤੋਂ ਆਪਣਾ ਨਾਂਅ ਵਾਪਸ ਲੈ ਲਿਆ ਹੈ ਪਿਛਲੇ ਸਾਲ ਮਹਿਲਾ ਸਿੰਗਲਸ ਦੀ ਉਜ ਜੇਤੂ ਸਾਇਨਾ ਨੇਹਵਾਲ ਦੇ ਟੂਰਨਾਮੈਂਟ ‘ਚ ਖੇਡੇ ਜਾਣ ਨੂੰ ਲੈ ਕੇ ਪਹਿਲਾਂ ਹੀ ਕਿਆਸ ਲਏ ਜਾ ਰਹੇ ਸੀ ।
ਪ੍ਰਬੰਧਕ ਕਮੇਟੀ ਦੇ ਇੱਕ ਸੀਨੀਆਰ ਆਗੂ ਨੇ ਦੱਸਿਆ ਕਿ ਸਾਇਨਾ ਨੇ ਸਿਹਤ ਦੇ ਕਾਰਨਾਂ ਦਾ ਹਵਾਲਾ ਦਿੰਦਿਆਂ ਨਾਂਅ ਵਾਪਸ ਲਿਆ ਹੈ ਇਸ ਤੋਂ ਪਹਿਲਾਂ ਟੋਕੀਓ ਓਲੰਪਿਕ ਲਈ ਪਸੀਨਾ ਬਹਾ ਰਹੀ ਵਿਸ਼ਵ ਚੈਂਪੀਅਨ ਪੀ.ਵੀ ਸਿੰਧੂ ਨੇ ਢੇਡ ਲੱਖ ਡਾਲਰ ਦੀ ਇਨਾਮੀ ਰਾਸ਼ੀ ਵਾਲੀ ਇਸ ਬੀਡਬਲਯੂਐਫ ਵਿਸ਼ਵ ਟੂਰ ਸੁਪਰ-300 ਟੂਰਨਾਮੈਂਟ ‘ਚ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ ਸੀ ਸਿੰਧੂ ਤੇ ਸਾਇਨਾ ਦੇ ਹਟ ਜਾਣ ਨਾਲ ਟੂਰਨਾਮੈਂਟ ਦੇ ਮਹਿਲਾ ਵਰਗ ‘ਚ ਭਾਰਤ ਦੀ ਚੁਣੌਤੀ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਤਮ ਹੋ ਗਈ ਹੈ।
ਸਾਇਨਾ ਦੇ ਹਟਣ ਨਾਲ ਸਥਾਨਿਕ ਖੇਡ ਪ੍ਰੇਮੀਆਂ ਨੂੰ ਕਾਫੀ ਨਿਰਾਸ਼ਾ ਹੋਈ ਹੈ, ਜੋ ਸਾਇਨਾ ਦੇ ਕੋਰਟ ‘ਤੇ ਉਤਰਨ ਦਾ ਇਤਜਾਰ ਕਰ ਰਹੇ ਸਨ ਸਾਇਨਾ ਦਾ ਹਾਲ ਹੀ ‘ਚ ਪ੍ਰਦਰਸ਼ਨ ਕਾਫੀ ਖਰਾਬ ਰਿਹਾ ਹੈ ਪਿਛਲੇ ਛੇ ਟੂਰਨਾਮੈਂਟਾਂ ‘ਚ ਉਹ ਸਿਰਫ ਇੱਕ ਟੂਰਨਾਮੈਂਟ ਦੇ ਕੁਆਟਰਫਾਈਨਲ ‘ਚ ਹੀ ਪਹੁੰਚ ਸਕੀ ਹੈ ਪੰਜ ਟੂਰਨਾਮੈਂਟਾਂ ‘ਚ ਉਹ ਪਹਿਲੇ ਜਾਂ ਦੂਜੇ ਦੌਰ ‘ਚੋਂ ਹੀ ਬਾਹਰ ਹੋ ਗਈ ਹੈ ਪ੍ਰਬੰਧ ਸਕੱਤਰ ਡਾ. ਸੁਧਰਮਾ ਸਿੰਘ ਨੇ ਦੱਸਿਆ ਕਿ ਸਾਇਨਾ ਨੂੰ ਛੱਡ ਕੇ ਜ਼ਿਆਦਾਤਰ ਸਟਾਰ ਸ਼ਟਲਰ ਰਾਜਧਾਨੀ ਲਖਨਊ ਆ ਗਏ ਹਨ, ਜਿਸ ਨਾਲ ਟੂਰਨਾਮੈਂਟ ਦਾ ਹਮਲਾ ਬਰਕਰਾਰ ਰਹੇਗਾ ਬਾਬੂ ਬਨਾਰਸੀ ਦਾਸ ਬੈਡਮਿੰਟਨ ਅਕਾਦਮੀ ‘ਚ 1 ਦਸੰਬਰ ਤੱਕ ਖੇਡੀ ਜਾਣ ਵਾਲੀ ਚੈਂਪੀਅਨਸ਼ਿਪ ‘ਚ ਪੁਰਸ਼ ਵਰਗ, ਮਹਿਲਾ ਵਰਗ, ਪੁਰਸ਼ ਡਬਲਜ਼, ਮਹਿਲਾ ਡਬਲਜ਼ ਤੇ ਮਿਸ਼ਰਿਤ ਯੁਗਲ ਮੁਕਾਬਲੇ ਹੋਣਗੇ।
ਦਰਸ਼ਕ ਨਰਾਜ਼, ਕਾਰਵਾਈ ਦੀ ਮੰਗ ਸ਼ਟਲਰ ਸਾਇਨਾ ਨੇਹਵਾਲ ਦੇ ਸਈਦ ਮੋਦੀ ਇੰਟਰਨੈਸ਼ਨਲ ਬੈਡਮਿੰਟਨ ਚੈਂਪੀਅਨਸ਼ਿਪ ਤੋਂ ਹਟਣ ਤੋਂ ਨਰਾਜ਼ ਨਵਾਬ ਸ਼ਹਿਰ ਲਖਨਊ ਦੇ ਖੇਡ ਪ੍ਰੇਮੀਆ ਨੇ ਇਸਨੂੰ ਬੇਹੱਦ ਬਦਕਿਸਮਤੀ ਭਰਿਆ ਫੈਸਲਾ ਕਰਾਰ ਦਿੰਦੇ ਹੋਏ ਘਰੇਲੂ ਟੂਰਨਾਮੈਂਟ ਤੋਂ ਦੂਰੀ ਬਣਾਉਣ ਵਾਲੇ ਅੰਤਰਰਾਸ਼ਟਰੀ ਖਿਡਾਰੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਬਾਬੂ ਬਨਾਰਸੀ ਦਾਸ ਬੈਡਮਿੰਟਨ ਅਕਾਦਮੀ ‘ਚ ਮੰਗਲਵਾਰ ਨੂੰ ਸ਼ੁਰੂ ਹੋਏ ਡੇਢ ਲੱਖ ਡਾਲਰ ਦੀ ਇਨਾਮੀ ਰਾਸ਼ਂ ਵਾਲੇ ਬੀਡਬਲਯੂਐਫ ਵਿਸ਼ਵ ਸੁਪਰ-300 ਟੂਰਨਾਮੈਂਟ ਪ੍ਰਤੀ ਆਕਰਸ਼ਣ ਪੈਦਾ ਕਰਨ ਲਈ ਪ੍ਰਬੰਧਕਾਂ ਨੇ ਨਾ ਸਿਰਫ ਐਂਟਰੀ ਮੁਫਤ ਰੱਖੀ ਹੈ ਬਲਕਿ ਸਟੈਡੀਅਮ ਤੋਂ ਬਾਹਰ ਲੱਗੇ ਬੈਨਰ ਪੋਸਟਰਾਂ ‘ਤੇ ਸਾਇਨਾ ਦੀ ਤਸਵੀਰ ਲਾਈ ਹੈ ਟੂਰਨਾਮੈਂਟ ਦਾ ਲੁਤਫ ਉਠਾਉਣ ਆਏ ਦਰਸ਼ਕਾਂ ਦੇ ਚਿਹਰੇ ‘ਤੇ ਸਾਇਨਾ ਤੇ ਪੀ.ਵੀ.ਸਿੰਧੂ ਦੇ ਹਿੱਸਾ ਨਾ ਲੈਣ ਦਾ ਗੁੱਸਾ ਸਾਫ ਝਲਕ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।