ਪਵਿੱਤਰ ਭੰਡਾਰੇ ’ਤੇ ਸਾਈਂ ਜੀ ਨੂੰ ਸਜਦਾ ਕਰਨ ਲਈ ਵੱਡੀ ਗਿਣਤੀ ’ਚ ਸਾਧ-ਸੰਗਤ ਦਾ ਲਗਾਤਾਰ ਆਉਣਾ ਜਾਰੀ

ਥਾਂ-ਥਾਂ ਲੱਗੇ ਚੁੱਕੇ ਹਨ ਜਾਮ

(ਸੱਚ ਕਹੂੰ ਨਿਊਜ਼) ਸਰਸਾ। ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਪਵਿੱਤਰ ਅਵਤਾਰ ਦਿਹਾੜਾ ਧੂਮ-ਧਾਮ ਨਾਲ ਮਨਾਉਣ ਲਈ ਡੇਰਾ ਸੱਚਾ ਸੌਦਾ, ਸਰਸਾ ’ਚ ਦੇਸ਼-ਵਿਦੇਸ਼ ਤੋਂ ਸ਼ਰਧਾਲੂ ਪਹੁੰਚ ਚੁੱਕੇ ਹਨ ਤੇ ਸਾਧ-ਸੰਗਤ ਦਾ ਲਗਾਤਾਰ ਆਉਣਾ ਜਾਰੀ ਹੈ। ਸਾਧ-ਸੰਗਤ ਢੋਲ ਦੀ ਥਾਪ ’ਤੇ ਨੱਚ ਗਾ ਕੇ ਖੁਸ਼ੀ ਮਨਾ ਰਹੀ ਹੈ। ਚਾਰੇ ਪਾਸੇ ਖੁਸ਼ੀਆਂ ਦਾ ਆਲਮ ਛਾਇਆ ਹੋਇਆ ਹੈ। ਭੈਣਾਂ ਜਾਗੋ ਕੱਢ ਕੇ ਖੁਸ਼ੀਆਂ ਮਨਾ ਰਹੀਆਂ ਹਨ। ਡੇਰਾ ਸੱਚਾ ਸੌਦਾ ਨੂਂ ਆਉਣ ਵਾਲੇ ਸਾਰੀਆਂ ਰਸਤਿਆਂ ’ਤੇ ਜਾਮ ਲੱਗ ਚੁੱਕਿਆ ਹੈ। ਹਾਲਾਂਕਿ ਵੱਡੀ ਗਿਣਤੀ ’ਚ ਟਰੈਫਿਕ ਸਮੰਤੀ ਦੇ ਸੇਵਾਦਾਰ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਸੇਵਾ ’ਚ ਜੁ਼ਟੇ ਹੋਏ ਹਨ। ਸਾਧ-ਸੰਗਤ ਲਈ ਕਈ ਸਤਿਸੰਗ ਪੰਡਾਲ ਬਣਾਏ ਗਏ ਹਨ ਤੇ ਪੰਡਾਲ ’ਚ ਵੱਡੀਆਂ-ਵੱਡੀਆਂ ਸਕਰੀਨਾਂ ਲਾਈਆਂ ਗਈਆਂ ਹਨ।

Shah Mastana Ji Dham

ਸਾਧ-ਸੰਗਤ ਲਈ ਸਮੁੱਚੇ ਪ੍ਰਬੰਧ ਕੀਤੇ ਗਏ ਹਨ। ਸਾਧ-ਸੰਗਤ ਲਈ ਪੀਣ ਵਾਲੇ ਪਾਣੀਆਂ ਦੀ ਸਟਾਲਾਂ ਥਾਂ-ਥਾਂ ਲਾਈਆਂ ਗਈਆਂ ਹਨ। ਇਸ ਤੋਂ ਇਲਾਵਾ ਮੈਡੀਕਲ ਲਈ ਥਾ-ਥਾਂ ਫਸਟ ਐਡ ਦਾ ਪ੍ਰਬੰਧ ਕੀਤਾ ਗਿਆ ਹੈ। ਸਾਧ-ਸੰਗਤ ਦੀ ਸਹੂਲਤ ਲਈ ਥਾਂ-ਥਾਂ ਕੰਟੀਨਾਂ ਲਾਈਆਂ ਗਈਆਂ ਹਨ।  ਪਵਿੱਤਰ ਭੰਡਾਰਾ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਹੋਵੇਗਾ। ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ, ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ, ਜ਼ਿਲ੍ਹਾ ਬਾਗਪਤ (ਉੱਤਰ ਪ੍ਰਦੇਸ਼) ਤੋਂ ਆਨਲਾਈਨ ਗੁਰੂਕੁਲ ਰਾਹੀਂ ਰੂਹਾਨੀ ਸਤਿਸੰਗ ਰਾਹੀਂ ਆਪਣੇ ਅਨਮੋਲ ਬਚਨਾਂ ਨਾਲ ਸੰਗਤ ਨੂੰ ਨਿਹਾਲ ਕਰਨਗੇ।  ਇਸ ਮੌਕੇ ਸਾਧ-ਸੰਗਤ 143 ਕਾਰਜਾਂ ਨੂੰ ਨਵੀਂ ਰਫ਼ਤਾਰ ਦੇਵੇਗੀ।

ਪਵਿੱਤਰ ਭੰਡਾਰਾ ਸ਼ਾਮ ਛੇ ਵਜੇ ਸ਼ੁਰੂ ਹੋਵੇਗਾ। ਭੰਡਾਰੇ ’ਚ ਪਹੁੰਚਣ ਵਾਲੀ ਸਾਧ-ਸੰਗਤ ਲਈ ਖਾਸ ਤੌਰ ’ਤੇ ਸ਼ਾਹ ਸਤਿਨਾਮ ਜੀ ਧਾਮ, ਸਰਸਾ ’ਚ ਵਿਸ਼ੇਸ਼ ਵਿਅੰਜਨਾਂ ਦਾ ਲੰਗਰ ਭੋਜਨ ਤਿਆਰ ਹੋ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਡੇਰਾ ਸੱਚਾ ਸੌਦਾ ਦੇ ਇਤਿਹਾਸ ’ਚ ਪਹਿਲੀ ਵਾਰ ਹੈ ਜਦੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਬਚਨਾਂ ਨਾਲ ਇਸ ਵਾਰ ਸਾਧ-ਸੰਗਤ ਨੂੰ ਵਿਸ਼ੇਸ਼ ਵਿਅੰਜਨਾਂ ਦਾ ਲੰਗਰ-ਭੋਜਨ ਮਿਲੇਗਾ। ਲੰਗਰ ਭੋਜਨ ਪਕਾਉਣ ਵਾਲੀਆਂ ਭੈਣਾਂ ਤੇ ਭਾਈ ਪੂਰੀ ਤਨਦੇਹੀ ਨਾਲ ਭਜਨ ਸਿਮਰਨ ਦੇ ਨਾਲ ਲੰਗਰ ਘਰ ’ਚ ਵਿਅੰਜਨਾਂ ਨੂੰ ਤਿਆਰ ਕਰਨ ’ਚ ਜੁਟੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ