ਬਰਨਾਵਾ। ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਸਫ਼ਾਈ ਮਹਾਂ ਅਭਿਆਨ ਚਲਾ ਕੇ ਹਰਿਆਣਾ ਨੂੰ ਸਾਫ਼ ਸੁਥਰਾ ਬਣਾਉਣ ਦਾ ਤੋਹਫ਼ਾ ਦਿੱਤਾ ਜਾ ਰਿਹਾ ਹੈ। ਇਸ ਦੌਰਾਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨਾਲ ਆਨਲਾਈਨ ਮਾਧਿਅਮ ਰਾਹੀਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੇ ਓਐੱਸਡੀ ਕ੍ਰਿਸ਼ਨ ਬੇਦੀ (OSD Krishn Bedi) ਨੇ ਕਿਹਾ ਅਸੀਂ ਸਵੇਰ ਤੋਂ ਸਰਸਾ ਘੁੰਮ ਰਹੇ ਸੀ ਅਤੇ ਦੇਖਿਆ ਤੁਹਾਡੇ ਪ੍ਰੇਮੀ ਭਗਤ ਗਲੀਆਂ ਵਿੱਚ ਸਫ਼ਾਈ ਕਰ ਰਹੇ ਹਨ। ਅਸੀਂ ਉਨ੍ਹਾਂ ਨੂੰ ਪੂਰਾ ਦਿਨ ਹਰ ਗਲੀ ਮੁਹੱਲੇ ਵਿੱਚ ਸਫ਼ਾਈ ਕਰਦੇ ਦੇਖਿਆ।
ਆਪ ਜੀ ਦੇ ਸ਼ਰਧਾਲੂਆਂ ਵੱਲੋਂ ਸ਼ਹਿਰ ਵਿੱਚ ਕੀਤੀ ਜਾ ਰਹੀ ਸਫ਼ਾਈ ਬਹੁਤ ਹੀ ਸ਼ਲਾਘਾਯੋਗ ਹੈ। ਸ਼ਰਧਾਲੂਆਂ ਵੱਲੋਂ ਕੀਤੀ ਜਾ ਰਹੀ ਪੂਰੀ ਹਰਿਆਣਾ ਵਿੱਚ ਸਫ਼ਾਈ ਨੂੰ ਦੇਖ ਕੇ ਦਿਲ ਖੁਸ਼ ਹੋ ਗਿਆ। ਉਨ੍ਹਾਂ ਇਸ ਸਫ਼ਾਈ ਅਭਿਆਨ ਲਈ ਪੂਜਨੀਕ ਗੁਰੂ ਜੀ ਦਾ ਤਹਿਦਿਲੋਂ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਰਾਜਸਭਾ ਮੈਂਬਰ ਕ੍ਰਿਸ਼ਨ ਲਾਲ ਪਵਾਰ ਵੀ ਮੌਜ਼ੂਦ ਸਨ। (OSD Krishn Bedi)
ਪੂਜਨੀਕ ਗੁਰੂ ਜੀ ਨਾਲ ਗੱਲਬਾਤ ਕਰਦਿਆਂ ਕ੍ਰਿਸ਼ਨ ਕੁਮਾਰ ਪਵਾਰ ਨੇ ਕਿਹਾ ਕਿ ਸੰਤ ਸ਼੍ਰੋਮਣੀ ਗੁਰੂ ਰਵੀਦਾਸ ਜੀ ਦੀ ਜਯੰਤੀ ਦਾ ਪ੍ਰੋਗਰਾਮ ਸਰਕਾਰ ਵੱਲੋਂ ਕਰਵਾਇਆ ਜਾ ਰਿਹਾ ਹੈ ਉਸ ਸਬੰਧੀ ਸੱਦਾ ਪੱਤਰ ਦੇਣ ਲਈ ਸਰਸਾ ਵਿਖੇ ਗਏ ਹੋਏ ਸੀ ਤਾਂ ਇਸ ਦੌਰਾਨ ਤੁਹਾਡੇ ਸ਼ਰਧਾਲੂਆਂ ਨੂੰ ਸੇਵਾ ਕਰਦੇ ਦੇਖਿਆ ਤੇ ਪੂਰੇ ਹਰਿਆਣਾ ਵਿੱਚ ਵੀ ਤੁਹਾਡੇ ਸ਼ਰਧਾਲੂ ਲਗਾਤਾਰ ਸਫਾਈ ਅਭਿਆਨ ਚਲਾ ਰਹੇ ਹਨ। ਇਸ ਸਾਰੀ ਸੇਵਾ ਭਾਵਨਾ ਨੂੰ ਦੇਖ ਕੇ ਬਹੁਤ ਹੀ ਖੁਸ਼ੀ ਹੋਈ। ਇਸ ’ਤੇ ਪਜਨੀਕ ਗੁਰੂ ਜੀ ਨੇ ਉਨ੍ਹਾਂ ਨੂੰ ਸੰਤ ਸ਼੍ਰੋਮਣੀ ਗੁਰੂ ਰਵੀਦਾਸ ਜੀ ਦੀ ਜਯੰਤੀ ਦੀਆਂ ਅਡਵਾਂਸ ਵਿੱਚ ਹੀ ਵਧਾਈਆਂ ਦਿੱਤੀਆਂ ਤੇ ਉਨ੍ਹਾਂ ਦਾ ਸਵਾਗਤ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ