15 ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਮੁਹੱਇਆ ਕਰਵਾਇਆ
- ਨਾਮ ਚਰਚਾ ਘਰ ਦੀ ਕੀਤੀ ਸ਼ਾਨਦਾਰ ਸਜਾਵਟ
ਸੁਨਾਮ ਊਧਮ ਸਿੰਘ ਵਾਲਾ, (ਕਰਮ ਥਿੰਦ)। ਸੁਨਾਮ ਦੀ ਸਾਧ-ਸੰਗਤ ਵੱਲੋਂ ਬਲਾਕ ਪੱਧਰੀ ਨਾਮ ਚਰਚਾ (Naamcharcha) ਸਨਾਮ ਦੇ ਨਾਮ ਚਰਚਾ ਘਰ ਵਿਖੇ ਧੂਮ-ਧਾਮ ਨਾਲ ਕੀਤੀ ਗਈ। ਨਾਮ ਚਰਚਾ ’ਚ ਵੱਡੀ ਗਿਣਤੀ ’ਚ ਸਾਧ-ਸੰਗਤ ਨੇ ਸ਼ਿਰਕਤ ਕੀਤੀ। ਨਾਮ ਚਰਚਾ ਘਰ ਨੂੰ ਬੜੇ ਸੁਚੱਜੇ ਢੰਗ ਨਾਲ ਸਜਾਇਆ ਗਿਆ। ਇਸ ਨਾਮ ਚਰਚਾ ‘ਚ ਸ਼ਹਿਰ ਅਤੇ ਬਲਾਕ ਦੇ ਪਿੰਡਾਂ ਵਿੱਚੋਂ ਵੱਡੀ ਗਿਣਤੀ ਸਾਧ-ਸੰਗਤ ਨੇ ਸ਼ਿਰਕਤ ਕੀਤੀ। ਇਸ ਮੌਕੇ ਸਾਧ-ਸੰਗਤ ਵੱਲੋਂ 15 ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ।
ਨਾਮ ਚਰਚਾ (Naamcharcha) ਦੀ ਕਾਰਵਾਈ ਬਲਾਕ ਪ੍ਰੇਮੀ ਸੇਵਕ ਰਣਜੀਤ ਸਿੰਘ ਇੰਸਾਂ ਨੇ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਪਵਿੱਤਰ ਨਾਅਰਾ ਲਾ ਸ਼ੁਰੂ ਕੀਤੀ। ਇਸ ਉਪਰੰਤ ਕਵੀਰਾਜ ਵੀਰਾਂ ਨੇ ਦਰਬਾਰ ਦੇ ਪਵਿੱਤਰ ਗ੍ਰੰਥਾਂ ਵਿੱਚੋ ਸ਼ਬਦ ਬਾਣੀ ਤੇ ਵਿਆਖਿਆ ਕੀਤੀ ਅਤੇ ਆਖਰ ‘ਚ ਸਾਧ-ਸੰਗਤ ਵੱਲੋਂ ਸਰਬੱਤ ਦੇ ਭਲੇ ਲਈ ਪੰਜ ਮਿੰਟਾਂ ਲਈ ਸਿਮਰਨ ਕੀਤਾ ਗਿਆ। ਨਾਮ ਚਰਚਾ ’ਚ ਪਹੁੰਚੇ 85 ਮੈਂਬਰਾਂ ਨੇ ਸਾਧ-ਸੰਗਤ ਨੂੰ ਮਾਨਵਤਾ ਭਲਾਈ ਕਾਰਜਾਂ ’ਚ ਵੱਧ-ਚੜ੍ਹ ਕੇ ਹਿੱਸ ਲੈਣ ਲਈ ਪ੍ਰੇਰਿਤ ਕੀਤਾ।
ਇਸ ਸਪੈਸ਼ਲ ਨਾਮ ਚਰਚਾ ਵਿੱਚ ਸੂਬੇ ਦੀ 85 ਮੈਂਬਰੀ ਟੀਮ ਵੀ ਵਿਸ਼ੇਸ ਤੌਰ’ਤੇ ਪੁੱਜੀ। ਇਸ ਮੌਕੇ 85 ਮੈਂਬਰ ਸਰੋਜ ਇੰਸਾਂ ਤੇ 85 ਮੈਂਬਰ ਸੁਨੀਤਾ ਕਾਲੜਾ ਇੰਸ਼ਾਂ ਨੇ ਬਲਾਕ ਚੋਂ ਵੱਡੀ ਗਿਣਤੀ ‘ਚ ਪੁੱਜੀ ਸਾਧ-ਸੰਗਤ ਨੂੰ ਨਾਮ ਚਰਚਾ ਘਰ ਦੇ 25 ਸਾਲ ਪੂਰੇ ਹੋਣ ’ਤੇ ਵਧਾਈ ਦਿੱਤੀ। ਉਨ੍ਹਾਂ ਸਾਧ-ਸੰਗਤ ਨੂੰ ਪਹਿਲਾਂ ਦੀ ਤਰ੍ਹਾਂ ਵੱਧ ਚੜ੍ਹ ਕੇ ਮਾਨਵਤਾ ਭਲਾਈ ਕਾਰਜਾਂ ਵਿੱਚ ਆਪਣਾ ਯੋਗਦਾਨ ਪਾਉਣ ਦੀ ਗੱਲ ਵੀ ਆਖੀ।
ਇਹ ਵੀ ਪੜ੍ਹੋ : ਡੇਰਾ ਸੱਚਾ ਸੌਦਾ ਸਾਂਝਾ ਧਾਮ ਮਲੋਟ ’ਚ ਸੈਂਕੜੇ ਸੇਵਾਦਾਰਾਂ ਨੇ ਪੂਰੇ ਉਤਸ਼ਾਹ ਨਾਲ ਕੀਤੀ ਸਫ਼ਾਈ
ਇਸ ਮੌਕੇ ਉਪਰੋਕਤ ਤੋਂ ਇਲਾਵਾ ਭੈਣ ਰੰਜੂ ਇੰਸਾਂ, ਉਰਮਾਲਾ ਇੰਸਾਂ, ਨਿਰਮਾਲਾ ਇੰਸਾਂ, ਕਮਲੇਸ਼ ਰਾਣੀ ਇੰਸਾਂ, ਭਗਵਾਨ ਇੰਸਾਂ, ਸਹਿਦੇਵ ਇੰਸਾਂ, ਗਗਨ ਇੰਸਾਂ, ਅਮਰਿੰਦਰ ਬੱਬੀ ਇੰਸਾਂ, ਮਨਜੀਤ ਇੰਸਾਂ ਸੰਗਰੂਰ, ਟੇਕ ਸਿੰਘ ਇੰਸਾਂ ਸਾਰੇ 85 ਮੈਂਬਰ, ਜਗਨਨਾਥ ਇੰਸਾਂ, ਰਾਜੇਸ਼ ਬਿੱਟੂ ਇੰਸਾਂ, ਛਹਿਬਰ ਇੰਸਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰਾਂ ਸਮੇਤ ਹੋਰ ਵੱਡੀ ਗਿਣਤੀ ਸਾਧ-ਸੰਗਤ ਨੇ ਸ਼ਮੂਲੀਅਤ ਕੀਤੀ। ਦੱਸ ਦੇਈਏ ਕਿ ਸੁਨਾਮ ਨਾਮ ਚਰਚਾ ਘਰ ਨੂੰ ਬਣੇ ਅੱਜ 25 ਸਾਲ ਪੂਰੇ ਹੋ ਗਏ ਹਨ। ਇਸ ਖੁਸ਼ੀ ’ਚ ਸਾਧ-ਸੰਗਤ ਵੱਲੋਂ ਨਾਮ ਚਰਚਾ ਰੱਖੀ ਗਈ ਸੀ। ਸਾਧ-ਸੰਗਤ ਨੇ ਵੱਡੀ ਗਿਣਤੀ ’ਚ ਪਹੁੰਚ ਕੇ ਆਪਣੀ ਹਾਜ਼ਰੀ ਲਗਵਾਈ।