ਸਰਸਾ ’ਚ ਤੇਜ਼ ਹਨ੍ਹੇਰੀ ਨਾਲ ਪਿਆ ਮੀਂਹ, ਗਰਮੀ ਤੋਂ ਮਿਲੀ ਰਾਹਤ

(ਸੱਚ ਕਹੂੰ ਨਿਊਜ਼) ਸਰਸਾ। ਗਰਮ ਲੋਅ ਤੇ ਅੱਤ ਦੀ ਪੈ ਰਹੀ ਗਰਮੀ ਦੌਰਾਨ ਮੰਗਲਵਾਰ ਸ਼ਾਮ ਨੂੰ ਅਚਾਨਕ ਆਈ ਹਨ੍ਹੇਰੀ ਤੋਂ ਬਾਅਦ ਮੀਂ ਪੈ ਗਿਆ ਜਿਸ ਨੇ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਦਿੱਤੀ ਹੈ। ਜਿੱਥੇ ਪੂਰਾ ਉੱਤਰ ਭਾਰਤ ਅੱਗ ਦੀ ਸੇਕ ਝੱਲਣ ਲਈ ਮਜਬੂਰ ਹੈ, (Storm In Sirsa) ਉੱਥੇ ਹੀ ਮੰਗਲਵਾਰ ਸ਼ਾਮ ਨੂੰ ਅਚਾਨਕ ਧੂੜ ਭਰੀ ਹਨੇਰੀ ਨਾਲ ਮੀਂਹ ਪੈਣ ਕਾਰਨ ਮੌਸਮ ਨੇ ਕਰਵਟ ਲੈ ਲਈ ਹੈ, ਜਿਸ ਕਾਰਨ ਤਾਪਮਾਨ ‘ਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ : ਪੰਜਾਬ ਪੁਲਿਸ ਨੂੰ ਮਿਲੀਆਂ 98 ਨਵੀਆਂ ਤੇ ਹਾਈਟੈਕ ਗੱਡੀਆਂ

Storm In Sirsa
ਸਰਸਾ ’ਚ ਆਈ ਤੇਜ਼ ਹਨ੍ਹੇਰੀ, ਗਰਮੀ ਤੋਂ ਮਿਲੀ ਰਾਹਤ

ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਨੇ (Storm In Sirsa) ਲੋਕਾਂ ਦਾ ਜਿਊਣਾ ਮੁਹਾਲ ਕਰ ਦਿੱਤਾ ਸੀ। ਲੋਕ ਘਰਾਂ ਤੋਂ ਬਾਹਰ ਨਿਕਲਣ ਤੋਂ ਵੀ ਡਰਦੇ ਸਨ। ਬਹੁਤ ਜ਼ਰੂਰੀ ਕੰਮ ਹੋਣ ‘ਤੇ ਵੀ ਉਹ ਕਈ ਵਾਰ ਸੋਚਦਾ ਸੀ ਕਿ ਬਾਹਰ ਜਾਣਾ ਹੈ ਜਾਂ ਨਹੀਂ। ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਅੱਜ ਸ਼ਾਮ ਮੌਸਮ ਨੇ ਥੋੜ੍ਹਾ ਜਿਹਾ ਕਰਵਟ ਲਿਆ ਅਤੇ ਧੂੜ ਭਰੀ ਹਨੇਰੀ ਤੋਂ ਬਾਅਦ ਮੀਂਹ ਪੈ ਗਿਆ ਜਿਸ ਕਾਰਨ ਮੌਸਮ ਥੋੜ੍ਹਾ ਠੰਢਾ ਰਿਹਾ। ਗਰਮੀ ਤੋਂ ਲੋਕਾਂ ਨੂੰ ਕੁਝ ਰਾਹਤ ਜ਼ਰੂਰ ਮਿਲੀ ਹੈ।