ਸੱਚਖੰਡਵਾਸੀ ਕਪੂਰ ਚੰਦ ਇੰਸਾਂ ਨੂੰ ਸਾਧ-ਸੰਗਤ ਨੇ ਦਿੱਤੀ ਸ਼ਰਧਾਂਜਲੀ

Kapoor Chand Insan

ਨਾਮ ਚਰਚਾ ਦੌਰਾਨ ਜ਼ਰੂਰਤਮੰਦ ਪਰਿਵਾਰਾਂ ਨੂੰ ਵੰਡਿਆ ਗਿਆ ਰਾਸ਼ਨ | Kapoor Chand Insan

  • ਸੱਚ ਕਹੂੰ ਪਰਿਵਾਰ, ਰਿਸ਼ਤੇਦਾਰਾਂ ਅਤੇ ਸਾਧ-ਸੰਗਤ ਨੇ ਵੱਡੀ ਗਿਣਤੀ ’ਚ ਕੀਤੀ ਸ਼ਿਰਕਤ | Kapoor Chand Insan

Kapoor Chand Insan: ਸਰਸਾ (ਸੱਚ ਕਹੂੰ ਨਿਊਜ)। ‘ਸੱਚ ਕਹੂੰ’ ਅਦਾਰੇ ’ਚ ਬਤੌਰ ਮਸ਼ੀਨ ਆਪ੍ਰੇਟਰ ਅਤੇ ਸਟੋਰ ਇੰਚਾਰਜ਼ ਭਾਰਤ ਭੂਸ਼ਣ ਸ਼ਰਮਾ ਦੇ ਪਿਤਾ ਸੱਚਖੰਡਵਾਸੀ ਕਪੂਰ ਚੰਦ ਇੰਸਾਂ ਨਮਿੱਤ ਹੋਈ ਸ਼ਰਧਾਂਜਲੀ ਨਾਮ ਚਰਚਾ ’ਚ ਵੱਡੀ ਗਿਣਤੀ ’ਚ ਸਾਧ-ਸੰਗਤ, ਰਿਸ਼ਤੇਦਾਰਾਂ, ਜਿੰਮੇਵਾਰਾਂ ਅਤੇ ‘ਸੱਚ ਕਹੂੰ’ ਪਰਿਵਾਰ ਦੇ ਮੈਂਬਰਾਂ ਨੇ ਸ਼ਿਰਕਤ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਗ੍ਰਾਮ ਪੰਚਾਇਤ ਸ਼ਾਹ ਸਤਿਨਾਮ ਜੀ ਪੁਰਾ ਦੀ ਉਪਕਾਰ ਕਲੋਨੀ ’ਚ ਹੋਈ।

Kapoor Chand Insan

ਇਸ ਨਾਮ ਚਰਚਾ ਦੀ ਸ਼ੁਰੂਆਤ ਬਲਾਕ ਪ੍ਰੇਮੀ ਸੇਵਕ ਪਰਮਜੀਤ ਇੰਸਾਂ ਨੇ ਇਲਾਹੀ ਨਾਅਰਾ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਬੋਲ ਕੇ ਕੀਤੀ। ਜਿਸ ਤੋਂ ਬਾਅਦ ਕਵੀਰਾਜਾਂ ਨੇ ਡੇਰਾ ਸੱਚਾ ਸੌਦਾ ਦੇ ਪਵਿੱਤਰ ਗ੍ਰੰਥਾਂ ’ਚੋਂ ਸ਼ਬਦਬਾਣੀ ਕੀਤੀ ਅਤੇ ਪੂਜਨੀਕ ਗੁਰੂ ਜੀ ਦੇ ਰਿਕਾਰਡਿਡ ਅਨਮੋਲ ਬਚਨ ਸਾਧ-ਸੰਗਤ ਨੂੰ ਸੁਣਾਏ ਗਏ। ਇਸ ਮੌਕੇ ਪਰਿਵਾਰਕ ਮੈਂਬਰਾਂ ਵੱਲੋਂ ਡੇਰਾ ਸੱਚਾ ਸੌਦਾ ਦੀ ਫੂਡ ਬੈਂਕ ਮੁਹਿੰਮ ਤਹਿਤ ਤਿੰਨ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੀ ਵੰਡਿਆ ਗਿਆ। Kapoor Chand Insan

ਨਾਮ ਚਰਚਾ ਦੌਰਾਨ ‘ਸੱਚ ਕਹੂੰ’ ਦੇ ਇਸ਼ਤਿਹਾਰ ਵਿਭਾਗ ਦੇ ਇੰਚਾਰਜ ਰਾਜੀਵ ਸਪਰਾ, ਸੋਸ਼ਲ ਮੀਡੀਆ ਇੰਚਾਰਜ ਵਿਕਾਸ ਬਾਗਲਾ, ਸਰਕੂਲੇਸ਼ਨ ਵਿਭਾਗ ਦੇ ਇੰਚਾਰਜ ਸੁਰਿੰਦਰ ਸ਼ਰਮਾ, ਸੱਚ ਕਹੂੰ ਪੰਜਾਬੀ ਅਖਬਾਰ ਦੇ ਸੀਨੀਅਰ ਨਿਊਜ ਅਡੀਟਰ ਭੁਪਿੰਦਰ ਇੰਸਾਂ, ਸੱਚ ਕਹੂੰ ਹਿੰਦੀ ਸਮਾਚਾਰ ਦੇ ਸੀਨੀਅਰ ਨਿਊਜ ਅਡੀਟਰ ਜਸਵਿੰਦਰ ਇੰਸਾਂ, ਸੱਚ ਕਹੂੰ ਪੰਜਾਬੀ ਵੈੱਬ ਨਿਊਜ਼ ਅਡੀਟਰ ਰਵਿੰਦਰ ਸ਼ਰਮਾ ਤੋਂ ਇਲਾਵਾ ਹੋਰ ਵਿਭਾਗਾਂ ਦੇ ਮੈਂਬਰਾਂ ਦੇ ਸ਼ਿਰਕਤ ਕਰਕੇ ਸੱਚਖੰਡਵਾਸੀ ਕਪੂਰ ਚੰਦ ਇੰਸਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਉਪਕਾਰ ਕਲੋਨੀ ਦੇ ਜਿੰਮੇਵਾਰ ਅਤੇ ਰਿਸ਼ਤੇਦਾਰਾਂ ਸਮੇਤ ਵੱਡੀ ਗਿਣਤੀ ’ਚ ਸਾਧ-ਸੰਗਤ ਹਾਜ਼ਰ ਸੀ।