ਪੂਜਨੀਕ ਗੁਰੂ ਜੀ ਦੇ ਆਗਮਨ ਦੀ ਖੁਸ਼ੀ ’ਚ ਮਹਿਣਾ ਚੌਂਕ ਦੀ ਸਾਧ-ਸੰਗਤ ਨੇ ਲੱਡੂ ਵੰਡੇ

bathinda
ਬਠਿੰਡਾ : ਪੂਜਨੀਕ ਗੁਰੂ ਜੀ ਦੇ ਆਗਮਨ ਦੀ ਖੁਸ਼ੀ ’ਚ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕਰਦੀ ਹੋਈ ਬਲਾਕ ਬਠਿੰਡਾ ਦੇ ਏੇਰੀਆ ਮਹਿਣਾ ਚੌਕ ਦੀ ਸਾਧ-ਸੰਗਤ। ਤਸਵੀਰ ਤੇ ਵੇਰਵਾ : ਸੁਖਨਾਮ

ਪੂਜਨੀਕ ਗੁਰੂ ਜੀ ਦੇ ਆਗਮਨ ਦੀ ਖੁਸ਼ੀ ’ਚ ਮਹਿਣਾ ਚੌਕ ਦੀ ਸਾਧ-ਸੰਗਤ ਨੇ ਲੱਡੂ ਵੰਡੇ

(ਸੁਖਨਾਮ) ਬਠਿੰਡ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਆਗਮਨ ’ਤੇ ਦੇਸ਼-ਵਿਦੇਸ਼ ਦੀ ਸਾਧ ਸੰਗਤ ਵੱਖ-ਵੱਖ ਤਰੀਕਿਆਂ ਨਾਲ ਆਪਣੀ ਖੁਸ਼ੀ ਦਾ ਇਜ਼ਹਾਰ ਕਰ ਰਹੀ ਹੈ। ਇਸੇ ਤਰਾਂ ਪੂਜਨੀਕ ਗੁਰੂ ਜੀ ਦੇ ਆਗਮਨ ਦੀ ਖੁਸ਼ੀ ’ਚ ਬਲਾਕ ਬਠਿੰਡਾ ਦੇ ਏੇਰੀਆ ਮਹਿਣਾ ਚੌਕ ਦੀ ਸਾਧ-ਸੰਗਤ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਸਾਧ-ਸੰਗਤ ਵੱਲੋਂ ਆਪੋ ਆਪਣੇ ਏਰੀਆ ਵਿੱਚ ਖੁਸ਼ੀ ਮਨਾਈ ਜਾ ਰਹੀ ਹੈ ਕਿਤੇ ਘਿਓ ਦੇ ਦੀਵੇ ਬਾਲੇ ਜਾ ਰਹੇ ਹਨ, ਕਿਤੇ ਕੇਕ ਕੱਟੇ ਜਾ ਰਹੇ ਹਨ, ਕਿਤੇ ਗੁਰੂ ਜੱਸ ਗਾਇਆ ਰਿਹਾ ਹੈ, ਕਿਤੇ ਸਾਧ ਸੰਗਤ ਸਿਮਰਨ ਕਰ ਰਹੀ ਹੈ। ਸਾਧ ਸੰਗਤ ’ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਮਹਿਣਾ ਚੌਕ ਦੀ ਸਾਧ-ਸੰਗਤ ਨੇ ਕਿਹਾ ਅਸੀਂ ਤਾਂ ਵਾਰ-ਵਾਰ ਪੂਜਨੀਕ ਗੁਰੂ ਜੀ ਦਾ ਸ਼ੁਕਰਾਨਾ ਹੀ ਕਰ ਸਕਦੇ ਹਾਂ ਜਿੰਨ੍ਹਾਂ ਰੂਹਾਂ ਦੀ ਤੜਫ ਨੂੰ ਦੇਖਦਿਆਂ ਦੇਹ ਰੂਪ ਵਿਚ ਦਰਸ਼ਨ ਦੇ ਕੇ ਸਾਡੀ ਪਿਆਸ ਬੁਝਾਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ