ਬਲਾਕ ਤਪਾ/ਭਦੌੜ ਦੀ ਸਾਧ-ਸੰਗਤ ਨੇ ‘ਆਸ਼ਿਆਨਾ’ ਮੁਹਿੰਮ ਤਹਿਤ ਲੋੜਵੰਦ ਦਾ ਸਿਰ ਛੱਤ ਨਾਲ ਢੱਕਿਆ

tapa

ਬਲਾਕ ਤਪਾ/ਭਦੌੜ ਦੀ ਸਾਧ-ਸੰਗਤ ਨੇ ‘ਆਸ਼ਿਆਨਾ’ ਮੁਹਿੰਮ ਤਹਿਤ ਲੋੜਵੰਦ ਦਾ ਸਿਰ ਛੱਤ ਨਾਲ ਢੱਕਿਆ

(ਸੁਰਿੰਦਰ ਮਿੱਤਲ਼) ਤਪਾ। ਬਲਾਕ ਤਪਾ/ਭਦੌੜ ਦੀ ਸਾਧ-ਸੰਗਤ ਆਪਣੇ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਮਹਾਨ ਸਿੱਖਿਆਵਾਂ ’ਤੇ ਚੱਲਦਿਆਂ ਮਾਨਵਤਾ ਭਲਾਈ ਦੇ ਕਾਰਜਾਂ ’ਚ ਲਗਾਤਾਰ ਕਦਮ ਅੱਗੇ ਵਧਾਉਂਦੀ ਹੋਈ ਨਿੱਤ ਨਵੇਂ ਕੀਰਤੀਮਾਨ ਸਥਾਪਿਤ ਕਰ ਰਹੀ ਹੈ। ਇਸੇ ਲੜੀ ਨੂੰ ਅੱਗੇ ਤੋਰਦਿਆਂ ਬਲਾਕ ਤਪਾ/ਭਦੌੜ ਦੀ ਸਾਧ ਸੰਗਤ ਵੱਲੋਂ ਪਿੰਡ ਕੋਟਦੁੱਨਾ ਵਿਖੇ ਇੱਕ ਅਤਿ ਲੋੜਵੰਦ ਵਿਅਕਤੀ ਨੂੰ ਛੱਤ ਦੇ ਕੇ ਚਿੰਤਾ ਮੁਕਤ ਕੀਤਾ ਹੈ।

ਭੰਗੀਦਾਸ ਜਗਸੀਰ ਸਿੰਘ ਇੰਸਾਂ ਨੇ ਦੱਸਿਆ ਕਿ ਅਜਮੇਰ ਸਿੰਘ ਬਿੱਲੂ ਪੁੱਤਰ ਇੰਦਰ ਸਿੰਘ ਕੋਟਦੁੱਨਾ ਘਰ ’ਚ ਇਕੱਲਾ ਹੈ, ਜਿਸ ਦੀ ਜ਼ਮੀਨ- ਜਾਇਦਾਦ ਉਸਦੇ ਸਕੇ- ਸਬੰਧੀਆਂ ਨੇ ਆਪਣੇ ਨਾਮ ਕਰਵਾ ਲਈ ਅਤੇ ਇਸਨੂੰ ਇਕੱਲੇ ਛੱਡ ਦਿੱਤਾ ਕਿਉਂਕਿ ਬਿੱਲੂ ਦਾ ਵਿਆਹ ਨਹੀਂ ਸੀ ਹੋਇਆ ਅਤੇ ਇਸਦਾ ਬਾਪ ਪਹਿਲਾਂ ਹੀ ਮਰ ਚੁੱਕਿਆ ਸੀ। ਬਿੱਲੂ ਸਿੰਘ ਇਕੱਲਾ ਆਪਣੇ ਖਸਤਾ ਹਾਲਤ ਘਰ ’ਚ ਰਹਿੰਦਾ ਹੈ, ਜਿਸ ਦੀ ਛੱਤ ਅਤੇ ਕੰਧਾਂ ਕਿਸੇ ਸਮੇਂ ਵੀ ਡਿੱਗ ਸਕਦੀਆਂ ਸਨ। ਪ੍ਰਾਪਤ ਜਾਣਕਾਰੀ ਮੁਤਾਬਕ ਬਿੱਲੂ ਇਸ ਸਮੇਂ ਮਜ਼ਦੂਰੀ ਕਰਕੇ ਸਮਾਂ ਟਪਾ ਰਿਹਾ ਹੈ ਜੋ ਆਪਣੇ ਘਰ ਦੀ ਹਾਲਤ ਸੁਧਾਰਨ ਤੋਂ ਅਸਮਰੱਥ ਸੀ। ਪਿੰਡ ਦੇ ਸਰਪੰਚ ਅਤੇ ਮੋਹਤਬਰ ਵਿਅਕਤੀਆਂ ਨੇ ਸਾਧ ਸੰਗਤ ਨਾਲ ਸੰਪਰਕ ਕਰਕੇ ਇਸ ਦਾ ਮਕਾਨ ਬਣਾ ਕੇ ਦੇਣ ਦੀ ਅਪੀਲ ਕੀਤੀ।

ਜਿਸ ਨੂੰ ਮੰਨਦਿਆਂ ਸਾਧ ਸੰਗਤ, ਜਿੰਮੇਵਾਰਾਂ ਵੱਲੋਂ ਬਲਾਕ ਕਮੇਟੀ ਦੇ ਨਾਲ ਰਾਇ ਮਸ਼ਵਰੇਂ ਤੋਂ ਬਾਅਦ ਬਿੱਲੂ ਸਿੰਘ ਨੂੰ ਮਕਾਨ ਬਣਾ ਕੇ ਦੇਣ ਦਾ ਫੈਸਲਾ ਕੀਤਾ ਗਿਆ। ਬਿੱਲੂ ਸਿੰਘ ਨੂੰ ਸਾਧ-ਸੰਗਤ ਵੱਲੋਂ ਮਿਸਤਰੀ ਵੀਰਾਂ ਦੇ ਸਹਿਯੋਗ ਨਾਲੁ ਕੁੱਝ ਘੰਟਿਆਂ ਵਿੱਚ ਹੀ ਮਕਾਨ ਬਣਾ ਕੇ ਦਿੱਤਾ ਗਿਆ। ਇਸ ਮੌਕੇ ਮਿਸਤਰੀ ਗੁਰਮੇਲ ਸਿੰਘ ਢਿੱਲਵਾਂ ਦੀ ਅਗਵਾਈ ’ਚ ਇੱਕ ਦਰਜਨ ਮਿਸਤਰੀ, ਕਰੀਬ 140 ਸੇਵਾਦਾਰ ਭੈਣ- ਭਾਈ ਮਕਾਨ ਬਣਾਉਣ ਦੀ ਸੇਵਾ ’ਚ ਸ਼ਾਮਲ ਹੋਏ। ਇਸ ਮੌਕੇ 25 ਮੈਂਬਰ ਬਸੰਤ ਰਾਮ ਇੰਸਾਂ, ਮਹਿੰਦਰ ਸਿੰਘ ਇੰਸਾਂ, ਰਾਕੇਸ਼ ਬਬਲੀ ਇੰਸਾਂ, 15 ਮੈਂਬਰ ਸੁਖਵਿੰਦਰ ਇੰਸਾਂ, ਜਗਦੀਸ਼ ਸਿੰਘ ਇੰਸਾਂ, ਬਲਦੇਵ ਇੰਸਾਂ, ਹਰਨੈਲ ਸਿੰਘ ਇੰਸਾਂ, ਬਿੰਦਰ ਸਿੰਘ ਇੰਸਾਂ, ਸੁਖਦੇਵ ਸਿੰਘ ਇੰਸਾਂ ਤੇ ਬਿੱਕਰ ਸਿੰਘ ਇੰਸਾਂ ਆਦਿ ਹਾਜ਼ਰ ਸਨ।

ਅਰਦਾਸ ਹੈ ਕਿ ਇੰਝ ਕਰਦੇ ਰਹੀਏ ਸੇਵਾ ਕਾਰਜ

ਬਲਾਕ ਭੰਗੀਦਾਸ ਅਸ਼ੋਕ ਇੰਸਾਂ ਨੇ ਦੱਸਿਆ ਕਿ ਸੰਗਤ ਦੇ ਸਹਿਯੋਗ ਨਾਲ ਇਹ ਬਲਾਕ 79ਵਾਂ ਮਕਾਨ ਬਣਾਇਆ ਗਿਆ ਹੈ। ਉਨਾਂ ਕਿਹਾ ਕਿ ਸਾਧ ਸੰਗਤ ਭਲਾਈ ਕਾਰਜ ਕਿਸੇ ਵਿਖਾਵੇ ਲਈ ਨਹੀਂ ਬਲਕਿ ਆਪਣੇ ਗੁਰੂ- ਮੁਰਸ਼ਿਦ ਦੇ ਵਚਨਾਂ ’ਤੇ ਫੁੱਲ ਚੜਾਉਣ ਲਈ ਕਰਦੀ ਹੈ। ਉਹਨਾਂ ਕਿਹਾ ਕਿ ਉਨਾਂ ਦੀ ਹਮੇਸਾ ਹੀ ਸਤਿਗੁਰੂ ਜੀ ਅੱਗੇ ਇਹ ਅਰਦਾਸ ਹੈ ਕਿ ਸਾਧ ਸੰਗਤ ਨੂੰ ਸੇਵਾ ਕਾਰਜ ਕਰਦੇ ਰਹਿਣ ਦਾ ਬਲ ਬਖਸ਼ਣ।

ਲੋਕ ਦੰਗ ਨੇ ਸਾਧ-ਸੰਗਤ ਦੀ ਸੇਵਾ ਭਾਵਨਾ ਦੇਖ ਕੇ

ਸਰਪੰਚ ਸਰਬਜੀਤ ਸਿੰਘ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਜਿਸ ਨਿਰਸਵਾਰਥ ਭਾਵਨਾ ਨਾਲ ਕਿਸੇ ਲੋੜਵੰਦ ਦੀ ਤਨੋ, ਮਨੋ ਤੇ ਧਨੋ ਸੇਵਾ ਕਰਦੇ ਹਨ ਅਜਿਹਾ ਕਿਤੇ ਵੀ ਦੇਖਣ ਸੁਨਣ ਨੂੰ ਨਹੀਂ ਮਿਲਦਾ। ਪਿੰਡ ਦੇ ਆਮ ਲੋਕ ਵੀ ਸਾਧ ਦੀ ਸੇਵਾ ਭਾਵਨਾ ਨੂੰ ਦੇਖ ਕੇ ਦੰਗ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ