ਸਾਡੇ ਨਾਲ ਸ਼ਾਮਲ

Follow us

26.3 C
Chandigarh
Tuesday, February 24, 2026
More
    Home Breaking News ਬਲਾਕ ਲਾਲੜੂ ਦੀ...

    ਬਲਾਕ ਲਾਲੜੂ ਦੀ ਸਾਧ ਸੰਗਤ ਨੇ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ਵਿੱਚ ਦਿੱਤਾ ਸਹਿਯੋਗ

    ਬਲਾਕ ਲਾਲੜੂ ਦੀ ਸਾਧ ਸੰਗਤ ਨੇ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ਵਿੱਚ ਦਿੱਤਾ ਸਹਿਯੋਗ

    ਲਾਲੜੂ/ਮੁਹਾਲੀ (ਐੱਮ ਕੇ ਸ਼ਾਇਨਾ)। ਬਲਾਕ ਲਾਲੜੂ ਦੀ ਸਾਧ ਸੰਗਤ ਪੂਜਨੀਕ ਹਜ਼ੂਰ ਪਿਤਾ ਜੀ ਦੀਆਂ ਪਾਵਨ ਸਿੱਖਿਆਵਾਂ ’ਤੇ ਚੱਲਦਿਆਂ ਮਾਨਵਤਾ ਦੀ ਭਲਾਈ ਲਈ ਲਗਾਤਾਰ 142 ਕਾਰਜ ਕਰ ਰਹੀ ਹੈ। ਇਸੇ ਤਰ੍ਹਾਂ ਇੱਕ ਧੀ ਦੇ ਵਿਆਹ ਵਿੱਚ ਸਾਧ ਸੰਗਤ ਨੇ ਕੁਝ ਜ਼ਰੂਰੀ ਸਾਮਾਨ ਦੇ ਕੇ ਉਸ ਦੀ ਆਰਥਿਕ ਮਦਦ ਕਰ ਇਕ ਬਾਪ ਦਾ ਸਹਿਯੋਗ ਕੀਤਾ।

    ਬਲਾਕ ਭੰਗੀਦਾਸ ਲੱਕੀ ਇੰਸਾਂ ਨੇ ਦੱਸਿਆ ਕਿ ਪਿੰਡ ਲਾਲੜੂ ਵਿਖੇ ਭਾਈ ਕੁਲਦੀਪ ਸਿੰਘ ਦੀ ਲੜਕੀ ਦੇ ਵਿਆਹ ਵਿੱਚ ਕੁਝ ਜ਼ਰੂਰੀ ਚੀਜ਼ਾਂ ਦੀ ਉਨ੍ਹਾਂ ਨੂੰ ਸਖ਼ਤ ਲੋੜ ਸੀ ਤਾਂ ਬਲਾਕ ਦੀ ਸਾਧ ਸੰਗਤ ਨੇ ਉਹ ਸਾਮਾਨ ਦੇ ਕੇ ਉਸ ਦੀ ਆਰਥਿਕ ਮਦਦ ਕੀਤੀ ਅਤੇ ਨਵ-ਵਿਆਹੇ ਜੋੜੇ ਨੂੰ ਆਸ਼ੀਰਵਾਦ ਵੀ ਦਿੱਤਾ। ਇਸ ਸੇਵਾ ਵਿੱਚ ਬਲਾਕ ਭੰਗੀਦਾਸ ਲੱਕੀ ਇੰਸਾਂ ਅਤੇ ਪਿੰਡ ਦੇ ਭੰਗੀਦਾਸ ਸਤਪਾਲ ਇੰਸਾਂ, ਜ਼ਿਲ੍ਹਾ ਸਤਰ ਦੀਆਂ ਸੁਜਾਨ ਭੈਣਾਂ ਅਤੇ ਬਲਾਕ ਸੁਜਾਨ ਭੈਣਾਂ ਰੇਖਾ ਇੰਸਾਂ, ਵਿਮਲਾ ਇੰਸਾਂ, ਅਨੀਤਾ ਇੰਸਾਂ, ਰੀਟਾ ਇੰਸਾਂ, ਰੇਖਾ ਇੰਸਾਂ ਅਤੇ ਬਜੁਰਗ ਸੰਮਤੀ ਤੋਂ ਲਾਭ ਕੋਰ ਇੰਸਾਂ, ਦਿਆਲੂ ਇੰਸਾਂ, ਰਕਸ਼ਾ ਇੰਸਾਂ ਅਤੇ ਸਿੰਮੀ ਇੰਸਾਂ ਆਦਿ ਸਾਧ ਸੰਗਤ ਲਾਲੜੂ ਨੇ ਸਹਿਯੋਗ ਦਿੱਤਾ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here