(ਮਨੋਜ ਗੋਇਲ) ਬਾਦਸ਼ਾਹਪੁਰ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਜਾ ਰਹੇ 163 ਮਾਨਵਤਾ ਭਲਾਈ ਕਾਰਜਾਂ ’ਚ ਸਾਧ-ਸੰਗਤ ਵੱਧ-ਚੜ੍ਹ ਕੇ ਹਿੱਸਾ ਲੈਂਦੀ ਹੈ। ਤੰਦੂਰ ਵਾਂਗ ਤਪਦੀ ਗਰਮੀ ਨੂੰ ਧਿਆਨ ਵਿੱਚ ਰੱਖਦੇ ਹੋਏ ਬਾਦਸ਼ਾਹਪੁਰ ਵਿਖੇ ਨਵੇਂ ਉਸਾਰੇ ਗਏ ਐਮਐਸਜੀ ਡੇਰਾ ਸੱਚਾ ਸੌਦਾ ਮਾਨਵਤਾ ਭਲਾਈ ਕੇਂਦਰ ਦੇ ਬਾਹਰ ਰਾਹਗੀਰਾਂ ਲਈ ਠੰਢੇ ਪਾਣੀ ਦਾ ਵਾਟਰ ਕੂਲਰ ਲਗਾਇਆ ਗਿਆ ਤਾਂ ਜੋ ਪੈ ਰਹੀ ਅੱਤ ਦੀ ਗਰਮੀ ’ਚ ਲੋਕ ਠੰਢਾ ਪਾਣੀ ਪੀ ਕੇ ਆਪਣੀ ਪਿਆਸ ਬੁਝਾ ਸਕਣ। ਇਸ ਮੌਕੇ ਵੱਡੀ ਗਿਣਤੀ ’ਚ ਸਾਧ-ਸੰਗਤ ਮੌਜ਼ੂਦ ਰਹੀ।














