ਸਾਧ-ਸੰਗਤ ਨੇ ਲੋੜਵੰਦ ਲੜਕੀ ਦੇ ਵਿਆਹ ਵਿੱਚ ਕੀਤੀ ਮੱਦਦ

Welfare Work

ਸਾਧ ਸੰਗਤ ਵੱਲੋਂ ਲੜਕੀ ਨੂੰ ਵਿਆਹ ਲਈ ਘਰੇਲੂ ਸਮਾਨ ਦਿੱਤਾ ਗਿਆ (Welfare Work)

  • ਲੋੜਵੰਦ ਪਰਿਵਾਰ ਨੇ ਸਾਧ ਸੰਗਤ ਦਾ ਮੱਦਦ ਲਈ ਕੀਤਾ ਧੰਨਵਾਦ 

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਬਲਾਕ ਪਟਿਆਲਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਅਤੇ ਸਾਧ-ਸੰਗਤ ਵੱਲੋਂ ਬਡੂੰਗਰ ਏਰੀਆ ਦੇ ਪ੍ਰਤਾਪ ਨਗਰ ਵਿਖੇ ਲੋੜਵੰਦ ਮਨਭੂਤਾ ਦੇਵੀ ਦੀ ਧੀ ਨੂੰ ਵਿਆਹ ਦਾ ਘਰੇਲੂ ਸਮਾਨ ਦਿੱਤਾ ਗਿਆ। ਇਸ ਸਮਾਨ ਵਿੱਚ ਪੇਟੀ, ਬੈਡ, ਸੂਟ ,ਬਲੇਜ਼ਰ, ਸ਼ਾਲ, ਜੁੱਤੀ ,ਮੇਕਅੱਪ, ਪ੍ਰੈਸ, ਬਿਸਤਰੇ ਕਿੱਟ ,ਟਾਵਲ , ਬਾਸਕੇਟ , ਰਜਾਈਆਂ ,ਸਿਰਾਣੇ, ਡਿਨਰ ਸੈੱਟ, ਆਦਿ ਸ਼ਾਮਲ ਹੈ। (Welfare Work)

ਇਹ ਵੀ ਪੜ੍ਹੋ : ਸਤਿਸੰਗ ਕਰਾਂਗੇ ਨਾਮ ਵੀ ਦੇਵਾਂਗੇ ਦੂਜਾ ਦਰਵਾਜ਼ਾ ਖੁੱਲ੍ਹਣ ’ਤੇ 

ਇਸ ਮੌਕੇ ਬਲਾਕ ਪਟਿਆਲਾ 15 ਮੈਂਬਰ ਸਰਬਜੀਤ ਹੈਪੀ ਅਤੇ ਮਾਮ ਚੰਦ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਵੱਲੋਂ 142 ਮਾਨਵਤਾ ਭਲਾਈ ਦੇ ਕਾਰਜਾਂ ਨੂੰ ਕੀਤਾ ਜਾ ਰਿਹਾ ਹੈ । ਉਨ੍ਹਾਂ ਕੰਮਾਂ ਵਿਚੋਂ ਹੀ ਇਕ ਕੰਮ ਹੈ ਕਿਸੇ ਲੋੜਵੰਦ ਲੜਕੀ ਨੂੰ ਜ਼ਰੂਰਤ ਦਾ ਸਾਮਾਨ ਦੇਣਾ ਅਤੇ ਇਸੇ ਤਹਿਤ ਹੀ ਸਾਧ-ਸੰਗਤ ਵੱਲੋਂ ਲੋੜੀਂਦਾ ਸਮਾਨ ਲੈ ਕੇ ਦਿੱਤਾ ਗਿਆ ਹੈ। ਇਸ ਮੌਕੇ ਮਨਭੂਤਾ ਦੇਵੀ ਨੇ ਦੱਸਿਆ ਕਿ ਉਸ ਦੇ ਦੋਂ ਲੜਕੀਆਂ ਹਨ। ਲੜਕੀਆਂ ਦਾ ਪਿਤਾ ਨਾ ਹੋਣ ਕਾਰਨ ਉਹ ਕਿਸੇ ਘਰ ਅੰਦਰ ਕਾਫ਼ੀ ਸਮੇਂ ਤੋਂ ਕੰਮ ਕਰਦੇ ਸਨ ਅਤੇ ਉਨ੍ਹਾਂ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਉਹ ਉਨ੍ਹਾਂ ਦੀ ਲੜਕੀ ਦੇ ਵਿਆਹ ਵਿੱਚ ਮੱਦਦ ਦੇਣਗੇ, ਪਰ ਉਨ੍ਹਾਂ ਵੱਲੋਂ ਵਿਆਹ ਤੋਂ ਪਹਿਲਾ ਕੰਮ ਤੋਂ ਹਟਾ ਦਿੱਤਾ ਅਤੇ ਕੋਈ ਮੱਦਦ ਨਹੀਂ ਕੀਤੀ।

ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦਾ ਕੀਤਾ ਧੰਨਵਾਦ

ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਉਨ੍ਹਾਂ ਦੀ ਵਿਆਹ ਸਮੇਤ ਹਰ ਪੱਖੋਂ ਮੱਦਦ ਕੀਤੀ ਗਈ ਹੈ, ਜਿਸ ਦਾ ਉਹ ਹਮੇਸ਼ਾ ਕਰਜ਼ਦਾਰ ਰਹਿਣਗੇ। ਇਸ ਮੌਕੇ ਜਿੰਮੇਵਾਰਾਂ ਨੇ ਕਿਹਾ ਕਿ ਪੂਜਨੀਕ ਗੁਰੂ ਜੀ ਵੱਲੋਂ ਲੋੜਵੰਦਾਂ ਦੀ ਮੱਦਦ ਕਰਨਾ ਸਾਧ ਸੰਗਤ ਨੂੰ ਸੰਦੇਸ਼ ਦਿੱਤਾ ਗਿਆ ਹੈ। ਸਾਧ ਸੰਗਤ ਹਰ ਮਹੀਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੀ ਮੁਹੱਈਆਂ ਕਰਵਾਉਂਦੀ ਹੈ। ਇਸ ਮੌਕੇ ਰਣਜੀਤ ਸਿੰਘ, ਵੇਦ ਪ੍ਰਕਾਸ਼, ਹਰਦੇਵ ਸਿੰਘ , ਮਹਿੰਦਰ ਸਿੰਘ, ਸੁਜਾਨ ਭੈਣ ਪਰਮਜੀਤ ਕੌਰ, ਜੋਗਿੰਦਰ ਕੌਰ, ਨੀਲਮ ਇੰਸਾਂ, ਰਣਜੀਤ ਕੌਰ,ਨਿਤੂ ਰਾਣੀ, ਜਸਮੇਲ ਕੌਰ, ਊਸ਼ਾ ਰਾਣੀ, ਪਰਮਜੀਤ ਕੌਰ, ਸਮਦੀਪ ਇੰਸਾਂ ਆਦਿ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here