ਸਾਧ-ਸੰਗਤ ਇੰਗਲੈਂਡ (ਯੂ.ਕੇ.) ਨੇ ਮਾਨਵਤਾ ਭਲਾਈ ਕਾਰਜਾਂ ਨਾਲ ਮਨਾਇਆ ਅਵਤਾਰ ਦਿਹਾੜਾ

ਸਾਧ-ਸੰਗਤ ਇੰਗਲੈਂਡ (ਯੂ.ਕੇ.) ਨੇ ਮਾਨਵਤਾ ਭਲਾਈ ਕਾਰਜਾਂ ਨਾਲ ਮਨਾਇਆ ਅਵਤਾਰ ਦਿਹਾੜਾ

(ਸੱਚ ਕਹੂੰ ਨਿਊਜ਼) ਲੰਦਨ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਪਵਿੱਤਰ ਅਵਤਾਰ ਦਿਹਾੜਾ ਦੇਸ਼-ਵਿਦੇਸ਼ ਦੀ ਸਾਧ-ਸੰਗਤ ਵੱਲੋਂ ਬੜੀ ਹੀ ਧੂਮ-ਧਾਮ ਨਾਲ ਮਨਾਇਆ ਸਾਧ-ਸੰਗਤ ਇੰਗਲੈਂਡ (ਯੂ.ਕੇ. ) ਨੇ ਪੂਜਨੀਕ ਗੁਰੂ ਜੀ ਦਾ ਪਵਿੱਤਰ ਅਵਤਾਰ ਦਿਹਾੜਾ ਵੱਖ-ਵੱਖ ਮਾਨਵਤਾ ਭਲਾਈ ਦੇ ਕਾਰਜ ਕਰਕੇ ਮਨਾਇਆ ਇਸ ਸਬੰਧੀ ਸਾਧ-ਸੰਗਤ ਦੇ ਜਿੰਮੇਵਾਰ ਸੇਵਾਦਾਰਾਂ ਨੇ ਦੱਸਿਆ ਕਿ ਭਾਰਤ ਦੇ ਅਜਾਦੀ ਦਿਹਾੜੇ ਨੂੰ ਸਮਰਪਿਤ 75ਵੇਂ ਅਜਾਦੀ ਦਾ ਅਮਿ੍ਰਤ ਮਹਾਂਉਤਸਵ ਵਿੱਚ ਭਾਗ ਲੈਂਦਿਆਂ ਸਾਧ-ਸੰਗਤ ਵੱਲੋਂ ਵੂਲਵਿਚ ਵਿਖੇ ਤਿਰੰਗਾ ਲਹਿਰਾਇਆ ਗਿਆ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੀ ਵਰਦੀ ’ਚ ਸਜੇ ਸੇਵਾਦਾਰਾਂ ਵੱਲੋਂ ਸੁੰਤਰਤਰਤਾ ਸੈਨਾਨੀਆਂ ਨੂੰ ਯਾਦ ਕਰਦਿਆਂ ਝੰਡੇ ਨੂੰ ਸਲੂਟ ਕੀਤਾ ਗਿਆ ਸਾਧ-ਸੰਗਤ ਨੇ ਗੱਡੀਆਂ ਦੇ ਕਾਫਲੇ ਵਿੱਚ ਤਿਰੰਗਾ ਰੈਲੀ ਵੀ ਕੱਢੀ।

ਲੰਦਨ : ਪਵਿੱਤਰ ਅਵਤਾਰ ਦਿਹਾੜੇ ਦੀ ਖੁਸ਼ੀ ’ਚ ਖ਼ੂਨਦਾਨ ਕਰਦੇ ਹੋਏ ਸੇਵਾਦਾਰ।
ਲੰਦਨ : ਅਜਾਦੀ ਦਾ ਅਮਿਤ ਮਹਾਂਉਸਤਵ ’ਚ ਹਿੱਸਾ ਲੈਂਦੇ ਹੋਏ ਤਿਰੰਗਾ ਲਹਿਰਾਉਂਦੇ ਹੋਏ ਸੇਵਾਦਾਰ। ਤਸਵੀਰਾਂ : ਸੱਚ ਕਹੂੰ ਨਿਊਜ਼

ਇਸ ਤੋਂ ਪਹਿਲਾਂ ਪਵਿੱਤਰ ਅਵਤਾਰ ਦਿਹਾੜੇ ਦੀ ਖੁਸ਼ੀ ਵਿੱਚ ਨਾਮ ਚਰਚਾ ਕੀਤੀ ਗਈ ਛੋਟੇ-ਛੋਟੇ ਬੱਚਿਆਂ ਨੇ ਸ਼ਬਦ ਗਾ ਕੇ ਵੱਖਰਾ ਹੀ ਰੰਗ ਬੰਨ੍ਹਿਆ “ਹੋ ਪ੍ਰਿਥਵੀ ਸਾਫ ਮਿਟੇ ਰੋਗ ਅਭਿਸ਼ਾਪ” ਮੁਹਿੰਮ ਤਹਿਤ ਸਾਧ-ਸੰਗਤ ਵੱਲੋਂ ਬਰਮਿੰਘਮ ਵਿਖੇ ਸਫਾਈ ਅਭਿਆਨ ਵੀ ਚਲਾਇਆ ਗਿਆ ਪਵਿੱਤਰ ਅਵਤਾਰ ਦਿਹਾੜੇ ਦੀ ਖੁਸ਼ੀ ਵਿੱਚ ਸਾਧ-ਸੰਗਤ ਵੱਲੋਂ ਬੂਟੇ ਵੀ ਲਗਾਏ ਗਏ ਜਿਸ ਵਿੱਚ ਵੱਡੇ ਅਤੇ ਬੱਚਿਆਂ ਨੇ ਬੜੇ ਹੀ ਉਤਸ਼ਾਹ ਨਾਲ ਹਿੱਸਾ ਲਿਆ ਕੋਈ ਵੀ ਖੁਸ਼ੀ ਦਾ ਦਿਨ ਹੋਵੇ ਤੇ ਸਾਧ-ਸੰਗਤ ਖ਼ੂਨਦਾਨ ਨਾ ਕਰੇ ਅਜਿਹਾ ਹੋ ਹੀ ਨਹੀਂ ਸਕਦਾ, ਸੇਵਾਦਾਰਾਂ ਵੱਲੋਂ ਫੁਲਹੈਮ ਲੰਦਨ ਦੇ ਬਲੱਡ ਸੈਂਟਰ ਵਿਖੇ ਜਾ ਕੇ 3 ਯੂਨਿਟ ਖ਼ੂਨਦਾਨ ਵੀ ਕੀਤਾ ਗਿਆ।
 

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ