ਸਾਧ-ਸੰਗਤ ਨੇ ਲੋੜਵੰਦਾਂ ਨੂੰ ਵੰਡੇ ਗਰਮ ਕੱਪੜੇ
(ਮੁਨੀਸ਼ ਕੁਮਾਰ ਆਸ਼ੂ) ਅੱਪਰਾ। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੇ ਸੰਬੰਧ ’ਚ ਜਿਲ੍ਹਾ ਜਲੰਧਰ ਅਧੀਨ ਪੈਂਦੇ ਬਲਾਕ ਨੂਰਮਹਿਲ ਦੀ ਸਮੂਹ ਸਾਧ-ਸੰਗਤ ਵੱਲੋਂ ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸਮੂਹ ਮੈਂਬਰਾਂ ਤੇ ਜਿੰਮੇਵਾਰਾਂ ਵੱਲੋਂ ਲੋੜਵੰਦ ਬੱਚਿਆਂ ਨੂੰ ਗਰਮ ਕੱਪੜੇ ਵੰਡੇ ਗਏ। ਇਸ ਮੌਕੇ ਸਮੂਹ ਜਿੰਮੇਵਾਰ ਮੈਂਬਰਾਂ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਸਿਰਸਾ ਦੀ ਦੂਜੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਜਨਮ 25 ਜਨਵਰੀ 1919 ਪਿੰਡ ਸ਼੍ਰੀ ਜਲਾਲਆਣਾ ਸਾਹਿਬ ਜ਼ਿਲ੍ਹਾ ਸਰਸਾ ਵਿਖੇ ਹੋਇਆ ਸੀ। Distributed Warm Clothes
ਉਨ੍ਹਾਂ ਅੱਗੇ ਦੱਸਿਆ ਕਿ ਸਾਧ-ਸੰਗਤ ਵੱਲੋਂ ਹਰ ਸਾਲ ਪੂਰਾ ਜਨਵਰੀ ਮਹੀਨਾ ਭੰਡਾਰੇ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਅਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ 137 ਮਾਨਵਤਾ ਭਲਾਈ ਕਾਰਜਾਂ ਨੂੰ ਵਧ-ਚੜ੍ਹ ਕੇ ਕਰ ਰਹੀ ਹੈ ਤੇ ਇਸ ਸਾਲ ਵੀ ਬਲਾਕ ਨੂਰਮਹਿਲ ਦੀ ਸਾਧ-ਸੰਗਤ ਵੱਲੋਂ ਇੱਟਾਂ ਦੇ ਭੱਠਿਆਂ ’ਤੇ ਮਜਦੂਰੀ ਕਰਦੇ ਲੋੜਵੰਦ ਪਰਿਵਾਰਾਂ ਅਤੇ ਝੁੱਗੀਆਂ ਝੌਂਪੜੀਆਂ ’ਚ ਰਹਿਣ ਵਾਲੇ ਲੋੜਵੰਦ ਪਰਿਵਾਰਾਂ ਨੂੰ ਕੜਾਕੇ ਦੀ ਪੈ ਰਹੀ ਠੰਢ ਤੋਂ ਬਚਾਉਣ ਲਈ ਗਰਮ ਕੱਪੜੇ ਵੰਡੇ ਗਏ। ਇਸ ਮੌਕੇ ਬਲਾਕ 15 ਮੈਂਬਰ ਡਾਕਟਰ ਨਿਰਦੋਸ਼ ਇੰਸਾਂ, ਹਰਜਿੰਦਰ ਹੈਪੀ, ਨਿਤਿਨ, ਰਾਜੂ, ਸੁੱਚਾ ਰਾਮ, ਹਰਪ੍ਰੀਤ, ਦਿਲਸ਼ਾਂਤ ਇੰਸਾਂ, ਕਸ਼ਮੀਰੋ, ਸੁਖਵਿੰਦਰ ਇੰਸਾਂ, ਜਿੰਮੇਵਾਰਾਂ ਭੈਣਾਂ ਤੇ ਜਿੰਮੇਵਾਰ ਵੀਰ ਆਦਿ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ