ਸਾਡੇ ਨਾਲ ਸ਼ਾਮਲ

Follow us

17.7 C
Chandigarh
Friday, January 23, 2026
More
    Home Breaking News ਸਾਧ-ਸੰਗਤ ਨੇ ਇ...

    ਸਾਧ-ਸੰਗਤ ਨੇ ਇੱਕ ਲੱਖ ਤੋਂ ਵੱਧ ਲੋੜਵੰਦਾਂ ਨੂੰ ਵੰਡੇ ਗਰਮ ਕੱਪੜੇ

    ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਯਾਦ ’ਚ ਦੇਸ਼-ਵਿਦੇਸ਼ ’ਚ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਵੰਡੇ ਗਰਮ ਕੱਪੜੇ, ਕੰਬਲ ਅਤੇ ਬੂਟ

    • ਸ਼ਾਹ ਸਤਿਨਾਮ ਜੀ ਧਾਮ ਸਰਸਾ ਤੋਂ ਹੋਈ ਗਰਮ ਕੱਪੜੇ ਵੰਡਣ ਅਭਿਆਨ ਦੀ ਸ਼ੁਰੂਆਤ
    • ਪੰਜਾਬ ’ਚ ਵਿਧਾਇਕਾਂ ਤੇ ਵੱਖ-ਵੱਖ ਪਾਰਟੀਆਂ ਦੇ ਸਿਆਸੀ ਆਗੂਆਂ ਨੇ ਗਰਮ ਕੱਪੜੇ ਵੰਡਣ ਦਾ ਕੀਤਾ ਸ਼ੁੱਭ ਆਰੰਭ
    • ਹਰਿਆਣਾ ’ਚ ਲੋਕ ਸਭਾ ਮੈਂਬਰ ਸੁਨੀਤਾ ਦੁੱਗਲ , ਖੇਡ ਮੰਤਰੀ ਸੰਦੀਪ ਸਿੰਘ, ਕਾਂਗਰਸੀ ਆਗੂ ਰਣਦੀਪ ਸਿੰਘ ਸੁਰਜੇਵਾਲਾ ਸਮਾਰੋਹ ’ਚ ਪੁੱਜੇ

    (ਸੱਚ ਕਹੂੰ ਨਿਊਜ਼/ਵਿਜੈ ਸ਼ਰਮਾ) ਸਰਸਾ/ਚੰਡੀਗੜ੍ਹ। ਐਤਵਾਰ ਦੀ ਸਵੇਰੇ ਉਨ੍ਹਾਂ ਜ਼ਰੂਰਤਮੰਦਾਂ, ਗਰੀਬ ਅਤੇ ਬੇਸਹਾਰਾ ਲੱਖਾਂ ਲੋਕਾਂ ਲਈ ਉਮੀਦ ਦੀ ਕਿਰਨ ਲੈ ਕੇ ਆਈ ਜੋ ਸੜਕਾਂ, ਝੁੱਗੀ-ਝੌਂਪੜੀਆਂ, ਬੱਸ ਸਟੈਂਡ ਜਾਂ ਰੇਲਵੇ ਸਟੇਸ਼ਨਾਂ ਦੇ ਬਾਹਰ ਖੁੱਲ੍ਹੇ ਅਸਮਾਨ ਹੇਠਾਂ ਠੰਢੀਆਂ ਰਾਤਾਂ ’ਚ ਕੰਬਣ ਲਈ ਮਜ਼ਬੂਰ ਸਨ ਇਨ੍ਹਾਂ ਅਤਿ ਜ਼ਰੂਰਤਮੰਦ ਪਰਿਵਾਰਾਂ ਦੀਆਂ ਮੁਸ਼ਕਲਾਂ ਨੂੰ ਵੇਖਦਿਆਂ ਇੱਕ ਵਾਰ ਫਿਰ ਸਰਵ-ਧਰਮ ਸੰਗਮ ਡੇਰਾ ਸੱਚਾ ਸੌਦਾ (ਸਰਸਾ) ਅੱਗੇ ਆਇਆ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਇਨਸਾਨੀਅਤ ਦੀ ਸੇਵਾ ਲਈ ਬਣਾਈ ਗਈ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਜਵਾਨਾਂ ਨੇ ਦੇਸ਼-ਵਿਦੇਸ਼ ’ਚ ਜ਼ਰੂਰਤਮੰਦ ਲੱਖਾਂ ਪਰਿਵਾਰਾਂ, ਛੋਟੇ ਬੱਚਿਆਂ ਅਤੇ ਦਿਵਿਆਗਾਂ ਨੂੰ ਠੰਢ ਤੋਂ ਬਚਾਉਣ ਲਈ ਗਰਮ ਸਵਾਟਰਾਂ, ਕੋਟ, ਟੋਪੀਆਂ, ਜੁਰਾਬਾਂ, ਬੂਟ, ਦਸਤਾਨੇ, ਕੰਬਲ ਸਮੇਤ ਹੋਰ ਜ਼ਰੂਰੀ ਕੱਪੜੇ ਵੰਡੇ ਡੇਰਾ ਸ਼ਰਧਾਲੂਆਂ ਵੱਲੋਂ ਜ਼ਰੂਰਤਮੰਦ ਲੋਕਾਂ ਨੂੰ ਢਕੀ ਗਈ ਸਨੇਹ ਦੀ ਚਾਦਰ ਅਤੇ ਮੱਦਦ ਹਾਸਲ ਕਰਕੇ ਹਰ ਜੁਬਾਂ ’ਚੋਂ ਸਿਰਫ ਇਹੀ ਦੁਆ ਨਿਕਲ ਰਹੀ ਸੀ, ਕਿ ਧੰਨ ਹਨ ਇਨ੍ਹਾਂ ਦੇ ‘ਸਤਿਗੁਰੂ’ ਜੋ ਇਸ ਸਵਾਰਥੀ ਯੁੱਗ ’ਚ ਵੀ ਆਪਣੇ ਕਰੋੜਾਂ ਭਗਤਾਂ ਨੂੰ ਮਾਨਵਤਾ ਲਈ ਨਿਹਸਵਾਰਥ ਜਿਉਣਾ ਸਿਖਾ ਰਹੇ ਹਨ।

    ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਪਵਿੱਤਰ ਯਾਦ ’ਚ ਅੱਜ ਠੰਢ ਤੋਂ ਬਚਾਅ ਲਈ ਗਰਮ ਕੱਪੜੇ ਅਤੇ ਕੰਬਲ ਵੰਡਣ ਅਭਿਆਨ ਚਲਾਇਆ ਗਿਆ ਜਿਸ ਦੀ ਸ਼ੁਰੂਆਤ ਸ਼ਾਹ ਸਤਿਨਾਮ ਜੀ ਧਾਮ ਸਰਸਾ ’ਚ ਨਾਮ ਚਰਚਾ ਦੇ ਨਾਲ ਕੀਤੀ ਗਈ ਇਸ ਤੋਂਬਾਅਦ ਸਰਸਾ ਜੋਨ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ਅਤੇ ਬਲਾਕਾਂ ’ਚ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇੇਅਰ ਫੋਰਸ ਵਿੰਗ ਵੱਲੋਂ ਪਵਿੱਤਰ ਨਾਅਰਾ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਬੋਲ ਕੇ ਇਸ ਦੀ ਸ਼ੁਰੂਆਤ ਕੀਤੀ ਗਈ ਹਰਿਆਣਾ, ਪੰਜਾਬ, ਰਾਜਸਥਾਨ, ਦਿੱਲੀ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਸਮੇਤ ਦੇਸ਼ ਭਰ ’ਚ ਸਾਧ-ਸੰਗਤ ਵੱਲੋਂ ਲੱਖਾਂ ਜ਼ਰੂਰਤਮੰਦ ਲੋਕਾਂ ਤੱਕ ਗਰਮ ਕੱਪੜੇ ਅਤੇ ਕੰਬਲ ਪਹੰੁਚਾਏ ਗਏ।

    ਤੁਸੀਂ ਮਾਲਿਕ ਦੀਆਂ ਬੇਇੰਤਹਾ ਖੁਸ਼ੀਆਂ ਹਾਸਲ ਕਰਨੀਆਂ ਹਨ, ਤਾਂ ਮਾਨਵਤਾ ਦੀ ਸੇਵਾ ’ਚ ਅੱਗੇ ਆਉਣਾ ਪਵੇਗਾ ਇਸ ਕਲਿਯੁਗ ’ਚ ਜੋ ਵੀ ਇਨਸਾਨ ਦੀਨ ਦੁਖੀਆਂ ਦੀ ਨਿਹਸਵਾਰਥ ਮੱਦਦ ’ਚ ਲੱਗਾ ਹੋਇਆ ਹੈ, ਉਸ ਮਾਂ ਦੀ ਕੁੱਖ ਸੁਲਖਣੀ ਹੈ ਉਹ ਮਾਂ-ਬਾਪ ਧੰਨ ਹਨ ਜਿਨ੍ਹਾਂ ਦੇ ਬੱਚੇ ਪਰਉਪਕਾਰ ਕਰਕੇ ਜ਼ਰੂਰਤਮੰਦਾਂ ਦਾ ਸਹਾਰਾ ਬਣ ਰਹੇ ਹਨ ਜੋ ਦੀਨ ਦੁਖੀਆਂ ਦੀ ਸੇਵਾ ਕਰਦੇ ਹਨ ‘ਸਤਿਗੁਰੂ’ ਦੀਆਂ ਅੱਖਾਂ ਦੇ ਤਾਰੇ ਅਤੇ ਦਿਲ ਦੇ ਟੁਕੜੇ ਹੁੰਦੇ ਹਨ
    ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ

    ਸਮਾਣਾ: ਜ਼ਰੂਰਤਮੰਦ ਪਰਿਵਾਰਾਂ ਨੂੰ ਗਰਮ ਕੰਬਲ, ਕੋਟੀਆਂ ਤੇ ਜੁਰਾਬਾਂ ਦਿੰਦੇ ਹੋਏ ਹਲਕਾ ਵਿਧਾਇਕ ਰਾਜਿੰਦਰ ਸਿੰਘ, 45 ਮੈਂਬਰ, ਸੇਵਾਦਾਰ ਤੇ ਹੋਰ। ਤਸਵੀਰ: ਸੁਨੀਲ ਚਾਵਲਾ

    ਡੇਰਾ ਸੱਚਾ ਸੌਦਾ ਦੇ ਮਾਨਵਤਾ ਭਲਾਈ ਦੇ ਕਾਰਜ ਸ਼ਲਾਘਾਯੋਗ ਹਨ ਤੇ ਡੇਰਾ ਸ਼ਰਧਾਲੂ ਹਰ ਸਮੇਂ ਲੋੜਵੰਦਾਂ ਦੀ ਸਹਾਇਤਾ ਲਈ ਤਿਆਰ ਰਹਿੰਦੇ ਹਨ। ਡੇਰਾ ਸੱਚਾ ਸੌਦਾ ਦੇ ਪੈਰੋਕਾਰਾਂ ਨੇ ਹਲਕਾ ਜਗਰਾਓਂ ਦੇ ਕਈ ਖੇਤਰਾਂ ਵਿੱਚ ਸੇਵਾ ਦੀ ਮਿਸਾਲ ਕਾਇਮ ਕੀਤੀ ਹੈ। ਡੇਰਾ ਸ਼ਰਧਾਲੂ ਕਿਸੇ ਵੀ ਲੋੜਵੰਦ ਦੀ ਸਹਾਇਤਾ ਲਈ ਨਿਸਵਾਰਥ ਭਾਵਨਾ ਨਾਲ ਫਰਿਸ਼ਤੇ ਵਾਂਗੰੂ ਸਮੇਂ ਸਿਰ ਪਹੁੰਚ ਜਾਂਦੇ ਹਨ। ਹੋਰ ਸੇਵਾ ਦੇ ਕੰਮਾਂ ਤੋਂ ਇਲਾਵਾ ਖੂਨਦਾਨ ਅਤੇ ਗਰੀਬ ਲੋਕਾਂ ਨੂੰ ਮਕਾਨ ਆਦਿ ਬਣਾਕੇ ਦੇਣ ਵਿੱਚ ਡੇਰਾ ਸੱਚਾ ਸੌਦਾ ਦੇ ਪੈਰੋਕਾਰਾਂ ਨੇ ਬਹੁਤ ਹੀ ਸ਼ਾਲਾਘਾਯੋਗ ਕੰਮ ਕੀਤਾ ਹੈ।– ਹਲਕਾ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂੰਕੇ

    ਜੋ ਅੱਜ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਗਰੀਬ ਪਰਿਵਾਰਾਂ ਨੂੰ ਗਰਮ ਕੱਪੜੇ ਵੰਡਣ ਦਾ ਉਪਰਾਲਾ ਕੀਤਾ ਗਿਆ ਹੈ, ਇਹ ਸ਼ਲਾਘਾਯੋਗ ਹੈ ਬਹੁਤ ਸਾਰੇ ਲੋਕ ਜਾਣਦੇ ਹਨ ਕਿ ਜਦੋਂ ਮੁਲਕ ’ਤੇ ਕਰੋਨਾ ਦਾ ਕਹਿਰ ਵਰਤਿਆ ਸੀ ਉਸ ਵੇਲੇ ਵੀ ਇਨ੍ਹਾਂ ਦੀ ਸਾਰੀ ਟੀਮ ਨੇ ਬਹੁਤ ਸੇਵਾ ਕੀਤੀ ਸੀ, ਮੈਂ ਉਸ ਲਈ ਵੀ ਇਨ੍ਹਾਂ ਦਾ ਧੰਨਵਾਦ ਕਰਦਾ ਹਾਂ, ਅੱਜ ਵੀ ਸਾਧ-ਸੰਗਤ ਨੇ ਮੈਨੂੰ ਇੱਥੇ ਬੁਲਾ ਕੇ ਜੋ ਮਾਣ ਬਖਸ਼ਿਆ ਹੈ, ਇਸ ਦੇ ਲਈ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਹਾਂ-
    ਸੀਨੀਅਰ ਕਾਂਗਰਸੀ ਆਗੂ ਜੈਜੀਤ ਸਿੰਘ ਜੌਹਲ

    ਮੈਂ ਡੇਰਾ ਸੱਚਾ ਸੌਦਾ ਸੰਸਥਾ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਅੱਜ ਸਰਦੀ ਦੌਰਾਨ ਜ਼ਰੂਰਤਮੰਦ ਪਰਿਵਾਰਾਂ ਨੂੰ ਗਰਮ ਕੱਪੜੇ ਅਤੇ ਕੰਬਲ ਦੇ ਕੇ ਮੱਦਦ ਕੀਤੀ ਹੈ ਉਂਜ ਤਾਂ ਡੇਰਾ ਸ਼ਰਧਾਲੂ ਹਰ ਸਮੇਂ ਇਨਸਾਨੀਅਤ ਦੀ ਸੇਵਾ ਲਈ ਤਿਆਰ ਰਹਿੰਦੇ ਹਨ ਫਿਰ ਭਾਵੇਂ ਗੱਲ ਕੋਰੋਨਾ ਕਾਲ ਦੌਰਾਨ ਰਾਸ਼ਨ, ਮਾਸਕ ਵੰਡਣ ਦੀ ਹੋਵੇ ਜਾਂ ਡੇਂਗੂ ਦੌਰਾਨ ਖੂਨਦਾਨ ਦੀ ਠੰਢ ਦੌਰਾਨ ਡੇਰਾ ਸ਼ਰਧਾਲੂਆਂ ਵੱਲੋਂ ਜੋ ਦੇਸ਼-ਵਿਦੇਸ਼ ’ਚ ਕੰਬਲ ਵੰਡਣ ਦਾ ਅਭਿਆਨ ਚਲਾਇਆ ਗਿਆ ਇਹ ਸ਼ਲਾਘਾਯੋਗ ਹੈ ਮੈਂ ਹੋਰ ਸੰਸਥਾਵਾਂ ਨੂੰ ਵੀ ਅਪੀਲ ਕਰਦਾ ਹਾਂ ਕਿ ਉਹ ਮਾਨਵਤਾ ਭਲਾਈ ਕਾਰਜਾਂ ’ਚ ਅੱਗੇ ਆਉਣ
    ਸੰਦੀਪ ਸਿੰਘ, ਖੇਡ ਮੰਤਰੀ, ਹਰਿਆਣਾ ਸਰਕਾਰ

    ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਯਾਦ ’ਚ ਸਮਾਜ ਸੇਵਾ ਦਾ ਜੋ ਕਾਰਜ ਕੀਤਾ ਹੈ ਉਹ ਸ਼ਲਾਘਾਯੋਗ ਹੈ ਡੇਰਾ ਸ਼ਰਧਾਲੂਆਂ ਦਾ ਟੀਕ ਵਰਕ ਕਮਾਲ ਦਾ ਹੈ ਭਾਵੇਂ ਸਫਾਈ ਅਭਿਆਨ ਹੋਵੇ, ਖੂਨਦਾਨ, ਬੂਟੇ ਲਾਉਣੇ ਹੋਣ ਅਜਿਹੇ ਅਨੇਕਾਂ ਸੇਵਾ ਕਾਰਜ ਹਨ ਜੋ ਡੇਰਾ ਸੱਚਾ ਸੌਦਾ ਦੀ ਸੇਵਾ ਦੇ ਨਾਂਅ ਤੋਂ ਜਾਣੇ ਜਾਂਦੇ ਹਨ ਡੇਰਾ ਸੱਚਾ ਸੌਦਾ ਵੱਲੋਂ ਹਰਿਦੁਆਰ ’ਚ ਚਲਾਏ ਗਏ ਸਫਾਈ ਮਹਾਂਅਭਿਆਨ ਸਬੰਧੀ ਉੱਥੋਂ ਦੇ ਲੋਕ ਅੱਜ ਵੀ ਡੇਰਾ ਸੱਚਾ ਸੌਦਾ ਦਾ ਨਾਂਅ ਅਦਬ ਨਾਲ ਲੈਂਦੇ ਹਨ ਡੇਰ ਸ਼ਰਧਾਲੂਆਂ ਨੇ ਗੰਗਾ ਘਾਟ ਨੂੰ ਕੁਝ ਘੰਟਿਆਂ ’ਚ ਚਮਕਾ ਦਿੱਤਾ ਸੀ
    ਸੁਨੀਤਾ ਦੁੱਗਲ, ਸਰਸਾ ਲੋਕ ਸਭਾ ਸਾਂਸਦ ਹਰਿਆਣਾ

    ਡੇਰਾ ਸੱਚਾ ਸੌਦਾ ਵੱਲੋਂ ਅਣਗਿਣਤ ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ ਸਰੀਰਦਾਨ ਅਤੇ ਅੱਖਾਂ ਦਾਨ ਜਿਹੀ ਮੁਹਿੰਮ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਓਨੀ ਘੱਟ ਹੈ ਮੈਂ ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਪ੍ਰੇਰਨਾਵਾਂ ਅਤੇ ਡੇਰਾ ਸ਼ਰਧਾਲੂਆਂ ਦੇ ਅੱਗੇ ਸ਼ੀਸ਼ ਝੁਕਾਉਂਦਾ ਹਾਂ ਅਤੇ ਸਮਾਜ ਨੂੰ ਇਹੀ ਸੰਦੇਸ਼ ਦਿੰਦਾ ਹਾਂ ਕਿ ਉਹ ਵੀ ਇਸ ਤਰ੍ਹਾਂ ਦੇ ਨੇਕ ਕਾਰਜ ਕਰਨ ਘੱਟੋ-ਘੱਟ ਲੋਕ ਅੱਖਾਂਦਾਨ ਕਰਨ ਦਾ ਸੰਕਲਪ ਤਾਂ ਜ਼ਰੂਰ ਲੈਣ ਤਾਂਕਿ ਸਮਾਜ ਦੇ ਉਤਥਾਨ ’ਚ ਕਾਰਜ ਹੋ ਸਕੇ
    ਰਣਦੀਪ ਸਿੰਘ ਸੁਰਜੇਵਾਲਾ, ਕੌਮੀ ਬੁਲਾਰਾ ਕਾਂਗਰਸ

    ਸਮਾਰੋਹ ’ਚ ਪੁੱਜੀਆਂ ਸਖਸ਼ੀਅਤਾਂ

    ਵਿਧਾਇਕ ਸਰਬਜੀਤ ਮਾਣੂੰਕੇ, ਵਿਧਾਇਕ ਰਜਿੰਦਰ ਸਿੰਘ ਸਮਾਣਾ, ਬਠਿੰਡਾ ਦੇ ਸੀਨੀਅਰ ਕਾਂਗਰਸੀ ਆਗੂ ਜੈਜੀਤ ਜੌਹਲ, ਬਠਿੰਡਾ ਦੇ ਡਿਪਟੀ ਮੇਅਰ ਅਸ਼ੋਕ ਕੁਮਾਰ , ਜਲਾਲਾਬਾਦ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਜੋਨੀ ਆਂਵਲਾ, ਨਗਰ ਕੌਂਸਲ ਪ੍ਰਧਾਨ ਜਲਾਲਾਬਾਦ ਦੀਪ ਚੌਧਰੀ।

    ਸੰਗਰੂਰ

    Sadh Sangat

     

    ਫਰੀਦਕੋਟ

    ਮੋਗਾ

     

     

     

     

     

     

     

     

     

     

     

     

     

     

     

     

     

     

     

    ਸਾਦਿਕ

    ਬਿਲਾਸਪੁਰ

    ਕੋਟਕਪੁਰਾ

    ਫਿਰੋਜ਼ਪੁਰ

    ਮਾਨਸਾ

    ਬਠਿੰਡਾ

    ਬਰਨਾਲਾ

    ਚੰਡੀਗੜ੍ਹ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here