ਗੁਰੂ ਪੁੰਨਿਆ ਮੌਕੇ ਪੂਜਨੀਕ ਗੁਰੂ ਜੀ ਨੇ ਕੀਤੀ ਅੰਮ੍ਰਿਤਮਈ ਬਚਨਾਂ ਦੀ ਵਰਖਾ, ਬਲਾਕ ਲੌਂਗੋਵਾਲ ਦੀ ਸਾਧ-ਸੰਗਤ ਨੇ ਨੱਚ ਕੇ ਮਨਾਈ ਖੁਸ਼ੀ

lomgwala pita ji

Guru Purnima : ਲੌਂਗੋਵਾਲ ਦਾ ਨਾਮ ਚਰਚਾ ਘਰ ਰੰਗ-ਬਿਰੰਗੀਆਂ ਝੰਡੀਆਂ ਨਾਲ ਸਜਾਇਆ ਗਿਆ

  • ਸਾਧ-ਸੰਗਤ ਨੇ ਨੱਚ ਗਾ ਕੇ ਮਨਾਈ ਖੁਸ਼ੀ

ਲੌਂਗੋਵਾਲ (ਹਰਪਾਲ)। ਗੁਰੂ ਪੁੰਨਿਆ (Guru Purnima) ਨੂੰ ਮੁੱਖ ਰੱਖਦਿਆਂ, ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਜਿੱਥੇ ਦੇਸ਼ ਵਿਦੇਸ਼ ਅਤੇ ਵੱਖ-ਵੱਖ ਬਲਾਕਾਂ ਸਮੇਤ ਸਥਾਨਕ ਨਾਮ ਚਰਚਾ ਘਰ ਲੌਂਗੋਵਾਲ ਵਿਖੇ ਬਲਾਕ ਲੌਂਗੋਵਾਲ ਦੀ ਸਾਧ ਸੰਗਤ ਨਾਲ ਇੰਟਰਨੈੱਟ ਦੇ ਰਾਹੀਂ ਰੂ-ਬ-ਰੂ ਹੋਏ । ਨਾਮ ਚਰਚਾ ਘਰ ਲੌਂਗੋਵਾਲ ਨੂੰ ਪੂਰੀ ਡੈਕੋਰੇਸ਼ਨ ਕਰਕੇ ਦੁਲਹਨ ਵਾਂਗ ਸਜਾਇਆ ਗਿਆ ਅਤੇ ਸਾਧ ਸੰਗਤ ਦੇ ਲਈ ਇੱਥੇ ਦੋ ਸਕਰੀਨਾ ਲਾਈਆਂ ਗਈਆਂ। ਪੂਰਾ ਪੰਡਾਲ ਖਚਾਖਚ ਭਰਿਆ ਹੋਇਆ ਸੀ। ਗੁਰੂ ਪੁੰਨਿਆ ਨੂੰ ਸਾਧ ਸੰਗਤ ਨੇ ਵਰਤ ਰੱਖ ਕੇ ਅਤੇ ਮਹਿੰਦੀ ਲਾ ਕੇ ਅਤੇ ਹੋਰ ਵੱਖ-ਵੱਖ ਤਰੀਕਿਆ ਨਾਲ ਅੱਜ ਦਾ ਦਿਨ ਮਨਾਇਆ ਗਿਆ।

ਇਸ ਮੌਕੇ ਪੂਜਨੀਕ ਗੁਰੂ ਜੀ ਨੇ ਯੂਟਿਊਬ ਚੈਨਲ ਰਾਹੀਂ ਲਾਈਵ ਪ੍ਰੋਗਰਾਮ ਚਲਾ ਕੇ ਜਿੱਥੇ ਦੇਸ਼ ਅਤੇ ਵਿਦੇਸ਼ਾਂ ’ਚ ਵੱਸਦੀ ਸਾਧ-ਸੰਗਤ ਨੂੰ ਆਪਣੇ ਬਚਨਾਂ ਨਾਲ ਨਿਹਾਲ ਕੀਤਾ ਉਥੇ ਬਲਾਕ ਲੌਂਗੋਵਾਲ ਦੀ ਸਾਧ-ਸੰਗਤ ਨੇ ਵੀ ਵੱਡੀਆਂ ਐਲ.ਈ.ਡੀ. ਸਕਰੀਨਾਂ ਰਾਹੀਂ ਪੂਰੀ ਸ਼ਰਧਾ ਨਾਲ ਗੁਰੂ ਬਚਨਾਂ ਨੂੰ ਸਰਵਣ ਕੀਤਾ ਅਤੇ ਗੁਰੂ ਜੀ ਨੂੰ ‘ਗੁਰੂ ਪੁੰਨਿਆ’ ਦਿਵਸ ਦੀ ਵਧਾਈ ਦਿੱਤੀ।

ਲੌਂਗੋਵਾਲ: ਲਾਈਵ ਪ੍ਰੋਗਰਾਮ ਦਾ ਆਨੰਦ ਮਾਣਦੀ ਹੋਈ ਸਾਧ ਸੰਗਤ। ਫੋਟੋ : ਹਰਪਾਲ


ਦੇਸ਼ ਭਗਤੀ ਦੇ ਤਿਰੰਗੇ ਝੰਡੇ ਸਮੁੱਚੀ ਸਾਧ ਸੰਗਤ ਵੱਲੋਂ ਲਹਿਰਾਏ ਗਏ

ਪੂਜਨੀਕ ਗੁਰੂ ਜੀ ਦੇ ਲਾਈਵ ਪ੍ਰੋਗਰਾਮ ਦੌਰਾਨ ਦੇਸ਼ ਭਗਤੀ ਦੇ ਤਿਰੰਗੇ ਝੰਡੇ ਸਮੁੱਚੀ ਸਾਧ ਸੰਗਤ ਵੱਲੋਂ ਲਹਿਰਾਏ ਗਏ ਅਤੇ ਸਾਧ ਸੰਗਤ ਨੇ ਦੇਸ਼ ਦੀ ਆਨ-ਬਾਨ ਅਤੇ ਸ਼ਾਨ ਲਈ ਜਿੱਥੇ ਤਿਰੰਗੇ ਝੰਡੇ ਲਹਿਰਾਏ ਅਤੇ ਉਥੇ ਹੀ ਆਪਣੇ-ਆਪਣੇ ਘਰਾਂ ’ਤੇ ਤਿਰੰਗੇ ਝੰਡੇ ਲਾਉਣ ਦਾ ਪ੍ਰਣ ਲਿਆ। ਇਲਾਕੇ ਭਰ ਤੋਂ ਆਈ ਸਮੁੱਚੀ ਸਾਧ ਸੰਗਤ ਲਈ ਬਲਾਕ ਲੌਂਗੋਵਾਲ ਦੀ ਮੈਨੇਜਮੈਂਟ ਵੱਲੋਂ ਲੰਗਰ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ।ਇਸ ਮੌਕੇ ਨਗਰ ਕੌਂਸਲ ਲੌਂਗੋਵਾਲ ਦੇ ਪ੍ਰਧਾਨ ਵਿਜੇ ਗੋਇਲ, ਸਿਸਨਪਾਲ ਐਮ ਸੀ, ਜਗਦੇਵ ਸਿੰਘ( ਜੱਗ) ਸਰਪੰਚ ਪਿੰਡੀ ਕੇਹਰ ਸਿੰਘ ਵਾਲਾ, ਸੁਲੱਖਣ ਸਿੰਘ ਸਰਪੰਚ ਪਿੰਡ ਸਾਹੋਕੇ, ਪਰਮਜੀਤ ਸਿੰਘ ਸਾਬਕਾ ਸਰਪੰਚ ਪਿੰਡ ਤੋਗਾਵਾਲ ਆਦਿ ਜਿੱਥੇ ਇਲਾਕੇ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ ਉਥੇ ਹੀ ਬਲਾਕ ਦੇ ਜ਼ਿੰਮੇਵਾਰ, ਸ਼ਾਹ ਸਤਿਨਾਮ ਜੀ ਗ੍ਰੀਨ ਐਸ਼ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ, ਸੁਜਾਣ ਭੈਣਾਂ, ਯੂਥ ਵਿਰਾਗਣਾਏ, ਨੌਜਵਾਨ ਸੰਮਤੀ, ਬਜ਼ੁਰਗ ਸੰਮਤੀ, ਪਿੰਡਾਂ/ਸ਼ਹਿਰਾਂ ਦੇ ਭੰਗੀਦਾਸ ਤੋਂ ਇਲਾਵਾ ਵੱਖ-ਵੱਖ ਪਿੰਡਾਂ ਤੋਂ ਭਾਰੀ ਗਿਣਤੀ ਵਿੱਚ ਸਾਧ-ਸੰਗਤ ਹਾਜ਼ਰ ਸੀ।

‘ਗੁਰੂ ਪੂਰਨਿਮਾ’ ਦਿਵਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਯੂ.ਪੀ. ’ਚ ਬਣੇ ਆਸ਼ਰਮ ਵਿੱਚੋਂ ਯੂਟਿਊਬ ਚੈਨਲ ਰਾਹੀਂ ਲਾਈਵ ਹੋ ਕੇ ਸਮੂਹ ਸਾਧ-ਸੰਗਤ ਨੂੰ ਆਪਣੇ ਬਚਨਾਂ ਨਾਲ ਨਿਹਾਲ ਕੀਤਾ ਅਤੇ ਮਾਨਵਤਾ ਭਲਾਈ ਕਾਰਜਾਂ ਦੀ ਲੜੀ ਨੂੰ ਹੋਰ ਅੱਗੇ ਵਧਾਉਣ ਲਈ ਪ੍ਰੇਰਿਤ ਕੀਤਾ ਅਤੇ ਸਾਧ-ਸੰਗਤ ਨੇ ਵੀ ਮਾਨਵਤਾ ਭਲਾਈ ਕਾਰਜਾਂ ਨੂੰ ਹੋਰ ਤੇਜ਼ ਕਰਨ ਲਈ ਹੱਥ ਖੜ੍ਹੇ ਕਰਕੇ ਸਹਿਮਤੀ ਪ੍ਰਗਟ ਕੀਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ