(ਰਜਨੀਸ਼ ਰਵੀ) ਬੱਲੂਆਣਾ (ਫਾਜ਼ਿਲਕਾ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦੇ ਹੋਏ ਮਾਨਵਤਾ ਭਲਾਈ ਦੇ ਕਾਰਜਾਂ ਤਹਿਤ ਬਲਾਕ ਬੱਲੂਆਣਾ ਦੀ ਸਾਧ-ਸੰਗਤ ਵੱਲੋਂ ਪਿੰਡ ਭੰਗਾਲਾ ਦੀ ਜ਼ਰੂਰਤਮੰਦ ਔਰਤ ਨੂੰ ਮਕਾਨ ਬਣਾ ਕੇ ਦਿੱਤਾ ਗਿਆ ਹੈ । ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ ਕਾਰਜਾਂ ਤਹਿਤ ਬਲਾਕ ਬੱਲੂਆਣਾ ਦੇ ਪਿੰਡ ਭੰਗਾਲਾ ਦੀ ਮੀਨਾ ਰਾਣੀ ਪਤਨੀ ਰਕੇਸ਼ ਕੁਮਾਰ ਨੂੰ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ 85 ਮੈਂਬਰਾਂ ਦੀ ਟੀਮ ਦੀ ਦੇਖ-ਰੇਖ ਵਿੱਚ ਪੂਰਾ ਮਕਾਨ ਬਣਾ ਕੇ ਦਿੱਤਾ ਗਿਆ ਹੈ, ਜਿਸ ਵਿੱਚ ਇੱਕ ਕਮਰਾ ਰਸੋਈ ਬਾਥਰੂਮ ਅਤੇ ਚਾਰਦੀਵਾਰੀ ਸ਼ਾਮਲ ਹੈ । (Welfare Work)
ਇਹ ਵੀ ਪੜ੍ਹੋ : ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਵੀ ਖੁੱਲ੍ਹਿਆ ਪੀਐੱਮ ਜਨ ਔਸ਼ਧੀ ਕੇਂਦਰ
ਮਕਾਨ ਬਣ ਕੇ ਤਿਆਰ ਹੋਣ ਤੋਂ ਬਆਦ ਮੀਨਾ ਰਾਣੀ ਨੇ ਸਮੂਹ ਸਾਧ-ਸੰਗਤ ਅਤੇ ਪੂਜਨੀਕ ਗੁਰੂ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੂਜਨੀਕ ਗੁਰੂ ਜੀ ਦੇ ਪਵਿੱਤਰ ਅਸ਼ੀਰਵਾਦ ਸਦਕਾ ਹੀ ਉਨ੍ਹਾਂ ਦੇ ਸਿਰ ਉਪਰ ਛੱਤ ਨਸੀਬ ਹੋ ਸਕੀ ਹੈ। ਇਸ ਮੌਕੇ ਗੱਲਬਾਤ ਕਰਦਿਆਂ 85 ਮੈਂਬਰਾਂ ਵੱਲੋਂ ਦੱਸਿਆ ਗਿਆ ਕਿ ਪੂਜਨੀਕ ਗੁਰੂ ਜੀ ਦੀ ਪਵਿੱਤਰ ਪ੍ਰੇਰਨਾ ਤਹਿਤ ਸਾਧ-ਸੰਗਤ ਮਾਨਵਤਾ ਭਲਾਈ ਦੇ ਕਾਰਜਾਂ ਵਿੱਚ ਲੱਗੀ ਹੋਈ ਹੈ।
ਇਸ ਮੌਕੇ 85 ਮੈਂਬਰ ਦੂਲੀ ਚੰਦ, ਸਤੀਸ਼ ਬਜਾਜ ਇੰਸਾਂ ਗੁਰਚਰਨ ਸਿੰਘ, ਕਿ੍ਰਸ਼ਨ ਲਾਲ , ਰੀਟਾ ਇੰਸਾਂ, ਰਿਚਾ ਇੰਸਾਂ, ਨਿਰਮਲਾ ਇੰਸਾਂ, ਆਸ਼ਾ ਇੰਸਾਂ, ਰੇਣੂੰ ਇੰਸਾਂ, ਰਾਮ ਕੁਮਾਰ ਇੰਸਾਂ ਬਲਾਕ ਪ੍ਰੇਮੀ ਸੇਵਕ , ਮਹਾਂਵੀਰ ਪ੍ਰੇਮੀ ਸੇਵਕ, ਮਹਿੰਦਰ ਸਿੰਘ, ਦੀਪੂ ਪ੍ਰੇਮੀ ਸੇਵਕ, ਜਸਵੀਰ ਸਿੰਘ, ਸਤਪਾਲ, ਸੁਭਾਸ਼ , ਮੰਗਤ ਰਾਮ, ਪਰਮਾਨੰਦ, ਗੁਰਮੇਲ ਸਿੰਘ, ਲੀਲੂ ਰਾਮ ਗੋਬਿੰਦਗੜ੍ਹ, ਗੁਰਮੇਲ ਸਿੰਘ, ਨਾਹਰ ਸਿੰਘ ਜੋਧਪੁਰ, ਡਾ. ਹਰੀ ਰਾਮ, ਬਨਵਾਰੀ ਲਾਲ ਕੇਰਾ ਖੇੜਾ ਅਤੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਮੌਜ਼ੂਦ ਸਨ । (Welfare Work)