ਇੱਕ-ਦੂਜੇ ਨੂੰ ਅਵਤਾਰ ਮਹੀਨੇ ਦੀਆਂ ਦਿੱਤੀਆਂ ਵਧਾਈਆਂ | Malout News
- ਕੜਾਕੇ ਦੀ ਠੰਢ ਦੌਰਾਨ ਵੀ ਸਾਧ-ਸੰਗਤ ਨੇ ਪੂਰੇ ਉਤਸ਼ਾਹ ਨਾਲ ਕੀਤੀ ਸ਼ਿਰਕਤ
ਮਲੋਟ (ਮਨੋਜ)। Malout News: ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਦੇ ਪਵਿੱਤਰ ਅਵਤਾਰ ਮਹੀਨੇ ਦੀ ਸ਼ੁਰੂਆਤ ਮੌਕੇ ਬਲਾਕ ਮਲੋਟ ਦੀ ਬਲਾਕ ਪੱਧਰੀ ਸਪੈਸ਼ਲ ਨਾਮ-ਚਰਚਾ ਐਮਐਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸਾਂਝਾ ਧਾਮ ਮਲੋਟ ਵਿਖੇ ਹੋਈ। ਜਿਸ ’ਚ ਬਲਾਕ ਮਲੋਟ ਦੀ ਸਾਧ-ਸੰਗਤ ਨੇ ਕੜਾਕੇ ਦੀ ਠੰਢ ਦੌਰਾਨ ਹੁੰਮ ਹੁਮਾ ਕੇ ਸ਼ਿਰਕਤ ਕਰਕੇ ਗੁਰੂ ਜਸ ਸਰਵਣ ਕੀਤਾ। ਸਵੇਰੇ 10:30 ਤੋਂ ਦੁਪਹਿਰ 12:30 ਵਜੇ ਤੱਕ ਜੋਨ ਨੰਬਰ 5 ਦੀ ਸਾਧ-ਸੰਗਤ ਵੱਲੋਂ ਕਾਰਵਾਈ ਕਰਵਾਈ ਗਈ ਬਲਾਕ ਪੱਧਰੀ ਨਾਮ-ਚਰਚਾ ਦੀ ਸ਼ੁਰੂਆਤ ਬਲਾਕ ਪ੍ਰੇਮੀ ਸੇਵਕ ਅਨਿਲ ਕੁਮਾਰ ਇੰਸਾਂ ਨੇ ਪਵਿੱਤਰ ਸ਼ਾਹੀ ਨਾਅਰਾ ਲਾ ਕੇ ਕੇ ਨਾਮ ਚਰਚਾ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਵੱਖ-ਵੱਖ ਕਵੀਰਾਜ ਵੀਰਾਂ ਨੇ ਖੁਸ਼ੀ ਪ੍ਰਥਾਏ ਸ਼ਬਦਬਾਣੀ ਸੁਣਾਈ।
ਜਿਸ ਨੂੰ ਸਾਧ-ਸੰਗਤ ਨੇ ਪੂਰੇ ਅਨੁਸ਼ਾਸ਼ਨਬੱਧ ਤੇ ਸ਼ਾਂਤਮਈ ਢੰਗ ਨਾਲ ਸਰਵਣ ਕੀਤਾ ਤੇ ਅਵਤਾਰ ਮਹੀਨੇ ਦੀ ਖੁਸ਼ੀ ਨੂੰ ਇੱਕ-ਦੂਜੇ ਨਾਲ ਸਾਂਝਾ ਕੀਤਾ। ਇਸ ਮੌਕੇ ਬਲਾਕ ਪ੍ਰੇਮੀ ਸੇਵਕ ਅਨਿਲ ਕੁਮਾਰ ਇੰਸਾਂ ਨੇ ਸਮੂਹ ਸਾਧ-ਸੰਗਤ ਨੂੰ ਪਵਿੱਤਰ ਅਵਤਾਰ ਮਹੀਨੇ ਦੀ ਵਧਾਈ ਦਿੱਤੀ ਤੇ ਇਸ ਪਵਿੱਤਰ ਮਹੀਨੇ ’ਚ ਮਾਨਵਤਾ ਦੀ ਸੇਵਾ ’ਚ ਵੱਧ ਤੋਂ ਵੱਧ ਸਹਿਯੋਗ ਕਰਨ ਤੇ ਸੁਮਿਰਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਜਿੰਮੇਵਾਰ ਸੇਵਾਦਾਰ ਕੁਲਵੰਤ ਸਿੰਘ ਇੰਸਾਂ, ਗੁਰਚਰਨ ਸਿੰਘ ਇੰਸਾਂ, 85 ਮੈਂਬਰ ਪੰਜਾਬ ਬਲਰਾਜ ਸਿੰਘ ਇੰਸਾਂ, ਬਲਵਿੰਦਰ ਸਿੰਘ ਇੰਸਾਂ, ਸਤੀਸ਼ ਹਾਂਡਾ ਇੰਸਾਂ, ਜਗਦੀਸ਼ ਇੰਸਾਂ, ਮਲਕੀਤ ਸਿੰਘ ਇੰਸਾਂ, ਮਨਦੀਪ ਸਿੰਘ ਇੰਸਾਂ। Malout News
ਇਹ ਖਬਰ ਵੀ ਪੜ੍ਹੋ : Air India: ਨਵੇਂ ਸਾਲ ’ਤੇ ਏਅਰ ਇੰਡੀਆ ਦਾ ਯਾਤਰੀਆਂ ਨੂੰ ਤੋਹਫਾ, ਮਿਲੇਗੀ ਇਹ ਨਵੀਂ ਸਹੂਲਤ
85 ਮੈਂਬਰ ਪੰਜਾਬ ਭੈਣਾਂ ਕਿਰਨ ਇੰਸਾਂ, ਅਮਰਜੀਤ ਕੌਰ ਇੰਸਾਂ ਤੋਂ ਇਲਾਵਾ ਜੋਨ 5 ਦੇ ਪ੍ਰੇਮੀ ਸੇਵਕ ਬਲਵੰਤ ਇੰਸਾਂ, ਪ੍ਰੇਮੀ ਸੰਮਤੀ ਦੇ ਸੇਵਾਦਾਰ ਗੋਪਾਲ ਇੰਸਾਂ, ਸ਼ੰਭੂ ਇੰਸਾਂ, ਤਾਰਾ ਚੰਦ ਇੰਸਾਂ, ਸੋਹਣ ਲਾਲ ਚੌਧਰੀ ਇੰਸਾਂ, ਮਨਦੀਪ ਸਿੰਘ ਇੰਸਾਂ, ਸ਼ੰਮੀ ਫੁਟੇਲਾ ਇੰਸਾਂ, ਆਗਿਆ ਕੌਰ ਇੰਸਾਂ, ਕਿਰਨ ਇੰਸਾਂ, ਨਿਸ਼ਾ ਇੰਸਾਂ, ਏਕਤਾ ਇੰਸਾਂ ਤੋਂ ਇਲਾਵਾ ਸੇਵਾਦਾਰ ਅਨਿਲ ਗੋਇਲ ਇੰਸਾਂ, ਜੋਨ 1 ਦੇ ਪ੍ਰੇਮੀ ਸੇਵਕ ਮੱਖਣ ਲਾਲ ਇੰਸਾਂ, ਜੋਨ 2 ਦੇ ਪ੍ਰੇਮੀ ਸੇਵਕ ਰੋਬਿਨ ਇੰਸਾਂ, ਜੋਨ 4 ਦੇ ਪ੍ਰੇਮੀ ਸੇਵਕ ਡਾ. ਇਕਬਾਲ ਇੰਸਾਂ, ਜੋਨ 6 ਦੇ ਪ੍ਰੇਮੀ ਸੇਵਕ ਬਿੰਟੂ ਪਾਲ ਇੰਸਾਂ ਤੋਂ ਇਲਾਵਾ ਪਿੰਡਾਂ ਦੇ ਪ੍ਰੇਮੀ ਸੇਵਕਾਂ ’ਚੋਂ ਝੋਰੜ ਦੇ ਗੁਰਬਖਸ਼ੀਸ਼ ਸਿੰਘ ਇੰਸਾਂ। Malout News
ਕੁਰਾਈਵਾਲਾ ਦੇ ਜਗਦੇਵ ਸਿੰਘ ਇੰਸਾਂ, ਫਕਰਸਰ ਦੇ ਗੁਰਲਾਲ ਸਿੰਘ ਇੰਸਾਂ, ਰੱਥੜੀਆਂ ਦੇ ਸ਼ੀਸ਼ਪਾਲ ਇੰਸਾਂ, ਘੁਮਿਆਰਾ ਖੇੜਾ ਦੇ ਗੋਰਾ ਸਿੰਘ ਇੰਸਾਂ, ਅਬੁੱਲ ਖੁਰਾਣਾ ਦੇ ਦੀਵਾਨ ਚੰਦ ਇੰਸਾਂ, ਜੰਡਵਾਲਾ ਚੜ੍ਹਤ ਸਿੰਘ ਦੇ ਗੁਰਲਾਲ ਸਿੰਘ ਇੰਸਾਂ, ਵਿਰਕ ਖੇੜਾ ਦੇ ਅਵਤਾਰ ਸਿੰਘ ਇੰਸਾਂ ਤੋਂ ਇਲਾਵਾ ਪਿੰਡਾਂ ਤੇ ਜੌਨਾਂ ਦੇ ਪ੍ਰੇਮੀ ਸੰਮਤੀ ਦੇ ਸੇਵਾਦਾਰ, ਐਮਐਸਜੀ ਆਈ ਟੀ ਵਿੰਗ, ਸਾਊਾਡ ਸੰਮਤੀ, ਕੰਟੀਨ ਸੰਮਤੀ, ਫੋਟੋ ਸੰਮਤੀ, ਟਰੈਫਿਕ ਸੰਮਤੀ, ਛਾਇਆਵਾਨ ਸੰਮਤੀ ਦੇ ਸੇਵਾਦਾਰ ਤੇ ਭਾਰੀ ਗਿਣਤੀ ’ਚ ਸਾਧ-ਸੰਗਤ ਹਾਜ਼ਰ ਸੀ। Malout News