ਸਰਸਾ (ਸੱਚ ਕਹੂੰ ਨਿਊਜ਼)। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਮਾਨਵਤਾ ਭਲਾਈ ਦੇ 152 ਕਾਰਜਾਂ ’ਚ ਲਗਾਤਾਰ ਤੱਤਪਰ ਰਹਿੰਦੇ ਹਨ। ਇਸੇ ਲੜੀ ਤਹਿਤ ਸੱਚ ਕਹੂੰ ਸਟਾਫ਼ ਦੇ ਮੈਂਬਰ ਜਸਵਿੰਦਰ ਇੰਸਾਂ ਨੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਸਥਿੱਤ ਪੂਜਨੀਕ ਬਾਪੂ ਮੱਘਰ ਸਿੰਘ ਜੀ ਇੰਟਰਨੈਸ਼ਨਲ ਬਲੱਡ ਬੈਂਕ ’ਚ ਇੱਕ ਯੂਨਿਟ ਖੂਨਦਾਨ ਕੀਤਾ। ਇੱਥੋਂ ਇਹ ਖੂਨ ਕਿਸੇ ਜ਼ਰੂਰਤਮੰਦ ਮਰੀਜ ਦੀ ਜਾਨ ਬਚਾਉਣ ਲਈ ਸਹਾਇਕ ਸਿੱਧ ਹੋਵੇਗਾ।
ਪੂਜਨੀਕ ਗੁਰੂ ਜੀ ਪ੍ਰੇਰਨਾ ਨਾਲ ਕੀਤਾ ਭਲਾਈ ਕਾਰਜ
ਜਸਵਿੰਦਰ ਇੰਸਾਂ ਨੇ ਕਿਹਾ ਕਿ ਇਹ ਸਭ ਪੂਜਨੀਕ ਗੁਰੂ ਜੀ ਦੀ ਦਇਆ-ਮਿਹਰ, ਰਹਿਮਤ ਨਾਲ ਹੀ ਸੰਭਵ ਹੋਹਿਟਾ ਹੈ। ਪੂਜਨੀਕ ਗੁਰੂ ਜੀ ਦੇ ਬਚਨ ਹਨ ਕਿ ਜ਼ਰੂਰਤਮੰਦਾਂ ਦੇ ਕੰਮ ਆਉਣਾ ਹੀ ਸੱਚੀ ਇਨਸਾਨੀਅਤ ਹੈ। ਇਹ ਪੂਜਨੀਕ ਗੁਰੂ ਜੀ ਦੁਆਰਾ ਖ਼ੂਨਦਾਨ ਨੂੰ ਲੈ ਕੇ ਜਗਾਈ ਜਾ ਰਹੀ ਅਲਖ ਦਾ ਹੀ ਕਮਾਲ ਹੈ ਕਿ ਅੱਜ ਜ਼ਰੂਰਤਮੰਦ ਮਰੀਜਾਂ ਨੂੰ ਤੁਰੰਤ ਖੂਨ ਉਪਲੱਬਧ ਹੋ ਰਿਹਾ ਹੈ। ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਇਸ ਸੇਵਾ ’ਚ ਹਮੇਸ਼ਾ ਅੱਗੇ ਰਹਿੰਦੇ ਹਨ।