ਸਚਿਨ ਤੇਂਦੁਲਕਰ ਨੇ ਕੀਤੀ ਸੀ ਇਸ ਦਿਨ ਇੱਕਰੋਜ਼ਾ ਕ੍ਰਿਕੇਟ ’ਚ ਸ਼ੁਰੂਆਤ
- ਪਹਿਲੇ ਮੈਚ ’ਚ ਜੀਰੋ ’ਤੇ ਆਉਟ ਹੋਏ ਸਨ ਤੇਂਦੁਲਕਰ
ਨਵੀਂ ਦਿੱਲੀ (ਏਜੰਸੀ)। ਭਾਰਤ ਦੇ ਸਟਾਰ ਬੱਲੇਬਾਜ਼ਾਂ ’ਚ ਆਉਣ ਵਾਲੇ ਸਚਿਨ ਤੇਂਦੁਲਕਰ ਨੇ ਅੱਜ ਦੇ ਹੀ ਦਿਨ ਇੱਕਰੋਜ਼ਾ ਕ੍ਰਿਕੇਟ ’ਚ ਆਪਣੀ ਸ਼ੁਰੂਆਤ ਕੀਤੀ ਸੀ ਅਤੇ ਬਾਅਦ ’ਚ ਉਨ੍ਹਾਂ ਇਸ ਫਾਰਮੈਟ ’ਚ ਕਿਨ੍ਹੀਂ ਮਹਾਨਤਾ ਹਾਸਲ ਕੀਤੀ ਉਹ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਹੈ। ਅੱਜ ਸਚਿਨ ਨੂੰ ਇੱਕਰੋਜ਼ਾ ’ਚ ਡੈਬਿਊ ਕੀਤੇ ਹੋਏ 34 ਸਾਲ ਹੋ ਗਏ ਹਨ। ਉਨ੍ਹਾਂ ਨੇ ਆਪਣੇ ਕਰੀਅਰ ਦਾ ਪਹਿਲਾ ਇੱਕਰੋਜ਼ਾ ਮੈਚ ਅੱਜ ਦੇ ਹੀ ਦਿਨ ਭਾਵ 18 ਦਸੰਬਰ 1989 ਨੂੰ ਪਾਕਿਸਤਾਨ ਖਿਲਾਫ ਖੇਡਿਆ ਸੀ। ਉਸ ਸਮੇਂ ਭਾਰਤੀ ਟੀਮ ਪਾਕਿਸਤਾਨ ਦੇ ਟੂਰ ’ਤੇ ਗਈ ਹੋਈ ਸੀ। (Sachin Tendulkar)
ਇਹ ਵੀ ਪੜ੍ਹੋ : ਮੁੱਖ ਮੰਤਰੀ ਮਾਨ ਨੇ ਮੁਲਾਜ਼ਮਾਂ ਨੂੰ ਦਿੱਤਾ ਨਵੇਂ ਸਾਲ ਦਾ ਤੋਹਫ਼ਾ, ਸੋਸ਼ਲ ਮੀਡੀਆ ’ਤੇ ਦਿੱਤੀ ਜਾਣਕਾਰੀ
ਆਪਣੇ ਪਹਿਲੇ ਹੀ ਮੈਚ ’ਚ ਸਚਿਨ ਪੰਜਵੇਂ ਨੰਬਰ ’ਤੇ ਬੱਲੇਬਾਜ਼ੀ ਕਰਨ ਆਏ ਸਨ ਅਤੇ ਆਪਣੇ ਪਹਿਲੇ ਮੈਚ ’ਚ ਹੀ ਉਨ੍ਹਾਂ ਪਾਕਿਸਤਾਨ ਦੀ ਸਭ ਤੋਂ ਤੇਜ਼ ਮੰਨੀ ਜਾਣ ਵਾਲੀ ਜੋੜੀ ਵਸੀਮ-ਵਕਾਰ ਆਦਿ ਤੇਜ਼ ਗੇਂਦਬਾਜ਼ਾਂ ਦਾ ਸਾਹਮਣਾ ਕੀਤਾ ਸੀ ਪਰ ਇਸ ਮੈਚ ’ਚ ਸਚਿਨ ਨੇ ਕੋਈ ਖਾਸ ਕੁਝ ਨਹੀਂ ਕੀਤਾ ਅਤੇ ਉਹ ਸਿਰਫ 1 ਗੇਂਦ ਹੀ ਖੇਡ ਸਕੇ ਸਨ ਅਤੇ ਦੂਜੀ ਹੀ ਗੇਂਦ ’ਤੇ ਵਕਾਰ ਯੁਨੂਸ ਦਾ ਸ਼ਿਕਾਰ ਬਣ ਗਏ ਸਨ। ਜਦੋਂ ਉਹ ਆਪਣੇ ਪਹਿਲੇ ਹੀ ਮੈਚ ’ਚ ਜੀਰੋ ’ਤੇ ਆਊਟ ਹੋ ਗਏ ਤਾਂ ਉਨ੍ਹਾਂ ਹੌਲੀ-ਹੌਲੀ ਸਪੀਡ ਫੜੀ ਅਤੇ ਇਹ ਹੀ ਫਾਰਮੈਟ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ’ਚ ਮਹਾਨਤਾ ਹਾਸਲ ਕੀਤੀ। ਉਨ੍ਹਾਂ ਦਾ ਇਹ ਸਫਰ ਕਿਵੇਂ ਰਿਹਾ ਆਓ ਜਾਣਦੇ ਹਾਂ…..
7 ਵਾਰ ਇੱਕ ਕੈਲੰਡਰ ਸਾਲ ’ਚ 1000 ਤੋਂ ਜ਼ਿਆਦਾ ਦੌੜਾਂ ਬਣਾਇਆਂ | Sachin Tendulkar
1994 ’ਚ ਸਚਿਨ ਨੇ ਆਪਣੇ ਕਰੀਅਰ ਦਾ ਪਹਿਲਾ ਸੈਂਕੜਾ ਜੜਿਆ ਅਤੇ ਇਸ ਸਾਲ ਹੀ ਉਹ ਇੱਕ ਕੈਲੰਡਰ ਸਾਲ ’ਚ 1000 ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ’ਚ ਦਾਖਲ ਹੋਏ। 1994 ਤੋਂ ਬਾਅਦ ਸਚਿਨ ਨੇ 1996, 1997 ਅਤੇ 1998 ’ਚ ਲਗਾਤਾਰ ਤਿੰਨ ਸਾਲ ਇੱਕਰੋਜ਼ਾ ਫਾਰਮੈਟ ’ਚ 1000 ਤੋਂ ਜ਼ਿਆਦਾ ਦੌੜਾਂ ਬਣਾਇਆਂ। ਉਸ ਤੋਂ ਬਾਅਦ ਸਾਲ 2000 ਅਤੇ ਸਾਲ 2003 ਅਤੇ 2007 ’ਚ ਵੀ ਸਚਿਨ ਤੇਂਦੁਲਕਰ ਨੇ ਇੱਕ ਕੈਲੰਡਰ ਸਾਲ ’ਚ ਇੱਕ ਹਜ਼ਾਰ ਤੋਂ ਜ਼ਿਆਦਾ ਦੌੜਾਂ ਬਣਾਇਆਂ ਸਨ। (Sachin Tendulkar)
ਇਹ ਵੀ ਪੜ੍ਹੋ : ਤੁਹਾਡਾ ਵੀ ਹੈ ਜਨਧਨ ਖਾਤਾ ਤਾਂ ਖ਼ਬਰ ਤੁਹਾਡੇ ਕੰਮ ਦੀ, ਹੋਣ ਵਾਲਾ 10 ਹਜ਼ਾਰ ਦਾ ਫ਼ਾਇਦਾ, ਜਾਣੋ ਕਿਵੇਂ?
1994 ’ਚ ਸਚਿਨ ਨੇ ਸੈਂਕੜਾ ਬਣਾਉਣ ਦਾ ਜਿਹੜਾ ਸਿਲਸਿਲਾ ਸ਼ੁਰੂ ਕੀਤਾ ਸੀ ਅਤੇ ਉਹ ਇਹ ਸਿਲਸਿਲਾ ਹਰ ਸਾਲ ਇਸ ਤਰ੍ਹਾਂ ਹੀ ਜਾਰੀ ਰਿਹਾ, ਅਤੇ ਉਹ ਆਪਣੇ ਸਾਲ 2012 ’ਚ ਸੰਨਿਆਸ ਲੈਣ ਤੱਕ ਲਗਾਤਾਰ ਸੈਂਕੜੇ ਜੜਦੇ ਰਹੇ। ਇਸ ਦੌਰਾਨ ਇੱਕ ਵੀ ਸਾਲ ਅਜਿਹਾ ਨਹੀਂ ਰਿਹਾ ਸੀ ਜਦੋਂ ਸਚਿਨ ਨੇ ਇੱਕਰੋਜ਼ਾ ਫਾਰਮੈਟ ’ਚ ਸੈਂਕੜਾ ਨਾ ਜੜਿਆ ਹੋਵੇ। ਉਨ੍ਹਾਂ ਨੇ ਸਭ ਤੋਂ ਜ਼ਿਆਦਾ ਇੱਕ ਸਾਲ ’ਚ ਸੈਂਕੜੇ (9) ਸਾਲ 1998 ’ਚ ਜੜੇ। (Sachin Tendulkar)
1994 ’ਚ ਜੜਿਆ ਸੀ ਆਪਣੇ ਕਰੀਅਰ ਦਾ ਪਹਿਲਾ ਸੈਂਕੜਾ | Sachin Tendulkar
ਆਪਣੇ ਪਹਿਲੇ ਮੈਚ ’ਚ ਜੀਰੋ ’ਤੇ ਆਉਟ ਹੋਣ ਵਾਲੇ ਸਚਿਨ ਨੇ ਸਾਲ 1990 ’ਚ ਕੁਲ 11 ਇੱਕਰੋਜ਼ਾ ਮੁਕਾਬਲੇ ਖੇਡੇ, ਜਿਸ ਵਿੱਚ ਉਨ੍ਹਾਂ 23.90 ਦੀ ਔਸਤ ਨਾਲ ਬੱਲੇਬਾਜ਼ੀ ਕੀਤੀ ਅਤੇ 239 ਦੌੜਾਂ ਬਣਾਇਆਂ। ਇਸ ਦੌਰਾਨ ਉਹ ਸਿਰਫ ਇੱਕ ਅਰਧਸੈਂਕੜਾ ਹੀ ਜੜ ਸਕੇ, ਹਾਲਾਂਕਿ 1991 ’ਚ ਉਨ੍ਹਾਂ ਨੇ ਬੱਲੇਬਾਜ਼ੀ ’ਚ ਸੁਧਾਰ ਕੀਤਾ ਅਤੇ ਇਸ ਸਾਲ 1991 ’ਚ ਉਨ੍ਹਾਂ ਕੁਲ 14 ਇੱਕਰੋਜ਼ਾ ਮੈਚ ਖੇਡੇ ਅਤੇ ਇਨ੍ਹਾਂ ਮੈਚਾਂ ’ਚ ਉਨ੍ਹਾਂ ਨੇ 34.75 ਦੀ ਔਸਤ ਨਾਲ 417 ਦੌੜਾਂ ਬਣਾਇਆਂ। ਇਸ ਤਰ੍ਹਾਂ ਹੀ ਉਨ੍ਹਾਂ ਨੇ ਹੌਲੀ-ਹੌਲੀ ਆਪਣੀ ਬੱਲੇਬਾਜ਼ੀ ’ਚ ਸੁਧਾਰ ਕੀਤਾ ਅਤੇ ਮਹਾਨਤਾ ਹਾਸਲ ਕੀਤੀ, ਹਾਲਾਂਕਿ ਉਨ੍ਹਾਂ ਦਾ ਪਹਿਲਾ ਸੈਂਕੜਾ 1994 ’ਚ ਆਇਆ ਅਤੇ ਇਸ ਸਾਲ ਉਨ੍ਹਾਂ ਕੁਲ 3 ਸੈਂਕੜੇ ਜੜੇ।
ਇੱਕਰੋਜ਼ਾ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਸਚਿਨ ਦੇ ਨਾਂਅ
ਸਚਿਨ ਤੇਂਦੁਲਕਰ ਨੇ ਆਪਣੇ ਕਰੀਅਰ ’ਚ ਕੁਲ 463 ਇੱਕਰੋਜ਼ਾ ਮੈਚ ਖੇਡੇ ਹਨ। ਇਸ ਦੌਰਾਨ ਉਨ੍ਹਾਂ ਨੇ 44.83 ਦੀ ਔਸਤ ਨਾਲ ਬੱਲੇਬਾਜ਼ੀ ਕੀਤੀ ਹੈ ਅਤੇ ਇਸ ਵਿੱਚ ਉਨ੍ਹਾਂ ਦਾ ਸਟ੍ਰਾਈਕ ਰੇਟ 86.23 ਦਾ ਰਿਹਾ ਹੈ। ਇਸ ਸਟ੍ਰਾਈਕ ਰੇਟ ਨਾਲ ਉਨ੍ਹਾਂ ਨੇ 18426 ਦੌੜਾਂ ਬਣਾਇਆਂ ਹਨ। ਉਹ ਇੱਕਰੋਜਾ ਫਾਰਮੈਟ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਉਨ੍ਹਾਂ ਨੇ ਇਹ ਦੌੜਾਂ ’ਚ ਕੁਲ 49 ਸੈਂਕੜੇ ਅਤੇ 96 ਅਰਧਸੈਂਕੜੇ ਜੜੇ ਹਨ। (Sachin Tendulkar)
ਵਿਦੇਸ਼ਾਂ ਦੀ ਧਰਤੀ ’ਚ ਸਭ ਤੋਂ ਜ਼ਿਆਦਾ ਸਚਿਨ ਦੀਆਂ ਦੌੜਾਂ | Sachin Tendulkar
ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਆਪਣੇ ਇੱਕਰੋਜ਼ਾ ਕਰੀਅਰ ’ਚ ਭਾਰਤ ਦੀ ਧਰਤੀ ’ਤੇ ਕੁਲ 6976 ਦੌੜਾਂ ਬਣਾਇਆਂ ਹਨ। ਬਾਕੀ ਉਨ੍ਹਾਂ ਦੀਆਂ 11,000 ਤੋਂ ਜ਼ਿਆਦਾ ਦੌੜਾਂ ਵਿਦੇਸ਼ਾਂ ਦੀ ਧਰਤੀ ’ਤੇ ਬਣੀਆਂ ਹਨ। ਉਨ੍ਹਾਂ ਨੇ ਆਪਣੇ ਕਰੀਅਰ ’ਚ ਸਭ ਤੋਂ ਜ਼ਿਆਦਾ ਦੌੜਾਂ (3113) ਸ੍ਰੀਲੰਕਾ ਦੀ ਧਰਤੀ ’ਤੇ ਬਣਾਈਆਂ ਹਨ। ਉਸ ਤੋਂ ਬਾਅਦ ਨੰਬਰ ਅਸਟਰੇਲੀਆ ਦਾ ਆਉਂਦਾ ਹੈ, ਜਿੱਥੇ ਸਚਿਨ ਨੇ ਸਭ ਤੋਂ ਜ਼ਿਆਦਾ ਦੌੜਾਂ ਬਣਾਇਆਂ ਹਨ। ਅਸਟਰੇਲੀਆ ਦੀ ਧਰਤੀ ’ਤੇ ਸਚਿਨ ਨੇ (3077) ਦੌੜਾਂ ਬਣਾਇਆਂ ਹਨ। (Sachin Tendulkar)