ਹਾਰ ’ਤੇ ਸਚਿਨ ਪਾਇਲਟ ਨੇ ਦਿੱਤਾ ਵੱਡਾ ਬਿਆਨ, ਮੱਚੀ ਹਲਚਲ!

Rajsthan News

ਟੋਂਕ (ਸੱਚ ਕਹੂੰ ਨਿਊਜ਼)। ਰਾਜਸਥਾਨ ਦੇ ਸਾਬਕਾ ਉੱਪ ਮੁੱਖ ਮੰਤਰੀ ਤੇ ਕਾਂਗਰਸ ਦੇ ਨੇਤਾ ਸਚਿਨ ਪਾਇਲਟ ਨੇ ਕਿਹਾ ਹੈ ਕਿ ਸੂਬੇ ’ਚ ਵਿਧਾਨ ਸਭਾ ਚੋਣਾਂ ’ਚ ਪਾਰਟੀ ਦੀ ਹਾਰ ’ਤੇ ਮੰਥਨ ਕਰਨ ਦੀ ਲੋੜ ਦੱਸਦੇ ਹੋਏ ਕਿਹਾ ਹੈ ਕਿ ਇਸ ’ਤੇ ਇਮਾਨਦਾਰੀ ਨਾਲ ਵਿਸ਼ਲੇਸ਼ਣ ਕੀਤਾ ਜਾਣਾ ਚਾਹੀਦਾ ਹੈ। ਪਾਇਲਟ ਨੇ ਟੋਂਕ ਜ਼ਿਲ੍ਹਾ ਕਾਂਗਰਸ ਦਫ਼ਤਰ ’ਚ ਉਨ੍ਹਾਂ ਦੀ ਟੋਂਕ ਤੋਂ ਲਗਾਤਾਰ ਦੂਜੀ ਜਿੱਤ ’ਤੇ ਪਾਰਟੀ ਵਰਕਰਾਂ ਦਾ ਧੰਨਵਾਦ ਕਰਨ ਤੋਂ ਬਾਅਦ ਸੋਮਵਾਰ ਨੂੰ ਮੀਡੀਆ ਨਾਲ ਰੂਬਰੂ ਹੁੰਦੇ ਹੋਏ ਇਹ ਗੱਲ ਕਹੀ। ਉਨ੍ਹਾਂ ਟੋਂਕ ਵਿਧਾਨ ਸਭ ਤੋਂ ਦੂਜੀ ਵਾਰ ਦੀ ਆਪਣੀ ਜਿੱਤ ਨੂੰ ਜਨਤਾ ਅਤੇ ਵਰਕਰਾਂ ਨੂੰ ਸਮਰਪਿਤ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਦੀ ਹਾਰ ’ਤੇ ਜੈਪੁਰ ਅਤੇ ਦਿੱਲੀ ’ਚ ਮੰਥਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉ੍ਹਨਾ ਦਾ ਮੰਨਣਾ ਹੈ ਕਿ ਇਸ ਹਾਰ ’ਤੇ ਮੰਥਨ ਹੋਣਾ ਜ਼ਰੂਰੀ ਹੈ।

ਪੰਜ ਸਾਲ ਪਹਿਲਾਂ ਜੋ ਵਿਕਾਰ ਕਾਰਜ ਸ਼ੁਰੂ ਕੀਤਾ ਗਿਆ ਉਸ ’ਚ ਕਮੀ ਨਹੀਂ ਆਉਣ ਦਿੱਤੀ ਜਾਵੇਗੀ | Rajsthan News

ਉਨ੍ਹਾਂ ਕਿਹਾ ਕਿ ਪੰਜ ਸਾਲ ਪਹਿਲਾਂ ਜੋ ਵਿਕਾਸ ਦਾ ਕੰਮ ਸ਼ੁਰੂ ਕੀਤਾ ਗਿਆ ਉਸ ’ਚ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਸਗੋਂ ਅਸੀਂ ਇਸ ਵਾਰ ਚੋਣਾਂ ’ਚ ਪਰੰਪਰਾ ਨੂੰ ਤੋੜਨ ਲਈ ਸਖ਼ਤ ਮਿਹਨਤ ਕਰਨ ਤੋਂ ਬਾਅਦ ਵੀ ਇਸ ਨੂੰ ਨਹੀਂ ਤੋੜ ਸਕੇ ਇਹ ਚਿੰਤਾ ਦਾ ਵਿਸ਼ਾ ਹੈ। ਹਰ ਵਾਰ ਸਰਕਾਰ ਬਣਾਂਉਣ ਤੋਂ ਬਾਅਦ ਅਸੀਂ ਸਰਕਾਰ ਰਿਪੀਟ ਨਹੀਂ ਕਰ ਪਾਉਂਦੇ ਹਾਂ, ਇਸ ’ਤੇ ਚਿੰਤਨ ਅਤੇ ਵਿਸ਼ਲੇਸ਼ਣ ਕਰਨਾ ਹੋਵੇਗਾ, ਕਿੱਥੇ ਕਮੀ ਰਹੀ ਅਤੇ ਕੀ ਕਾਰਨ ਰਹੇ ਕਿ ਸਫ਼ਲਤਾ ਨਹੀਂ ਮਿਲ ਸਕੀ। ਉਨ੍ਹਾਂ ਕਿਹਾ ਕਿ ਕਾਰਨਾਂ ਦਾ ਵਿਸ਼ਲੇਸ਼ਣ ਹੋਵੇਗਾ। ਉਨ੍ਹਾਂ ਕਿਹਾ ਕਿ ਇਮਾਨਦਾਰੀ ਨਾਲ ਵਿਸ਼ਲੇਸ਼ਣ ਕਰਨ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ’ਚ ਸਾਡਾ ਵੋਟ ਪ੍ਰਤੀਸ਼ਤ ਘੱਟ ਨਹੀਂ ਰਿਹਾ ਹੈ, ਅਸੀਂ ਸਰਕਾਰ ਨਹੀਂ ਬਣਾ ਸਕੇ ਪਰ ਮਜ਼ਬੂਤ ਵਿਰੋਧੀ ਧਿਰ ਬਣ ਕੇ ਕੰਮ ਕਰਾਂਗੇ। ਲੋਕ ਸਭਾ ਚੋਣਾਂ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਉਹ ਹਮੇਸ਼ਾਂ ਤੋਂ ਹੀ ਕਾਂਗਰਸ ਵਰਕਰ ਰਹੇ ਹਨ ਅਤੇ ਉਨ੍ਹਾਂ ਨੂੰ ਜੋ ਵੀ ਜ਼ਿੰਮੇਵਾਰੀ ਦਿੱਤੀ ਜਾਵੇਗੀ ਉਸ ਨੂੰ ਹਰ ਹਾਲ ਵਿੱਚ ਨਿਭਾਉਣਗੇ। ਉਨ੍ਹਾਂ ਕਿਹਾ ਕਿ ਜਨਤਾ ਨੇ ਪਾਰਟੀ ਨੂੰ ਵਿਰੋਧ ’ਚ ਬੈਠਣ ਦਾ ਜਨਾਦੇਸ਼ ਦਿੱਤਾ ਹੈ ਜਿਸ ਦਾ ਉਹ ਸਨਮਾਨ ਕਰਦੇ ਹਨ ਅਤੇ ਇਹ ਜ਼ਿੰਮੇਵਾਰੀ ਨਿਭਾਉਣ ਦੇ ਪੂਰੇ ਯਤਨ ਕੀਤੇ ਜਾਣਗੇ। ਚੋਣਾਂ ’ਚ ਟਿਕਟਾਂ ਦੀ ਵੰਡ ਤੇ ਹੋਰ ਮੁੱਦਿਆਂ ’ਤੇ ਕਿਹਾ ਕਿ ਇਨ੍ਹਾਂ ਸਾਰੇ ਮੁੱਦਿਆਂ ’ਤੇ ਪਾਰਟੀ ਦੇ ਮੰਚ ’ਤੇ ਚਰਚਾ ਕੀਤੀ ਜਾਵੇਗੀ।

Also Read : ਪੰਜਾਬ ਦੇ ਸਕੂਲਾਂ ’ਚ ਮਿਡ-ਡੇਅ-ਮੀਲ ਸਬੰਧੀ ਜਾਰੀ ਹੋਏ ਸਖ਼ਤ ਹੁਕਮ

ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਓਐੱਸਡੀ ਲੇਕੇਸ਼ ਸ਼ਰਮਾ ਦੇ ਬਿਆਨ ’ਤੇ ਪਾਇਲਟ ਨੇ ਕਿਹਾ ਕਿ ਉਨ੍ਹਾਂ ਦਾ ਬਿਆਨ ਦੇਖਿਆ ਹੈ, ਜਿਸ ’ਤੇ ਵੀ ਪਾਰਟੀ ਨੂੰ ਮੰਥਨ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਹ ਬੜੀ ਹੈਰਾਨੀਜਨਕ ਗੱਲ ਹੈ ਅਤੇ ਉਹ ਮੁੱਖ ਮੰਤਰੀ ਦੇ ਓਐੱਸਡੀ ਇਸ ਲਈ ਇਹ ਚਿੰਤਾ ਦਾ ਵਿਸ਼ਾ ਵੀ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਪਾਰਟੀ ਇਸ ’ਤੇ ਧਿਆਨ ਦੇਵੇਗੀ ਕਿ ਇਸ ਤਰ੍ਹਾਂ ਕਿਉਂ ਕਿਹਾ ਗਿਆ ਅਤੇ ਕੀ ਸੱਚ ਹੈ ਅਤੇ ਕੀ ਝੂਠ ਹੈ ਪਰ ਅਜਿਹਾ ਉਨ੍ਹਾਂ ਬੋਲਿਆ ਹੈ ਜੋ ਬੜਾ ਚਿੰਤਾ ਦਾ ਵਿਸ਼ਾ ਹੈ।