ਜਿੰਨਾਂ ਨਾਲ ਖੇਡਿਆ ਉਹਨਾਂ ‘ਚ ਸਚਿਨ ਸਰਵਸ੍ਰੇਸ਼ਠ : ਦ੍ਰਵਿੜ

ਆਪਣੀ ਜਗ੍ਹਾ ਸਚਿਨ ਨੂੰ ਚੁਣਾਂਗਾ | Rahul Dravid

ਨਵੀਂ ਦਿੱਲੀ (ਏਜੰਸੀ)। ਭਾਰਤੀ ਟੀਮ ਦੇ ਸਾਬਕਾ ਕਪਤਾਨ ਰਾਹੁਲ (Rahul Dravid) ਦ੍ਰਵਿੜ ਤੋਂ ਜੇਕਰ ਕਿਸੇ ਬੱਲੇਬਾਜ਼ ਨੂੰ ਆਪਣੀ ਜਗ੍ਹਾ ‘ਤੇ ਹਮੇਸ਼ਾ ਬੱਲੇਬਾਜ਼ੀ ਲਈ ਚੁਣਨ ਨੂੰ ਕਿਹਾ ਜਾਵੇ ਤਾਂ ਉਹ ਸਚਿਨ ਤੇਂਦੁਲਕਰ ਨੂੰ ਚੁਣਨਗੇ, ਮੌਜ਼ੂਦਾ ਅੰਡਰ 19 ਟੀਮ ਦੇ ਕੋਚ ਦ੍ਰਵਿੜ ਨੇ ਇੱਕ ਇੰਟਰਵਿਊ ‘ਚ ਕਿਹਾ ਕਿ ਮੈਂ ਜਿੰਨ੍ਹੇ ਖਿਡਾਰੀਆਂ ਨਾਲ ਖੇਡਿਆ, ਉਹਨਾਂ ‘ਚੋਂ ਸਚਿਨ ਸਰਵਸ੍ਰੇਸ਼ਠ ਹਨ , ਮੈਂ ਸਚਿਨ ਨੂੰ ਚੁਣਾਂਗਾ ‘ਦ ਵਾਲ’ ਦੇ ਨਾਂਅ ਨਾਲ ਮਸ਼ਹੂਰ ਦ੍ਰਵਿੜ ਅਤੇ ਸਚਿਨ ਲਗਭੱਗ ਇੱਕ ਦਹਾਕੇ ਤੋਂ ਜਿਆਦਾ ਸਮੇਂ ਤੱਕ ਇਕੱਠੇ ਖੇਡੇ ਸਨ, ਜਦੋਂ ਇਹ ਸਵਾਲ ਉੱਠਦਾ ਹੈ ਕਿ ਆਪਣੀ ਜਗ੍ਹਾ ਕਿਸਨੂੰ ਬੱਲੇਬਾਜ਼ੀ ਲਈ ਚੁਣੋਗੇ ਤਾਂ ਖ਼ੁਦ ਦ੍ਰਵਿੜ ਦਾ ਮੰਨਣਾ ਹੈ ਕਿ ਉਹ ਸਚਿਨ ਨੂੰ ਇਸ ਲਈ ਅੱਗੇ ਰੱਖਣਗੇ।

ਆਸਟਰੇਲੀਆਈ ਖਿਡਾਰੀਆਂ ਕੀਤਾ ਸੀ ਹਾਸੋਹੀਣਾ ਤੰਜ਼ | Rahul Dravid

ਹਾਲ ਹੀ ‘ਚ ਆਈਸੀਸੀ ਹਾਲ ਆੱਫ ਫੇਮ ‘ਚ ਸ਼ਾਮਲ ਕੀਤੇ ਗਏ ਦ੍ਰਵਿੜ ਤੋਂ ਪੁੱਛਿਆ ਗਿਆ ਕਿ ਉਹਨਾਂ ਆਪਣੇ ਕਰੀਅਰ ‘ਚ ਸਭ ਤੋਂ ਮਜ਼ਾਕੀਆ ਸਲੇਜ਼ਿੰਗ ਕਿਸੇ ਖਿਡਾਰੀ ਤੋਂ ਮਿਲੀ, ਤਾਂ ਉਹਨਾਂ ਕਿਹਾ ਕਿ ਆਸਟਰੇਲੀਆਈ ਖਿਡਾਰੀਆਂ ਦਾ ਨਾਂਅ ਲਿਆ ਉਹਨਾਂ ਕਿਹਾ ਕਿ 2001 ‘ਚ ਈਡਨ ਗਾਰਡਨ ‘ਚ ਖੇਡੇ ਗਏ ਟੈਸਟ ਮੈਚ ਦੀ ਗੱਲ ਕਰਦੇ ਹੋਏ ਕਿਹਾ ਕਿ ਕੋਲਕਾਤਾ ‘ਚ ਮੈਂ ਜਦੋਂ ਬੱਲੇਬਾਜ਼ੀ ਲਈ ਗਿਆ ਤਾਂ ਮੈਨੂੰ ਯਾਦ ਆਇਆ ਕਿ ਮੈਂ ਪਹਿਲੇ ਟੈਸਟ ‘ਚ ਨੰਬਰ ਤਿੰਨ ‘ਤੇ ਬੱਲੇਬਾਜ਼ੀ ਕਰਨ ਗਿਆ ਸੀ ਪਰ ਕੋਲਕਾਤਾ ਦੀ ਤੀਸਰੀ ਪਾਰੀ ‘ਚ ਮੈਂ ਨੰਬਰ 6 ‘ਤੇ ਸੀ ਇਸ ਮੌਕੇ ਆਸਟਰੇਲੀਆਈ ਖਿਡਾਰੀਆਂ ਨੇ ਸਲੇਜ਼ਿੰਗ ਕਰਦਿਆਂ ਕਿਹਾ ਕਿ ਕੋਈ ਗੱਲ ਨਹੀਂ ਲੜੀ ਦੇ ਅੰਤ ਤੱਕ 12ਵਾਂ ਖਿਡਾਰੀ ਬਣ ਜਾਵੇਂਗਾ ਜੋ ਮੈਨੂੰ ਲੱਗਦਾ ਕਿ ਵਾਕਈ ਮਜ਼ੇਦਾਰ ਸੀ।

ਗਾਵਸਕਰ-ਵਿਸ਼ਵਨਾਥ ਸਨ ਬਚਪਨ ਦੇ ਹੀਰੋ | Rahul Dravid

ਦ੍ਰਵਿੜ ਤੋਂ ਜਦੋਂ ਪੁੱਛਿਆ ਗਿਆ ਕਿ ਉਹ ਕਰੀਅਰ ਦੌਰਾਨ ਕਿਸ ਬੱਲੇਬਾਜ਼ ਨਾਲ ਭਾਈਵਾਲੀ ਕਰਨਾ ਪਸੰਦ ਕਰਦੇ ਤਾਂ ਉਹਨਾਂ ਕਿਹਾ ਕਿ ਮੈਂ ਸੁਨੀਲ ਗਾਵਸਕਰ ਨਾਲ ਭਾਈਵਾਲੀ ਕਰਨਾ ਪਸੰਦ ਕਰਦਾ ਹੋ ਸਕਦਾ ਹੈ ਕਿ ਸਾਡੀ ਭਾਈਵਾਲੀ ਦੌਰਾਨ ਗਾਵਸਕਰ ਆਊਟ ਹੋ ਜਾਂਦੇ ਅਤੇ ਗੁੰਡੱਪਾ ਵਿਸ਼ਵਨਾਥ ਬੱਲੇਬਾਜ਼ੀ ਕਰਨ ਆਉਂਦੇ ਇਹ ਸਭ ਤੋਂ ਸ਼ਾਨਦਾਰ ਹੁੰਦਾ, ਇਹ ਦੋਂਵੇਂ ਮੇਰੇ ਬਚਪਨ ਦੇ ਹੀਰੋ ਹਨ ਦ੍ਰਵਿੜ ਨੇ ਕਿਹਾ ਕਿ ਮੌਜ਼ੂਦਾ ਸਮੇਂ ‘ਚ ਜੇਕਰ ਉਹ ਖੇਡਦੇ ਤਾਂ ਦੱਖਣੀ ਅਫ਼ਰੀਕਾ ਦੇ ਤੇਜ਼ ਗੇਂਦਬਾਜ਼ ਕੈਗਿਸੋ ਰਬਾਡਾ ਦਾ ਸਾਹਮਣਾ ਕਰਨਾ ਪਸੰਦ ਕਰਦੇ ਉਹਨਾਂ ਕਿਹਾ ਕਿ ਜੇਕਰ ਤੁਸੀਂ ਭਾਰਤੀ ਗੇਂਦਬਾਜ਼ਾਂ ਦੀ ਗੱਲ ਕਰੋ ਤਾਂ ਨਵੀਂ ਗੇਂਦ ਨਾਲ ਭੁਵਨੇਸ਼ਵਰ ਕੁਮਾਰ ਦਾ ਸਾਹਮਣਾ ਕਰਨਾ ਕਾਫ਼ੀ ਚੁਣੌਤੀਪੂਰਨ ਹੁੰਦਾ।