ਨਵੀਂ ਦਿੱਲੀ (ਏਜੰਸੀ)। ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਰਾਜ ਸਭਾ ਮੈਂਬਰ ਸਚਿਨ ਤੇਂਦੁਲਕਰ ਪਹਿਲੀ ਵਾਰ ਰਾਜ ਸਭਾ ਵਿੱਚ ਬੋਲਣ ਵਾਲੇ ਸਨ, ਪਰ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਅਤੇ ‘ਰਾਈਟ ਟੂ ਪਲੇ’ ਭਾਵ ‘ਖੇਡਣ ਦੇ ਅਧਿਕਾਰ’ ‘ਤੇ ਸਚਿਨ ਤੇਂਦੁਲਕਰ ਦੇ ਵਿਚਾਰ ਜਾਣਨ ਤੋਂ ਦੇਸ਼ ਵਾਂਝਾ ਰਹਿ ਗਿਆ। ਜੇਕਰ ਤੇਂਦੁਲਕਰ ਵੀਰਵਾਰ ਨੂੰ ਸੰਸਦ ਵਿੱਚ ਬੋਲ ਪੈਂਦੇ, ਤਾਂ ਇਹ ਸਾਲ 2012 ਵਿੱਚ ਰਾਜ ਸਭਾ ਮੈਂਬਰ ਨਿਯੁਕਤ ਕੀਤੇ ਜਾਣ ਪਿੱਛੋਂ ਉਨ੍ਹਾਂ ਦਾ ਪਹਿਲਾ ਭਾਸ਼ਣ ਹੁੰਦਾ। (Sachin)
ਦੁਪਹਿਰ 2 ਵਜੇ ਜਦੋਂ ਰਾਜ ਸਭਾ ਦੀ ਕਾਰਵਾਈ ਸ਼ੁਰੂ ਹੋਈ ਤਾਂ ਕ੍ਰਿਕਟ ਲੇਜੈਂਡ ਸਚਿਨ ਤੇਂਦੁਲਕਰ ਨੇ ਆਪਣਾ ਪਹਿਲਾ ਭਾਸ਼ਣ ਦੇਣਾ ਸੀ। ਸਚਿਨ ਇਸ ਲਈ ਤਿਆਰੀ ਕਰਦੇ ਆਏ ਸਨ। ਦਰਅਸਲ, ਖੇਡ ਦੇ ਭਵਿੱਖ ਅਤੇ ਖੇਡਣ ਦੇ ਅਧਿਕਾਰ ਨੂੰ ਲੈ ਕੇ ਦੁਪਹਿਰ ਨੂੰ ਸ਼ਾਰਟ ਡਿਊਰੇਸ਼ਨ ਦੀ ਚਰਚਾ ਸੀ, ਜਿਸ ਵਿੱਚ ਸਚਿਨ ਦੇ ਨਾਲ-ਨਾਲ ਪੀਐਲ ਪੂਨੀਆ ਨੇ ਵੀ ਆਪਣੀ ਗੱਲ ਰੱਖਣੀ ਸੀ। ਪਰ, ਸਦਨ ਸ਼ੁਰੂ ਹੁੰਦੇ ਹੀ ਕਾਂਗਰਸ ਦੀ ਨਾਅਰੇਬਾਜ਼ੀ ਕਾਰਨ ਸਚਿਨ 15 ਮਿੰਟ ਤੱਥ ਖੜ੍ਹੇਰਹੇ। ਕਾਂਗਰਸ 2ਜੀ ਅਤੇ ਪ੍ਰਧਾਨ ਮੰਤਰੀ ਮੁਆਫ਼ੀ ਮੰਗੇ ਦੇ ਨਾਅਰਿਆਂ ਦਰਮਿਆਨ ਆਪਣੇ ਹੰਗਾਮੇ ਵਿੱਚ ਡੁੱਬੀ ਹੋਈ ਸੀ। ਸਭਾਪਤੀ ਨੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਦੇ ਭਾਰਤ ਰਤਨ ਨੂੰ ਬੋਲਣ ਦੇਣ। ਫਿਰ ਪ੍ਰੇਸ਼ਾਨ ਹੋ ਕੇ ਕਿਹਾ ਕਿ ਦੇਸ਼ ਇਹ ਤਸਵੀਰ ਦੇਖ ਰਿਹਾਹੈ। ਜਦੋਂ ਕਾਂਗਰਸੀ ਨਹੀਂ ਮੰਨੇ ਤਾਂ ਉਨ੍ਹਾਂ ਨੇ ਉਨ੍ਹਾਂ ਦੇ ਵਿਰੋਧ ਨੂੰ ਆਫ਼ ਰਿਕਾਰਡ ਕਰਨ ਦੇ ਆਦੇਸ਼ ਦਿੱਤੇ। (Sachin)
ਮੁੱਖ ਮੰਤਰੀ ਮਾਨ ਨੇ ਏਸ਼ੀਅਨ ਖੇਡਾਂ ਤੇ ਨੈਸ਼ਨਲ ਖੇਡਾਂ ਦੇ ਜੇਤੂ ਖਿਡਾਰੀਆਂ ਨੂੰ ਕੀਤਾ ਸਨਮਾਨਿਤ
15 ਮਿੰਟਾਂ ਬਾਅਦ ਰਾਜ ਸਭਾ ਮੁਲਤਵੀ ਕਰ ਦਿੱਤੀ ਗਈ ਅਤੇ ਸਚਿਨ ਆਪਣਾ ਭਾਸ਼ਣ ਨਹੀਂ ਦੇ ਸਕੇ। ਮੁਲਤਵੀ ਤੋਂ ਬਾਅਦ ਤਮਾਮ ਸਾਂਸਦ ਸਚਿਨ ਨੂੰ ਘੇਰ ਕੇ ਖੜ੍ਹੇ ਹੋ ਗਏ। ਇਸ ਵਿੱਚ ਜਯਾ ਬਚਨ ਵੀ ਖੜ੍ਹੀ ਸੀ। ਜ਼ਿਕਰਯੋਗ ਹੈ ਕਿ ਜਯਾ ਬਚਨ ਹੰਗਾਮੇ ਦਰਮਿਆਨ ਵਾਰ-ਵਾਰ ਕਾਂਗਰਸ ਨੂੰ ਅਪੀਲ ਕਰ ਰਹੀ ਸੀ ਕਿ ਉਹ ਸਚਿਨ ਨੂੰ ਬੋਲਣ ਦੇਣ। ਵਿਚਕਾਰ ਡੋਰੇਕ ਓ ਬਰਾਇਨ ਵੱਲੋਂ ਇਹ ਕੋਸ਼ਿਸ਼ ਹੋਈ ਕਿ ਕਾਂਗਰਸ 3 ਵਜੇ ਸਚਿਨ ਨੂੰ ਭਾਸ਼ਣ ਦੇਣ ਦੇਵੇ, ਪਰ ਗੱਲ ਨਹੀਂ ਬਣੀ। (Sachin)
ਇਸ ਪੂਰੇ ਮਾਮਲੇ ਦੌਰਾਨ ਸਚਿਨ ਦੀ ਪਤਨੀ ਅੰਜਲੀ ਵਿਜਿਟਰਜ਼ ਗੈਲਰੀ ਵਿੱਚ ਬੈਠੀ ਹੋਈ ਸਦਨ ਦੀ ਕਾਰਵਾਈ ਨੂੰ ਗੌਰ ਨਾਲ ਵੇਖ ਰਹੀ ਸੀ। ਜਯਾ ਬਚਨ ਦਾ ਕਹਿਣਾ ਹੈ ਕਿਇਸ ਤਰ੍ਹਾਂ ਤਾ ਕੋਈ ਵੀ ਨੋਮੀਨੇਟਿਡ ਮੈਂਬਰ ਬੋਲਣ ਦੀ ਹਿੰਮਤ ਨਹੀਂ ਕਰੇਗਾ, ਨਾ ਹੀ ਉਸ ਦੀ ਇੱਛਾ ਹੋਵੇਗਾ। ਉਹ ਕਾਂਗਰਸ ਦੇ ਰਵੱਈਏ ਤੋਂ ਬੇਹੱਦ ਦੁਖੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਾਂਗਰਸ ਨੇ ਸਚਿਨ ਤੇਂਦੁਲਕਰ ਨੂੰ ਬੋਲਣ ਨਹੀਂ ਦਿੱਤਾ। ਭਾਰਤ ਰਤਨ ਵੇਖ ਕੇ ਵੀ ਉਨ੍ਹਾਂ ਦਾ ਸਨਮਾਨ ਨਹੀਂ ਰੱਖਿਆ। ਕੀ ਇਸ ਰਾਜ ਸਭਾ ਵਿੱਚ ਸਿਰਫ਼ ਸਿਆਸਤਦਾਨਾਂ ਦੇ ਭਾਸ਼ਣ ਹੋਣਗੇ। ਸਿਰਫ਼ ਉਹ ਜੋ ਚੀਕ ਸਕਦੇ ਹਨ, ਉਹੀ ਬੋਲਣਗੇ। ਕੋਈ ਵੀ ਸਧਾਰਨ ਆਦਮੀ ਐਕਸਪਰਟ ਖਿਡਾਰੀ ਨਹੀਂ ਬੋਲ ਸਕਦਾ। (Sachin)