ਆਰਜੇਡੀ ਵਰਕਰਾਂ ਵੱਲੋਂ ਬਿਹਾਰ ‘ਚ ਵੱਡਾ ਰੋਸ ਪ੍ਰਦਰਸ਼ਨ

RJD, Protest,Bihar, Tejsavi Prasad Yadav, Nitish Kumar

ਰੋਕੀ ਰੇਲ ਤੇ ਸੜਕ ਆਵਾਜਾਈ, ਲੋਕ ਹੋਏ ਪ੍ਰੇਸ਼ਾਨ | RJD Worker

ਪਟਨਾ (ਏਜੰਸੀ)। ਬਿਹਾਰ ਸਰਕਾਰ ਦੀ ਨਵੀਂ ਮਿੱਟੀ ਖਾਨ ਨੀਤੀ ਦੇ ਵਿਰੋਧ ਵਿੱਚ ਮੁੱਖ ਵਿਰੋਧੀ ਪਾਰਟੀ ਰਾਸ਼ਟਰੀ ਜਨਤਾ ਦਲ (ਆਰਜੇਡੀ) ਵੱਲੋਂ ਅੱਜ ਰਾਜ ਪੱਧਰੀ ਬੰਦ ਦੌਰਾਨ ਰੇਲ ਅਤੇ ਸੜਕ ਆਵਾਜਾਈ ਠੱਪ ਕੀਤੀ ਗਈ। ਆਵਾਜਾਈ ਠੱਪ ਹੋਣ ਕਾਰਨ ਆਮ ਜਨਜੀਵਨ ਤਹਿਸ-ਨਹਿਸ ਹੋ ਕੇ ਰਹਿ ਗਿਆ। ਇਸ ਦੌਰਾਨ ਸਾਬਕਾ ਉੱਪ ਮੁੱਖ ਮੰਤਰੀ ਤੇਜਸਵੀ ਪ੍ਰਸਾਦ ਯਾਦਵ ਸਮੇਤ ਦੋ ਹਜ਼ਾਰ ਤੋਂ ਜ਼ਿਆਦਾ ਆਗੂਆਂ ਅਤੇ ਵਰਕਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ। (RJD Worker)

ਦੀਪਤੀ ਸ਼ਰਮਾ ਬਣੀ ICC Player of The Month

ਪੁਲਿਸ ਸੂਤਰਾਂ ਨੇ ਦੱਸਿਆ ਕਿ ਬੰਦ ਦੌਰਾਨ ਕਿਤੋਂ ਵੀ ਕਿਸੇ ਅਣਹੋਣੀ ਘਟਨਾ ਦੀ ਸੂਚਨਾ ਨਹੀਂ ਹੈ। ਕੁਝ ਥਾਵਾਂ ‘ਤੇ ਰੇਲ ਅਤੇ ਸੜਕ ਆਵਾਜਾਈ ਠੱਪ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਬੰਦ ਹਮਾਇਤੀਆਂ ਨੂੰ ਭਜਾ ਦਿੱਤਾ। ਜ਼ਿਕਰਯੋਗ ਹੈ ਕਿ ਆਰਜੇਡੀ ਨੇ ਸਰਕਾਰ ਦੀ ਨਵੀਂ ਰੇਤ ਨਿਕਾਸੀ ਨੀਤੀ ਦੇ ਖਿਲਾਫ਼ ਵੀਰਵਾਰ ਨੂੰ ਬੰਦ ਦਾ ਐਲਾਨ ਕੀਤਾ ਸੀ। ਬੰਦ ਤੋਂ ਠੀਕ ਇੱਕ ਦਿਨ ਪਹਿਲਾਂ ਰਾਜ ਸਰਕਾਰ ਨੇ ਨਵੀਂ ਰੇਤ ਨਿਕਾਸੀ ਨੀਤੀ ‘ਤੇ ਯੂ ਟਰਨ ਲੈਂਦਿਆਂ ਉਸ ਨੂੰ ਵਾਪਸ ਲੈ ਲਿਆ ਪਰ ਇਸ ਦੇ ਬਾਵਜੂਦ ਆਰਜੇਡੀ ਨੇ ਬੰਦ ਨੂੰ ਜਾਰੀ ਰੱਖਿਆ। (RJD Worker)

ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਨੇ ਕਿਹਾ ਕਿ ਸਰਕਾਰ ਨੇ ਸਾਜਿਸ਼ ਤਹਿਤ ਉਨ੍ਹਾਂ ਦੇ ਬੰਦ ਨੂੰ ਡਾਈਵਰਟ ਕਰਨ ਲਈ ਨੀਤੀ ਵਾਪਸ ਲੈਣ ਦਾ ਨਾਟਕ ਕੀਤਾ ਹੈ। ਇਸ ਨੂੰ ਅਸੀਂ ਨਹੀਂ ਮੰਨਦੇ। ਉਨ੍ਹਾਂ ਹਿਕਾ ਕਿ ਨੀਤੀ ਵਾਪਸ ਲੈਣ ਦੇ ਮਾਮਲੇ ਨੂੰ ਲੈ ਕੇ ਨਿਤੀਸ਼ ਕੁਮਾਰ ਅਤੇ ਸੁਸ਼ੀਲ ਕੁਮਾਰ ਸਾਹਮਣੇ ਕਿਉਂ ਨਹੀਂ ਆਏ ਅਤੇ ਉਨ੍ਹਾਂ ਨੇ ਪ੍ਰੈਸ ਕਾਨਫਰੰਸ ਕਿਉਂ ਨਹੀਂ ਕੀਤੀ। ਸ੍ਰੀ ਯਾਦਵ ਦਾ ਕਹਿਣਾ ਹੈ ਕਿ ਜਦੋਂ ਤੱਕ ਪਿਛਲੇ ਛੇ ਮਹੀਨਿਆਂ ਵਿੱਚ ਮਜ਼ਦੂਰਾਂ ਦੇ ਹੋਏ ਨੁਕਸਾਨ ਦੀ ਪੂਰਤੀ ਸਰਕਾਰ ਨਹੀਂ ਕਰਦੀ, ਉਦੋਂ ਤੱਕ ਉਨ੍ਹਾਂ ਦਾ ਅੰਦੋਲਨ ਜਾਰੀ ਰਹੇਗਾ।