‘ਸੱਚ ਕਹੂੰ’ ਦੀ 23ਵੀਂ ਵਰ੍ਹੇਗੰਢ ’ਤੇ ਪੰਛੀਆਂ ਲਈ ਕਟੋਰੇ ਵੰਡੇ | Bird Welfare Campaign
Bird Welfare Campaign: ਕੋਟਕਪੂਰਾ (ਅਜੈ ਮਨਚੰਦਾ)। ਡੇਰਾ ਸੱਚਾ ਸੌਦਾ ਵੱਲੋਂ 168 ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ, ਜੋ ਸਾਰੇ ਹੀ ਬੇਮਿਸਾਲ ਤੇ ਸਮਾਜ ਲਈ ਜ਼ਰੂਰੀ ਹਨ। ਇਹ ਸਾਰੇ ਕਾਰਜ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸ਼ੁਰੂ ਕੀਤੇ ਗਏ ਹਨ ਤੇ ਸਮੇਂ-ਸਮੇਂ ’ਤੇ ਸਮਾਜ ਦੀ ਜ਼ਰੂਰਤ ਅਨੁਸਾਰ ਖ਼ੁਦ ਉਨ੍ਹਾਂ ਵੱਲੋਂ ਹੀ ਇਨ੍ਹਾਂ ਕਾਰਜਾਂ ਵਿੱਚ ਹੋਰ ਵਾਧਾ ਕੀਤਾ ਜਾਂਦਾ ਹੈ।
ਇਨ੍ਹਾਂ ਵਿੱਚੋਂ ਹੀ ਇੱਕ ਬਹੁਤ ਹੀ ਮਹੱਤਵਪੂਰਨ ਕਾਰਜ ‘ਬੇਜ਼ੁਬਾਨ ਪੰਛੀਆਂ ਦੀ ਸਾਂਭ-ਸੰਭਾਲ’ ਤਹਿਤ ਅੱਜ ਬਲਾਕ ਕੋਟਕਪੂਰਾ ਦੀ ਸਮੂਹ ਸਾਧ-ਸੰਗਤ ਵੱਲੋਂ ਰਾਸ਼ਟਰੀ ਅਖਬਾਰ ਰੋਜ਼ਾਨਾ ‘ਸੱਚ ਕਹੂੰ’ ਅਖ਼ਬਾਰ ਦੀ 23ਵੀਂ ਵਰ੍ਹੇਗੰਢ (11 ਜੂਨ ) ਦੀ ਖੁਸ਼ੀ ਮਨਾਉਂਦਿਆਂ 51 ਮਿੱਟੀ ਦੇ ਕਟੋਰੇ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਕੋਟਕਪੂਰਾ ਵਿਖੇ ਕਰਵਾਏ ਗਏ ਪ੍ਰੋਗਰਾਮ ਦੌਰਾਨ ਪਾਠਕਾਂ ਨੇ ਗਰਮੀ ਦੇ ਮੌਸਮ ਨੂੰ ਧਿਆਨ ’ਚ ਰੱਖਦਿਆਂ ਪੰਛੀਆਂ ਲਈ ਪਾਣੀ ਦੇ ਕਟੋਰੇ ਰੱਖੇ।
ਇਹ ਵੀ ਪੜ੍ਹੋ : Bird Water Bowls Campaign: ‘ਸੱਚ ਕਹੂੰ’ ਨੇ ਮੀਡੀਆ ਜਗਤ ’ਚ ਬਣਾਈ ਵੱਖਰੀ ਪਛਾਣ : ਈਟੀਓ ਅਮਨਪ੍ਰੀਤ ਸਿੰਘ



ਬਲਾਕ ਕੋਟਕਪੂਰਾ ਦੇ ਬਲਾਕ ਪ੍ਰੇਮੀ ਸੇਵਕ ਸੁਰਿੰਦਰ ਕੁਮਾਰ ਇੰਸਾਂ ਨੇ ‘ਸੱਚ ਕਹੂੰ’ ਦੀ ਵਰ੍ਹੇਗੰਢ ਦੀ ਵਧਾਈ ਦਿੰਦਿਆਂ ਪੂਜਨੀਕ ਗੁਰੂ ਜੀ ਦਾ ਇਸ ਅਨਮੋਲ ਤੋਹਫੇ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ‘ਸੱਚ ਕਹੂੰ’ ਦੇ ਜਰੀਏ ਆਮ ਖ਼ਬਰਾਂ ਤੋਂ ਇਲਾਵਾ ਪੂਜਨੀਕ ਗੁਰੂ ਜੀ ਦੇ ਪਵਿੱਤਰ ਅਨਮੋਲ ਬਚਨ ਵੀ ਪੜ੍ਹਨ ਨੂੰ ਮਿਲਦੇ ਹਨ। ਉਨ੍ਹਾਂ ਕਿਹਾ ਕਿ ਇਸ ਅਖਬਾਰ ਵਿੱਚ ਸਾਨੂੰ ਹਰ ਰੋਜ਼ ਇਨਸਾਨੀਅਤ ਨਾਲ ਜੋੜਨ ਤੇ ਸਭ ਦੀ ਭਲਾਈ ਕਰਨ ਦਾ ਸੰਦੇਸ਼ ਦੇਣ ਵਾਲਾ ਕੰਟੈਂਟ ਪੜ੍ਹਨ ਨੂੰ ਮਿਲਦਾ ਹੈ। ਬਲਾਕ ਦੀ ਸਾਧ-ਸੰਗਤ ਨੇ ਇਹਨਾਂ ਕਟੋਰਿਆਂ ਵਿੱਚ ਹਰ ਰੋਜ਼ ਪਾਣੀ ਪਾਉਣ ਦਾ ਅਤੇ ਛੱਤਾਂ ਉੱਪਰ ਚੋਗਾ ਪਾਉਣ ਦਾ ਜਿੰਮਾ ਲਿਆ ਹੈ । Bird Welfare Campaign
‘ਸੱਚ ਕਹੂੰ’ ਅਖ਼ਬਾਰ ਇੱਕ ਸਾਫ਼ ਸੁਥਰਾ ਅਤੇ ਨਿਰਪੱਖ ਅਖ਼ਬਾਰ
ਇਸ ਮੌਕੇ 85 ਮੈਂਬਰ ਹਰਮਨ ਇੰਸਾਂ ਨੇ ਸਾਧ-ਸੰਗਤ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਨਾਲ ਸ਼ੁਰੂ ਹੋਇਆ ‘ਸੱਚ ਕਹੂੰ’ ਅਖ਼ਬਾਰ ਇੱਕ ਸਾਫ਼ ਸੁਥਰਾ ਅਤੇ ਨਿਰਪੱਖ ਅਖ਼ਬਾਰ ਹੈ ਜਿਸ ਨੂੰ ਅਸੀਂ ਸਾਰੇ ਪਰਿਵਾਰ ਵਿੱਚ ਇਕੱਠੇ ਬੈਠ ਕੇ ਪੜ੍ਹ ਸਕਦੇ ਹਾਂ। ਹਰਮਨ ਇੰਸਾਂ ਨੇ ਕਿਹਾ ਕਿ ਬਹੁਤ ਖੁਸ਼ੀ ਹੁੰਦੀ ਹੈ ਕਿ ਸਾਧ-ਸੰਗਤ ਪੂਜਨੀਕ ਗੁਰੂ ਜੀ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਆਪਣੇ ਘਰ ਦੀ ਛੱਤ ’ਤੇ ਪੰਛੀਆਂ ਲਈ ਰੋਜ਼ਾਨਾ ਚੋਗਾ ਤੇ ਪਾਣੀ ਰੱਖਦੀ ਹੈ। ਸੋ ਅੱਜ ਬਲਾਕ ਕੋਟਕਪੂਰਾ ਵੱਲੋਂ ਜੋ ਉਕਤ ਸੇਵਾ ਨਿਭਾਈ ਗਈ ਹੈ, ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ।
ਇਸ ਮੌਕੇ ਆਈਟੀ ਵਿੰਗ ਮੈਂਬਰ ਸੁਖਜੀਤ ਇੰਸਾਂ, ਰਿਸ਼ਵ ਇੰਸਾਂ, ਸੰਨੀ ਇੰਸਾਂ, ਸੰਜੇ ਇੰਸਾਂ, ਮੱਖਣ ਇੰਸਾਂ, ਮਨਦੀਪ ਮੱਕੜ, ਦਲੀਪ ਇੰਸਾਂ, ਰਾਕੇਸ਼ ਇੰਸਾਂ , ਜਗਦੇਵ ਇੰਸਾਂ, ਭੈਣਾਂ ਪਰਮਜੀਤ ਕੌਰ ਇੰਸਾਂ, ਕੁਲਵਿੰਦਰ ਇੰਸਾਂ, ਪੂਜਾ ਇੰਸਾਂ, ਸੀਮਾ ਇੰਸਾਂ, ਗੀਤਾ ਇੰਸਾਂ, ਪ੍ਰਕਾਸ਼ ਰਾਣੀ ਇੰਸਾਂ, ਨਿਧੀ ਇੰਸਾਂ, ਸੋਨੀਆ ਇੰਸਾਂ, ਰਜਨੀ ਇੰਸਾਂ, ਰੀਆ ਇੰਸਾਂ ਸਨੇਹ ਲਤਾ ਇੰਸਾਂ , ਆਸ਼ਾ ਇੰਸਾਂ ਤੋਂ ਇਲਾਵਾ ਸੇਵਾਦਾਰ ਵੀਰ ਤੇ ਭੈਣਾਂ ਹਾਜ਼ਰ ਸਨ।