ਸਬਰੀਮਲਾ: ਕੇਰਲ ਪੁਲਿਸ ਨੇ 67, 094 ਵਿਅਕਤੀਆਂ ‘ਤੇ ਕੀਤੇ ਮਾਮਲੇ ਦਰਜ਼

Sabarimala, Kerala police, people

10 ਤੋਂ 50 ਸਾਲ ਦੀਆਂ ਔਰਤਾਂ ਦੇ ਮੰਦਰ ‘ਚ ਦਾਖ਼ਲੇ ‘ਤੇ ਲੱਗੀ ਹੈ ਰੋਕ

ਤਿਰੁਵੰਨੰਤਪੁਰਮ (ਏਜੰਸੀ)। ਕੇਰਲ ਪੁਲਿਸ ਨੇ ਸਬਰੀਮਲਾ ਸਥਿੱਤ ਭਗਵਾਨ ਅਯੱਪਾ ਮੰਦਰ ‘ਚ ਰਜਸਵਲਾ ਉਮਰ ਵਰਗ (10-50 ਸਾਲ) ਦੀਆਂ ਔਰਤਾਂ ਦੇ ਪ੍ਰਵੇਸ਼ ਨੂੰ ਲੈ ਕੇ ਪ੍ਰਦਰਸ਼ਨ ਕਰਨ ਵਾਲੇ 67,094 ਵਿਅਕਤੀਆਂ ਖਿਲਾਫ਼ ਮਾਮਲੇ ਦਰਜ਼ ਕੀਤੇ ਹਨ। ਹਾਈ ਕੋਰਟ ‘ਚ ਦਾਇਰ ਕੀਤੀ ਜਾਣ ਵਾਲੇ ਰਿਪੋਰਟ ਅਨੁਸਾਰ ਪੁਲਿਸ ਨੇ ਇਸ ਸਬੰਧ ‘ਚ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੀ ਸੂਚੀ ਵੀ ਤਿਆਰ ਕੀਤੀ ਹੈ। ਰਿਪੋਰਟ ‘ਚ ਇਸ ਮਾਮਲੇ ਨੂੰ ਲੈ ਕੇ ਰਾਜ ‘ਚ ਕੀਤੀਆਂ ਗਈਆਂ ਹੜਤਾਲਾਂ ਦੀ ਗਿਣਤੀ ਵੀ ਦਰਜ਼ ਹੈ। (Sabarimala)

ਪੁਲਿਸ ਸੂਤਰਾਂ ਅਨੁਸਾਰ, ਸਬਰੀਮਲਾ ਮੁੱਦੇ ‘ਤੇ ਪ੍ਰਦਰਸ਼ਨ ਦੇ ਸਬੰਧ ‘ਚ 17 ਅਕਤੂਬਰ 2018 ਤੋਂ ਚਾਰ ਜਨਵਰੀ 2019 ਤੱਕ ਵੱਖ-ਵੱਖ ਰਾਜਨੀਤਿਕ ਪਾਰਟੀਆਂ ਤੇ ਸੰਗਠਨਾਂ ਦੇ 67,094 ਵਿਅਕਤੀਆਂ ਦੇ ਖਿਲਾਫ਼ 2012 ਮਾਮਲੇ ਦਰਜ਼ ਕੀਤੇ ਹਨ। ਇਨ੍ਹਾਂ ‘ਚ ਸਬਰੀਮਲਾ ਕਰਮ ਸੰਮਤੀ ਸਮੇਤ ਹਿੰਦੂ ਵਿਚਾਰਧਾਰਾ ਵਾਲੇ ਸੰਗਠਨ ਸ਼ਾਮਲ ਹਨ।

ਇਨ੍ਹਾਂ 67,094 ਅਪਰਾਧੀਆਂ ‘ਚ ਵੀ ਪੁਲਿਸ ਸਿਰਫ਼ 10, 561 ਵਿਅਕਤੀਆਂ ਦੀ ਪਛਾਣ ਭਾਰਤੀ ਜਨਤਾ ਪਾਰਟੀ, ਰਾਸ਼ਟਰੀ ਸਵੈ ਸੇਵਕ ਸੰਘ, ਸ਼ਿਵਸੈਨਾ, ਬਜਰੰਗ ਦਲ, ਕੌਮਾਂਤਰੀ ਹਿੰਦੂ ਪਰਿਸ਼ਦ, ਕਾਂਗਰਸ, ਮਾਰਕਸਵਾਦੀ ਕਮਿਊਨਿਸਟ ਪਾਰਟੀ, ਮੁਸਲਿਮ ਸੰਗਠਨ, ਸੋਸ਼ਲ ਡੈਮੋਕ੍ਰੇਟਿਕ ਪਾਰਟੀ ਆਫ਼ ਇੰਡੀਆ ਦੇ ਵਰਕਰਾਂ ਜਾਂ ਇਨ੍ਹਾਂ ਸੰਗਠਨਾਂ ਨਾਲ ਜੁੜੇ ਲੋਕਾਂ ਦੇ ਰੂਪ ‘ਚ ਕਰ ਪਾਈ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।