ਐਸ ਜੈਪਾਲ ਰੇਡੀ ਦਾ ਦੇਹਾਂਤ

S Jaipal, Reddy, Dies

ਐਸ ਜੈਪਾਲ ਰੇਡੀ ਦਾ ਦੇਹਾਂਤ

ਹੈਦਰਾਬਾਦ, ਏਜੰਸੀ। ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਐਸ ਜੈਪਾਲ ਰੇਡੀ ਦਾ ਦੇਹਾਂਤ ਹੋ ਗਿਆ ਹੈ। ਉਹ 77 ਸਾਲ ਦੇ ਸਨ। ਸਥਾਨਕ ਮੀਡੀਆ ਅਨੁਸਾਰ ਸ੍ਰੀ ਰੇਡੀ ਬੁਖਾਰ ਅਤੇ ਨਿਮੋਨੀਆ ਤੋਂ ਪੀੜਤ ਸਨ। ਤਬੀਅਤ ਵਿਗੜਨ ‘ਤੇ ਉਹਨਾਂ ਨੂੰ ਸ਼ਨਿੱਚਰਵਾਰ ਨੂੰ ਏਆਈਜੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਸ੍ਰੀ ਰੇਡੀ ਨੇ ਦੇਰ ਰਾਤ ਦੋ ਵੱਜ ਕੇ 30 ਮਿੰਟ ‘ਤੇ ਆਖਰੀ ਸਾਹ ਲਿਆ। ਉਹਨਾਂ ਦੇ ਪਰਿਵਾਰ ‘ਚ ਪਤਨੀ, ਇੱਕ ਬੇਟੀ ਅਤੇ ਦੋ ਬੇਟੇ ਹਨ। ਕਾਂਗਰਸ ਪਾਰਟੀ ਨੇ ਸ੍ਰੀ ਰੇਡੀ ਦੇ ਦੇਹਾਂਤ ‘ਤੇ ਸ਼ੋਕ ਪ੍ਰਗਟਾਇਆ ਹੈ।

ਕਾਂਗਰਸ ਨੇ ਆਪਣੇ ਟਵੀਟ ‘ਚ ਕਿਹਾ ਕਿ ਸਾਬਕਾ ਕੇਂਦਰੀ ਮੰਤਰੀ ਜੈਪਾਲ ਰੇਡੀ ਦੇ ਦੇਹਾਂਤ ਦੀ ਖਬਰ ਸੁਣ ਕੇ ਸਾਨੂੰ ਕਾਫੀ ਦੁੱਖ ਹੋਇਆ ਹੈ। ਉਹ ਸੀਨੀਅਰ ਕਾਂਗਰਸੀ ਨੇਤਾ ਸਨ। ਉਹ ਪੰਜ ਵਾਰ ਲੋਕ ਸਭਾ ਸਾਂਸਦ, ਦੋ ਵਾਰ ਰਾਜ ਸਭਾ ਸਾਂਸਦ ਅਤੇ ਚਾਰ ਵਾਰ ਵਿਧਾਇਕ ਰਹੇ। ਈਸ਼ਵਰ ਦੁੱਖ ਦੀ ਇਸ ਘੜੀ ‘ਚ ਉਹਨਾਂ ਦੇ ਪਰਿਵਾਰ ਅਤੇ ਮਿੱਤਰਾਂ ਨੂੰ ਹਿੰਮਤ ਦੇਵੇ।’ ਸ੍ਰੀ ਜੈਪਾਲ ਰੇਡੀ ਦਾ ਜਨਮ 16 ਜਨਵਰੀ 1942 ਨੂੰ ਹੈਦਰਾਬਾਦ ਦੇ ਮਦਗੁਲ ‘ਚ ਹੋਇਆ ਸੀ। ਸ੍ਰੀ ਰੇਡੀ ਤੇਲਗੂ ਰਾਜਨੀਤੀ ਦੇ ਦਿੱਗਜ ਨੇਤਾ ਰਹੇ ਹਨ। ਅਵਿਭਾਜਿਤ ਆਂਧਰ ਪ੍ਰਦੇਸ਼ ‘ਚ ਉਹ ਚਾਰ ਵਾਰ ਵਿਧਾਇਕ ਰਹਿ ਚੁੱਕੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here