ਗਾਇਕਵਾੜ ਨੇ ਇੱਕ ਓਵਰ ’ਚ ਜੜੇ ਸੱਤ ਛੱਕੇ

ਸੱਤ ਛੱਕੇ ਮਾਰਨ ਵਾਲੇ ਪਹਿਲੇ ਬੱਲਬਾਜ਼ ਬਣੇ

ਅਹਿਮਦਾਬਾਦ (ਏਜੰਸੀ)। ਮਹਾਂਰਾਸ਼ਟਰ ਦੇ ਰੂਤੁਰਾਜ ਗਾਇਕਵਾੜ ਨੇ ਸੋਮਵਾਰ ਨੂੰ ਵਿਜੇ ਹਜ਼ਾਰੇ ਟਰਾਫੀ ਦੇ ਕੁਆਰਟਰ ਫਾਈਨਲ ਵਿੱਚ ਉੱਤਰ ਪ੍ਰਦੇਸ਼ ਦੇ ਖਿਲਾਫ ਇੱਕ ਓਵਰ ਵਿੱਚ ਸੱਤ ਛੱਕੇ ਜੜ ਕੇ ਲਿਸਟ ਏ ਕ੍ਰਿਕਟ ਵਿੱਚ ਅਜਿਹਾ ਕਰਨ ਵਾਲਾ ਪਹਿਲਾ ਬੱਲੇਬਾਜ਼ ਬਣ ਗਿਆ। ਗਾਇਕਵਾੜ ਨੇ ਸ਼ਿਵਾ ਸਿੰਘ ਵੱਲੋਂ ਸੁੱਟੇ 49ਵੇਂ ਓਵਰ ਵਿੱਚ ਇਹ ਰਿਕਾਰਡ ਬਣਾਇਆ।

ਇਸ ਓਵਰ ਦੀ ਪੰਜਵੀਂ ਗੇਂਦ ਨੋ ਬਾਲ ਹੋਣ ਕਾਰਨ ਸ਼ਿਵ ਨੂੰ ਕੁੱਲ ਸੱਤ ਗੇਂਦਾਂ ਸੁੱਟਣੀਆਂ ਪਈਆਂ। ਗਾਇਕਵਾੜ ਨੇ ਓਵਰ ‘ਚ ਸਾਰੀਆਂ ਗੇਂਦਾਂ ‘ਤੇ ਛੱਕੇ ਲਗਾ ਕੇ ਕੁੱਲ 43 ਦੌੜਾਂ ਜੋੜੀਆਂ। ਗਾਇਕਵਾੜ ਨੇ ਵੀ ਇਸੇ ਓਵਰ ਵਿੱਚ ਆਪਣਾ ਦੋਹਰਾ ਸੈਂਕੜਾ ਪੂਰਾ ਕੀਤਾ। ਮਹਾਂਰਾਸ਼ਟਰ ਲਈ ਪਾਰੀ ਦੀ ਸ਼ੁਰੂਆਤ ਕਰਨ ਆਏ ਗਾਇਕਵਾੜ ਨੇ 159 ਗੇਂਦਾਂ ‘ਤੇ 10 ਚੌਕਿਆਂ ਅਤੇ 16 ਛੱਕਿਆਂ ਦੀ ਮਦਦ ਨਾਲ ਅਜੇਤੂ 220 ਦੌੜਾਂ ਬਣਾਈਆਂ ਅਤੇ ਆਪਣੀ ਟੀਮ ਨੂੰ 50 ਓਵਰਾਂ ‘ਚ 330 ਦੌੜਾਂ ਤੱਕ ਪਹੁੰਚਾਇਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ