ਭ੍ਰਿਸ਼ਟ ਪਾਰਟੀਆਂ ਤੋਂ ਛੁਟਕਾਰਾ ਪਾਉਣ ਲਈ ਦੇਸ਼ ਵਾਸੀ ‘ਆਪ’ ਦਾ ਸਾਥ ਦੇਣ : ਗੈਰੀ ਬੜਿੰਗ

ਅਮਲੋਹ : ਸਮਾਜ ਸੇਵੀ ਪ੍ਰੇਮ ਚੰਦ ਸ਼ਰਮਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੂੰ ਬੁੱਕਾਂ ਦੇ ਕੇ ਸਨਮਾਨ ਕਰਦੇ ਹੋਏ। ਤਸਵੀਰ :ਅਨਿਲ ਲੁਟਾਵਾ

(ਅਨਿਲ ਲੁਟਾਵਾ) ਅਮਲੋਹ। ਆਮ ਆਦਮੀ ਪਾਰਟੀ ਦੇ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ (Gary Baring) ਨੇ ਉੱਘੇ ਸਮਾਜ ਸੇਵੀ ਪ੍ਰੇਮ ਚੰਦ ਸ਼ਰਮਾ ਅਤੇ ਸਾਬਕਾ ਕੌਂਸਲਰ ਕੁਲਦੀਪ ਦੀਪਾ ਦੀ ਅਗਵਾਈ ਹੇਠ ਵਾਰਡ ਨੰਬਰ 5 ਵਿਚ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸੱਤਾਧਾਰੀ ਪਾਰਟੀਆਂ ਨੇ ਲੋਕਾਂ ਦੇ ਮਸਲੇ ਹੱਲ ਕਰਨ ਦੀ ਥਾਂ ਆਪਣੀਆਂ ਤਜ਼ੌਰੀਆਂ ਭਰਨ ਨੂੰ ਤਰਜੀਹ ਦਿੱਤੀ ਹੈ, ਜਿਸ ਕਾਰਨ ਆਜ਼ਾਦੀ ਦੇ ਲੰਬੇ ਸਮੇਂ ਉਪਰੰਤ ਵੀ ਲੋਕਾਂ ਦੀਆਂ ਆਮ ਸਮੱਸਿਆਵਾਂ ਵੀ ਹੱਲ ਨਹੀਂ ਹੋ ਸਕੀਆਂ।

ਇਹ ਵੀ ਪੜ੍ਹੋ : ਪਟਿਆਲਾ ਪੁਲਿਸ ਵੱਲੋਂ ਚਾਰ ਵਿਅਕਤੀ 6 ਪਿਸਟਲਾਂ ਸਮੇਤ ਕਾਬੂ

ਉਨ੍ਹਾਂ (Gary Baring) ਕਿਹਾ ਕਿ ਦੇਸ਼ ਵਾਸੀਆਂ ਨੂੰ ਭ੍ਰਿਸ਼ਟ ਪਾਰਟੀਆਂ ਤੋਂ ਛੁਟਕਾਰਾ ਪਾਉਣ ਲਈ ਆਮ ਆਦਮੀ ਪਾਰਟੀ ਦਾ ਡਟ ਕੇ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਅਮਲੋਹ ਸ਼ਹਿਰ ਦੀਆਂ ਸਮੱਸਿਆਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਤਿਹਾਸਕ ਸ਼ਹਿਰ ਅਮਲੋਹ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਕਰਕੇ ਲੋਕਾਂ ਨੂੰ ਵਧੀਆਂ ਸਾਫ਼ ਸੁਥਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।

ਉਨ੍ਹਾਂ ਕੌਂਸਲ ਚੋਣਾਂ ਵਿਚ ਵੀ ਆਮ ਆਦਮੀ ਪਾਰਟੀ ਦਾ ਡਟ ਕੇ ਸਾਥ ਦੇਣ ਦੀ ਅਪੀਲ ਕੀਤੀ। ਇਸ ਮੌਕੇ ਸਮਾਜ ਸੇਵੀ ਪੇ੍ਰਮ ਚੰਦ ਸ਼ਰਮਾ ਨੇ ਵਿਧਾਇਕ ਗੈਰੀ ਬੜਿੰਗ ਨੂੰ ਫੁੱਲਾਂ ਦਾ ਬੁੱਕਾਂ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੌਂਸਲ ਦੀ ਸਾਬਕਾ ਸੀਨੀਅਰ ਮੀਤ ਪ੍ਰਧਾਨ ਅਤੇ ਕੌਂਸਲਰ ਰਮਾ ਰਾਣੀ, ਸਾਬਕਾ ਕੌਂਸਲਰ ਕੁਲਦੀਪ ਦੀਪਾ, ਸਮਾਜ ਸੇਵੀ ਪ੍ਰੇਮ ਚੰਦ ਸ਼ਰਮਾ, ‘ਆਪ’ ਪਾਰਟੀ ਦੀ ਇਸਤਰੀ ਵਿੰਗ ਦੀ ਸੂਬਾਈ ਆਗੂ ਸੁਖਵਿੰਦਰ ਕੌਰ ਗਹਿਲੋਤ, ਸਾਬਕਾ ਕੌਂਸਲਰ ਅਤੇ ‘ਆਪ’ ਦੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਚੀਮਾ, ਸਰਕਲ ਪ੍ਰਧਾਨ ਸਿਕੰਦਰ ਗੋਗੀ, ਮਨੀ ਬੜਿੰਗ, ਦਰਸ਼ਨ ਸਿੰਘ ਭੱਦਲਥੂਹਾਂ, ਗੁਰਮੀਤ ਸਿੰਘ ਛੰਨਾ, ਰਾਕੇਸ਼ ਬੰਟੀ, ਵਿਨੋਦ ਕੁਮਾਰ ਅਬਰੋਲ, ਅਖਿਲ ਅਬਰੋਲ, ਲਾਭ ਸਿੰਘ, ਅਰਵਿੰਦਰ ਅਰੋੜਾ ਆਦਿ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ