ਪੂਜਨੀਕ ਗੁਰੂ ਜੀ ਦੇ ਬਚਨਾਂ ਨੂੰ ਸੁਣ ਕੇ ਭਾਵੁਕ ਹੋਈ ਭੈਣ ਹਨੀਪ੍ਰੀਤ ਇੰਸਾਂ

Saint Dr MSG

ਪੂਜਨੀਕ ਗੁਰੂ ਜੀ ਦੇ ਬਚਨਾਂ ਨੂੰ ਸੁਣ ਕੇ ਭਾਵੁਕ ਹੋਈ ਭੈਣ ਹਨੀਪ੍ਰੀਤ ਇੰਸਾਂ

ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) (ਬਾਪ-ਬੇਟੀ ਦੀ ਜੋੜੀ) ਪ੍ਰੋਗਰਾਮ ’ਚ ਇੰਸਟਾਗ੍ਰਾਮ ’ਤੇ ਲਾਈਵ ਆ ਕੇ ਸਾਧ-ਸੰਗਤ ਨੂੰ ਦਰਸ਼ਨ ਦਿੱਤੇ। ਇਸ ਦੌਰਾਨ ਪੂਜਨੀਕ ਗੁਰੂ ਜੀ ਨੇ ਬੇਟੀਆਂ ਬਾਰੇ ਬਚਨ ਫਰਮਾਏ। ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਬੇਟੀਆਂ ਜਿਸ ਵੀ ਘਰ ’ਚ ਹਨ, ਉਹ ਬੱਚੇ ਜਾਣਦੇ ਹਨ, ਪਰਿਵਾਰ ਜਾਣਦੇ ਹਨ ਉੱਥੇ ਤਹਜੀਬ ਬਹੁਤ ਆ ਜਾਂਦੀ ਹੈ, ਬੇਟੀਆਂ ਤਹਜੀਬ ਲੈ ਕੇ ਆਉਂਦੀਆਂ ਹਨ, ਤਮੀਜ ਸਿਖਾਉਂਦੀਆਂ ਹਨ ਤੇ ਬੇਟੀਆਂ ਲਕਸ਼ਮੀ ਦਾ ਰੂਪ ਹੁੰਦੀਆਂ ਹਨ।

ਬੇਟੀ ਮਾਂ ਦਾ ਰੂਪ ਹੁੰਦੀ ਹੈ

ਸਾਡੇ ਧਰਮ ਕਹਿੰਦੇ ਹਨ ਤਾਂ ਅਸੀਂ ਤਾਂ ਇਹੀ ਕਹਿਣਾ ਚਾਹਾਂਗੇ ਕਿ ਘਰ-ਘਰ ’ਚ ਬੇਟੀ ਜ਼ਰੂਰ ਹੋਵੇ, ਬੇਟਾ ਵੀ ਹੋਵੇ, ਬੇਟਾ ਵੀ ਘੱਟ ਨਹੀਂ ਹੁੰਦਾ ਪਰ ਬੇਟੀ ਵੀ ਜੇਕਰ ਘਰ ’ਚ ਨਾਲ ਹੋਵੇ ਤਾਂ ਪੂਰੇ ਘਰ ’ਚ ਕਿਵੇਂ ਰਹਿਣਾ ਹੈ, ਕਿਵੇਂ ਨਹੀਂ ਇਹ ਸਭ ਚੀਜਾਂ ਆ ਜਾਂਦੀਆਂ ਹਨ। ਕਿਉਂਕਿ ਸਾਡੇ ਪਵਿੱਤਰ ਵੇਦਾਂ, ਧਰਮਾਂ ’ਚ ਲਿਖਿਆ ਹੈ ਕਿ ਬੇਟੀ ਮਾਂ ਦਾ ਰੂਪ ਹੁੰਦੀ ਹੈ, ਵੱਡੀ ਹੁੰਦੀ ਹੈ ਜਿਵੇਂ ਸ਼ਾਦੀ ਹੋ ਜਾਂਦੀ ਹੈ ਤਾਂ ਫਿਰ ਆਪਣੇ ਪਤੀ ਲਈ ਮਾਂ ਵਾਂਗ ਰੋਲ ਅਦਾ ਕਰਦੀ ਹੈ, ਇਹ ਪਹਿਨ ਕੇ ਜਾਓ, ਇਹ ਖਾਇਆ ਕਰੋ, ਉਹ ਖਾਇਆ ਕਰੋ, ਬੱਚੇ ਹੋ ਗਏ ਉਨ੍ਹਾਂ ਦੀ ਮਾਂ ਤਾਂ ਹੈ ਹੀ ਤਾਂ ਇਸ ਲਈ ਧਰਮਾਂ ’ਚ ਬੇਟੀਆਂ ਨੂੰ ਮਾਤਾ ਦਾ ਰੂਪ ਵੀ ਦਿੱਤਾ ਗਿਆ ਹੈ ਤਾਂ ਜ਼ਰੂਰੀ ਹੈ ਕਿ ਤੁਸੀਂ ਸਭ ਅਮਲ ਕਰੋ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ