ਤੁਸੀਂ ਵੀ ਜੇਕਰ ਭੀੜ ਵਾਲੇ ਇਲਾਕੇ ’ਚ ਸ਼ਾਪਿੰਗ ਕਰਦੇ ਹੋ ਤਾਂ ਹੋ ਜਾਓ ਸਾਵਧਾਨ

Thug Women

ਭੀੜ ਦਾ ਫਾਇਦ ਉੱਠਾ ਕੇ ਸ਼ਾਤਿਰ ਕੁੜੀਆਂ ਨੇ ਉੱਡਾਏ 27 ਹਜ਼ਾਰ ਰੁਪਏ, ਕੈਮਰੇ ’ਚ ਕੈਦ ਹੋਈ ਪੂਰੀ ਘਟਨਾ

(ਸੱਚ ਕਹੂੰ ਨਿਊਜ਼) ਲੁਧਿਆਣਾ। ਪੰਜਾਬ ’ਚ ਚੋਰ ਗਿਰੋਹ ਪੂਰਾ ਸਰਗਰਮ ਹੈ। ਇਹ ਚੋਰ ਗਿਰੋਹਾਂ ਔਰਤਾਂ (Thug Women) ਦਾ ਹੈ। ਇਹ ਗਿਰੋਹ ਭੀੜ ਵਾਲੇ ਇਲਾਕੇ ’ਚ ਜਾ ਕੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ। ਇਸ ਚੋਰ ਗਿਰੋਹ ’ਚ ਸ਼ਾਮਲ ਕੁੜੀਆਂ ਐਨੀਆਂ ਐਕਸਪਰਟ ਹਨ ਕਿ ਪਲਕ ਝਪਕਦੇ ਹੀ ਸਭ ਕੁਝ ਲੁੱਟ ਕੇ ਫਰਾਰ ਹੋ ਜਾਂਦੀਆਂ ਹਨ। ਜਿਸ ਦੀ ਇੱਕ ਤਾਜ਼ਾ ਘਟਨਾ ਲੁਧਿਆਣਾ ਦੇ ਚੌੜਾ ਬਾਜ਼ਾਰ ਤੋਂ ਸਾਹਮਣੇ ਆਈ ਹੈ। ਚੌੜਾ ਬਜਾਰ ’ਚ ਭੀੜ ਹੋਣ ਕਾਰਨ ਇੱਕ ਔਰਤ ਸ਼ਾਪਿੰਗ ਕਰ ਰਹੀ ਹੈ ਤੇ ਪਿੱਛੋਂ ਦੋ ਕੁੜੀਆਂ ਆ ਕੇ ਉਸ ਦੇ ਪਰਸ ਦੀ ਜਿਪ ਖੋਲ੍ਹ ਕੇ 27 ਹਜ਼ਾਰ ਰੁਪਏ ਕੱਢ ਕੇ ਫਰਾਰ ਹੋ ਜਾਂਦੀਆਂ ਹਨ ਤੇ ਇਸ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਚਲਦਾ।

ਜਦੋਂ ਸ਼ਾਪਿੰਗ ਕਰ ਰਹੀ ਮਹਿਲਾ ਨੇ ਪੈਸੇ ਕੱਢ ਕੇ ਦੁਕਾਨਦਾਰ ਨੂੰ ਦੇਣ ਲਈ ਬੈਗ ਵੇਖਿਆ ਤਾਂ ਉਸ ਦੇ ਬੈੱਗ ’ਚੋਂ ਉਸ ਦੇ ਸਾਰੇ ਪਾਸੇ ਗਾਇਬ ਸਨ। ਜਿਸ ਦੀ ਸੂਚਨਾ ਉਸ ਨੇ ਤੁਰੰਤ ਪੁਲਿਸ ਨੂੰ ਦਿੱਤੀ। ਪੁਲਿਸ ਨੇ ਸੀਸੀਟੀਵੀ ਕੈਮਰੇ ਖੰਖਾਲੇ ਤਾਂ ਚੋਰੀ ਕਰਦੀਆਂ ਦੋ ਕੁੜੀਆਂ ਦੀ ਵੀਡਿਓ ਸਾਹਮਣੇ ਆਈ। ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਤੇਜ਼ ਕਰਦਿਆਂ ਪੁਲਿਸ ਇਨਾਂ ਕੁੜੀਆਂ ਨੂੰ ਘੰਟਾ ਘਰ ਦੇ ਨੇੜਿਓਂ ਫੜ ਲਿਆ ਤੇ ਉਨ੍ਹਾਂ ਪੁਛਗਿਛ ਦੌਰਾਨ ਕਈ ਖੁਲਾਸੇ ਕੀਤੇ। ਇਹ ਗਿਰੋਹ ਮੱਧ ਪ੍ਰਦੇਸ਼ ਤੋਂ ਚੱਲ ਰਿਹਾ ਸੀ। ਫੜੀਆਂ ਗਈਆਂ ਔਰਤਾਂ ਦੀ ਪਛਾਣ ਮਹਿਕ ਸਿਸੋਦੀਆ, ਜਾਨਕੀ ਸਿਸੋਦੀਆ ਪਿੰਡ ਕਾਦੀਆ ਜ਼ਿਲ੍ਹਾ ਰਾਜਗੜ੍ਹ ਵਜੋਂ ਹੋਈ ਹੈ।

ਥਾਣਾ ਕੋਤਵਾਲੀ ਦੇ ਐੱਸਐੱਚਓ ਸੰਜੀਵ ਕਪੂਰ ਨੇ ਦੱਸਿਆ ਕਿ ਠੱਗ ਔਰਤਾਂ ਦਾ ਇਹ ਗਿਰੋਹ ਮੱਧ ਪ੍ਰਦੇਸ਼ ਤੋਂ ਆਪਰੇਟ ਹੋ ਰਿਹਾ ਹੈ। ਇਹ ਗਿਰੋਹ ਪਿੰਡ ਰਾਜਗੜ੍ਹ ਤੋਂ ਚੱਲ ਰਿਹਾ ਹੈ। ਇਹ ਔਰਤਾਂ ਭੀੜ ਵਾਲੇ ਇਲਾਕਿਆਂ ਨੂੰ ਨਿਸ਼ਾਨਾ ਬਣਾਉਂਦੀਆਂ ਸਨ। ਮੌਕਾ ਦੇਖ ਕੇ ਔਰਤਾਂ ਸਮਾਨ ਚੋਰੀ ਕਰਕੇ ਭੱਜ ਜਾਂਦੀਆਂ ਸਨ। ਮਹਿਲਾ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਮਹਿਲਾ ਦਾ 1 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਹੈ। ਰਿਮਾਂਡ ਦੌਰਾਨ ਗਿਰੋਹ ਦੇ ਬਾਕੀ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ