ਰੂਸ ਨੇ ਭਾਰਤ ਨੂੰ ਐਸ 400 ਏਅਰ ਡਿਫੈਂਸ ਸਿਸਟਮ ਦੀ ਕੀਤੀ ਸਪਲਾਈ ਸ਼ੁਰੂ

ਰੂਸ ਨੇ ਭਾਰਤ ਨੂੰ ਐਸ 400 ਏਅਰ ਡਿਫੈਂਸ ਸਿਸਟਮ ਦੀ ਕੀਤੀ ਸਪਲਾਈ ਸ਼ੁਰੂ

ਦੁਬਈ। ਰੂਸ ਨੇ ਭਾਰਤ ਨੂੰ ਐਸ 400 ਜ਼ਮੀਨ ਤੋਂ ਹਵਾ ਵਿਚ ਮਾਰ ਕਰਨ ਵਾਲੀ ਮਿਜ਼ਾਈਲ ਪ੍ਰਣਾਲੀ ਦੀ ਸਪਲਾਈ ਸ਼ੁਰੂ ਕਰ ਦਿੱਤੀ ਹੈ। ਰੂਸ ਦੀ ਫੈਡਰਲ ਸਰਵਿਸ ਫਾਰ ਮਿਲਟਰੀ ਟੈਕਨੀਕਲ ਕੋਆਪਰੇਸ਼ਨ (ਐਫ਼ਐਸਐਮਟੀਸੀ) ਦੇ ਨਿਰਦੇਸ਼ਕ ਦਿਮਿਤਰੀ ਸ਼ੁਗਾਏਵ ਨੇ ਦੁਬਈ ਏਅਰਸ਼ੋਅ ਤੋਂ ਪਹਿਲਾਂ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤ ਨੂੰ ਐਸ 400 ਮਿਜ਼ਾਈਲ ਪ੍ਰਣਾਲੀਆਂ ਦੀ ਸਪਲਾਈ ਪਹਿਲਾਂ ਤੋਂ ਤੈਅ ਯੋਜਨਾ ਅਨੁਸਾਰ ਕੀਤੀ ਜਾ ਰਹੀ ਹੈ।

ਸ਼ੁਗਾਏਵ ਨੇ ਕਿਹਾ, ਭਾਰਤ ਨੂੰ ਐਸ 400 ਹਵਾਈ ਰੱਖਿਆ ਪ੍ਰਣਾਲੀਆਂ ਦੀ ਸਪਲਾਈ ਸ਼ੁਰੂ ਹੋ ਗਈ ਹੈ ਅਤੇ ਯੋਜਨਾ ਅਨੁਸਾਰ ਅੱਗੇ ਵਧ ਰਹੀ ਹੈ। ਚੀਨ ਅਤੇ ਤੁਰਕੀ ਕੋਲ ਪਹਿਲਾਂ ਹੀ ਐਸ 400 ਹਵਾਈ ਰੱਖਿਆ ਪ੍ਰਣਾਲੀ ਹੈ। ਰੂਸ ਅਤੇ ਭਾਰਤ ਨੇ ਅਕਤੂਬਰ 2018 ਵਿੱਚ ਐਸ 400 ਹਵਾਈ ਰੱਖਿਆ ਪ੍ਰਣਾਲੀਆਂ ਦੀ ਸਪਲਾਈ ਲਈ ਇੱਕ ਸਮਝੌਤੇ *ਤੇ ਦਸਤਖਤ ਕੀਤੇ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ