Russia Ukraine War: ਰੂਸ ਨੇ ਯੂਕਰੇਨ ਦੀ ਰਾਜਧਾਨੀ ਕੀਵ ’ਤੇ ਕੀਤਾ ਵੱਡਾ ਹਮਲਾ, ਦਹਿਸ਼ਤ ਦਾ ਮਾਹੌਲ

Russia Ukraine War
Russia Ukraine War: ਰੂਸ ਨੇ ਯੂਕਰੇਨ ਦੀ ਰਾਜਧਾਨੀ ਕੀਵ ’ਤੇ ਕੀਤਾ ਵੱਡਾ ਹਮਲਾ, ਦਹਿਸ਼ਤ ਦਾ ਮਾਹੌਲ

Russia Ukraine War: ਕੀਵ (ਏਜੰਸੀ)। ਯੂਕਰੇਨ ਦੀ ਰਾਜਧਾਨੀ ਕੀਵ ਦੇ ਮੇਅਰ ਵਿਟਾਲੀ ਕਲਿਟਸਕੋ ਨੇ ਕਿਹਾ ਕਿ ਸ਼ੁੱਕਰਵਾਰ ਤੜਕੇ ਕੀਵ ’ਤੇ ਰੂਸ ਵੱਲੋਂ ਕੀਤੇ ਗਏ ਡਰੋਨ ਤੇ ਮਿਜ਼ਾਈਲ ਹਮਲਿਆਂ ’ਚ ਘੱਟੋ-ਘੱਟ 11 ਲੋਕ ਜ਼ਖਮੀ ਹੋ ਗਏ ਹਨ। ਕਲਿਟਸਕੋ ਨੇ ਟੈਲੀਗ੍ਰਾਮ ’ਤੇ ਲਿਖਿਆ ਕਿ ਜ਼ਖਮੀਆਂ ’ਚੋਂ ਇੱਕ ਨੂੰ ਗੰਭੀਰ ਹਾਲਤ ’ਚ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਹਮਲੇ ’ਚ ਕਈ ਰਿਹਾਇਸ਼ੀ ਇਮਾਰਤਾਂ ਦੇ ਨਾਲ-ਨਾਲ ਹੀਟਿੰਗ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਨਗਰ-ਨਿਗਮ ਸੇਵਾਵਾਂ ਨੁਕਸਾਨ ਦੀ ਪ੍ਰਕਿਰਤੀ ਦਾ ਪਤਾ ਲਾਉਣ ਤੇ ਹੀਟਿੰਗ ਸਪਲਾਈ ਨੂੰ ਬਹਾਲ ਕਰਨ ਲਈ ਕੰਮ ਕਰ ਰਹੀਆਂ ਹਨ। Russia Ukraine War

ਇਹ ਖਬਰ ਵੀ ਪੜ੍ਹੋ : Tarn Taran Bypoll 2025 Results: ਪੰਜਵੇਂ ਗੇੜ ਵਿੱਚ ਆਪ ਉਮੀਦਵਾਰ 187 ਵੋਟਾਂ ਨਾਲ ਅੱਗੇ