ਰਸੇਲ ਦਾ ਰਿਕਾਰਡ, ਪਹਿਲਾਂ ਹੈਟ੍ਰਿਕ ਫਿਰ ਤੂਫ਼ਾਨੀ ਸੈਂਕੜਾ, ਹਰਾਇਆ ਸ਼ਾਹਰੁਖ ਦੀ ਟੀਮ ਨੂੰ

ਪਹਿਲਾਂ ਹੈਟ੍ਰਿਕ ਫਿਰ 40 ਗੇਂਦਾਂ ‘ਚ ਸੈਂਕੜਾ

 

ਸੀਪੀਐਲ ਇਤਿਹਾਸ ਦਾ ਸਭ ਤੋਂ ਤੇਜ ਸੈਂਕੜਾ

 

ਪਹਿਲਾਂ ਵੀ ਸ਼ਾਹਰੁਖ਼ ਦੀ ਟੀਮ ਵਿਰੁੱਧ ਹੀ ਲਾਇਆ ਸੀ ਸੈਂਕੜਾ

ਵੈਸਟਇੰਡੀਜ਼ ਦੇ ਹਰਫ਼ਨਮੌਲਾ ਆਂਦਰੇ ਰਸੇਲ ਨੇ ਕੈਰੇਬਿਅਨ ਪ੍ਰੀਮੀਅਰ ਲੀਗ ਦੇ ਤੀਸਰੇ ਮੈਚ ‘ਚ ਜਮੈਕਾ ਤਲਾਵਾਸ ਵੱਲੋਂ ਟ੍ਰਿਨਬਾਗੋ ਨਾਈਟ ਰਾਈਡਰਜ਼ ਵਿਰੁੱਧ ਖੇਡਦਿਆਂ ਪਹਿਲਾਂ ਗੇਂਦ ਨਾਲ ਅਤੇ ਫਿਰ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਭਾਰਤੀ ਸਿਤਾਰੇ ਸ਼ਾਹਰੁਖ ਖਾਨ ਦੀ ਟੀਮ ਟ੍ਰਿਨਬਾਗੋ ਨੂੰ 4 ਵਿਕਟਾਂ ਨਾਲ ਹਰਾ ਦਿੱਤਾ ਰਸੇਲ ਨੇ ਪਹਿਲਾਂ ਹੈਟ੍ਰਿਕ ਲਾ ਕੇ ਵੱਡੇ ਸਕੋਰ ਵੱਧ ਵਧ ਰਹੀ ਟ੍ਰਿਨਬਾਗੋ ਨਾਈਟ ਰਾਈਡਰਜ਼ ਨੂੰ ਰੋਕਿਆ ਅਤੇ ਫਿਰ ਬੱਲੇਬਾਜ਼ੀ ‘ਚ ਆਤਿਸ਼ੀ ਪਾਰੀ ਖੇਡ ਕੇ ਉਹਨਾਂ ਇਕੱਲੇ ਦਮ ‘ਤੇ ਟੀਮ ਨੂੰ ਜਿੱਤ ਦਿਵਾ ਦਿੱਤੀ

 

 
ਜਮੈਕਾ ਤਲਾਵਾਸ ਦੇ ਕਪਤਾਨ ਆਂਦਰੇ ਰਸੇਲ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਟ੍ਰਿਨਬਾਗੋ ਦੀ ਸ਼ੁਰੂਆਤ ਖ਼ਰਾਬ ਰਹੀ ਅਤੇ ਟੀਮ ਨੇ ਆਪਣੀ ਪਹਿਲੀ ਵਿਕਟ 10 ਦੌੜਾਂ ‘ਤੇ ਹੀ ਗੁਆ ਦਿੱਤੀ ਸੁਨੀਲ ਨਾਰਾਇਣ ਦੇ ਆਊਟ ਹੋਣ ਤੋਂ ਬਾਅਦ ਨਿਊਜ਼ੀਲੈਂਡ ਦੇ ਧੁਰੰਦਰ ਓਪਨਰ ਕੋਲਿਨ ਮੁਨਰੋ ਨੇ ਲਿਨ ਦੇ ਨਾਲ ਦੂਸਰੀ ਵਿਕਟ ਲਈ 98 ਦੌੜਾਂ ਦੀ ਭਾਈਵਾਲੀ ਕੀਤੀ ਲਿਨ 11ਵੇਂ ਓਵਰ ‘ਚ 27 ਗੇਂਦਾਂ ‘ਚ 4 ਚੌਕੇ ਅਤੇ 3 ਛੱਕੇ ਲਗਾ ਕੇ ਆਊਟ ਹੋ ਗਏ ਇਸ ਤੋਂ ਬਾਅਦ ਬ੍ਰੈਂਡਨ ਮੈਕੁਲਮ ਨੇ 56 ਦੌੜਾਂ ਬਣਾਈਆਂ

 

ਆਖ਼ਰ ‘ਚ ਆਂਦਰੇ ਰਸੇਲ ਨੇ ਲਗਾਤਾਰ ਤਿੰਨ ਗੇਂਦਾਂ ‘ਤੇ ਬ੍ਰੈਂਡਨ ਮੈਕੁਲਮ, ਡਵੇਨ ਬ੍ਰਾਵੋ ਅਤੇ ਦਿਨੇਸ਼ ਰਾਮਦੀਨ ਨੂੰ ਆਊਟ ਕਰਕੇ ਨਾਈਟਰਾਈਡਰਜ਼ ਨੂੰ 223 ਦੌੜਾਂ ‘ਤੇ ਰੋਕ ਦਿੱਤਾ ਹਾਲਾਂਕਿ ਜਮੈਕਾ ਲਈ 224 ਦੌੜਾਂ ਦਾ ਟੀਚਾ ਹਾਸਲ ਕਰਨਾ ਸੌਖਾ ਨਹੀਂ ਸੀ ਅਤੇ ਟੀਮ ਨੇ ਸ਼ੁਰੂਆਤੀ 16 ਦੌੜਾਂ ਦੇ ਅੰਦਰ ਹੀ ਆਪਣੀਆਂ ਚਾਰ ਵਿਕਟਾਂ ਗੁਆ ਦਿੱਤੀਆਂ ਇਸ ਤੋਂ ਬਾਅਦ ਰਸੇਲ ਨੇ ਕਪਤਾਨੀ ਪਾਰੀ ਖੇਡਦਿਆਂ ਕੇਨਾਰ ਲੇਵਿਸ ਨਾਲ ਮਿਲ ਕੇ 161 ਦੋੜਾਂ ਦੀ ਧੂੰਆਂਧਾਰ ਭਾਈਵਾਲੀ ਕੀਤੀ ਅਤੇ ਟੀਮ ਨੂੰ ਤਿੰਨ ਗੇਂਦਾਂ ਬਾਕੀ ਰਹਿੰਦੇ  ਹੀ ਟੀਚੇ ਤੱਕ ਪਹੁੰਚਾ ਦਿੱਤਾ ਰਸੇਲ ਨੇ ਸਿਰਫ਼ 40 ਗੇਂਦਾਂ ‘ਚ ਆਪਣਾ ਸੈਂਕੜਾ ਪੂਰਾ ਕੀਤਾ ਉਹ 49 ਗੇਂਦਾਂ ‘ਚ 121 ਦੌੜਾਂ ਬਣਾ ਕੇ ਨਾਬਾਦ ਰਹੇ ਰਸੇਲ ਨੇ ਆਪਣੀ ਪਾਰੀ ਦੌਰਾਨ 13 ਛੱਕੇ ਅਤੇ 6 ਚੌਕੇ ਲਾਏੇ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।