ਨੈਸ਼ਨਲ ਹਾਈਵੇ ‘ਤੇ ਬਣ ਰਹੇ ਫਲਾਈਓਵਰ ਦਾ ਡੇਕ ਸਲੈਬ ਡਿੱਗਿਆ

Flyover, National, Highway, Fallen, Deck, Slabs

ਹਾਦਸੇ ‘ਚ ਚਾਰ ਮਜਦੂਰ ਜ਼ਖਮੀ

ਬਸਤੀ, ਸੱਚ ਕਹੂੰ ਨਿਊਜ਼

ਵਾਰਾਣਸੀ ‘ਚ ਫਲਾਈਓਵਰ ਦੀ ਬੀਮ ਡਿੱਗਣ ਦਾ ਮਾਮਲਾ ਅਜੇ ਪੁਰਾਣਾ ਵੀ ਨਹੀਂ ਹੋਇਆ ਸੀ ਕਿ ਅੱਜ ਬਸਤੀ ‘ਚ ਨੈਸ਼ਨਲ ਹਾਈਵੇ ‘ਤੇ ਬਣ ਰਹੇ ਫਲਾਈਓਵਰ ਦਾ ਡੇਕ ਸਲੈਬ ਡਿੱਗ ਪਿਆ। ਜਿਸ ਨਾਲ ਚਾਰ ਮਜ਼ਦੂਰ ਜ਼ਖਮੀ ਹੋ ਗਏ। ਇਹਨਾਂ ਨੂੰ ਹਸਪਤਾਲਾਂ ‘ਚ ਭਰਤੀ ਕਰਵਾਉਣ ਦੇ ਨਾਲ ਹੀ ਰਾਹਤ ਕਾਰਜ ਜਾਰੀ ਹਨ। ਬਸਤੀ ‘ਚ ਲਖਨਊ ਨੂੰ ਗੋਰਖਪੁਰ ਨਾਲ ਜੋੜਨ ਵਾਲੇ ਨੈਸ਼ਨਲ ਹਾਈਵੇ 28 ‘ਤੇ ਬਣ ਰਹੇ ਫਲਾਈਓਵਰ ਦਾ ਇੱਕ ਡੈਕ ਸਲੈਬ ਅੰਜ ਡਿੱਗ ਪਿਆ। ਇਸ ਹਾਦਸੇ ‘ਚ ਚਾਰ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ ਹੈ।

ਅਜੇ ਵੀ ਮਲਬੇ ‘ਚ ਦੋ ਲੋਕ ਫਸੇ ਹਨ, ਜਿਹਨਾਂ ਨੂੰ ਬਾਹਰ ਕੱਢਣ ਦੇ ਨਾਲ ਹੀ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਬਸਤੀ-ਲਖਨਊ ਫੋਰਲੇਨ ‘ਤੇ ਬਣ ਰਹੇ ਫੁੱਟ ਏਰੀਏ ਕੋਲ ਨਿਰਮਾਣ ਅਧੀਨ ਓਵਰਬ੍ਰਿਜ ਦਾ ਇੱਕ ਡੇਕ ਸਲੈਬ ਸਵੇਰੇ ਅਚਾਨਕ ਡਿੱਗ ਗਿਆ। ਇਸ ‘ਚ ਚਾਰ ਮਜ਼ਦੂਰ ਜ਼ਖਮੀ ਹੋ ਗਏ। ਇਸ ਦੇ ਮਲਬੇ ਦੇ ਹੇਠਾਂ ਹੋਰ ਮਜ਼ਦੂਰ ਦੱਬੇ ਹੋਣ ਦੀ ਸੰਭਾਵਨਾ ਹੈ। ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਤੇ ਰਾਹਤ ਬਚਾਅ ਕਾਰਜ ਜਾਰੀ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।