ਸੀਰੀਆ ‘ਚ ਹਵਾਈ ਹਮਲਾ

Air, Attack,Syria

ਕਈ ਲੋਕਾਂ ਦੀ ਮੌਤ

ਦਮਿਸ਼ਕ, ਏਜੰਸੀ।

ਸੀਰੀਆ ‘ਚ ਵਿਦਰੋਹੀਆਂ ਦੇ ਕਬਜ਼ੇ ਵਾਲਾ ਹਾਮਾ, ਇਦਲਿਬ ਅਤੇ ਅਲੇਪੋ ਪ੍ਰਾਂਤ ‘ਚ ਸ਼ੁੱਕਰਵਾਰ ਨੂੰ ਹਵਾਈ ਹਮਲਿਆਂ ‘ਚ ਕਈ ਲੋਕ ਮਾਰੇ ਗਏ। ਬ੍ਰਿਟੇਨ ਸਥਿਤ ਸੀਰੀਆਈ ਮਾਨਵਅਧਿਕਾਰ ਵੇਧਸ਼ਾਲਾ ਨੇ ਦੱਸਿਆ ਕਿ ਹਾਮਾ, ਇਦਲਿਬ ਅਤੇ ਅਲੇਪੋ ਪ੍ਰਾਂਤ ‘ਚ ਹੈਲੀਕਾਪਟਰਾਂ ਅਤੇ ਲੜਾਕੂ ਜਹਾਜ਼ ਦੇ ਕਈ ਹਮਲੇ ਕੀਤੇ ਜਿਸ ‘ਚ ਘੱਟੋ ਘੱਟ 29 ਲੋਕ ਮਾਰੇ ਗਏ। ਉਤਰੀ ਹਾਮਾ ਦੇ ਵਿਦਰੋਹੀ ਅਬੂ ਅਲ ਬਰਾ ਅਲ ਹਮਾਵੀ ਨੇ ਦੱਸਿਆ ਕਿ ਓਰੇਮ ਅਲ ਕੁਬਰਾ ਦੇ ਪੱਛਮੀ ਸ਼ਹਿਰ ਅਲੇਪੋ ‘ਚ ਹਵਾਈ ਹਮਲਿਆਂ ਕਾਰਨ ਕਤਲੇਆਮ ਹੋਇਆ ਹੈ। ਓਰੀਐਂਟ ਨਿਊਜ਼ ਚੈਨਲ ਅਨੁਸਾਰ ਹਵਾਈ ਹਮਲਿਆਂ ‘ਚ ਇੱਥੇ ਘੱਟੋ ਘੱਟ 20 ਲੋਕ ਮਾਰੇ ਗਏ ਜਦੋਂ ਕਿ ਮਨੁੱਖੀ ਅਧਿਕਾਰ ਵੇਧਸ਼ਾਲਾ ਅਨੁਸਾਰ ਘੱਟੋ ਘੱਟ 18 ਲੋਕ ਮਾਰੇ ਗਏ ਹਨ।ਸੀਰੀਆ ਦੀ ਫੌਜ ਨੇ ਵੀਰਵਾਰ ਨੂੰ ਇਦਲਿਬ ਪ੍ਰਾਂਤ ‘ਚ ਪਰਚੇ ਡੇਗ ਕੇ ਲੋਕਾਂ ਨੂੰ ਸਰਕਾਰੀ ਕਾਨੂੰਨ ਨੂੰ ਅਪਣਾਉਣ ਦੀ ਅਪੀਲ ਕੀਤੀ ਸੀ ਅਤੇ ਕਿਹਾ ਸੀ ਕਿ ਸੱਤ ਸਾਲਾਂ ਤੋਂ ਜਾਰੀ ਯੁੱਧ ਸਮਾਪਤ ਹੋਣ ਕਿਨਾਰੇ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।