ਭਾਰਤ ਦੇ ਬੱਲੇਬਾਜ਼ਾਂ ਦਾ ਇੱਕ ਹੋਰ ਸ਼ਰਮਨਾਕ ਪ੍ਰਦਰਸ਼ਨ

 

ਭਾਰਤੀ ਟੀਮ 35.2 ਓਵਰਾਂ ‘ਚ 107 ਦੌੜਾਂ ‘ਤੇ ਸਿਮਟੀ

 

ਐਂਡਰਸਨ ਨੇ ਲਈਆਂ ਪੰਜ ਵਿਕਟਾਂ

ਏਜੰਸੀ, ਲੰਦਨ, 11 ਅਗਸਤ

 

ਭਾਰਤ ਦੇ ਉੱਪਰਲੇ ਕ੍ਰਮ ਦੇ ਬੱਲੇਬਾਜ਼ਾਂ ਨੇ ਪਹਿਲੇ ਟੈਸਟ ਦੇ ਆਪਣੇ ਖ਼ਰਾਬ ਪ੍ਰਦਰਸ਼ਨ ਤੋਂ ਕੋਈ ਸਬਕ ਨਹੀਂ ਸਿੱਖਿਆ ਅਤੇ ਇੰਗਲੈਂਡ ਵਿਰੁੱਧ ਦੂਸਰੇ ਕ੍ਰਿਕਟ ਟੈਸਟ ਦੇ ਮੀਂਹ ਤੋਂ ਪ੍ਰਭਾਵਿਤ ਦੂਸਰੇ ਦਿਨ ਮੇਜ਼ਬਾਨ ਟੀਮ ਦੇ ਤੇਜ਼ ਗੇਂਦਬਾਜ਼ਾਂ ਅੱਗੇ ਹਥਿਆਰ ਸੁੱਟ ਦਿੱਤੇ ਭਾਰਤੀ ਟੀਮ 35.2 ਓਵਰਾਂ ‘ਚ 107 ਦੌੜਾਂ ‘ਤੇ ਸਿਮਟ ਗਈ ਭਾਰਤ ਦੇ ਉੱਪਰਲੇ ਕ੍ਰਮ ਨੇ ਸ਼ਰਮਨਾਕ ਪ੍ਰਦਰਸ਼ਨ ਕੀਤਾ ਪਰ ਭਲਾ ਹੋਵੇ ਅਸ਼ਵਿਨ ਦਾ ਜਿਸਨੇ 29 ਦੌੜਾਂ ਦੀ ਸਭ ਤੋਂ ਜ਼ਿਆਦਾ ਦੌੜਾਂ ਦੀ ਪਾਰੀ ਖੇਡੀ ਅਤੇ ਭਾਰਤ ਨੂੰ 100 ਤੋਂ ਪਾਰ ਪਹੁੰਚਣ ‘ਚ ਮੱਦਦ ਕੀਤੀ ਨਹੀਂ ਤਾਂ ਭਾਰਤ ਨੇ ਆਪਣੇ ਛੇ ਬੱਲੇਬਾਜ਼ ਤਾਂ 62 ਦੇ ਸਕੋਰ ਤੱਕ ਗੁਆ ਦਿੱਤੇ ਸਨ

 

ਮੈਚ ਦਾ ਪਹਿਲਾ ਦਿਨ ਮੀਂਹ ਕਾਰਨ ਧੋਤਾ ਗਿਆ ਸੀ ਅਤੇ ਦੂਸਰੇ ਦਿਨ ਲਗਭੱਗ ਦੋ ਸੈਸ਼ਨ ਮੀਂਹ ਕਾਰਨ ਖੇਡ ਨਾ ਹੋ ਸਕੀ ਆਖ਼ਰੀ ਸੈਸ਼ਨ ‘ਚ ਖੇਡ ਸੰਭਵ ਹੋਈ ਅਤੇ ਵਿਸ਼ਵ ਦੀ ਨੰਬਰ ਇੱਕ ਟੀਮ ਦਾ ਝੁੱਗਾ ਚੌੜ ਹੋ ਗਿਆ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੇ 20 ਦੌੜਾਂ ਦੇ ਕੇ ਪੰਜ ਵਿਕਟਾਂ ਝਟਕਾ ਕੇ ਭਾਰਤੀ ਟੀਮ ਨੂੰ ਮੁੱਖ ਸੰਨ੍ਹ ਲਾਈ ਭਾਰਤੀ ਪਾਰੀ ਸਮਾਪਤ ਹੁੰਦੇ ਹੀ ਦਿਨ ਦੀ ਖੇਡ ਵੀ ਨਾਲ ਹੀ ਸਮਾਪਤ ਹੋ ਗਈ ਅਤੇ ਤੀਸਰੇ ਦਿਨ ਹੁਣ ਇੰਗਲੈਂਡ ਆਪਣੀ ਪਾਰੀ ਸ਼ੁਰੂ ਕਰੇਗਾ

 

ਦੂਸਰੇ ਦਿਨ ਵੀ ਬਰਸਾਤ ਕਾਰਨ ਦੋ ਸੈਸ਼ਨ ਨਹੀਂ ਹੋਈ ਖੇਡ

 

ਇਸ ਤੋਂ ਪਹਿਲਾਂਂ ਭਾਰਤੀ ਟੀਮ  8.3 ਓਵਰਾਂ ਦੀ ਖੇਡ ‘ਚ ਆਪਣੀਆਂ ਤਿੰਨ ਵਿਕਟਾਂ ਸਿਰਫ਼ 15 ਦੌੜਾਂ ‘ਤੇ ਗੁਆ ਕੇ ਗਹਿਰੇ ਸੰਕਟ ‘ਚ ਫਸ ਗਈ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੇ ਭਾਰਤੀ ਟੀਮ ਨੂੰ ਪਹਿਲੇ ਸੈਸ਼ਨ ‘ਚ ਇੱਕ ਤੋਂ ਬਾਅਦ ਇੱਕ ਦੋ ਝਟਕੇ ਦਿੱਤੇ ਪਰ ਇਸ ਤੋਂ ਬਾਅਦ ਬਰਸਾਤ ਆ ਜਾਣ ਕਾਰਨ ਖੇਡ ਰੁਕ ਗਈ ਅਤੇ ਲੰਚ ਸਮੇਂ ਤੋਂ ਪਹਿਲਾਂ ਲਿਆ ਗਿਆ ਭਾਰਤ ਨੇ 6.3 ਓਵਰਾਂ ‘ਚ 2 ਵਿਕਟਾਂ ਗੁਆ ਕੇ 11 ਦੌੜਾਂ ਬਣਾ ਲਈਆਂ ਸਨ ਐਂਡਰਸਨ ਨੇ ਮੁਰਲੀ ਵਿਜੇ ਅਤੇ ਲੋਕੇਸ਼ ਰਾਹੁਲ ਨੂੰ ਆਊਟ ਕੀਤਾ ਲੰਚ ਤੋਂ ਬਾਅਦ ਨੌਂਵੇ ਓਵਰ ਦੀ ਤੀਸਰੀ ਗੇਂਦ ‘ਤੇ ਗਲਤਫ਼ਹਿਮੀ ਕਾਰਨ ਪੁਜਾਰਾ ਰਨ ਆਊਟ ਹੋ ਗਏ

 

 

ਪੁਜਾਰਾ ਦੌੜ ਲੈਣ ਲਈ ਅੱਗੇ ਨਿਕਲ ਆਏ ਜਦੋਂਕਿ ਵਿਰਾਟ ਨੇ ਅੱਗੇ ਨਿਕਲਣ ਤੋਂ ਬਾਅਦ ਰਨ ਆਊਟ ਦੀ ਸੰਭਾਵਨਾ ਨੂੰ ਦੇਖ ਕੇ ਵਾਪਸ ਆਪਣੇ ਕਦਮ ਕ੍ਰੀਜ਼ ‘ਚ ਖਿੱਚ ਲਏ ਜਿਸ ਦਾ ਖ਼ਾਮਿਆਜ਼ਾ ਪੁਜਾਰਾ ਨੂੰ ਭੁਗਤਣਾ ਪਿਆ ਪੁਜਾਰਾ ਦੇ ਆਊਟ ਹੁੰਦੇ ਹੀ ਫਿਰ ਤੇਜ਼ ਬਰਸਾਤ ਆ ਗਈ ਅਤੇ ਖਿਡਾਰੀਆਂ ਨੂੰ ਪੈਵੇਲੀਅਨ ਪਰਤਣਾ ਪਿਆ

 

 

ਦੂਸਰੇ ਟੈਸਟ ਦੀ ਸ਼ੁਰੂਆਤ ਵੀਰਵਾਰ ਨੂੰ ਹੋਣੀ ਸੀ ਪਰ ਪਹਿਲੇ ਦਿਨ ਦੀ ਖੇਡ ਬਰਸਾਤ ਕਾਰਨ ਧੋਤੀ ਗਈ ਸੀ ਸ਼ੁੱਕਰਵਾਰ ਨੂੰ ਜਦੋਂ ਮੈਚ ਸ਼ੁਰੂ ਹੋਇਆ ਤਾਂ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫ਼ੈਸਲਾ ਕੀਤਾ ਐਂਡਰਸਨ ਨੇ ਭਾਰਤ ਨੂੰ ਪਹਿਲੇ ਓਵਰ ਦੀ ਪੰਜਵੀਂ ਗੇਂਦ ‘ਤੇ ਝਟਕਾ ਦਿੱਤਾ ਜਦੋਂ ਉਹਨਾਂ ਮੁਰਲੀ ਨੂੰ ਬੋਲਡ ਕਰ ਦਿੱਤਾ ਵਿਜੇ ਖ਼ਾਤਾ ਨਹੀਂ ਖ਼ੋਲ੍ਹ ਸਕੇ ਅਤੇ ਲੜੀ ‘ਚ ਲਗਾਤਾਰ ਤੀਸਰੀ ਪਾਰੀ ‘ਚ ਨਿਰਾਸ਼ ਕਰ ਗਏ

 
ਭਾਰਤ ਨੇ ਓਪਨਰ ਸ਼ਿਖਰ ਧਵਨ ਨੂੰ ਬਾਹਰ ਕਰਕੇ ਓਪਨਿੰਗ ‘ਚ ਲੋਕੇਸ਼ ਰਾਹੁਲ ਨੂੰ ਅਜ਼ਮਾਇਆ ਪਰ ਉਹ ਵੀ ਐਂਡਰਸਨ ਦਾ ਦੂਸਰਾ ਸ਼ਿਕਾਰ ਹੋ ਗਏ ਰਾਹੁਲ ਨੇ 14ਗੇਂਦਾਂ ‘ਚ ਦੋ ਚੌਕੇ ਲਗਾਏ ਪਰ ਐਂਡਰਸਨ ਦੀ ਬਾਹਰ ਨਿਕਲਦੀ ਗੇਂਦ ਉਸਦੇ ਬੱਲੇ ਦਾ ਬਾਹਰੀ ਕਿਨਾਰਾ ਲੈ ਕੇ ਵਿਕਟਕੀਪਰ ਜਾੱਨੀ ਦੇ ਹੱਥਾਂ ‘ਚ ਚਲੀ ਗਈ

 

ਸ਼ਿਖ਼ਰ-ਉਮੇਸ਼ ਬਾਹਰ, ਕੁਲਦੀਪ, ਪੁਜਾਰਾ ਨੂੰ ਮੌਕਾ

ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੂੰ ਇੰਗਲੈਂਡ ਵਿਰੁੱਧ ਦੂਸਰੇ ਟੈਸਟ ਲਈ ਭਾਰਤ ਦੀ ਆਖ਼ਰੀ ਇਕਾਦਸ਼ ‘ਚ ਜਗ੍ਹਾ ਮਿਲੀ ਹੈ ਜਦੋਂਕਿ ਚੇਤੇਸ਼ਵਰ ਪੁਜਾਰਾ ਨੂੰ ਟੀਮ ‘ਚ ਓਪਨਰ ਸ਼ਿਖਰ ਧਵਨ ਦੀ ਜਗ੍ਹਾ ਸ਼ਾਮਲ ਕੀਤਾ ਗਿਆ ਹੈ ਦੂਸਰੇ ਟੈਸਟ ਦੀ ਸ਼ੁਰੂਆਤ ਵੀਰਵਾਰ ਨੂੰ ਹੋਣੀ ਸੀ ਪਰ ਪਹਿਲੇ ਦਿਨ ਦੀ ਖੇਡ ਬਰਸਾਤ ਦੇ ਕਾਰਨ ਧੋਤੀ ਗਈ ਸ਼ੁੱਕਰਵਾਰ ਨੂੰ ਜਦੋਂ ਮੈਚ ਸ਼ੁਰੂ ਹੋਇਆ ਤਾਂ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਦਾ ਫ਼ੈਸਲਾ ਲਿਆ ਕੁਲਦੀਪ ਨੂੰ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਦੀ ਜਗ੍ਹਾ ਟੀਮ’ਚ ਸ਼ਾਮਲ ਕੀਤਾ ਗਿਆ ਇੰਗਲੈਂਡ ਨੇ ਵੀ ਫੇਰਬਦਲ ਕੀਤਾ ਅਤੇ ਕ੍ਰਿਸ ਵੋਕਸ ਨੂੰ ਬੇਨ ਸਟੋਕਸ ਦੀ ਜਗ੍ਹਾ ਆਖ਼ਰੀ ਇਕਾਦਸ਼ ‘ਚ ਸ਼ਾਮਲ ਕੀਤਾ ਗਿਆ ਸਟੋਕਸ ਕਾਨੂਨੀ ਕਾਰਵਾਈ ਦੇ ਕਾਰਨ ਬਾਹਰ ਹੈ ਇੰਗਲੈਂਡ ਨੇ ਓਲੀ ਪੋਪ ਨੂੰ ਆਪਣੇ ਟੈਸਟ ਦੀ ਸ਼ੁਰੂਆਤ ਕਰਨ ਦਾ ਮੌਕਾ ਦਿੱਤਾ ਹੈ

 

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।